Back

ⓘ ਸੰਗੀਤ
                                               

ਸੰਗੀਤ

ਸੰਗੀਤ ਇੱਕ ਕਲਾ ਹੈ ਜਿਸਦਾ ਮਾਧਿਅਮ ਧੁਨੀਆਂ ਅਤੇ ਚੁੱਪ ਹੈ। ਇਸਦੇ ਮੁੱਖ ਤੱਤ ਸੁਰ ਅਤੇ ਤਾਲ ਹਨ। ਸੱਭਿਆਚਾਰ ਅਤੇ ਸਮਾਜਿਕ ਸੰਦਰਭ ਦੇ ਮੁਤਾਬਿਕ ਸੰਗੀਤ ਦੀ ਰਚਨਾ, ਪ੍ਰਦਰਸ਼ਨ, ਮਹੱਤਵ ਅਤੇ ਪਰਿਭਾਸ਼ਾ ਬਦਲਦੀ ਰਹਿੰਦੀ ਹੈ। ਸੰਗੀਤ ਸਮਾਜਕ ਵਿਕਾਸ ਦੇ ਹੇਠਲੇ ਸਤਰਾਂ ਉੱਤੇ ਪ੍ਰਗਟ ਹੋਇਆ ਉਦੋਂ ਇਸਦੀ ਭੂਮਿਕਾ ਮੁੱਖ ਤੌਰ ਤੇ ਉਪਯੋਗਤਾਵਾਦੀ ਸੀ: ਧੁਨ ਦਾ ਸੁਝਾਉ ਕੰਮ ਦੀ ਚਾਲ ਦੀ ਲੈਅ ਵਿੱਚੋਂ ਉਸ ਨੂੰ ਸੁਵਿਧਾਜਨਕ ਬਣਾਉਣ ਅਤੇ ਹੋਰ ਜਿਆਦਾ ਉਤਪਾਦਕ ਬਣਾਉਣ ਲਈ ਮਦਦ ਵਜੋਂ ਆਇਆ। ਇਹ ਰਿਦਮ ਲੋਕਾਂ ਨੂੰ ਇੱਕ ਪ੍ਰਕਿਰਿਆ ਵਿੱਚ ਇੱਕਜੁਟ ਕਰ ਦਿੰਦਾ। ਕਿਸੇ ਭਾਰੀ ਕੰਮ ਨੂੰ ਮਿਲ ਕੇ ਲੱਗੇ ਕਈ ਸਾਰੇ ਲੋਕਾਂ ਵਲੋਂ ਹਈਸ਼ਾ ਦੇ ਸੰਗੀਤਮਈ ਪ੍ਰਯੋਗ ਨੂੰ ਹਰ ਕਿਸੇ ਨੇ ਦੇਖਿਆ ਹੋਣਾ ਹੈ। ਸੰਗੀਤ ਮਨੁੱਖੀ ਬੋਲੀ ਦੇ ਮਾਧਿਅਮ ਨਾਲ ਧੁਨੀ ਸੰਚਾਰ ਦੇ ਫੰਕਸ਼ਨ ਨੂੰ ਸੁਦ੍ਰਿ ...

                                               

ਪੌਪ ਸੰਗੀਤ

ਪੌਪ ਸੰਗੀਤ ਜਾਂ ਪੌਪ ਮਿਊਜ਼ਿਕ ਨੂੰ ਆਮ ਤੌਰ ਤੇ ਯੁਵਕਾਂ ਦੇ ਬਾਜ਼ਾਰ ਦੇ ਅਨੁਕੂਲ ਅਤੇ ਵਿਵਸਾਇਕ ਤੌਰ ਤੇ ਰਿਕਾਰਡ ਕੀਤੇ ਗਏ ਸੰਗੀਤ ਦੇ ਰੂਪ ਵਿੱਚ ਸਮਝਿਆ ਜਾਂਦਾ ਹੈ; ਇਸ ਵਿੱਚ ਮੁਕਾਬਲਤਨ ਛੋਟੇ ਅਤੇ ਸਧਾਰਨ ਗਾਣੇ ਸ਼ਾਮਿਲ ਹੁੰਦੇ ਹਨ ਅਤੇ ਨਵੀਂ ਤਕਨੀਕ ਦਾ ਇਸਤੇਮਾਲ ਕਰ ਕੇ ਮੌਜੂਦਾ ਧੁਨਾਂ ਨੂੰ ਨਵੇਂ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ।ਪੌਪ ਸੰਗੀਤ ਪ੍ਰਸਿੱਧ ਸੰਗੀਤ ਦੀ ਇੱਕ ਕਿਸਮ ਹੈ ਜੋ 1950 ਦੇ ਦਹਾਕੇ ਦੇ ਮੱਧ ਵਿੱਚ ਸੰਯੁਕਤ ਰਾਜ ਅਤੇ ਯੁਨਾਈਟੇਡ ਕਿੰਗਡਮ ਵਿੱਚ ਆਪਣੇ ਆਧੁਨਿਕ ਰੂਪ ਵਿੱਚ ਪੈਦਾ ਹੋਇਆ ਸੀ। ਡੇਵਿਡ ਹੈਚ ਅਤੇ ਸਟੀਫਨ ਮਿਲਗਾਰ ਨੇ ਪੌਪ ਸੰਗੀਤ ਨੂੰ "ਸੰਗੀਤ ਦਾ ਇੱਕ ਸਮੂਹ" ਕਿਹਾ ਹੈ ਜੋ ਪ੍ਰਸਿੱਧ ਜੈਜ਼ ਅਤੇ ਲੋਕ ਸੰਗੀਤ ਤੋਂ ਵੱਖਰਾ ਹੈ।ਪੀਟ ਸੀਗਰ ਦੇ ਅਨੁਸਾਰ, ਪੌਪ ਸੰਗੀਤ "ਪੇਸ਼ੇਵਰ ਸੰਗੀਤ ਹੈ ਜੋ ਲੋਕ ਸੰਗੀਤ ਅਤੇ ਲੰਡਨ ਆ ...

