Back

ⓘ ਧੰਦਾ
                                               

ਧੰਦਾ

ਅਕਾਦਿਮਕ, ਲੇਖਾਕਾਰ, ਐਕਚੁਅਰੀਸ, ਟ੍ਰੈਫਿਕ ਕੰਟਰੋਲਰ, ਆਰਕੀਟੈਕਟ, ਆਡਿਆਲੋਜਿਸਟ, ਪਾਦਰੀ, ਦੰਦਾ ਦਾ ਡਾਕਟਰ, ਅਰਥਸ਼ਾਸਤਰੀ, ਇੰਜੀਨੀਅਰ, ਭਾਸ਼ਾ ਪੇਸ਼ੇਵਰ, ਕਨੂੰਨਾ ਲਾਗੂ ਕਰਨ ਵਾਲਾ ਅਫਸਰ, ਵਕੀਲ, ਲਾਇਬ੍ਰੇਰੀਅਨ, ਨਰਸ, ਫਾਰਮਾਸਿਸਟ, ਡਾਕਟਰ, ਫਿਜ਼ੀਓਥੈਰਾਪਿਸਟਸ, ਸਾਈਕੋਲਾੱਖਜਸਿਜ, ਪ੍ਰੋਫੈਸ਼ਨਲ ਪਾਇਲਟਸ, ਵਿਗਿਆਨੀ, ਸੋਸ਼ਲ ਵਰਕਰ, ਸਪੀਚ-ਭਾਸ਼ਾ ਦੇ ਮਾਹਿਰ, ਅੰਕੜਾ ਮਾਹਰ, ਸਰਜਨ, ਸਰਵੇਅਰ, ਅਧਿਆਪਕ, ਸ਼ਹਿਰੀ ਯੋਜਨਾਕਾਰ, ਕਿਸਾਨ, ਮਕੈਨਿਕ ਆਦਿ।

                                               

ਗਹਿਰੀ ਬੁੱਟਰ

ਗਹਿਰੀ ਬੁੱਟਰ ਨੈਸ਼ਨਲ ਹਾਈਵੇ 64 ਤੇ ਬਠਿੰਡੇ ਤੋਂ ਕਰੀਬ 16 ਕਿਲੋਮੀਟਰ ਦੇ ਫ਼ਾਸਲੇ ਤੇ ਵਸਿਆ ਹੋਇਆ ਹੈ। ਸੰਗਤ ਕਰੀਬ 4 ਕਿਲੋਮੀਟਰ ਅਤੇ ਫੁੱਲੋ ਮਿੱਠੀ ਕਰੀਬ 4 ਕਿਲੋਮੀਟਰ ਇਸ ਦੇ ਗੁਆਂਢੀ ਪਿੰਡ ਹਨ।

                                               

ਕਾਰੋਬਾਰ

ਕਾਰੋਬਾਰ, ਜਿਹਨੂੰ ਫ਼ਰਮ, ਧੰਦਾ ਜਾਂ ਕੰਮ-ਕਾਰ ਵੀ ਆਖਿਆ ਜਾਂਦਾ ਹੈ, ਇੱਕ ਅਜਿਹੀ ਜਥੇਬੰਦੀ ਹੁੰਦੀ ਹੈ ਜੋ ਖ਼ਪਤਕਾਰਾਂ ਨੂੰ ਵਸਤਾਂ, ਸੇਵਾਵਾਂ ਜਾਂ ਦੋਹੇਂ ਮੁਹਈਆ ਕਰਾਉਂਦੀ ਹੋਵੇ। ਕਾਰੋਬਾਰ ਸਰਮਾਏਦਾਰ ਅਰਥਚਾਰਿਆਂ ਵਿੱਚ ਬਹੁਤ ਆਮ ਹੁੰਦੇ ਹਨ ਜਿੱਥੇ ਇਹਨਾਂ ਦੀ ਮਲਕੀਅਤ ਨਿੱਜੀ ਹੱਥਾਂ ਵਿੱਚ ਹੁੰਦੀ ਹੈ ਅਤੇ ਜੋ ਵਸਤਾਂ, ਸੇਵਾਵਾਂ ਜਾਂ ਪੈਸੇ ਬਦਲੇ ਖ਼ਪਤਕਾਰਾਂ ਨੂੰ ਵਸਤਾਂ ਅਤੇ ਸੇਵਾਵਾਂ ਮੁਹਈਆ ਕਰਦੇ ਹਨ। ਕਈ ਕਾਰੋਬਾਰਾਂ ਦੀ ਮਾਲਕੀ ਗ਼ੈਰ-ਨਫ਼ਾਖ਼ੋਰ ਜਥੇਬੰਦੀਆਂ ਜਾਂ ਸਰਕਾਰ ਹੱਥ ਵੀ ਹੋ ਸਕਦੀ ਹੈ। ਕਈ ਜਣਿਆਂ ਵੱਲੋਂ ਸਾਂਭੇ ਜਾਂਦੇ ਕਾਰੋਬਾਰ ਨੂੰ ਕੰਪਨੀ ਕਹਿ ਦਿੱਤਾ ਜਾਂਦਾ ਹੈ।

