Back

ⓘ ਕੁਦਰਤ
                                               

ਕੁਦਰਤ

ਰੀਡਿਰੈਕਟ Module:26 ਅਯਾਮੀ ਜੀਵ ਥਿਊਰੀ ਕੁਦਰਤ, ਸਭ ਤੋਂ ਪੂਰਨ ਭਾਵ ਵਿੱਚ, ਕੁਦਰਤੀ ਦੁਨੀਆਂ, ਭੌਤਿਕ ਦੁਨੀਆਂ ਜਾਂ ਸਥੂਲ ਦੁਨੀਆਂ ਦੇ ਤੁੱਲ ਹੈ।"ਕੁਦਰਤ" ਦਾ ਭਾਵ ਭੌਤਿਕ ਜੱਗ ਵਿੱਚ ਵਾਪਰਦੀਆਂ ਘਟਨਾਵਾਂ ਤੋਂ ਅਤੇ ਆਮ ਤੌਰ ਉੱਤੇ ਜੀਵਨ ਤੋਂ ਹੈ।ਇਹਦੀ ਸਫ਼ਬੰਦੀ ਉਪ-ਪ੍ਰਮਾਣੂ ਤੋਂ ਲੈ ਕੇ "ਬ੍ਰਹਿਮੰਡੀ|ਬ੍ਰਹਿਮੰਡੀ ਦਰਜੇ ਤੱਕ ਹੈ। ਕੁਦਰਤ ਲਈ ਅੰਗਰੇਜ਼ੀ ਸ਼ਬਦ nature ਲਾਤੀਨੀ ਭਾਸ਼ਾ ਦੇ ਸ਼ਬਦ natura, ਭਾਵ "ਮੂਲ ਤੱਤ, ਜਮਾਂਦਰੂ ਮਿਜ਼ਾਜ" ਤੋਂ ਆਇਆ ਹੈ ਅਤੇ ਇਸ ਦਾ ਪੁਰਾਤਨ ਸਮਿਆਂ ਵਿੱਚ ਸ਼ਾਬਦਿਕ ਮਤਲਬ "ਜਨਮ" ਸੀ। Natura ਯੂਨਾਨੀ ਸ਼ਬਦ ਫ਼ਿਸਿਜ਼ φύσις ਦਾ ਲਾਤੀਨੀ ਤਰਜਮਾ ਸੀ ਜਿਹਦਾ ਸਬੰਧ ਪਸ਼ੂ-ਪੌਦਿਆਂ ਅਤੇ ਹੋਰ ਦੁਨਿਆਵੀ ਮੁਹਾਂਦਰਿਆ ਦੇ ਅੰਤਰੀਵ ਲੱਛਣਾਂ ਤੋਂ ਸੀ ਜੋ ਆਪਣੇ-ਆਪ ਹੀ ਵਿਕਸਤ ਹੁੰਦੇ ਹਨ। ਸ਼ਬਦ ਦੀ ਮੌਜੂਦਾ ਵਰਤੋਂ ਮੁਤ ...

                                               

