Back

ⓘ ਅਲੀਮ ਡਾਰ
ਅਲੀਮ ਡਾਰ
                                     

ⓘ ਅਲੀਮ ਡਾਰ

ਅਲੀਮ ਸਰਵਰ ਡਾਰ, ਝੰਗ, ਪੰੰਜਾਬ, ਪਾਕਿਸਤਾਨ ਦੇ ਸਾਬਕਾ ਪਹਿਲਾ ਦਰਜਾ ਕ੍ਰਿਕਟਰ ਅਤੇ ਵਰਤਮਾਨ ਵਿੱਚ ਇੱਕ ਅੰਪਾਇਰ ਹੈੈ। ਅਲੀਮ ਡਾਰ ਨੇ ਆਪਣੀ ਟੈਸਟ ਅੰਪਾਇਰਿੰਗ ਦੀ ਸ਼ੁਰੂਆਤ ਸੰਨ 2003 ਵਿੱਚ ਕੀਤੀ ਸੀ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਦੀ ਸ਼ੁਰੂਆਤ ਸੰਨ 2000 ਵਿੱਚ ਕੀਤੀ ਸੀ।

ਅਲੀਮ ਡਾਰ ਅੰਤਰਰਾਸ਼ਟਰੀ ਦਰਜੇ ਵਿੱਚ ਬਹੁਤ ਵਧੀਆ ਅੰਪਾਇਰ ਹੈ ਅਤੇ ਇਹ ਆਈ.ਸੀ.ਸੀ। ਦੇ ਇਲੀਟ ਅੰਪਾਇਰਿੰਗ ਪੈਨਲ ਵਿੱਚ ਸ਼ਾਮਿਲ ਹੈ। ਉਸਨੇ ਲਗਾਤਾਰ ਤਿੰਨ ਵਾਰ 2009.2010 ਅਤੇ 2011 ਵਿੱਚ ਅੰਪਾਇਰਿੰਗ ਲਈ ਆਈ.ਸੀ.ਸੀ। ਅਵਾਰਡ ਜਿੱਤਿਆ ਹੈ। 2016 ਤੱਕ ਅਲੀਮ ਡਾਰ, ਮਰਾਇਸ ਇਰਾਸਮਸ, ਰਿਚਰਡ ਕੈਟਲਬੋਰੋ, ਕੁੁਮਾਰ ਧਰਮਸੇਨਾ ਅਤੇ ਸਾਈਮਨ ਟੌਫ਼ਲ ਨੂੰ ਹੀ ਇਹ ਅਵਾਰਡ ਦਿੱਤਾ ਗਿਆ ਹੈ। ਅੰਪਾਇਰ ਬਣਨ ਤੋਂ ਪਹਿਲਾ ਇਹ ਐਲੀਡ ਬੈਂਕ, ਗੁਜਰਾਂਵਾਲਾ, ਲਾਹੌਰ ਅਤੇ ਪਾਕਿਸਤਾਨ ਰੇਲਵੇ ਲਈ ਪਹਿਲਾ ਦਰਜਾ ਕ੍ਰਿਕਟ ਖੇਡਿਆ। ਉਹ ਸੱਜੇ ਹੱਥ ਦਾ ਬੱਲੇਬਾਜ਼ ਅਤੇ ਲੈੱਗ ਸਪਿਨ ਗੇਂਦਬਾਜ਼ ਸੀ। ਖਿਡਾਰੀ ਦੇ ਤੌਰ ਤੇ ਸੰਨਿਆਸ ਤੋਂ ਬਾਅਦ ਉਸਨੇ ਅੰਪਾਇਰਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ ਜਿੱਥੇ ਉਸਨੂੰ ਕੁਝ ਹੀ ਸਾਲਾਂ ਵਿੱਚ ਬਹੁਤ ਪ੍ਰਸਿੱਧੀ ਮਿਲੀ। ਉਹ ਇਸਲਾਮੀਆ ਕਾਲਜ, ਲਾਹੌਰ ਵਿੱਚ ਪੜ੍ਹਿਆ ਹੈ। ਅਲੀਮ ਡਾਰ ਕੋਲ ਹੁਣ ਤੱਕ ਕੁੱਲ 322 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਵਿੱਚ ਅੰਪਾਇਰਿੰਗ ਦਾ ਵਿਸ਼ਵ ਰਿਕਾਰਡ ਹੈ, ਜਿਹੜਾ ਉਸਨੂੰ ਦੁਨੀਆ ਦਾ ਸਭ ਤੋਂ ਤਜਰਬੇਕਾਰ ਅੰਪਾਇਰ ਬਣਾਉਂਦਾ ਹੈ।