Back

ⓘ ਹਰਪਾਲ ਸਿੰਘ ਘੱਗਾ
ਹਰਪਾਲ ਸਿੰਘ ਘੱਗਾ
                                     

ⓘ ਹਰਪਾਲ ਸਿੰਘ ਘੱਗਾ

ਕਾਮਰੇਡ ਹਰਪਾਲ ਸਿੰਘ ਘੱਗਾ ਪੰਜਾਬ, ਭਾਰਤ ਦੇ ਇੱਕ ਉਘੇ ਸਮਾਜ ਸੇਵਕ ਅਤੇ ਕਮਿਊਨਿਸਟ ਆਗੂ ਸਨ। ਪਾਤੜਾਂ ਸਮਾਣਾ ਦੇ ਇਲਾਕੇ ਵਿੱਚ ਲੜਕੀਆਂ ਦੀ ਵਿਦਿਆ ਨੂੰ ਪਰਮੋਟ ਕਰਨ ਲਈ ਉਸਨੂੰ ਖਾਸਕਰ ਜਾਣਿਆ ਜਾਂਦਾ ਹੈ। ਪਬਲਿਕ ਗਰਲਜ਼ ਸਕੂਲ/ਕਾਲਜ ਟਰਸਟ, ਪਾਤੜਾਂ ਦਾ ਉਹ ਬਾਨੀ ਪ੍ਰਧਾਨ ਸੀ। ਲੱਗਪੱਗ ਦੋ ਦਹਾਕੇ ਉਹ ਪਿੰਡ ਘੱਗਾ ਦਾ ਸਰਪੰਚ ਰਿਹਾ। ਟਰੱਕ ਯੂਨੀਅਨ ਪਾਤੜਾਂ ਦਾ ਉਹ ਨਿਰਵਿਵਾਦ ਆਗੂ ਸੀ। ਉਹ ਟਰੱਕ ਆਪ੍ਰੇਟਰ ਯੂਨੀਅਨ, ਪੰਜਾਬ ਦਾ ਵੀ ਪ੍ਰਧਾਨ ਰਿਹਾ।

                                     

1. ਜ਼ਿੰਦਗੀ

ਹਰਪਾਲ ਘੱਗਾ ਦਾ ਜਨਮ 14 ਨਵੰਬਰ 1930 ਨੂੰ ਹੋਇਆ ਸੀ। ਚੜ੍ਹਦੀ ਉਮਰੇ ਹੀ ਤੇਜਾ ਸਿੰਘ ਸੁਤੰਤਰ ਦੀ ਪ੍ਰ੍ਭਾਵਸ਼ਾਲੀ ਸ਼ਖਸੀਅਤ ਤੋਂ ਪ੍ਰੇਰਨਾ ਲੈਂਦੇ ਹੋਏ ਉਸਨੇ ਆਪਣੇ ਆਪ ਨੂੰ ਸਮਾਜਕ ਪਰਿਵਰਤਨ ਦੀ ਲਹਿਰ ਨੂੰ ਅਰਪਿਤ ਕਰ ਦਿੱਤਾ ਸੀ ਅਤੇ ਸਾਰੀ ਉਮਰ ਉਹਨਾਂ ਨੇ ਆਪਣੇ ਪਾਤੜਾਂ ਸਮਾਣਾ ਦੇ ਇਲਾਕੇ ਨੂੰ ਕੇਂਦਰ ਬਿੰਦੂ ਬਣਾ ਕੇ ਸਰਗਰਮੀ ਕੀਤੀ।