ਸ੍ਰੀਲੰਕਾ

ਸ੍ਰੀ ਲੰਕਾ ਦੱਖਣੀ ਏਸ਼ੀਆ ਦਾ ਇੱਕ ਦੇਸ਼ ਹੈ। ਇਹ ਦੱਖਣੀ ਭਾਰਤ ਤੋਂ 31 ਕਿਲੋਮੀਟਰ ਦੂਰ ਇੱਕ ਟਾਪੂ ਹੈ। ਉਤਰ-ਪੱਛਮ ਵਿੱਚ ਇਸਦੀ ਸਮੁੰਦਰੀ ਸਰਹੱਦ ਭਾਰਤ ਨਾਲ ਤੇ ਦੱਖਣ-ਪੱਛਮੀ ਸਰਹੱਦ ਮਾਲਦੀਵ ਨਾਲ ਲੱਗਦੀ ਹੈ। ਸ੍ਰੀਲੰਕਾ ਦਾ ਲਿਖਤੀ ਇਤਿਹਾਸ 3000 ਸਾਲ ਪੁਰਾਣਾ ਹੈ ਅਤੇ ਇੱਥੇ ਪੂਰਵ-ਮਨੁੱਖੀ ਇਤਿਹਾਸ, ਜੋ ਕਿ ਘੱਟੋ-ਘੱਟ 1.25.000 ਸਾਲ ਪੁਰਾਣਾ ਹੈ, ਨਾਲ ਸਬੰਧਤ ਹੋਣ ਦੇ ਸਬੂਤ ਵੀ ਮਿਲਦੇ ਹਨ। ਆਪਣੀ ਭੂਗੋਲਿਕ ਸਥਿਤੀ ਤੇ ਬੰਦਰਗਾਹਾਂ ਕਾਰਣ ਰੇਸ਼ਮ ਮਾਰਗ ਤੋਂ ਦੂਜੀ ਵਿਸ਼ਵ ਜੰਗ ਤੱਕ ਇਸਦੀ ਰਣਨੀਤਕ ਤੌਰ ਤੇ ਕਾਫੀ ਮਹੱਤਤਾ ਰਹੀ ਹੈ। ਇਹ 1948 ਵਿੱਚ ਬ੍ਰਿਟੇਨ ਤੋਂ ਸੁਤੰਤਰ ਹੋਇਆ। ਤਕਰੀਬਨ ਦੋ ਕਰੋੜ ਦੀ ਅਬਾਦੀ ਵਾਲਾ ਇਹ ਦੇਸ਼ ਚਾਹ, ਕਾਫੀ, ਨਾਰੀਅਲ ਅਤੇ ਰਬੜ ਦੀ ਪੈਦਾਵਾਰ ਲਈ ਜਾਣਿਆ ਜਾਂਦਾ ਹੈ।

                                               

ਸ਼ਾਂਤੀ ਨਿਕੇਤਨ

ਸ਼ਾਂਤੀ ਨਿਕੇਤਨ ਭਾਰਤ ਦੇ ਪੱਛਮ ਬੰਗਾਲ ਪ੍ਰਦੇਸ਼ ਵਿੱਚ ਬੀਰਭੂਮ ਜਿਲੇ ਦੇ ਅਨੁਸਾਰ ਬੋਲਪੁਰ ਦੇ ਨੇੜੇ ਛੋਟਾ - ਜਿਹਾ ਸ਼ਹਿਰ ਹੈ। ਇਹ ਕੋਲਕਾਤਾ ਤੋਂ ਲੱਗਭੱਗ 180 ਕਿ ਮੀ ਉੱਤਰ ਵੱਲ ਸਥਿਤ ਹੈ। ਨੋਬਲ ਇਨਾਮ ਜੇਤੂ ਕਵੀ ਰਵੀਂਦਰਨਾਥ ਟੈਗੋਰ ਦੁਆਰਾ ਵਿਸ਼ਵਭਾਰਤੀ ਯੂਨੀਵਰਸਿਟੀ ਦੀ ਸਥਾਪਨਾ ਦੇ ਕਾਰਨ ਇਹ ਨਗਰ ਪ੍ਰਸਿੱਧ ਹੋ ਗਿਆ। ਇਹ ਸਥਾਨ ਸੈਰ ਦੀ ਨਜ਼ਰ ਤੋਂ ਵੀ ਮਹੱਤਵਪੂਰਣ ਹੈ ਕਿਉਂਕਿ ਟੈਗੋਰ ਨੇ ਇੱਥੇ ਕਈ ਕਾਲਜਈ ਸਾਹਿਤਕ ਕ੍ਰਿਤੀਆਂ ਦਾ ਸਿਰਜਣ ਕੀਤਾ। ਉਨ੍ਹਾਂ ਦਾ ਘਰ ਇਤਿਹਾਸਕ ਮਹੱਤਵ ਦੀ ਇਮਾਰਤ ਹੈ। ਰਬਿੰਦਰ ਨਾਥ ਦੇ ਪਿਤਾ ਦੇਵੇਂਦਰਨਾਥ ਟੈਗੋਰ ਨੇ ਸਾਲ 1863 ਵਿੱਚ ਸੱਤ ਏਕੜ ਜ਼ਮੀਨ ਉੱਤੇ ਇੱਕ ਆਸ਼ਰਮ ਦੀ ਸਥਾਪਨਾ ਕੀਤੀ ਸੀ। ਉਥੇ ਹੀ ਅੱਜ ਵਿਸ਼ਵਭਾਰਤੀ ਹੈ। ਰਵੀਂਦਰਨਾਥ ਨੇ 1901 ਵਿੱਚ ਸਿਰਫ ਪੰਜ ਵਿਦਿਆਰਥੀਆਂ ਨੂੰ ਲੈ ਕੇ ਇੱਥੇ ਇੱਕ ਸਕੂਲ ਖੋ ...

