Back

ⓘ ਸੱਭਿਆਚਾਰ
                                               

ਸੱਭਿਆਚਾਰ

ਸੱਭਿਆਚਾਰ ") ਮਨੁੱਖ ਦੁਆਰਾ ਸਿਰਜੀ ਜੀਵਨ ਜਾਚ ਨੂੰ ਕਹਿੰਦੇ ਹਨ। ਇਹ ਕਿਸੇ ਸਮਾਜ ਵਿੱਚ ਗਹਿਰਾਈ ਤੱਕ ਵਿਆਪਤ ਗੁਣਾਂ ਦੇ ਸਮੁੱਚ ਦਾ ਨਾਮ ਹੈ, ਜੋ ਉਸ ਸਮਾਜ ਦੇ ਸੋਚਣ, ਵਿਚਾਰਨ, ਕਾਰਜ ਕਰਨ, ਖਾਣ-ਪੀਣ, ਬੋਲਣ, ਨਾਚ, ਗਾਉਣ, ਸਾਹਿਤ, ਕਲਾ, ਆਰਕੀਟੈਕਟ ਆਦਿ ਵਿੱਚ ਰੂਪਮਾਨ ਹੁੰਦਾ ਹੈ। ਏ ਡਬਲਿਊ ਗਰੀਨ ਅਨੁਸਾਰ ਸੰਸਕ੍ਰਿਤੀ ਗਿਆਨ, ਵਿਵਹਾਰ, ਵਿਸ਼ਵਾਸ ਦੀਆਂ ਉਨ੍ਹਾਂ ਆਦਰਸ਼ ਪਧਤੀਆਂ ਦੀ ਅਤੇ ਗਿਆਨ ਅਤੇ ਵਿਵਹਾਰ ਦੁਆਰਾ ਪੈਦਾ ਕੀਤੇ ਵਸੀਲਿਆਂ ਦੀ ਵਿਵਸਥਾ ਨੂੰ ਕਹਿੰਦੇ ਹਨ ਜੋ ਸਮਾਜਕ ਤੌਰ ਤੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਸੌਂਪੀ ਜਾਂਦੀ ਹੈ।

                                               

ਪੰਜਾਬੀ ਸੱਭਿਆਚਾਰ

ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ। ਅਸਲ ਵਿੱਚ ਕੋਈ ਵੀ ਕੌਮ ਜਾਂ ਕੋਈ ਵੀ ਜਨ-ਸਮੂਹ, ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਸਭਿਆਚਾਰ ਤੋਂ ਸੱਖਣਾ ਨਹੀ ਹੁੰਦਾ, ਭਾਵੇਂ ਉਹ ਵਿਕਾਸ ਦੇ ਕਿਸੇ ਵੀ ਪੜਾਅ ਉੱਤੇ ਕਿਉ ਨਾ ਹੋਵੇ।

                                               

