Back

ⓘ ਰੰਗੂ ਸੌਰੀਆ
                                     

ⓘ ਰੰਗੂ ਸੌਰੀਆ

ਰੰਗੂ ਸੌਰੀਆ ਔਰਤਾਂ ਅਤੇ ਬੱਚਿਆਂ ਦੀ ਭਲਾਈ ਨਾਲ ਸਬੰਧਤ ਇੱਕ ਸਮਾਜ ਸੇਵਿਕਾ ਹੈ ਜਿਸਨੇ ਸਿਲੀਗੁੜੀ ਵਿਖੇ ਜਿਣਸੀ ਗੁਲਾਮੀ ਦਾ ਸ਼ਿਕਾਰ ਹੋਣ ਵਾਲੀਆਂ ਔਰਤਾਂ ਅਤੇ ਬੱਚਿਆਂ ਦੀ ਸਹਾਇਤਾ ਨੂੰ ਸਮਰਪਿਤ ਇੱਕ ਗੈਰ ਮੁਨਾਫਾ ਸੰਸਥਾ ਬਣਾਈ ਹੋਈ ਹੈ ਜਿਸਦਾ ਨਾਮ ਕੰਚਨਜੰਗਾ ਉਧਾਰ ਕੇਂਦਰ ਹੈ।ਇਸ ਖੇਤਰ ਵਿੱਚ ਉਸਦੇ ਯੋਗਦਾਨ ਲਈ ਉਸਨੂੰ ਗਾਡਫ੍ਰੇ ਫਿਲਿਪਸ ਨੇਸ਼ਨਲ ਬ੍ਰੇਵਰੀ ਅਵਾਰਡ2011 ਨਾਲ ਸਨਮਾਨਤ ਕੀਤਾ ਗਿਆ ਹੈ। ਇਸ ਸਮੇਂ ਉਹ ਆਪਣੀ ਸਿਲੀਗੁੜੀ ਅਧਾਰਤ ਉਪਰੋਕਤ ਸੰਸਥਾ ਵਿੱਚ ਰਾਹੀਂ ਕੰਮ ਕਰ ਰਹਿ ਹੈ ਜੋ ਕਿ ਦਾਰਜੀਲਿੰਗ,ਪੱਛਮ ਪੂਰਬੀ ਭਾਰਤ, ਅਤੇ ਨੇਪਾਲ ਤੋਂ ਭਾਰਤ ਅਤੇ ਵਿਦੇਸ਼ਾਂ ਦੇ ਵੱਖ ਖੇਤਰਾਂ ਵਿੱਚ ਜਿਣਸੀ ਗੁਲਾਮੀ ਦਾ ਸ਼ਿਕਾਰ ਹੋਣ ਵਾਲੀਆਂ ਲੜਕੀਆਂ ਨੂੰ ਬਚਾਓਣ ਵਿੱਚ ਸਰਗਰਮ ਭੂਮਿਕਾ ਨਿਭਾ ਰਹੀ ਹੈ।

ਸਾਲ 2004, ਵਿੱਚ ਉਹ ਨੇਪਾਲ ਦੇ ਕਾਠਮਾਂਡੂ ਸ਼ਹਿਰ ਵਿੱਚ ਅਨੁਰਾਧਾ ਕੋਇਰਾਲਾ ਅਤੇ ਟੀਮ ਮੈਅਟੀ ਨੇਪਾਲ ਤੋਂ ਸਿਖਲਾਈ ਲੈਣ ਲਈ ਗਈ।ਇਸ ਸਿਖਲਾਈ ਤੋਂ ਬਾਅਦ ਉਸਨੇ ਆ ਕੇ ਕੰਚਨਜੰਗਾ ਉਧਾਰ ਕੇਂਦਰ ਦੀ ਸਥਾਪਨਾ ਕੀਤੀ ਇਸ ਉਪਰੰਤ ਇਸ ਸੰਸਥਾ ਨੇ ਹੋਰਨਾ ਸੰਸਥਾਵਾਂ ਨਾਲ ਮਿਲ ਕੇ ਸੈਂਕੜੇ ਔਰਤਾਂ ਨੂੰ ਇਸ ਗੁਲਾਮੀ ਤੋਂ ਨਿਜਾਤ ਦਿਵਾਓੰਣ ਵਿੱਚ ਮਦਦ ਕੀਤੀ ਜਿਸ ਵਿੱਚ ਜਿਆਦਾਤਰ ਪਟਨਾ, ਦਿੱਲੀ,ਮੁੰਬਈ ਅਤੇ ਕਲਕੱਤਾ ਨਾਲ ਸੰਬੰਧਿਤ ਸਨ।