                                               

ਕੁਦਰਤ ਵਿਰੁੱਧ?

ਕੁਦਰਤ ਵਿਰੁੱਧ? ਨੈਚੂਰਲ ਹਿਸਟਰੀ ਮਿਊਜ਼ੀਅਮ, ਓਸਲੋ ਯੂਨੀਵਰਸਿਟੀ, ਨਾਰਵੇ ਦੁਆਰਾ ਬਣਾਗਏ ਜਾਨਵਰਾਂ ਵਿੱਚ ਸਮਲਿੰਗਤਾ ਉੱਤੇ ਇੱਕ ਪ੍ਰਦਰਸ਼ਨੀ ਹੈ। ਇਹ ਪ੍ਰਦਰਸ਼ਨੀ ਜਾਨਵਰਾਂ ਵਿੱਚ ਸਮਲਿੰਗਤਾ ਦੇ ਵਾਪਰਣ ਅਤੇ ਕੰਮ ਤੇ ਕੇਂਦਰਤ ਕਰਦੀ ਹੈ, ਅਤੇ ਇਹ ਆਪਣੀ ਕਿਸਮ ਦਾ ਪਹਿਲਾ ਕਾਰਜ ਹੈ। ਇਸ ਪ੍ਰਦਰਸ਼ਨੀ ਵਿੱਚ ਤਸਵੀਰਾਂ, ਜਾਨਵਰਾਂ ਅਤੇ ਸਮਲਿੰਗੀਆਂ ਵਿੱਚ ਸ਼ਾਮਲ ਹੋਣ ਵਾਲੀਆਂ ਪ੍ਰਜਾਤੀਆਂ ਦੇ ਮਾਡਲਾਂ ਸ਼ਾਮਲ ਹਨ। ਜਿਸ ਵਿੱਚ ਦੱਖਣੀ ਸੱਜੇ ਵ੍ਹੇਲ ਅਤੇ ਗਿਰਫ਼ਾਂ ਇੱਕੋ ਲਿੰਗ ਦੇ ਜੋੜੇ ਨਾਲ ਜੁੜੀਆਂ ਦੂਸਰੀਆਂ ਚੀਜਾਂ ਵਿੱਚ ਦਿਖਾਇਆ ਗਿਆ ਹੈ। ਅਜਾਇਬਘਰ ਦਾ ਕਹਿਣਾ ਹੈ ਕਿ ਇਸਦਾ ਇੱਕ ਉਦੇਸ਼ "ਲੋਕਾਂ ਵਿੱਚ ਸਮਲਿੰਗਤਾ ਨੂੰ ਵਿਗੜਨ ਤੋਂ ਰੋਕਣਾ ਹੈ. ਅਸੀਂ ਸਾਰੇ ਚੰਗੀ ਤਰ੍ਹਾਂ ਜਾਣੇ-ਪਛਾਣੇ ਦਲੀਲ ਨੂੰ ਰੱਦ ਕਰਨਾ ਚਾਹੁੰਦੇ ਹੈ ਕਿ ਸਮਲਿੰਗੀ ਵਿਵਹਾਰ ਪ੍ਰਕਿਰਤ ...

