Back

ⓘ ਆਰਥਿਕਤਾ
                                               

ਅਰਥਚਾਰਾ

ਆਰਥਿਕਤਾ ਜਾਂ ਆਰਥਿਕ ਢਾਂਚਾ ਕਿਸੇ ਭੂਗੋਲਿਕ ਖੇਤਰ ਵਿੱਚ ਅਲੱਗ ਅਲੱਗ ਘਟਕਾਂ ਵੱਲੋਂ ਸੀਮਿਤ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ, ਵਿਤਰਣ ਜਾਂ ਵਪਾਰ, ਅਤੇ ਖਪਤ ਨੂੰ ਕਹਿੰਦੇ ਹਨ। ਇਹ ਆਰਥਿਕ ਘਟਕ ਵਿਅਕਤੀ, ਕਾਰੋਬਾਰ, ਸੰਸਥਾਵਾਂ ਜਾਂ ਸਰਕਾਰਾਂ ਹੋ ਸਕਦੇ ਹਨ। ਜਦ ਦੋ ਪੱਖ ਕਿਸੇ ਵਸਤੂ ਜਾਂ ਸੇਵਾ ਦੀ ਇੱਕ ਕੀਮਤ, ਜੋ ਕਿ ਆਮ ਤੌਰ ਤੇ ਕਿਸੇ ਵਿਸ਼ੇਸ਼ ਮੁਦਰਾ ਵਿੱਚ ਪ੍ਰਗਟ ਕੀਤੀ ਜਾਂਦੀ ਹੈ, ਨਿਰਧਾਰਿਤ ਕਰ ਲੈਣ, ਤਾਂ ਉਹ ਇਸ ਦਾ ਲੈਣ-ਦੇਣ ਕਰਦੇ ਹਨ।

                                               

ਸਭਿਆਚਾਰਕ ਆਰਥਿਕਤਾ

ਭਾਰਤ ਇੱਕ ਪੂਜੀਵਾਦੀ ਦੇਸ਼ ਹੈ ਜਿਸ ਵਿੱਚ ਸਰਕਾਰੀ ਅਦਾਰਿਆਂ ਦੀ ਜ਼ਿਕਰਯੋਗ ਥਾਂ ਹੈ ਪਰ ਭਾਰਤ ਦਿਨੋ-ਦਿਨ ਨਿੱਜੀ ਸਰਮਾਏਦਾਰੀ ਵਾਲੇ ਵਿਕਾਸ ਮਾਡਲ ਨੂੰ ਆਪਣਾ ਰਿਹਾ ਹੈ। ਭਾਰਤ ਆਰਥਿਕ ਵਿਕਾਸ ਦੇ ਮਾਡਲ ਨੂੰ ਆਪਣਾ ਰਿਹਾ ਹੈ। ਭਾਰਤ ਵਿੱਚ ਆਰਥਿਕ ਵਿਕਾਸ ਦੇ ਮਾਡਲ ਵਿੱਚੋਂ ਅਨੇਕਾਂ ਸਮੱਸਿਆਂਵਾਂ ਉਪਜੀਆਂ ਹਨ। ਇਹਨਾਂ ਵਿੱਚ ਅਹਿਮ ਸਮੱਸਿਆ ਗਰੀਬੀ ਦੀ ਹੈ।ਆਰਥਿਕਤਾ ਕਿਸੇ ਸਮਾਜਿਕ ਢਾਂਚੇ ਦੀ ਬੁਨਿਆਦੀ ਇਕਾਈ ਹੁੰਦੀ ਹੈ ਅਤੇ ਮਨੁੱਖੀ ਇਤਿਹਾਸ ਵਿੱਚ ਜੇਕਰ ਕੋਈ ਸਮਾਜ ਆਰਥਿਕ ਪੱਖ ਤੋਂ ਪੱਛੜਿਆ ਹੈ ਤਾਂ ਉਸ ਦੀਆਂ ਸਮੱਸਿਆਵਾਂ ਦੀ ਰੂਪ ਵਧੇਰੇ ਜਟਿਲ ਹੋਵੇਗਾ। ਮਨੁੱਖੀ ਸਮਾਜ ਦੇ ਸਮੁੱਚੇ ਇਤਿਹਾਸਕ-ਸਮਾਜਕ ਵੇਗ ਦੀ ਦਸ਼ਾ ਅਤੇ ਦਿਸ਼ਾ ਨੂੰ ਸਮਝਣ ਲਈ ਉਸ ਦੇ ਸਭਿਆਚਾਰਕ ਪਾਸਾਰ ਦੇ ਸੁਭਾ ਨੂੰ ਗ੍ਰਹਿਣ ਕਰਨਾ ਇੱਕ ਮੁੱਢਲਾ ਅਤੇ ਫ਼ੈਸਲਾਕੁਨ ਸੁਆਲ ਹੁੰਦਾ ਹੈ। ਸ ...