ਪੰਜਾਬੀ ਸੱਭਿਆਚਾਰ ਦੇ ਪ੍ਰਮੁੱਖ ਸੋਮੇ

ਸੱਭਿਆਚਾਰ ਬੇਅੰਤ ਅੰਸ਼ਾਂ ਦਾ ਮਿਸ਼ਰਣ ਹੈ। ਇਸ ਦਾ ਹਰ ਇੱਕ ਅੰਸ਼ ਕਿਤੋ ਨਾ ਕਿਤੋ ਆਰੰਭ ਹੁੰਦਾ ਹੈ, ਅਤੇ ਸੱਭਿਆਚਾਰ ਸਿਸਟਮ ਵਿੱਚ ਥਾਂ ਪਾ ਕੇ ਉਸ ਦੀ ਪ੍ਰਕਿਰਿਆ ਦੇ ਅਨੁਕੂਲ ਵਿਕਾਸ ਕਰਦਾ ਹੈ ਤੇ ਉਹ ਆਪਣੇ ਕਾਰਜ਼ ਨਿਭਾਉਂਦਾ ਹੈ। ਸੱਭਿਆਚਾਰ ਜਿਹਨਾਂ ਅੰਸ਼ਾਂ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਰੱਖ ਕੇ ਬਾਕੀ ਦੇ ਰੱਦ ਕਰ ਦਿੰਦਾ ਹੈ। ਸੱਭਿਆਚਾਰ ਸਾਰਿਆਂ ਦੀ ਸਾਰਿਆਂ ਨੂੰ ਦੇਣ ਹੈ। ਪਾਣੀ ਦੇ ਅਣੂਆਂ ਵਾਂਗ ਜੁੜਿਆਂ ਹੋਇਆਂ ਹਨ. ਅਤੇ ਸਮੁੱਚੇ ਵਹਿਣ ਨੂੰ ਰੂਪ ਦੇਦੀਆਂ ਹਨ।ਜਿਹੜੀਆਂ ਲਹਿਰਾਂ ਇੱਕ ਸਮੇਂ ਉਪਰ ਹੁੰਦੀਆਂ ਹਨ ਤੇ ਉਹ ਇੱਕ ਦੂਜੇ ਵਿੱਚ ਗੁੰਮ ਹੋ ਜਾਂਦੀਆਂ ਹਨ ਤੇ ਉਹਨਾਂ ਨੂੰ ਪਛਾਣੀਆਂ ਵੀ ਨਹੀਂ ਜਾਂਦਾ।ਸਥਾਨਕ ਸੱਭਿਆਚਾਰ ਦੀਆਂ ਆਪਣੀਆਂ ਵਿਸ਼ੇਸ਼ਤਾਈਆਂ ਹੁੰਦੀਆਂ ਹਨ।ਇਹ ਆਪਣੇ ਵਿੱਚ ਵੜਦੇ ਆ ਰਹੇ ਉਪਰੇ ਸੱਭਿਆਚਾਰ ਦੇ ਪ੍ਭਾਵ ਦੇ ਖ਼ਿਲਾਫ਼ ...

                                               

ਪਦਾਰਥਕ ਸੱਭਿਆਚਾਰ

ਪਦਾਰਥਕ ਸੱਭਿਆਚਾਰ ਦਾ ਸੰਬੰਧ ਸੱਭਿਆਚਾਰ ਦੇ ਮੁੱਢਲੇ ਪੈਮਾਨਿਆਂ ਨਾਲ਼ ਹੈ। ਉਂਝ ਸੱਭਿਆਚਾਰ ਇੱਕ ਜਟਿਲ ਅਤੇ ਜੁੱਟ ਸਿਸਟਮ ਹੈ। ਇਸ ਦੇ ਅੰਗਾਂ ਦਾ ਆਪਸ ਵਿੱਚ ਪ੍ਰਸਪਰ ਸੰਬੰਧ ਹੈ। ਇੱਕ ਅੰਗ ਵਿੱਚ ਆਈ ਤਬਦੀਲੀ ਦੂਜੇ ਅੰਗੇ ਨੂੰ ਪ੍ਰਭਾਵਿਤ ਕਰਦੀ ਹੈ। ਸੰਸਾਰ ਦੇ ਵੱਖੋ-ਵੱਖ ਸੱਭਿਆਚਾਰਾਂ ਦੇ ਮੁੱਖ ਅੰਗ ਲਗਭਗ ਇਕੋ ਜਿਹੇ ਹੀ ਹੁੰਦੇ ਹਨ। ਮਨੁੱਖ ਕਿਸੇ ਥਾਂ ਵੀ ਰਹਿੰਦਾ ਹੋਵੇ ਉਸ ਦੀਆਂ ਮੂਲ ਲੋੜਾਂ ਸਾਂਝੀਆਂ ਹੁੰਦੀਆਂ ਹਨ।

                                               

ਸੱਭਿਆਚਾਰ ਵਿਗਿਆਨ

ਸੱਭਿਆਚਾਰ ਵਿਗਿਆਨ ਦੀ ਪਰਿਭਾਸ਼ਾ," A.R. Reddiff Brown," ਸੱਭਿਆਚਾਰ ਦੇ ਵਿਗਿਆਨ ਦਾ ਮਨੋਰਥ ਉਸ ਜਟਿਲ ਸਮੱਗਰੀ ਨੂੰ ਜਿਸ ਨਾਲ ਇਹ ਸੰਬੰਧ ਰੱਖਦਾ ਹੈ ਸੀਮਿਤ ਜਿਹੀ ਗਿਣਤੀ ਦੇ ਆਮ ਨਿਯਮਾਂ ਜਾਂ ਸਿਧਾਂਤਾਂ ਵਿੱਚ ਬਦਲਣਾ ਰੱਖਦਾ ਹੈ।``5