                                               

ਬੇਰੀਅਮ

ਬੇਰੀਅਮ ਇੱਕ ਰਸਾਇਣਕ ਤੱਤ ਹੈ ਜਿਸਦਾ ਨਿਸ਼ਾਨ Ba ਅਤੇ ਪਰਮਾਣੂ ਸੰਖਿਆ 56 ਹੈ। ਇਹ ਸਮੂਹ 2 ਦਾ ਪੰਜਵਾਂ ਤੱਤ ਹੈ ਜੋ ਕਿ ਚਾਂਦੀ-ਰੰਗਾ ਧਾਤਮਈ ਖ਼ਾਰਮਈ ਭੋਂ ਧਾਤ ਹੈ। ਆਪਣੀ ਅਤੀ-ਕਿਰਿਆਸ਼ੀਲਤਾ ਕਰ ਕੇ ਇਹ ਕੁਦਰਤ ਵਿੱਚ ਕਦੇ ਵੀ ਅਜ਼ਾਦ ਰੂਪ ਵਿੱਚ ਨਹੀਂ ਮਿਲਦਾ। ਇਸ ਦੇ ਹਾਈਡਰਾਕਸਾਈਡ ਇਤਿਹਾਸ ਵਿੱਚ ਬੇਰਾਈਟਾ ਕਰ ਕੇ ਜਾਣੇ ਜਾਂਦੇ ਸਨ; ਇਹ ਤੱਤ ਇੱਕ ਧਾਤ ਦੇ ਰੂਪ ਵਿੱਚ ਨਹੀਂ ਮਿਲਦਾ ਪਰ ਬੇਰੀਅਮ ਕਾਰਬੋਨੇਟ ਨੂੰ ਗਰਮ ਕਰ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ।

                                               

ਥੈਲੀਅਮ

ਥੈਲੀਅਮ ਇੱਕ ਰਸਾਇਣਕ ਤੱਤ ਹੈ ਜਿਹਦਾ ਨਿਸ਼ਾਨ Tl ਅਤੇ ਪਰਮਾਣੂ ਸੰਖਿਆ 81 ਹੈ। ਇਹ ਕੂਲੀ ਸਲੇਟੀ ਉੱਤਰ-ਪਰਿਵਰਤਨ ਧਾਤ ਕੁਦਰਤ ਵਿੱਚ ਅਜ਼ਾਦ ਤੌਰ ਉੱਤੇ ਨਹੀਂ ਮਿਲਦੀ। ਜੇਕਰ ਵੱਖ ਕੀਤੀ ਜਾਵੇ ਤਾਂ ਇਹ ਟੀਨ ਵਰਗੀ ਲੱਗਦੀ ਹੈ ਪਰ ਹਵਾ ਦੇ ਸੰਪਰਕ ਵਿੱਚ ਆਉਣ ਨਾਲ਼ ਇਹਦਾ ਰੰਗ ਉੱਡ ਜਾਂਦਾ ਹੈ। ਥੈਲੀਅਮ, ਯੂਨਾਨੀ θαλλός, thallos ਤੋਂ, ਭਾਵ "ਇੱਕ ਹਰੀ ਕਰੂੰਬਲ ਜਾਂ ਟਾਹਣੀ" ਨੂੰ ਨਾਂ ਰਸਾਇਣਕ ਵਿਗਿਆਨੀ ਵਿਲੀਅਮ ਕਰੂਕਸ ਨੇ ਦਿੱਤਾ ਸੀ।

                                               

ਵਿਲੀਅਮ ਵਰਡਜ਼ਵਰਥ

ਵਿੱਲੀਅਮ ਵਰਡਜ਼ਵਰਥ ਇੱਕ ਪ੍ਰਮੁੱਖ ਅੰਗਰੇਜ਼ੀ ਰੋਮਾਂਸਵਾਦੀ ਕਵੀ ਸੀ। ਇਸਨੇ ਸੈਮੁਅਲ ਟੇਲਰ ਕਾਲਰਿਜ ਦੇ ਨਾਲ ਰਲਕੇ ਅੰਗਰੇਜ਼ੀ ਸਾਹਿਤ ਵਿੱਚ ਰੋਮਾਂਸਵਾਦੀ ਲਹਿਰ ਸ਼ੁਰੂ ਕੀਤੀ। ਆਮ ਤੌਰ ਤੇ ਵਰਡਸਵਰਥ ਦੀ ਰਚਨਾ ਦ ਪ੍ਰੀਲਿਊਡ ਨੂੰ ਉਨ੍ਹਾਂ ਦੀ ਸ਼ਾਹਕਾਰ ਰਚਨਾ ਕਿਹਾ ਜਾਂਦਾ ਹੈ। ਇਹ ਉਨ੍ਹਾਂ ਦੇ ਮੁਢਲੇ ਸਾਲਾਂ ਦੀ ਅਰਧ-ਜੀਵਨੀਪਰਕ ਕਵਿਤਾ ਹੈ ਜਿਸਨੂੰ ਉਨ੍ਹਾਂ ਨੇ ਕਈ ਵਾਰ ਮੁੜ ਲਿਖਿਆ ਅਤੇ ਵਾਧੇ ਕੀਤੇ।