                                               

ਸਿਆਸੀ ਆਰਥਿਕਤਾ ਦੀ ਆਲੋਚਨਾ ਵਿੱਚ ਯੋਗਦਾਨ

ਸਿਆਸੀ ਆਰਥਿਕਤਾ ਦੀ ਆਲੋਚਨਾ ਵਿੱਚ ਯੋਗਦਾਨ ਕਾਰਲ ਮਾਰਕਸ ਦੀ ਲਿਖੀ ਪੁਸਤਕ ਹੈ, ਜੋ ਪਹਿਲੀ ਵਾਰ 1859 ਵਿੱਚ ਪ੍ਰਕਾਸ਼ਿਤ ਹੋਈ ਸੀ। ਇਹ ਕਿਤਾਬ ਮੁੱਖ ਤੌਰ ਤੇ ਪੂੰਜੀਵਾਦ ਅਤੇ ਮੁਦਰਾ ਦੇ ਮਾਤਰਾ ਸਿਧਾਂਤ ਦਾ ਇੱਕ ਵਿਸ਼ਲੇਸ਼ਣ ਹੈ,

                                               

ਪਾਕਿਸਤਾਨ ਦੀ ਆਰਥਿਕਤਾ

ਪਾਕਿਸਤਾਨ ਦੀ ਆਰਥਿਕਤਾ ਵਿਸ਼ਵ ਦੀ 25 ਵੀਂ ਸਭ ਤੋਂ ਵੱਡੀ ਆਰਥਿਕਤਾ ਹੈ । ਦੇਸ਼ ਦੀ ਕੁੱਲ ਵੱਸੋਂ 190 ਮਿਲੀਅਨ ਹੈ, ਜੋ ਵਿਸ਼ਵ ਵਿੱਚ 6ਵੇਂ ਦਰਜੇ ਤੇ ਹੈ। ਪਾਕਿਸਤਾਨ ਦੀ ਗੈਰ-ਦਰਜ ਆਰਥਿਕਤਾ ਕੁੱਲ ਆਰਥਿਕਤਾ ਦਾ 36% ਹੈ ਜੋ ਪ੍ਰਤੀ ਵਿਅਕਤੀ ਆਮਦਨ ਦਾ ਅਨੁਮਾਨ ਲਗਾਉਣ ਲੱਗਿਆਂ ਛੱਡ ਦਿੱਤਾ ਜਾਂਦਾ ਹੈ। ਪਾਕਿਸਤਾਨ ਇੱਕ ਵਿਕਾਸਸ਼ੀਲ ਦੇਸ਼ ਹੈ

                                               