                                               

ਜਾਪਾਨ ਦਾ ਸੱਭਿਆਚਾਰ

ਜਾਪਾਨ ਦਾ ਸੱਭਿਆਚਾਰ ਪਿਛਲੇ 1000 ਸਾਲਾਂ ਵਿੱਚ ਵਿਕਸਿਤ ਹੋਇਆ ਹੈ। ਇਹ ਮੁਲਕ ਦੇ ਪੂਰਵਇਤਿਹਾਸਕ ਕਾਲ ਤੋਂ ਲੈਕੇ ਹੁਣ ਤੱਕ ਏਸ਼ੀਆ, ਯੂਰਪ ਅਤੇ ਉੱਤਰੀ ਅਮਰੀਕਾ ਦੇ ਸੱਭਿਆਚਾਰਾਂ ਦੇ ਪ੍ਰਭਾਵਾਂ ਨਾਲ ਵਿਕਸਿਤ ਹੋਇਆ ਹੈ।

                                               

ਕਰੇਵਾ

ਕਰੇਵਾ ਵਿਆਹ ਦਾ ਇੱਕ ਰੂਪ ਹੈ। ਇਹ ਆਮ ਤੋਰ ਤੇ ਪੰਜਾਬ ਦੇ ਜੱਟਾਂ ਅਤੇ ਹਰਿਆਣੇ ਦੇ ਜਾਟਾਂ ਵਿੱਚ ਪ੍ਰਚਲਿਤ ਹੈ। ਇਸ ਵਿੱਚ ਔਰਤ ਅਤੇ ਮਰਦ ਦਾ ਪੁੰਨ ਦਾ ਵਿਆਹ ਨਹੀਂ ਹੁੰਦਾ, ਸਗੋਂ ਔਰਤ ਪੈਸੇ ਦੇ ਕੇ ਲਿਆਂਦੀ ਹੁੰਦੀ ਹੈ। ਜਿਸ ਘਰ ਵਿੱਚ ਪੁੰਨ ਦਾ ਵਿਆਹ ਨਾ ਹੋ ਸਕੇ, ਵੱਡੀ ਉਮਰ ਹੋਣ ਜਾਂ ਹੋਰ ਕਿਸੇ ਕਾਰਨ ਸਾਕ ਨਾ ਹੁੰਦਾ ਹੋਵੇ ਜਾਂ ਪਹਿਲੀ ਔਰਤ ਮਰ ਗਈ ਹੋਵੇ ਤਾਂ ਅਜਿਹੇ ਲੋਕੀਂ ਕਰੇਵੇ ਰਾਹੀ ਵਿਆਹ ਕਰਾਉਂਦੇ ਹਨ। ਬ੍ਰਾਹਮਣਾਂ, ਖੱਤਰੀਆਂ ਵਿੱਚ ਇਸ ਤਰ੍ਹਾਂ ਦੇ ਵਿਆਹ ਦੀ ਕੋਈ ਰੀਤ ਨਹੀਂ ਹੈ, ਪਰ ਜੱਟਾਂ ਅਤੇ ਰਾਜਪੂਤਾਂ ਵਿੱਚ ਇਹ ਆਮ ਹੈ।

                                               

ਕੋਠੀ ਝਾੜ

ਕੋਠੀ ਝਾੜ ਤੋਂ ਭਾਵ ਹੈ ਕੇ ਜੋ ਵਿਆਹ ਤੋਂ ਬਾਅਦ ਜੋ ਨਾਨਕੇ ਪਰਿਵਾਰ ਨੂ ਵਿਆਹ ਚ ਬਚੀ ਹੋਈ ਮਠੀਆਈ ਦੇ ਰੂਪ ਚ ਦਿਤਾ ਜਾਂਦਾ ਹੈ। ਵਿਆਹ ਖਤਮ ਹੋਣ ਤੋਂ ਬਾਅਦ ਵਿਆਂਹਦੜ ਦੀੌ ਮਾਂ ੲੇਸ ਮਠਿਆਈ ਨੂੰ ਆਪਣੇ ਪੇਕੇ ਲੈ ਕੇ ਜਾਂਦੀ ਹੈ।