                                               

ਹਰਨਾਮ ਸਿੰਘ ਟੁੰਡੀਲਾਟ

ਹਰਨਾਮ ਸਿੰਘ ਟੁੰਡੀਲਾਟ ਇੱਕ ਮਹਾਨ ਗ਼ਦਰੀ ਹੋਏ ਹਨ। ਆਪ ਨੇ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਨਿਜਾਤ ਦਿਵਾਉਣ ਲਈ ਭਰ ਜਵਾਨੀ ਦੇ ਬੇਸ਼ਕੀਮਤੀ ਵਰ੍ਹੇ ਦੇਸ਼-ਵਿਦੇਸ਼ ਦੀਆਂ ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਵਿੱਚ ਬਤੀਤ ਕੀਤੇ।

                                               

ਝਲੂਰ

ਜਲੂਰ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦੇ ਬਰਨਾਲਾ ਬਲਾਕ ਦਾ ਇੱਕ ਪਿੰਡ ਹੈ।ਇਹ ਪਿੰਡ ਬਰਨਾਲਾ ਸ਼ਹਿਰ ਤੋਂ 12 ਕਿਲੋਮੀਟਰ ਦੀ ਦੂਰੀ ਤੇ ਬਰਨਾਲਾ-ਸੇਰਪੁਰ ਰੋਡ ਉੱਤੇ ਸਥਿਤ ਹੈ। ਪਿਨ ਕੋਡ- 148024 ਡਾਕ - ਝਲੂਰ ਤਹਿਸੀਲ/ਜ਼ਿਲ੍ਹਾ - ਬਰਨਾਲਾ ਵਿਧਾਨ ਸਭਾ - ਬਰਨਾਲਾ ਸੰਸਦੀ ਖੇਤਰ- ਸੰਗਰੂਰ ਖੇਤਰਫਲ- 1340 ਹਕਟੇਅਰ ਜਨਸੰਖਿਆ- 4500 ਦੇ ਕਰੀਬ 2011 ਸੁਵਿਧਾਵਾਂ ਪਿੰਡ ਦੇ ਵਿੱਚ ਬੱਚਿਆਂ ਦੇ ਸਿੱਖਿਆ ਦੇ ਖੇਤਰ ਵਿੱਚ ਵਿਕਾਸ ਲਈ ਸਰਕਾਰੀ ਐਲੀਮੈਂਟਰੀ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ।ਬੱਚਿਆਂ ਅਤੇ ਨੌਜਵਾਨਾਂ ਲਈ ਖੇਡ ਦਾ ਮੈਦਾਨ ਉਪਲਬਧ ਹੈ।ਪਿੰਡ ਦੇ ਵਿੱਚ ਸਰਕਾਰ ਤੇ ਨੌਜਵਾਨਾਂ ਵੱਲੋਂ ਦੋ ਪਾਰਕ ਬਣਾਗਏ ਹਨ,ਜੋ ਪਿੰਡ ਦੀ ਨੁਹਾਰ ਅਤੇ ਹਰਿਆਲੀ ਨੂੰ ਸੁਰਜੀਤ ਕਰਦੇ ਹਨ।ਸਿਹਤ ਦੀਆਂ ਸੁਵਿਧਾਵਾਂ ਲਈ ਪਿੰਡ ਵਿੱਚ ਸਰਕਾਰੀ ਹੈਮੋਪੈਥਿਕ ਡ ...

