Back

ⓘ ਪੁਰਾਤਨ ਸੱਭਿਅਤਾਵਾਂ
                                               

ਪਪੀਤਾ

ਪਪੀਤਾ ਕਾਰੀਕਾ ਪਾਪਾਇਆ ਨਾਮਕ ਪੌਦੇ ਦੇ ਫਲ ਹੈ, ਜੋ ਕਾਰੀਕਾਸੀਏ ਪੌਦਾ ਕੁਲ ਦੇ ਕਾਰੀਕਾ ਵੰਸ਼ ਦੀ ਇੱਕੋ-ਇੱਕ ਜਾਤੀ ਹੈ। ਇਹ ਅਮਰੀਕਾ ਮਹਾਂ-ਮਹਾਂਦੀਪ ਦੇ ਤਪਤ-ਖੰਡੀ ਇਲਾਕਿਆਂ ਦਾ ਮੂਲ ਵਾਸੀ ਹੈ, ਸ਼ਾਇਦ ਦੱਖਣੀ ਮੈਕਸੀਕੋ ਅਤੇ ਗੁਆਂਢੀ ਮੱਧ ਅਮਰੀਕਾ ਤੋਂ ਆਇਆ ਹੈ। ਇਸ ਦੀ ਸਭ ਤੋਂ ਪਹਿਲੀ ਵਾਹੀ-ਖੇਤੀ ਮੈਕਸੀਕੋ ਵਿੱਚ ਪੁਰਾਤਨ ਮੇਸੋਅਮਰੀਕੀ ਸੱਭਿਅਤਾਵਾਂ ਦੇ ਪ੍ਰਗਟਾਅ ਤੋਂ ਬਹੁਤ ਸਦੀਆਂ ਪਹਿਲਾਂ ਹੋਈ।

                                               

ਚੀਨ ਦਾ ਇਤਿਹਾਸ

ਪੁਰਾਤਨ ਸਰੋਤਾਂ ਦੇ ਅਧਾਰ ਉੱਤੇ ਚੀਨ ਵਿੱਚ ਮਨੁੱਖ ਵਸੇਵਾਂ ਲਗਭਗ ਸਾਢੇ ਬਾਈ ਲੱਖ ਸਾਲ ਪੁਰਾਣਾ ਹੈ। ਚੀਨ ਦੀ ਸੱਭਿਅਤਾ ਸੰਸਾਰ ਦੀਆਂ ਪੁਰਾਤਨਤਮ ਸੱਭਿਅਤਾਵਾਂ ਵਿੱਚੋਂ ਇੱਕ ਹੈ। ਇਹ ਉਹਨਾਂ ਗਿਣੇ-ਚੁਣੇ ਸੱਭਿਅਤਾਵਾਂ ਵਿੱਚ ਇੱਕ ਹੈ ਜਿਹਨਾਂ ਨੇ ਪ੍ਰਾਚੀਨ ਕਾਲ ਵਿੱਚ ਆਪਣਾ ਅਜ਼ਾਦ ਲੇਖਾਣੀ ਦਾ ਵਿਕਾਸ ਕੀਤਾ। ਹੋਰ ਸੱਭਿਅਤਾਵਾਂ ਦੇ ਨਾਂਅ ਹਨ - ਪ੍ਰਾਚੀਨ ਭਾਰਤ, ਮੇਸੋਪੋਟਾਮਿਆ ਦੀ ਸੱਭਿਅਤਾ, ਮਿਸਰ ਸੱਭਿਅਤਾ ਅਤੇ ਮਾਇਆ ਸੱਭਿਅਤਾ। ਚੀਨੀ ਲਿਪੀ ਹੁਣ ਵੀ ਚੀਨ, ਜਾਪਾਨ ਦੇ ਨਾਲ-ਨਾਲ ਥੋੜ੍ਹੇ ਰੂਪ ਵਿੱਚ ਕੋਰੀਆ ਅਤੇ ਵੀਅਤਨਾਮ ਵਿੱਚ ਵੀ ਵਰਤੀ ਜਾਂਦੀ ਹੈ।

                                               