                                               

ਚੁੱਲ੍ਹੇ ਨਿਓਂਦਾ

ਚੁੱਲ੍ਹੇ ਨਿਓਂਦਾ ਜਾਂ ਚੁੱਲ੍ਹੇ ਨਿਓਂਦ ਪੰਜਾਬ ਦੇ ਲੋਕਾਂ ਦੀ ਖੁਸ਼ੀ ਦੇ ਮੌਕੇ ਦੀ ਰੀਤ ਹੈ। ਜਿਹੜੇ ਘਰ ਵਿਆਹ, ਖੁਸ਼ੀ ਦਾ ਕੋਈ ਪਾਠ ਜਾਂ ਮੁੰਡੇ ਦੀ ਛਟੀ ਹੋਵੇ ਉਸ ਘਰ ਵੱਲੋਂ ਆਪਣੇ ਸ਼ਰੀਕੇ ਦੇ ਸਾਰੇ ਘਰਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ। ਉਹਨਾਂ ਸਾਰਿਆਂ ਦਾ ਰੋਟੀ ਪਾਣੀ ਸਮਾਗਮ ਵਾਲੇ ਘਰ ਹੀ ਹੁੰਦਾ ਹੈ ਜਿਸ ਨੂੰ ਚੁੱਲ੍ਹੇ ਨਿਓਂਦ ਕਿਹਾ ਜਾਂਦਾ ਹੈ। ਇਸ ਮੌਕੇ ਤੇ ਕੋਈ ਵੀ ਘਰ ਆਪਣੇ ਘਰ ਚੁੱਲ੍ਹਾ ਨਹੀਂ ਬਾਲ਼ਦਾ, ਸਾਰੇ ਮੈਂਬਰਾਂ ਦੀ ਰੋਟੀ ਉਸੇ ਘਰੋਂ ਹੀ ਆਉਂਦੀ ਹੈ। ਹੋਰ ਤਾਂ ਹੋਰ ਉਹਨਾਂ ਘਰਾਂ ਦਾ ਗੋਹਾ ਕੂੜਾ ਵੀ ਵਿਆਹ ਵਾਲੇ ਘਰ ਦੀ ਲਾਗਣ ਹੀ ਕਰਦੀ ਹੈ।

ਜਲੀਕੱਟੂ
                                               

ਜਲੀਕੱਟੂ

ਜਲੀਕੱਟੂ ਭਾਰਤ ਦੇ ਤਮਿਲਨਾਡੂ ਰਾਜ ਦੇ ਲੋਕਾਂ ਵੱਲੋਂ ਮਨਾਏ ਜਾਣ ਵਾਲਾ ਇੱਕ ਪਰੰਪਰਾਗਤ ਖੇਡ-ਤਿਉਹਾਰ ਹੈ ਜਲੀਕੱਟੂ Jallikattu ਤਮਿਲਨਾਡੂ ਦੇ ਪੇਂਡੂ ਇਲਾਕਿਆਂ ਵਿੱਚ ਖੇਡੇ ਜਾਣ ਵਾਲਾ ਇੱਕ ਪਰੰਪਰਾਗਤ ਖੇਡ-ਤਿਉਹਾਰ ਜੋ ਪੋਂਗਲ ਨਾਮ ਦੇ ਤਿਓਹਾਰ ਤੇ ਆਯੋਜਤ ਕੀਤਾ ਜਾਂਦਾ ਹੈ।ਇਸ ਤਿਉਹਾਰ ਦੇ ਮੌਕੇ ਤੇ ਇਨਸਾਨਾ ਅਤੇ ਬਲਦਾਂ ਦੀ ਲੜਾਈ ਕਰਾਈ ਜਾਂਦੀ ਹੈ। ਇਸਨੂੰ ਤਮਿਲਨਾਡੂ ਦੇ ਗੌਰਵ ਅਤੇ ਸੰਸਕ੍ਰਿਤੀ ਦਾ ਪ੍ਰਤੀਕ ਮਾਨਿਆ ਜਾਂਦਾ ਹੈ।ਇਹ ਤਿਉਹਾਰ 2000 ਸਾਲ ਪੁਰਾਣਾ ਹੈ।