                                               

ਤਰਖਾਣੀ

ਤਰਖਾਣੀ ਇੱਕ ਹੁਨਰਮੰਦ ਧੰਦਾ ਹੈ, ਜਿਸ ਵਿੱਚ ਪ੍ਰਾਇਮਰੀ ਕੰਮ, ਇਮਾਰਤਾਂ, ਜਹਾਜ਼, ਲੱਕੜ ਦੇ ਪੁਲ, ਠੋਸ ਕਾਲਬਬੰਦੀ, ਆਦਿ. ਦੇ ਨਿਰਮਾਣ ਦੌਰਾਨ ਇਮਾਰਤ ਸਮੱਗਰੀ ਦੀ ਕੱਟਾਈ, ਸ਼ੇਪਿੰਗ ਅਤੇ ਇੰਸਟਾਲੇਸ਼ਨ ਹੁੰਦਾ ਹੈ। ਤਰਖਾਣ ਰਵਾਇਤੀ ਤੌਰ ਤੇ ਕੁਦਰਤੀ ਲੱਕੜ ਦਾ, ਰੰਦਣ ਅਤੇ ਚੁਗਾਠਾਂ ਬਣਾਉਣ ਦਾ ਕੰਮ ਕਰਦੇ ਸਨ ਪਰ ਅੱਜ ਬਹੁਤ ਸਾਰੀਆਂ ਹੋਰ ਸਮੱਗਰੀਆਂ ਵੀ ਵਰਤੀਆਂ ਜਾਦੀਆਂ ਹਨ। ਅਤੇ ਕਈ ਵਾਰ ਅਲਮਾਰੀਆਂ ਬਣਾਉਣ ਅਤੇ ਫਰਨੀਚਰ ਨਿਰਮਾਣ ਦੇ ਧੰਦਿਆਂ ਨੂੰ ਤਰਖਾਣੀ ਸਮਝਿਆ ਜਾਂਦਾ ਹੈ। ਸੰਯੁਕਤ ਰਾਜ ਅਮਰੀਕਾ ਵਿੱਚ, 98.5% ਦੇ ਤਰਖਾਣ ਮਰਦ ਹਨ, ਅਤੇ 1999 ਵਿੱਚ ਇਹ ਦੇਸ਼ ਵਿੱਚ ਚੌਥਾ ਸਭ ਤੋਂ ਵੱਧ ਮਰਦ-ਦਬਦਬੇ ਵਾਲਾ ਧੰਦਾ ਸੀ। 2006 ਵਿੱਚ, ਸੰਯੁਕਤ ਰਾਜ ਅਮਰੀਕਾ ਵਿੱਚ ਲੱਗਪੱਗ 1.5 ਲੱਖ ਤਰਖਾਣ ਟਿਕਾਣੇ ਸਨ। ਤਰਖਾਣ ਆਮ ਤੌਰ ਤੇ ਕੰਮ ਤੇ ਆਉਣ ਵਾਲੇ ਪਹਿਲੇ ...

                                               

ਸਿਰਦਾਰਿਓ ਖੇਤਰ

ਸਿਰਦਾਰਿਓ ਖੇਤਰ ਉਜ਼ਬੇਕਿਸਤਾਨ ਦਾ ਇੱਕ ਖੇਤਰ ਹੈ ਅਤੇ ਇਸਦੀ ਰਾਜਧਾਨੀ ਗੁਲੀਸਤੋਨ ਹੈ। ਇਹ ਖੇਤਰ ਦੇਸ਼ ਦੇ ਕੇਂਦਰ ਵਿੱਚ ਸਿਰ ਦਰਿਆ ਦੇ ਖੱਬੇ ਕੰਢੇ ਉੱਤੇ ਪੈਂਦਾ ਹੈ। ਇਸਦੀ ਹੱਦ ਕਜ਼ਾਖਸਤਾਨ, ਤਾਜਿਕਸਤਾਨ, ਤਾਸ਼ਕੰਤ ਖੇਤਰ ਅਤੇ ਜਿਜ਼ਾਖ ਖੇਤਰ ਨਾਲ ਲੱਗਦੀ ਹੈ। ਇਸ ਖੇਤਰ ਦਾ ਖੇਤਰਫਲ 5.100 km² ਹੈ, ਅਤੇ ਬਹੁਤਾ ਹਿੱਸਾ ਮਾਰੂਥਲ ਹੈ, ਜਿਸ ਵਿੱਚ ਖੇਤਰ ਦਾ ਵੱਡਾ ਹਿੱਸਾ ਮਿਰਜਾਚੋਲ ਸਤੈਪੀ ਨੇ ਘੇਰਿਆ ਹੋਇਆ ਹੈ। ਇਸ ਖੇਤਰ ਦੀ ਅਬਾਦੀ ਤਕਰੀਬਨ 648100 ਹੈ।