                                               

ਦਰਸ਼ਨ

ਦਰਸ਼ਨ ਸ਼ਾਸਤਰ ਜਾਂ ਫਿਲਾਸਫੀ ਵਾਸਤਵਿਕਤਾ, ਹੋਂਦ, ਗਿਆਨ, ਕੀਮਤਾਂ, ਕਾਰਣਾਂ, ਮਨ, ਅਤੇ ਭਾਸ਼ਾ ਦੀ ਸਰਵ ਸਧਾਰਨ ਅਤੇ ਬੁਨਿਆਦੀ ਫਿਤਰਤ ਦਾ ਅਧਿਐਨ ਹੈ। ਇਹ ਗਿਆਨ ਦੀ ਉਹ ਸਾਖਾ ਹੈ ਜੋ ਪਰਮ ਸੱਚ ਅਤੇ ਕੁਦਰਤ ਦੇ ਆਮ ਨਿਯਮਾਂ ਅਤੇ ਉਹਨਾਂ ਦੇ ਅੰਤਰ-ਸੰਬੰਧਾਂ ਦਾ ਅਧਿਐਨ ਕਰਦੀ ਹੈ। ਅੰਗਰੇਜ਼ੀ ਸ਼ਬਦ "philosophy" ਪੁਰਾਤਨ ਯੂਨਾਨੀ ਸ਼ਬਦ φιλοσοφία ਤੋਂ ਆਇਆ ਹੈ, ਜਿਸਦਾ ਸ਼ਬਦੀ ਅਰਥ ਹੈ: "ਅਕਲ ਨਾਲ ਮੁਹੱਬਤ"। ਦਾਰਸ਼ਨਕ ਚਿੰਤਨ ਮੂਲ ਤੌਰ ਤੇ ਜੀਵਨ ਦੇ ਅਰਥਾਂ ਦੀ ਖੋਜ ਦਾ ਨਾਮ ਹੈ। ਐਸੇ ਮਸਲਿਆਂ ਦੇ ਉੱਤਰ ਲਭਣ ਲਈ ਇਸਦੀ ਪਹੁੰਚ ਆਮ ਲੋਕਾਂ ਦੀ ਸਰਸਰੀ ਪਹੁੰਚ ਨਾਲੋਂ ਵੱਖਰੀ, ਆਲੋਚਨਾਤਮਕ, ਪ੍ਰਣਾਲੀਬਧ ਅਤੇ ਤਰਕਸ਼ੀਲ ਹੁੰਦੀ ਹੈ। ਅਸਲ ਵਿੱਚ ਦਰਸ਼ਨ ਸ਼ਾਸਤਰ ਕੁਦਰਤ ਅਤੇ ਸਮਾਜ, ਅਤੇ ਮਨੁੱਖੀ ਚਿੰਤਨ ਅਤੇ ਸੰਗਿਆਨ ਦੇ ਆਮ ਨਿਯਮਾਂ ਦਾ ਵਿਗਿਆਨ ਹੈ। ਦ ...

                                               