                                               

ਸੰਗੀਤ ਨਾਟਕ ਅਕੈਡਮੀ

ਸੰਗੀਤ ਨਾਟਕ ਅਕਾਦਮੀ ਭਾਰਤ ਸਰਕਾਰ ਦੁਆਰਾ ਸਥਾਪਤ ਭਾਰਤ ਦੀ ਸੰਗੀਤ ਅਤੇ ਨਾਟਕ ਦੀ ਰਾਸ਼ਟਰੀ ਪੱਧਰ ਦੀ ਸਭ ਤੋਂ ਵੱਡੀ ਅਕਾਦਮੀ ਹੈ। ਇਸਦਾ ਮੁੱਖਿਆਲਾ ਰਬਿੰਦਰ ਭਵਨ, ਫਿਰੋਜਸ਼ਾਹ ਰੋਡ, ਨਵੀਂ ਦਿੱਲੀ, ਭਾਰਤ ਵਿੱਚ ਹੈ।

                                               

ਹਿੰਦੁਸਤਾਨੀ ਸ਼ਾਸਤਰੀ ਸੰਗੀਤ

ਹਿੰਦੁਸਤਾਨੀ ਸ਼ਾਸਤਰੀ ਸੰਗੀਤ ਭਾਰਤੀ ਸ਼ਾਸਤਰੀ ਸੰਗੀਤ ਦੇ ਦੋ ਪ੍ਰਮੁੱਖ ਆਯਾਮਾਂ ਵਿੱਚੋਂ ਇੱਕ ਹੈ। ਦੂਜਾ ਪ੍ਰਮੁੱਖ ਆਯਾਮ ਹੈ - ਕਰਨਾਟਕ ਸੰਗੀਤ। 11ਵੀਂ ਅਤੇ 12ਵੀਂ ਸ਼ਤਾਬਦੀ ਵਿੱਚ ਮੁਸਲਮਾਨ ਸਭਿਅਤਾ ਦੇ ਪ੍ਰਸਾਰ ਨੇ ਭਾਰਤੀ ਸੰਗੀਤ ਦੀ ਦਿਸ਼ਾ ਨੂੰ ਨਵਾਂ ਆਯਾਮ ਦਿੱਤਾ। ਇਹ ਦਿਸ਼ਾ ਪ੍ਰੋਫੈਸਰ ਲਲਿਤ ਕਿਸ਼ੋਰ ਸਿੰਘ ਦੇ ਅਨੁਸਾਰ ਯੂਨਾਨੀ ਪਾਇਥਾਗਾਰਸ ਦੇ ਗਰਾਮ ਅਤੇ ਅਰਬੀ ਫਾਰਸੀ ਗਰਾਮ ਦੇ ਸਮਾਨ ਆਧੁਨਿਕ ਬਿਲਾਵਲ ਠਾਟ ਦੀ ਸਥਾਪਨਾ ਮੰਨੀ ਜਾ ਸਕਦੀ ਹੈ। ਇਸ ਤੋਂ ਪੂਰਵ ਕਾਫ਼ੀ ਠਾਟ ਸ਼ੁੱਧ ਮੇਲ ਸੀ। ਪਰ ਸ਼ੁੱਧ ਮੇਲ ਦੇ ਇਲਾਵਾ ਉੱਤਰ ਭਾਰਤੀ ਸੰਗੀਤ ਵਿੱਚ ਅਰਬੀ - ਫਾਰਸੀ ਅਤੇ ਹੋਰ ਵਿਦੇਸ਼ੀ ਸੰਗੀਤ ਦਾ ਕੋਈ ਦੂਜਾ ਪ੍ਰਭਾਵ ਨਹੀਂ ਪਿਆ। ਮੱਧਕਾਲੀਨ ਮੁਸਲਮਾਨ ਗਾਇਕਾਂ ਅਤੇ ਨਾਇਕਾਂ ਨੇ ਭਾਰਤੀ ਸੰਸਕਾਰਾਂ ਨੂੰ ਬਣਾਏ ਰੱਖਿਆ।