                                               

ਲਾਲ ਬੱਤੀ ਏਰੀਆ

ਸੱਭਿਅਤਾ ਅਤੇ ਸੱਭਿਆਚਾਰ ਦੇ ਵਿਕਾਸ ਦੇ ਨਾਲ ਨਾਲ ਵੇਸ਼ਵਾਗਿਰੀ ਵੀ ਪੂਰੀ ਦੂਨੀਆਂ ਵਿਚ ਚਰਮ ਸੀਮਾ ਉਪਰ ਹੈ। ਉਤਰ ਆਧੁਨਿਕ ਸਮਾਜਾਂ ਵਿਚ ਵੇਸ਼ਵਾਗਿਰੀ ਦੇ ਕਈ ਅਲੱਗ ਅਲੱਗ ਰੂਪ ਸਾਹਮਣੇ ਆਏ ਹਨ। ਲਾਲ ਬੱਤੀ ਏਰੀਆ ਤੋਂ ਨਿਕਲਕੇ ਹੁਣ ਵੇਸ਼ਵਾਗਿਰੀ ਪਾਰਲਰਾਂ ਅਤੇ ਏਸਕਰਟ ਸਰਵਿਸ ਦੇ ਰੂਪ ਵਿਚ ਵੱਧ ਫੁਲ ਰਹੀ ਹੈ। ਦੇਹ ਵਪਾਰ ਦਾ ਧੰਦਾ ਹੁਣ ਕਮਾਈ ਦਾ ਸਾਧਨ ਬਣ ਚੁੱਕੀ ਹੈ। ਗਰੀਬ ਅਤੇ ਵਿਕਾਸਸ਼ੀਲ ਦੇਸ਼ ਜਿਵੇਂ ਭਾਰਤ, ਥਾਈਲੈਂਡ, ਸ੍ਰੀਲੰਕਾ, ਬੰਗਲਾਦੇਸ਼ ਆਦਿ ਦੇਸ਼ਾ ਵਿਚ ਸੈਕਸ ਲਈ ਸੈਰ ਸਪਾਟਾ ਸ਼ੁਰੂ ਹੋ ਗਿਆ ਹੈ। ਦੇਹ ਵਪਾਰ ਦੁਨੀਆਂ ਭਰ ਵਿਚ ਪੁਰਾਣੇ ਧੰਦਿਆਂ ਵਿਚੋਂ ਇਕ ਹੈ। ਦੇਵਦਾਸੀ ਪ੍ਰਥਾ ਵੇਸ਼ਵਾਵ੍ਰਿਤੀ ਦਾ ਅਾਦਿਮ ਰੂਪ ਹੈ। ਗੁਲਾਮ ਵਿਵਸਥਾ ਵਿਚ ਮਾਲਿਕ ਵੇਸ਼ਵਾਵਾਂ ਨੂੰ ਗੁਲਾਮ ਵਜੋਂ ਰੱਖਦੇ ਸਨ। ਅੰਗਰੇਜਾਂ ਦੇ ਅਾੳੁਣ ਨਾਲ ਇਸਦਾ ਸਵਰੂਪ ਬਦਲਦ ...

                                               

ਤਾਸ਼ਕੰਤ ਖੇਤਰ

ਤਾਸ਼ਕੰਤ ਖੇਤਰ ਉਜ਼ਬੇਕਿਸਤਾਨ ਵਿੱਚ ਇੱਕ ਖੇਤਰ ਹੈ ਜਿਹੜਾ ਦੇਸ਼ ਦੇ ਉੱਤਰ-ਪੂਰਬੀ ਖੇਤਰ ਵਿੱਚ ਸਥਿਤ ਹੈ। ਇਹ ਸਿਰ ਦਰਿਆ ਅਤੇ ਤੀਨ ਸ਼ਾਨ ਪਰਬਤਾਂ ਦੇ ਵਿਚਕਾਰਲੇ ਇਲਾਕੇ ਵਿੱਚ ਸਥਿਤ ਹੈ। ਇਸ ਖੇਤਰ ਦੀ ਹੱਦ ਕਿਰਗਿਸਤਾਨ, ਤਾਜਿਕਸਤਾਨ, ਸਿਰਦਾਰਯੋ ਖੇਤਰ ਅਤੇ ਨਮਾਗਾਨ ਖੇਤਰ ਨਾਲ ਲੱਗਦੀ ਹੈ। ਇਸ ਖੇਤਰ ਦਾ ਕੁੱਲ ਖੇਤਰਫਲ 15.300 ਵਰਗ ਕਿ ਮੀ ਹੈ ਅਤੇ 2005 ਵਿੱਚ ਇਸਦੀ ਅਨੁਮਾਨਿਤ ਆਬਾਦੀ 44, 50.000 ਸੀ। ਇਸ ਦੀ ਰਾਜਧਾਨੀ ਤਾਸ਼ਕੰਤ ਸ਼ਹਿਰ ਹੈ। ==ਜ਼ਿਲ੍ਹੇ==