ਖ਼ਾਰੀ ਭੌਂ ਧਾਤ

ਖ਼ਾਰੀ ਭੌਂ ਧਾਤਾਂ ਮਿਆਦੀ ਪਹਾੜਾ ਵਿੱਚ ਬੇਰਿਲੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਸਟ੍ਰੌਂਸ਼ਮ, ਬੇਰੀਅਮ ਅਤੇ ਰੇਡੀਅਮ ਹਨ। ਇਹਨਾਂ ਸਾਰੇ ਤੱਤ s-ਬਲਾਕ ਵਿੱਚ ਹਨ ਜਿਹਨਾਂ ਦਾ ਸਭ ਤੋਂ ਬਾਹਰੀ ਸੈੱਲ ਵਿੱਚ ਦੋ ਇਲੈਕਟ੍ਰਾਨ ਹਨ। ਇਹਨਾਂ ਸਾਰਿਆਂ ਤੱਤਾਂ ਦੇ ਗੁਣ ਸਮਾਨ ਹਨ। ਇਹ ਸਾਰੇ ਆਪਣੇ ਬਾਹਰੀ ਸੈੱਲ ਵਿੱਚੋਂ ਦੋ ਇਲੈਕਟ੍ਰਾਨ ਛੱਡ ਕੇ ਆਇਨ M +2 ਬਣ ਜਾਂਦੇ ਹਨ। ਇਹਨਾਂ ਸਾਰੇ ਤੱਤਾਂ ਨੂੰ ਗਰੁੱਪ 2 ਤੱਤ ਵੀ ਕਿਹਾ ਜਾਂਦਾ ਹੈ। ਇਹ ਸਾਰੇ ਤੱਤ ਕੁਦਰਤ ਵਿੱਚ ਮਿਲਦੇ ਹਨ। ਪ੍ਰਮਾਣੂ ਅੰਕ 120 ਵਾਲੇ ਤੱਤ ਦੀ ਖੋਜ ਹੋਣ ਦੇ ਨੇੜੇ ਹੈ ਪਰ ਅਜੇ ਸਫ਼ਲਤਾ ਨਹੀਂ ਮਿਲੀ।

                                               

ਜਾਰਜੀਆ (ਦੇਸ਼)

ਜਾਰਜੀਆ - ਟਰਾਂਸਕਾਕੇਸ਼ੀਆ ਖੇਤਰ ਦੇ ਕੇਂਦਰਵਰਤੀ ਅਤੇ ਪੱਛਮੀ ਭਾਗ ਵਿੱਚ ਕਾਲਾ ਸਾਗਰ ਦੇ ਦੱਖਣ-ਪੂਰਬੀ ਤਟ ਉੱਤੇ ਸਥਿਤ ਇੱਕ ਰਾਜ ਹੈ। 1991 ਤੱਕ ਇਹ ਜਾਰਜੀਆਈ ਸੋਵੀਅਤ ਸਮਾਜਵਾਦੀ ਗਣਤੰਤਰ ਦੇ ਰੂਪ ਵਿੱਚ ਸੋਵੀਅਤ ਸੰਘ ਦੇ 15 ਗਣਤੰਤਰਾਂ ਵਿੱਚੋਂ ਇੱਕ ਸੀ। ਜਾਰਜੀਆ ਦੀ ਸੀਮਾ ਉੱਤਰ ਵਿੱਚ ਰੂਸ ਨਾਲ, ਪੂਰਬ ਵਿੱਚ ਅਜਰਬਾਈਜਾਨ ਨਾਲ ਅਤੇ ਦੱਖਣ ਵਿੱਚ ਆਰਮੀਨੀਆ ਅਤੇ ਤੁਰਕੀ ਨਾਲ ਲੱਗਦੀ ਹੈ।

                                               