                                               

ਭਾਰਤੀ ਸ਼ਾਸਤਰੀ ਸੰਗੀਤ

ਭਾਰਤੀ ਸ਼ਾਸਤਰੀ ਸੰਗੀਤ ਭਾਰਤੀ ਉਪਮਹਾਂਦੀਪ ਦੇ ਸੰਗੀਤ ਨੂੰ ਕਿਹਾ ਜਾਂਦਾ ਹੈ। ਭਾਰਤੀ ਸ਼ਾਸਤਰੀ ਸੰਗੀਤ ਨੂੰ ਅੱਗੋਂ, ਹਿੰਦੁਸਤਾਨੀ ਸੰਗੀਤ ਅਤੇ ਕਰਨਾਟਿਕ ਸੰਗੀਤ, ਦੋ ਭਾਗਾਂ ਵਿੱਚ ਵੰਡਿਆ ਗਿਆ ਹੈ।

                                               

ਹਿਪ ਹੌਪ ਸੰਗੀਤ

ਹਿਪ ਹੌਪ ਸੰਗੀਤ ਹੋਰ ਨਾਂ ਹਿਪ-ਹੌਪ, ਰੈਪ ਸੰਗੀਤ ਜਾਂ ਹਿਪ-ਹੌਪ ਸੰਗੀਤ ਇੱਕ ਸੰਗੀਤਕ ਵਿਧਾ ਹੈ ਜੋ 1970ਵਿਆਂ ਵਿੱਚ ਨਿਊ ਯਾਰਕ ਸ਼ਹਿਰ ਦੇ ਬਰਾਂਕਸ ਨਾਮੀ ਇਲਾਕੇ ਵਿੱਚ ਸ਼ੁਰੀ ਹੋਈ। ਅਕਸਰ ਹਿਪ ਹੌਪ ਸੰਗੀਤ ਅਤੇ ਰੈਪ ਸੰਗੀਤ ਨੂੰ ਸਮਾਨਾਰਥੀ ਸ਼ਬਦਾਂ ਵਜੋਂ ਵਰਤਿਆ ਜਾਂਦਾ ਹੈ ਪਰ ਹਿਪ ਹੌਪ ਵਿੱਚ ਰੈਪ ਦਾ ਹੋਣਾ ਲਾਜ਼ਮੀ ਨਹੀਂ ਹੈ ਅਤੇ ਇਸ ਵਿੱਚ ਹਿਪ ਹੌਪ ਸੱਭਿਆਚਾਰ ਦੇ ਹੋਰ ਤੱਤ ਸ਼ਾਮਲ ਹੋ ਸਕਦੇ ਹਨ ਜਿਵੇਂ ਕਿ ਬੀਟਬੌਕਸਿੰਗ, ਟਰਨਟੇਬਲਿਸਮ, ਇੰਸਟਰੂਮੈਂਟਲ ਟਰੈਕ ਆਦਿ।