ਰਾਜਸੀ ਅਰਥ-ਪ੍ਰਬੰਧ

ਸਿਆਸੀ ਆਰਥਿਕਤਾ ਜਾਂ ਸਿਆਸੀ ਅਰਥਚਾਰਾ ਨੂੰ ਮੂਲ ਤੌਰ ਉੱਤੇ ਪੈਦਾਵਾਰ ਅਤੇ ਵਪਾਰ ਦੇ ਸਰਕਾਰ, ਦਰਾਮਦੀ ਅਤੇ ਕਨੂੰਨ ਨਾਲ਼,ਕੌਮੀ ਆਮਦਨ ਨਾਲ ਅਤੇ ਦੌਲਤ ਦੀ ਵੰਡ ਨਾਲ਼ ਸਬੰਧਾਂ ਦੀ ਘੋਖ ਕਰਨ ਲਈ ਵਰਤਿਆ ਜਾਂਦਾ ਸੀ। ਸਿਆਸੀ ਅਰਥਚਾਰੇ ਦਾ ਸਰੋਤ ਨੈਤਿਕ ਫ਼ਲਸਫ਼ੇ ਵਿੱਚ ਹੈ। ਇਹਦਾ ਵਿਕਾਸ 18ਵੀਂ ਸਦੀ ਵਿੱਚ ਮੁਲਕਾਂ ਜਾਂ ਰਿਆਸਤਾਂ ਦੇ ਅਰਥਚਾਰਿਆਂ ਦੀ ਘੋਖ ਵਜੋਂ ਹੋਇਆ ਅਤੇ ਇਸੇ ਕਰ ਕੇ ਇਹ ਸਿਆਸੀ ਅਰਥਚਾਰਾ ਕਹੇ ਜਾਣ ਲੱਗ ਪਿਆ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸਿਆਸੀ ਅਰਥਚਾਰਾ ਉਹਨਾਂ ਬੁੱਧੀਸੰਗਤ ਫੈਸਲਿਆਂ ਦਾ ਅਧਿਐਨ ਕਰਦਾ ਹੈ ਜੋ ਸਿਆਸੀ ਅਤੇ ਆਰਥਿਕ ਸੰਗਠਨਾਂ ਨੂੰ ਮੁੱਖ ਰੱਖ ਕੇ ਲਏ ਜਾਂਦੇ ਹਨ।

                                               

ਸ੍ਰੀਲੰਕਾ ਦੀ ਆਰਥਿਕਤਾ

ਸ੍ਰੀਲੰਕਾ ਪਿਛਲੇ ਸਾਲਾਂ ਵਿੱਚ ਉੱਚੇ ਵਾਧੇ ਦਰ ਵਾਲੀ ਇੱਕ ਸਮਰਥ ਆਰਥਿਕਤਾ ਵਜੋਂ ਵਿਕਸਤ ਹੋ ਰਹੀ ਹੈ। ਜਿਸਦਾ ਕੁੱਲ ਘਰੇਲੂ ਉਤਪਾਦਨ.591 ਬਿਲੀਅਨ)ਡਾਲਰ ਅਤੇ ਪ੍ਰਤੀ ਵਿਅਕਤੀ ਆਮਦਨ 11.068.996 ਡਾਲਰ ਸੀ। ਸਾਲ 2003 ਤੋਂ 2012 ਤੱਕ ਇਥੋਂ ਦੀ ਆਰਥਿਕਤਾ ਦੀ ਵਾਧਾ ਦਰ 6.4 ਪ੍ਰਤੀਸ਼ਤ ਰਹੀ ਹੈ।ਸ੍ਰੀਲੰਕਾ ਦੀ ਪ੍ਰਤੀ ਵਿਅਕਤੀ ਆਮਦਨ ਬਾਕੀ ਦੱਖਣੀ ਏਸ਼ੀਆ ਦੇ ਦੇਸਾਂ ਨਾਲੋਂ ਵਧ ਰਹੀ ਹੈ। ਇਥੋਂ ਦੀ ਆਰਥਿਕਤਾ ਦੇ ਵੱਡੇ ਸੈਕਟਰ ਸੈਰ ਸਪਾਟਾ, ਚਾਹ ਨਿਰਯਾਤ, ਟੈਕਸਟਈਲ ਉਦਯੋਗ,ਹਨ।

ਜਿਨਸ (ਮਾਰਕਸਵਾਦ)
                                               

ਜਿਨਸ (ਮਾਰਕਸਵਾਦ)

ਕਲਾਸੀਕਲ ਸਿਆਸੀ ਆਰਥਿਕਤਾ ਅਤੇ ਖਾਸ ਕਰ ਕੇ ਕਾਰਲ ਮਾਰਕਸ ਦੀ ਸਿਆਸੀ ਆਰਥਿਕਤਾ ਦੀ ਆਲੋਚਨਾ ਵਿੱਚ, ਜਿਨਸ ਮਨੁੱਖੀ ਦੀ ਮਿਹਨਤ ਦੁਆਰਾ ਪੈਦਾ ਕੀਤੀ ਅਤੇ ਬਾਜ਼ਾਰ ਵਿੱਚ ਆਮ ਵਿਕਰੀ ਦੇ ਲਈ ਇੱਕ ਉਤਪਾਦ ਦੇ ਰੂਪ ਵਿੱਚ ਪੇਸ਼ ਕੋਈ ਵੀ ਵਸਤ ਜਾਂ ਸੇਵਾ ਹੁੰਦੀ ਹੈ। ਜਿਨਸ ਸਾਡੀ ਸਵੈਤਾ ਤੋਂ ਬਾਹਰ ਦੀ ਚੀਜ਼ ਹੁੰਦੀ ਹੈ। ਉਹ ਆਪਣੇ ਗੁਣਾਂ ਨਾਲ ਕਿਸੇ ਨਾ ਕਿਸੇ ਪ੍ਰਕਾਰ ਦੀਆਂ ਇਨਸਾਨੀ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਉਹ ਜ਼ਰੂਰਤਾਂ ਸਰੀਰਕ ਹਨ ਕਿ ਮਾਨਸਿਕ।