                                               

ਬੱਕਰਵਾਲ

ਬੱਕਰਵਾਲ ਦੱਖਣੀ ਏਸ਼ੀਆ ਦੇ ਹਿਮਾਲਿਆ ਦੀਆਂ ਪੀਰ ਪੰਜਾਲ ਲੜੀ ਦੀਆਂ ਪਹਾੜੀਆਂ ਵਿੱਚ ਵੱਸਣ ਵਾਲਾ ਇੱਕ ਖਾਨਾਬਦੋਸ਼ ਕਬੀਲਾ ਹੈ। ਇਹ ਮੁੱਖ ਤੌਰ ਤੇ ਬਕਰੀਆਂ ਪਾਲਣ ਦਾ ਧੰਦਾ ਕਰਦੇ ਹਨ ਅਤੇ ਆਜੜੀ ਹਨ।

                                               

ਆਰਕੀਟੈਕਟ

ਵਾਸਤੁਕਾਰ ਉਹ ਆਦਮੀ ਹੁੰਦਾ ਹੈ ਜੋ ਅਲਗ-ਅਲਗ ਤਰਾਂ ਦੀ ਇਮਾਰਤਾਂ ਦੀ ਸੰਕਲਪਨਾ ਅਤੇ ਦੂਰਗਰਮੀ ਕਲਪਨਾਵਾਂ ਭਰੀ ਯੋਜਨਾਵਾਂ ਬਣਾਉਂਦਾ ਹੈ। ਉਹ ਆਦਮੀ ਜੋ ਵੀ ਬਣਾਉਂਦਾ ਹੈ ਉਸਨੂੰ ਆਰਕੀਟੈਕਚਰ ਕਿਹਾ ਜਾਂਦਾ ਹੈ। ਵਾਰਤੁਕਾਰ ਪੈੰਨ ਪੈਨਸਿਲ ਅਤੇ ਕੰਪਿਊਟਰ ਦੀ ਵਰਤੋਂ ਆਪਣੀ ਕਲਪਨਾ ਨੂੰ ਪੇਸ਼ ਕਰਨ ਲਈ ਕਰਦੇ ਹਨ।

                                               

ਇੰਜੀਨੀਅਰ

ਇੰਜੀਨੀਅਰ ਉਹ ਵਿਅਕਤੀ ਹੈ ਜਿਸ ਨੂੰ ਇੰਜਨੀਅਰਿੰਗ ਦੀ ਇੱਕ ਜਾਂ ਇੱਕ ਤੋਂ ਜਿਆਦਾ ਸ਼ਾਖਾਵਾਂ ਵਿੱਚ ਅਧਿਆਪਨ ਪ੍ਰਾਪਤ ਹੋਵੇ ਅਤੇ ਜੋ ਕਿ ਵਿਵਸਾਇਕ ਤੌਰ ਤੇ ਅਭਿਆਂਤਰਿਕੀ ਸੰਬੰਧਿਤ ਕਾਰਜ ਕਰ ਰਿਹਾ ਹੋ। ਕਦੇ ਕਦੇ ਉਸਨੂੰ ਯੰਤਰਵੇੱਤਾ ਵੀ ਕਿਹਾ ਜਾਂਦਾ ਹੈ। ਅਭਿਅੰਤਾ ਇੱਕ ਸ਼ੁੱਧ ਪੰਜਾਬੀ ਸ਼ਬਦ ਹੈ ਪਰ ਬੋਲ-ਚਾਲ ਦੀ ਭਾਸ਼ਾ ਵਿੱਚ ਇਸ ਦੇ ਸਥਾਨ ਉੱਤੇ ਅੰਗਰੇਜੀ ਭਾਸ਼ਾ ਦੇ ਇੰਜੀਨੀਅਰ ਸ਼ਬਦ ਦਾ ਪ੍ਰਯੋਗ ਜਿਆਦਾ ਹੁੰਦਾ ਹੈ। ਇੱਕ ਅਭਿਅੰਤਾ ਦਾ ਮੁੱਖ ਕਾਰਜ ਹੁੰਦਾ ਹੈ ਸਮਸਿਆਵਾਂ ਦਾ ਸਮਾਧਾਨ ਕਰਨਾ। ਇਸ ਦੇ ਲਈ ਉਹਨਾਂ ਨੂੰ ਆਮ ਤੌਰ ’ਤੇ ਉੱਚ ਸਿੱਖਿਆ ਵਿੱਚ ਪਾਏ ਹੋਏ ਆਪਣੇ ਅਧਿਆਪਨ ਅਤੇ ਤਕਨੀਕ ਦਾ ਅਨੁਪ੍ਰਯੋਗ ਕਰਨਾ ਪੈਂਦਾ ਹੈ। ਅਧਿਕਤਰ ਅਭਿਅੰਤਾ ਅਭਿਆਂਤਰਿਕੀ ਦੀ ਕਿਸੇ ਇੱਕ ਸ਼ਾਖਾ ਵਿੱਚ ਅਧਿਆਪਨ ਅਤੇ ਸਿੱਖਿਆ ਪ੍ਰਾਪਤ ਹੁੰਦੇ ਹਨ।