ਅਲਗੋਜ਼ੇ
                                               

ਅਲਗੋਜ਼ੇ

ਅਲਗੋਜ਼ੇ ਅੰਗਰੇਜ਼ੀ: Algoze ਪੰਜਾਬੀ ਵਾਜੇ ਹਨ ਜਿਹਨਾਂ ਦੀ ਕੁਤਚੀ, ਸਿੰਧੀ, ਰਾਜਸਥਾਨੀ ਅਤੇ ਬਲੋਚ ਲੋਕ ਗਵਈਆਂ ਨੇ ਵੀ ਭਰਪੂਰ ਵਰਤੋਂ ਕੀਤੀ ਹੈ। ਇਨ੍ਹਾਂ ਨੂੰ ਜੋੜੀ, ਦੋ ਨਾਲੀ ਜਾਂ ਨਗੋਜ਼ੇ ਵੀ ਸੱਦਿਆ ਜਾਂਦਾ ਹੈ। ਇਹ ਬੰਸਰੀਆਂ ਦੀ ਇੱਕ ਜੋੜੀ ਵਰਗੇ ਲੱਗਦੇ ਹਨ। ਇਸੇ ਲਈ ਅਲਗੋਜ਼ਿਆਂ ਨੂੰ ਜੋੜੀ ਕਹਿੰਦੇ ਹਨ ਕਿਉਂਕਿ ਇਹ ਦੋਸਾਜ਼ ਹੁੰਦੇ ਹਨ। ਪਰ ਇਹਨਾਂ ਦੋਵਾਂ ਨੂੰ ਇਕੱਠੇ ਹੀ ਵਜਾਇਆ ਜਾਂਦਾ ਹੈ। ਇਹ ਸਾਹ ਖਿੱਚਣ ਸਮੇਂ ਅਤੇ ਕੱਢਣ ਸਮੇਂ ਦੋਨੋਂ ਸਮੇਂ ਹੀ ਵੱਜਦੇ ਹਨ। ਇਹਨਾਂ ਨੂੰ ਵਜਾਉਣ ਲਈ ਵਿਸ਼ੇਸ਼ ਅਭਿਆਸ ਦੀ ਲੋੜ ਪੈਂਦੀ ਹੈ ਅਤੇ ਤਕੜੇ ਸਿਰੜੀ ਅਭਿਆਸ ਤੋਂ ਬਾਅਦ ਹੀ ਇਹ ਵਜਾਉਣੇ ਆਉਂਦੇ ਹਨ।

                                               

ਯਮਨ ਰਾਗ

ਯਮਨ ਰਾਗ ਨੂੰ ਰਾਗ ਕਲਿਆਣ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਰਾਗ ਦੀ ਉਤਪਤੀ ਕਲਿਆਣ ਥਾਟ ਤੋਂ ਹੁੰਦੀ ਹੈ ਇਸ ਲਈ ਇਸਨੂੰ ਆਸਰਾ ਰਾਗ ਵੀ ਕਿਹਾ ਜਾਂਦਾ ਹੈ। ਜਦੋਂ ਕਿਸੇ ਰਾਗ ਦੀ ਉਤਪਤੀ ਉਸੇ ਨਾਮ ਦੇ ਥਾਟ ਤੋਂ ਹੋਵੇ ਤਾਂ ਉਸਨੂੰ ਕਲਿਆਣ ਰਾਗ ਕਿਹਾ ਜਾਂਦਾ ਹੈ। ਇਸ ਰਾਗ ਦੀ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਤੀਬਰ ਮਧਿਅਮ ਅਤੇ ਬਾਕੀ ਸਵਰ ਸ਼ੁੱਧ ਪ੍ਰਯੋਗ ਕੀਤੇ ਜਾਂਦੇ ਹਨ। ਗਾ ਵਾਦੀ ਅਤੇ ਨੀ ਸੰਵਾਦੀ ਮੰਨਿਆ ਜਾਂਦਾ ਹੈ। ਇਸ ਰਾਗ ਨੂੰ ਰਾਤ ਦੇ ਪਹਿਲੇ ਪਹਿਰ ਜਾਂ ਸ਼ਾਮ ਸਮੇਂ ਗਾਇਆ-ਵਜਾਇਆ ਜਾਂਦਾ ਹੈ। ਇਸ ਦੇ ਆਰੋਹ ਅਤੇ ਅਵਰੋਹ ਦੋਨਾਂ ਵਿੱਚ ਸੱਤੇ ਸਵਰ ਪ੍ਰਯੁਕਤ ਹੁੰਦੇ ਹਨ, ਇਸ ਲਈ ਇਸ ਦੀ ਜਾਤੀ ਸੰਪੂਰਨ ਹੈ।

ਰਾਗ ਗਾਉੜੀ
                                               

ਰਾਗ ਗਾਉੜੀ

ਰਾਗ ਗਉੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ ਤੀਸਰਾ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਕੁੱਲ 743 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 151 ਤੋਂ ਪੰਨਾ 346 ਤੱਕ, ਰਾਗ ਗਉੜੀ ਵਿੱਚ ਦਰਜ ਹਨ। ਇਸ ਰਾਗ ਨੂੰ ਸ਼ਾਮ 3 ਵਜੇ ਤੋਂ ਸ਼ਾਮ 6 ਵਜੇ ਤੱਕ ਗਾਇਆ ਜਾਂਦਾ ਹੈ। 14 ਪ੍ਰਤੀਸਤ ਗੁਰਬਾਣੀ ਦਾ ਭਾਗ ਰਾਗ ਗਉੜੀ ਨਾਲ ਹੈ।