ਪੱਥਰ ਯੁੱਗ

ਪੱਥਰ ਯੁੱਗ ਇੱਕ ਲੰਮਾ ਪੂਰਵ ਇਤਹਾਸ ਸਮਾਂ ਹੈ ਜਦੋਂ ਇਨਸਾਨ ਔਜਾਰ ਬਣਾਉਣ ਲਈ ਮੁੱਖ ਤੌਰਤੇ ਪੱਥਰ ਦਾ ਵਰਤੋਂ ਕਰਦਾ ਸੀ। ਇਹ ਧਾਤਾਂ ਦੀ ਖੋਜ ਤੋਂ ਪਹਿਲਾਂ ਦਾ ਸਮਾਂ ਹੈ। ਇਸ ਯੁੱਗ ਵਿੱਚ ਪੱਥਰਾਂ ਦੇ ਨਾਲ ਲੱਕੜੀ, ਹੱਡੀਆਂ, ਪਸ਼ੂ ਖੋਲ, ਸਿੰਗ ਅਤੇ ਕੁੱਝ ਹੋਰ ਸਾਮਾਨ ਵੀ ਔਜਾਰ ਅਤੇ ਬਰਤਨ ਬਣਾਉਣ ਲਈ ਆਮ ਤੌਰ ਤੇ ਇਸਤੇਮਾਲ ਹੁੰਦਾ ਸੀ। ਪੱਥਰ ਯੁੱਗ ਦੇ ਅੰਤ ਵਿੱਚ ਬੰਦੇ ਨੇ ਮਿੱਟੀ ਦੇ ਬਰਤਨ ਬਣਾਉਣ ਅਤੇ ਉਹਨਾਂ ਨੂੰ ਅੱਗ ਵਿੱਚ ਪਕਾਉਣ ਦਾ ਹੁਨਰ ਵੀ ਸਿੱਖ ਲਿਆ ਸੀ। ਇਸ ਯੁੱਗ ਦੇ ਬਾਅਦ ਵੱਖ ਵੱਖ ਅਵਿਸ਼ਕਾਰਾਂ ਨਾਲ ਮਨੁੱਖ ਨੇ ਹੌਲੀ ਹੌਲੀ ਤਾਂਬਾ, ਪਿੱਤਲ ਅਤੇ ਲੋਹੇ ਦੇ ਯੁੱਗ ਵਿੱਚ ਪਰਵੇਸ਼ ਕੀਤਾ।

                                               

ਭੌਤਿਕ ਵਿਗਿਆਨ

ਭੌਤਿਕ ਵਿਗਿਆਨ phusikḗ "ਕੁਦਰਤ ਦਾ ਗਿਆਨ", φύσις phúsis "ਕੁਦਰਤ") ਉਹ ਕੁਦਰਤੀ ਵਿਗਿਆਨ ਹੈ ਜਿਸ ਵਿੱਚ ਪਦਾਰਥ ਦਾ ਅਧਿਐਨ ਅਤੇ ਇਸਦੀ ਗਤੀ ਅਤੇ ਐਨਰਜੀ ਅਤੇ ਫੋਰਸ ਵਰਗੇ ਸਬੰਧਤ ਸੰਕਲਪਾਂ ਦੇ ਨਾਲ ਨਾਲ ਸਪੇਸਟਾਈਮ ਰਾਹੀਂ ਇਸਦਾ ਵਰਤਾਓ ਸ਼ਾਮਿਲ ਹੈ। ਸਭ ਤੋਂ ਜਿਆਦਾ ਬੁਨਿਆਦੀ ਵਿਗਿਆਨਿਕ ਵਿਸ਼ਿਆਂ ਵਿੱਚੋਂ ਇੱਕ ਵਿਸ਼ਾ ਹੁੰਦੇ ਹੋਏ, ਭੌਤਿਕ ਵਿਗਿਆਨ ਦਾ ਮੁੱਖ ਮੰਤਵ ਇਹ ਸਮਝਣਾ ਹੈ ਕਿ ਬ੍ਰਹਿਮੰਡ ਕਿਵੇਂ ਵਰਤਾਓ ਕਰਦਾ ਹੈ। ਭੌਤਿਕ ਵਿਗਿਆਨ ਪੁਰਾਤਨ ਅਕੈਡਮਿਕ ਵਿਸ਼ਿਆਂ ਵਿੱਚੋਂ ਇੱਕ ਹੈ, ਸ਼ਾਇਦ ਇਸ ਵਿੱਚ ਅਸਟ੍ਰੌਨੋਮੀ ਦੀ ਸ਼ਮੂਲੀਅਤ ਰਾਹੀਂ ਇਹ ਸਭ ਤੋਂ ਪੁਰਾਤਨ ਵਿਸ਼ਾ ਬਣ ਜਾਂਦਾ ਹੈ। ਆਖਰੀ ਦੋ ਹਜ਼ਾਰ ਸਾਲਾਂ ਤੋਂ ਵੀ ਜਿਆਦਾ ਸਮੇਂ ਤੋਂ, ਭੌਤਿਕ ਵਿਗਿਆਨ, ਕੈਮਿਸਟਰੀ, ਬਾਇਓਲੌਜੀ, ਅਤੇ ਗਣਿਤ ਦੀਆਂ ਕੁੱਝ ਸ਼ਾਖਾਵਾਂ ਦੇ ਨਾਲ ਨਾਲ ਕੁਦਰਤੀ ਫਿਲ ...