ਹਾਇਕੂ

ਹਾਇਕੂ ਮੂਲ ਤੌਰ ਤੇ ਜਪਾਨੀ ਭਾਸ਼ਾ ਦੀ ਸਭ ਤੋਂ ਸੰਖੇਪ ਕਾਵਿ ਵੰਨਗੀ ਹੈ। ਪਰਮਿੰਦਰ ਸੋਢੀ ਅਨੁਸਾਰ "ਥੋੜੇ ਜਿਹੇ ਸ਼ਬਦਾਂ ’ਚ ਡੂੰਘੇ ਭਾਵ ਭਰੇ ਹੁੰਦੇ ਹਨ।. ਆਮ ਬੋਲਚਾਲ ਦੀ ਬੋਲੀ ਹਾਇਕੂ ਲਈ ਢੁਕਵੀਂ ਹੁੰਦੀ ਹੈ। ਸਰਲਤਾ ਇਸ ਦਾ ਵਿਸ਼ੇਸ਼ ਗੁਣ ਹੈ।" ਜਾਪਾਨੀ ਕਵੀ ਮਾਤਸੂਓ ਬਾਸ਼ੋ ਦੀ ਕਾਵਿ ਪ੍ਰਤਿਭਾ ਨੇ ਇਸ ਨੂੰ ਸੰਸਾਰ ਪ੍ਰਸਿਧੀ ਦਿਵਾਈ। ਇਸ ਕਾਵਿ ਵੰਨਗੀ ਦੀਆਂ ਤਿੰਨ ਮੂਲ ਵਿਸ਼ੇਸ਼ਤਾਵਾਂ ਹਨ। ਪੰਜ -ਸੱਤ-ਪੰਜ ਓਂਜੀ ਦੀ ਲੰਬਾਈ ਵਾਲ਼ੀਆਂ ਤਿੰਨ ਲੈਆਤਮਕ ਇਕਾਈਆਂ - ਜਾਪਾਨੀ ਭਾਸ਼ਾ ਦਾ ਇਹ ਨਿਯਮ ਪਰੰਪਰਾਗਤ ਜਾਪਾਨੀ ਹਾਇਕੂ ਉੱਤੇ ਲਾਗੂ ਹੁੰਦਾ ਹੈ। ਜਾਪਾਨ ਦੇ ਆਧੁਨਿਕ ਹਾਇਕੂ ਲੇਖਕ ਇਸ ਨਿਯਮ ਦੀ ਪੂਰੀ ਪਾਲਣਾ ਨਹੀਂ ਕਰਦੇ ਅਤੇ ਕੁਝ ਲੇਖਕ ਹੀ ਇਸ ਧਾਰਨਾ ਦੇ ਦ੍ਰਿੜ ਅਨੁਆਈ ਹਨ। ਪਹਿਲਾਂ ਪਹਿਲ ਅੰਗਰੇਜ਼ੀ ਅਨੁਵਾਦਕਾਂ ਨੇ ਜਾਪਾਨੀ ਉਨ੍ਹਾਂ ਜਿਨ੍ਹਾਂ ...

                                               

ਅਜੋਕੀ ਭੌਤਿਕ ਵਿਗਿਆਨ

ਮਾਡਰਨ ਫਿਜ਼ਿਕਸ ਜਾਂ ਅਜੋਕੀ ਭੌਤਿਕ ਵਿਗਿਆਨ, ਵਿਗਿਆਨ ਅਤੇ ਇੰਜਨਿਅਰਿੰਗ ਦੇ ਔਜ਼ਾਰਾਂ ਦਾ ਉਪਯੋਗ ਕਰਨ ਵਾਲੇ ਪਦਾਰਥ ਦੀਆਂ ਪਰਸਪਰ ਕ੍ਰਿਆਵਾਂ ਦੀਆਂ ਛੁਪੀਆਂ ਪ੍ਰਕ੍ਰਿਆਵਾਂ ਨੂੰ ਸਮਝਣ ਲਈ ਇੱਕ ਕੋਸ਼ਿਸ਼ ਹੈ। ਇਸ ਤੋਂ ਭਾਵ ਹੈ ਕਿ ਵਰਤਾਰੇ ਦੇ 19ਵੀਂ ਸਦੀ ਦੇ ਵਿਵਰਣ ਕੁਦਰਤ ਦੀ ਵਿਆਖਿਆ ਕਰਨ ਲਈ ਕਾਫੀ ਨਹੀਂ ਹਨ ਜਿਵੇਂ ਅਜੋਕੇ ਯੰਤਰਾਂ ਨਾਲ ਨਿਰੀਖਣ ਕੀਤੇ ਗਏ ਹਨ। ਇਹ ਆਮ ਤੌਰ ਤੇ ਮੰਨ ਲਿਆ ਜਾਂਦਾ ਹੈ ਕਿ ਇਹਨਾਂ ਨਿਰੀਖਣਾਂ ਦਾ ਇੱਕ ਅਨੁਕੂਲ ਵਿਵਰਣ ਕੁਆਂਟਮ ਮਕੈਨਿਕਸ ਅਤੇ ਸਪੇਖਿਕਤਾ ਦੇ ਤੱਤਾਂ ਦਾ ਸਹੋਯੋਗੀ ਹੋਵੇਗਾ। ਸੂਖਮ ਵਿਲੌਸਿਟੀਆਂ ਅਤੇ ਵਿਸ਼ਾਲ ਦੂਰੀਆਂ ਆਮ ਤੌਰ ਤੇ ਕਲਾਸੀਕਲ ਭੌਤਿਕ ਵਿਗਿਆਨ ਦਾ ਖੇਤਰ ਹੁੰਦੀਆਂ ਹਨ। ਅਜੋਕੀ ਭੌਤਿਕ ਵਿਗਿਆਨ ਅਕਸਰ ਅੱਤ ਹੱਦ ਦੀਆਂ ਹਾਲਤਾਂ ਕੰਡੀਸ਼ਨਾਂ ਨੂੰ ਸ਼ਾਮਿਲ ਕਰਦੀ ਹੈ; ਅਭਿਆਸ ਵਿੱਚ, ਕੁਆਂਟਮ ਪ੍ਰ ...