                                               

ਜੂਨੀਅਰ ਇੰਜੀਨੀਅਰ

ਜੂਨੀਅਰ ਇੰਜੀਨੀਅਰ ਕਿਸੇ ਪੌਲੀਟੈਕਨਿਕ ਸੰਸਥਾ ਤੋਂ ਇੰਜੀਨੀਅਰਿੰਗ ਕੋਰਸ ਪਾਸ ਕਰ ਕੇ ਜੂਨੀਅਰ ਇੰਜੀਨੀਅਰ ਦੇ ਰੂਪ ਵਿੱਚ ਤਕਨੀਕੀ ਸਿੱਖਿਆ ਮਾਹਿਰ ਵਜੋਂ ਪ੍ਰਾਈਵੇਟ ਜਾਂ ਸਰਕਾਰੀ ਸੈਕਟਰ ’ਚ ਬਤੌਰ ਬਤੌਰ ਸੁਪਰਵਾਈਜਰ, ਫੋਰਮੈਨ, ਸੇਲਜ਼ ਇੰਜੀਨੀਅਰ, ਵਰਕਸ਼ਾਪ ਤਕਨੀਸ਼ੀਅਨ, ਡਰਾਫਟਸ-ਮੈਨ, ਸਰਵਿਸ ਸਟੇਸ਼ਨ ਮੈਨੇਜਰ ਨੌਕਰੀ ਕਰ ਸਕਦਾ ਹੈ। ਇਸ ਦੀ ਵਿਦਿਅਕ ਯੋਗਤਾ 10ਵੀਂ ਪਾਸ ਅਤੇ ਸਮਾਂ 3 ਸਾਲ ਦਾ ਹੁੰਦਾ ਹੈ। ਇੰਜੀਨੀਅਰਿੰਗ ਡਿਪਲੋਮਾ ਜਾਂ ਤਕਨੀਕੀ ਸਿੱਖਿਆ ਡਿਪਲੋਮਾ ਅੰਡਰਗ੍ਰੈਜੂਏਟ ਪੱਧਰ ਦਾ ਕੋਰਸ ਹੈ ਜੋ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਅਤੇ ਅੰਗਰੇਜ਼ੀ ਭਾਸ਼ਾ ’ਚ ਮੁਹਾਰਤ ਕਰਵਾਉਂਦਾ ਹੈ।

                                               

ਡਾਕਟਰ

ਡਾਕਟਰ ਇੱਕ ਅਜਿਹਾ ਵਿਅਕਤੀ ਹੁੰਦਾ ਹੈ ਜੋ ਮਰੀਜ਼ਾਂ ਦੀ ਸਿਹਤ ਨੂੰ ਸੁਧਾਰਨ ਲਈ ਦਵਾਈਆਂ ਜਾਂ ਹੋਰ ਵਿਧੀਆਂ ਦਾ ਪ੍ਰਯੋਗ ਕਰਦਾ ਹੈ। ਇਹ ਰੁਤਬਾ ਉੱਚ ਸਿੱਖਿਆ ਉਪਰੰਤ ਮਿਲਦਾ ਹੈ। ਮਰੀਜ਼ਾਂ ਵਿੱਚ ਮਨੁੱਖ ਤੋਂ ਬਿਨਾਂ ਜਾਨਵਰ ਤੇ ਹੋਰ ਜੀਵ ਵੀ ਹੁੰਦੇ ਹਨ।