                                               

ਰਾਗ ਮਾਝ

ਰਾਗ ਮਾਝ ਗੁਰੂ ਗ੍ਰੰਥ ਸਾਹਿਬ ਵਿੱਚ ਕਰਮ ਅਨੁਸਾਰ ਦੂਸਰਾ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ 183 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 94 ਤੋਂ ਪੰਨਾ 150 ਤੱਕ, ਰਾਗ ਮਾਝ ਵਿੱਚ ਦਰਜ ਹਨ। ਇਸ ਨੂੰ ਗਾਉਣ ਦਾ ਸਮਾਂ ਸ਼ਾਮ 3 ਵਜੇ ਤੋਂ ਸ਼ਾਮ 6 ਵਜੇ ਤੱਕ ਹੈ।

                                               

ਰਾਗ ਵਡਹੰਸ

ਵਡਹੰਸ ਰਾਗ ਖਮਾਚ-ਠਾਟ ਦਾ ਰਾਗ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਕ 557-594 ਤਕ ਇਸ ਰਾਗ ਦੀ ਬਾਣੀ ਅੰਕਿਤ ਹੈ। ਇਸ ਦੇ ਗਾਉਣ ਦਾ ਸਮਾਂ ਦੁਪਹਿਰ ਸਮੇਂ ਜਾਂ ਰਾਤ ਦਾ ਦੂਜਾ ਪਹਿਰ ਮੰਨਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਰਾਗ-ਬੱਧ ਬਾਣੀ ਵਿੱਚ ਇਸ ਰਾਗ ਦਾ ਨੰਬਰ ਅੱਠਵਾਂ ਹੈ। ਇਸ ਰਾਗ ਦੀ ਸਮੁੱਚੀ ਬਾਣੀ ਵਿੱਚ ਕੁੱਲ 24 ਚਉਪਦੇ, 2 ਅਸ਼ਟਪਦੀਆਂ, 17 ਛੰਤ, 9 ਅਲਾਹਣੀਆਂ ਅਤੇ ਇੱਕ ਵਾਰ ਮਹਲਾ 4 ਦਰਜ ਹੈ।

                                               

ਰਾਗ ਸਿਰੀ

ਰਾਗ ਸਿਰੀ ਨੂੰ ਮੁੱਖ ਰਾਗ ਕਿਹਾ ਜਾਂਦਾ ਹੈ ਜਿਸ ਤੋਂ ਬਾਕੀ ਰਾਗ ਉਤਪਤ ਹੋਏ। ਭਾਈ ਗੁਰਦਾਸ ਨੇ ਇਸ ਰਾਗ ਨੂੰ ਪਾਰਸ ਕਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ ਪਹਿਲਾ ਰਾਗ ਹੈ। ਇਸ ਰਾਗ ਸਿਰੀ ਦੇ ਸਿਰਲੇਖ ਹੇਠ 9 ਮਹਾਂਪੁਰਸ਼ਾ ਦੀਆਂ ਕੁੱਲ 206 ਰਚਨਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 14 ਤੋਂ ਪੰਨਾ 93 ਤੱਕ ਦਰਜ ਹਨ। ਇਸ ਰਾਗ ਨੂੰ ਸਵੇਰੇ ਗਾਇਆ ਜਾਂਦਾ ਹੈ। ਰਾਗ ਸਿਰੀ, ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲੇ ਸਥਾਨ ’ਤੇ ਆਉਂਦਾ ਹੈ।

                                               

ਰਾਗ ਸੋਰਠਿ

ਰਾਗ ਸੋਰਠਿ ਪੁਰਾਣਾ ਅਤੇ ਭਗਤੀ ਸ਼ਬਦ ਜਾਂ ਭਜਨ ਗਾਉਣ ਲਈ ਵਰਤਿਆ ਜਾਂਦਾ ਹੈ। ਰਾਗੁ ਗੂਜਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ 9ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਪੰਜ ਗੁਰੂ ਸਾਹਿਬਾਨ ਅਤੇ ਚਾਰ ਭਗਤਾਂ ਦੀਆਂ ਕੁੱਲ 150 ਸ਼ਬਦ ਅਤੇ ਸਲੋਕ 65 ਸਫੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 595 ਤੋਂ ਪੰਨਾ 659 ਤੱਕ, ਰਾਗੁ ਸੋਰਠਿ ਵਿੱਚ ਦਰਜ ਹਨ। ਜਿਵੇਂ 12 ਪਦੇ, 2 ਸਲੋਕ 18 ਹਨ।