ਆਲਮੀ ਭੁੱਖ ਸਮੱਸਿਆ ਸੂਚਕ
                                               

ਆਲਮੀ ਭੁੱਖ ਸਮੱਸਿਆ ਸੂਚਕ

ਆਲਮੀ ਭੁੱਖ-ਸਮੱਸਿਆ ਸੂਚਕ ਇੱਕ ਬਹੁਆਯਾਮੀ ਅੰਕੜਾਤਮਕ ਸੂਚਕ ਅੰਕ ਹੈ ਜੋ ਕਿਸੇ ਖਿੱਤੇ ਦੀ ਦੂਜਿਆਂ ਦੇ ਮੁਕਾਬਲੇ ਭੁੱਖ ਦੀ ਸਮਸਿਆ ਨੂੰ ਦਰਸਾਉਂਦਾ ਹੈ।ਜੀ.ਐਚ.ਆਈ. ਕਿਸੇ ਖੇਤਰ ਦੇ ਭੁੱਖ ਸਮੱਸਿਆ ਨਾਲ ਨਜਿਠਣ ਲਈ ਪ੍ਰਾਪਤ ਕੀਤੀਆਂ ਸਫਲਤਾਵਾਂ ਅਤੇ ਅਸਫਲਤਾਵਾਂ ਮਾਪਣ ਦਾ ਆਰਥਿਕ ਪੈਮਾਨਾ ਕਿਹਾ ਜਾ ਸਕਦਾ ਹੈ।

                                               

ਮਾਲ ਅਤੇ ਸੇਵਾ ਟੈਕਸ (ਭਾਰਤ)

ਮਾਲ ਅਤੇ ਸੇਵਾ ਟੈਕਸ ਭਾਰਤ ਵਿੱਚ ਪ੍ਰਸਤਾਵਿਤ ਕੀਤਾ ਹੋਇਆ ਅਸਿੱਧੇ ਟੈਕਸ ਦਾ ਸਿਸਟਮ ਹੈ ਤਾਂ ਕੀ ਮੌਜੂਦਾ ਟੈਕਸਾਂ ਨੂੰ ਇੱਕ ਸਿੰਗਲ ਟੈਕਸ ਸਿਸਟਮ ਵਿੱਚ ਮਰਜ। ਇਸਨੂੰ ਸੰਵਿਧਾਨ ਐਕਟ 2016 ਦੇ ਤੌਰ ਤੇ ਪੇਸ਼ ਕੀਤਾ ਗਿਆ ਹੈ। ਜੀਐਸਟੀ ਨੂੰ ਜੀਐਸਟੀ ਪ੍ਰੀਸ਼ਦ ਵੱਲੋਂ ਸੰਚਾਲਿਤ ਕੀਤਾ ਜਾ ਰਿਹਾ ਹੈ ਅਤੇ ਇਸਦੇ ਚੇਅਰਮੈਨ ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਹਨ। ਜੀਐਸਟੀ ਟੈਕਸ ਸੈਂਟਰਲ ਅਤੇ ਰਾਜ ਸਰਕਾਰ ਦੁਆਰਾ ਲਗਾਏ ਜਾਣ ਵਾਲੇ ਟੈਕਸ ਨੂੰ ਤਬਦੀਲ ਕਰਨ ਲਈ ਨਿਰਮਾਣ, ਵਿਕਰੀ ਅਤੇ ਮਾਲ ਅਤੇ ਸੇਵਾ ਦੀ ਖਪਤ ਉੱਪਰ ਇੱਕ ਵਿਆਪਕ ਅਸਿੱਧਾ ਟੈਕਸ ਹੋਵੇਗਾ।