                                               

ਸੂਰਜਕੁੰਡ

ਸੂਰਜਕੁੰਡ 10ਵੀਂ ਸਦੀ ਦੀ ਝੀਲ ਹੈ। ਇਹ 8ਵੀਂ ਸਦੀ ਦੇ ਅਨੰਗਪੁਰ ਡੈਮ ਦੇ ਦੱਖਣ ਪੱਛਮੀ ਚ ਦੋ ਕਿਲੋਮੀਟਰ ਤੇ ਸਥਿਤ ਹੈ। ਜੋ ਦੱਖਣੀ ਦਿੱਲੀ, ਫਰੀਦਾਬਾਦ ਹਰਿਆਣਾ ਤੋਂ 8 ਕਿਲੋਮੀਟਰ ਦੀ ਦੂਰੀ ਤੇ ਹੈ। ਸੂਰਜਕੁੰਡ ਦਾ ਮਤਲਵ ਹੈ ਸੂਰਜ ਦਾ ਕੁੰਡ ਜਾਂ ਝੀਲ ਹੈ ਜੋ ਅਰਾਵਲੀ ਪਹਾੜ ਦੇ ਪਿਛੇ ਅਰਧ ਚੱਕਰ ਦੀ ਸ਼ਕਲ ਚ ਬਣਿਆ ਹੋਇਆ ਹੈ। ਇਹ ਕਿਹਾ ਜਾਂਦ ਹੈ ਕਿ ਇਸ ਝੀਲ ਦਾ ਨਿਰਮਾਣ ਗੁਜਰਾਤ ਦੇ ਬਾਦਸ਼ਾਹ ਸੂਰਜਪਾਲ ਨੇ ਕਰਵਾਇਆ।

ਕੌਮਾਂਤਰੀ ਪ੍ਰਕ੍ਰਿਤੀ ਸੰਭਾਲ਼ ਸੰਘ
                                               

ਕੌਮਾਂਤਰੀ ਪ੍ਰਕ੍ਰਿਤੀ ਸੰਭਾਲ਼ ਸੰਘ

ਕੌਮਾਂਤਰੀ ਕੁਦਰਤ ਸੰਭਾਲ਼ ਸੰਘ ਇੱਕ ਕੌਮਾਂਤਰੀ ਜੱਥੇਬੰਦੀ ਹੈ ਜੀਹਦਾ ਮੁੱਖ ਟੀਚਾ "ਸਾਡੀਆਂ ਸਭ ਤੋਂ ਵੱਧ ਜ਼ਰੂਰੀ ਵਾਤਾਵਰਨ ਅਤੇ ਵਿਕਾਸ ਸੰਬੰਧੀ ਔਕੜਾਂ ਵਾਸਤੇ ਅਮਲੀ ਹੱਲ ਕੱਢਣਾ" ਹੈ। ਇਹ ਜੱਥੇਬੰਦੀ ਆਈ.ਯੂ.ਸੀ.ਐੱਨ. ਲਾਲ ਸੂਚੀ ਜਾਰੀ ਕਰਦੀ ਹੈ, ਜੋ ਵੱਖੋ-ਵੱਖ ਜਾਤੀਆਂ ਦੀ ਸੰਭਾਲ ਦੀ ਹਾਲਤ ਦਾ ਜਾਇਜ਼ਾ ਲੈਂਦੀ ਹੈ।