                                               

ਸ਼ਾਗਿਰਦੀ

ਸ਼ਾਗਿਰਦੀ,Apprenticeship ਇੱਕ ਸਿਖਲਾਈ ਦੀ ਪ੍ਰਣਾਲੀ ਹੈ।ਇਸ ਵਿੱਚ ਆਉਣ ਵਾਲੀ ਨਸਲ ਦੇ ਸਿਖਾਂਦਰੂਆਂ ਨੂੰ ਕਿਸੇ ਵਪਾਰ,ਦੁਕਾਨਦਾਰੀ ਜਾਂ ਕਿੱਤੇ ਦੀ ਸਿਖਲਾਈ, ਅਸਲੀ ਕੰਮ ਦੀ ਥਾਂ ਤੇ,ਕਦੇ ਨਾਲ ਨਾਲ ਮੁਤਾਲਿਆ ਕਰਵਾ ਕੇ, ਦਿੱਤੀ ਜਾਂਦੀ ਹੈ।ਇਸ ਨਾਲ ਸਿਖਾਂਦਰੂਆਂ ਨੂੰ ਕਨੂੰਨ ਰਾਹੀਂ ਨਿਯੰਤਰਿਤ ਕਿੱਤਿਆਂ ਦਾ ਕਨੂੰਨੀ ਅਧਿਕਾਰ ਮਿਲਣਾ ਅਸਾਨ ਹੋ ਜਾਂਦਾ ਹੈ। ਸਿਖਲਾਈ ਦਾ ਜ਼ਿਆਦਾ ਹਿੱਸਾ ਕਿਸੇ ਕੰਮ ਜਾਂ ਕਿੱਤਾ ਮਾਲਕ ਕੋਲ ਨੌਕਰੀ ਦੌਰਾਨ ਦਿੱਤਾ ਜਾਂਦਾ ਹੈ। ਮਾਲਕ ਜਾਂ ਸ਼ਾਹ, ਸ਼ਗਿਰਦ ਦੀ, ਇੱਕ ਮਿਥੇ ਸਮੇਂ ਦੀਆਂ ਸੇਵਾਵਾਂ ਬਦਲੇ., ਉਸ ਨੂੰ ਵਪਾਰ ਜਾਂ ਕਿੱਤਾ ਸਿੱਖਣ ਦੀ ਮਦਦ ਕਰਦਾ ਹੈ ਜਿਸ ਨਾਲ ਕਿ ਉਸ ਕੋਲ ਇੱਕ ਗਿਣਨ ਮਿਣਨ ਜੋਗੀ ਮੁਹਾਰਤ ਆ ਜਾਵੇ।ਸ਼ਾਗਿਰਦੀ ਦਾ ਸਮਾਂ 3 ਤੋਂ 6 ਸਾਲ ਤੱਕ ਵੀ ਹੋ ਸਕਦਾ ਹੈ। ਅਸਲ ਕੰਮ ਤੇ ਸਿਖਲਾਈ ਦੁਆਰਾ ਮੁਹਾਰਤ ...

ਕਰੀਮਪੁਰਾ
                                               

ਕਰੀਮਪੁਰਾ

ਕਰੀਮਪੁਰਾ ਭਾਰਤੀ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਬੱਸੀ ਪਠਾਣਾਂ ਬਲਾਕ ਦਾ ਇੱਕ ਪਿੰਡ ਹੈ। ਇਸ ਪਿੰਡ ਦਾ ਕੁੱਲ ਰਕਬਾ 600 ਏਕੜ ਹੈ। ਪਿੰਡ ਵਿੱਚ 20 ਸਾਲ ਤੋ ਦੁੱਧ ਉਤਪਾਦਕ ਸੈਂਟਰ ਚੱਲ ਰਿਹਾ ਹੈ। ਜ਼ਿਆਦਾ ਲੋਕ ਡੇਅਰੀ ਦਾ ਹੀ ਧੰਦਾ ਕਰਦੇ ਹਨ।