Back

ⓘ ਟੈਰੀ ਫੌਕਸ
ਟੈਰੀ ਫੌਕਸ
                                     

ⓘ ਟੈਰੀ ਫੌਕਸ

ਟੈਰੈਂਸ ਸਟੈਨਲੇ ਟੈਰੀ ਫੌਕਸ ਸੀਸੀ ਓਡੀ ਇੱਕ ਕੈਨੇਡੀਅਨ ਅਥਲੀਟ, ਮਨੁੱਖਤਾਵਾਦੀ ਅਤੇ ਕੈਂਸਰ ਖੋਜ ਕਾਰਕੁਨ ਸੀ। 1980 ਵਿੱਚ, ਇੱਕ ਲੱਤ ਨੂੰ ਕੱਟਣ ਦੇ ਬਾਵਜੂਦ, ਉਸ ਨੇ ਕੈਂਸਰ ਖੋਜ ਦੇ ਲਈ ਪੈਸਾ ਉਗਰਾਹੁਣ ਅਤੇ ਜਾਗਰੂਕਤਾ ਲਿਆਉਣ ਲਈ ਇੱਕ ਕਰਾਸ-ਕੈਨੇਡਾ ਦੌੜ ਸ਼ੁਰੂ ਕੀਤੀ। ਭਾਵੇਂ ਕਿ ਉਸ ਦੇ ਕੈਂਸਰ ਦੇ ਫੈਲਾਅ ਨੇ ਉਸ ਨੂੰ 143 ਦਿਨ ਅਤੇ 5.373 ਕਿਲੋਮੀਟਰ ਦੇ ਬਾਅਦ ਆਪਣੀ ਖੋਜ ਖਤਮ ਕਰਨ ਲਈ ਮਜਬੂਕਰ ਦਿੱਤਾ ਅਤੇ ਆਖਿਰਕਾਰ ਉਸ ਦੀ ਜ਼ਿੰਦਗੀ ਮੁੱਕ ਗਈ, ਉਸ ਦੇ ਯਤਨਾਂ ਦਾ ਨਤੀਜਾ ਇੱਕ ਸਥਾਈ, ਦੁਨੀਆ ਭਰ ਦੀ ਵਿਰਾਸਤ ਵਿੱਚ ਨਿਕਲਿਆ। ਪਹਿਲੀ ਵਾਰ 1981 ਵਿੱਚ ਆਯੋਜਿਤ ਟੈਰੀ ਫੌਕਸ ਰਨ, 60 ਤੋਂ ਵੱਧ ਦੇਸ਼ਾਂ ਵਿੱਚ ਲੱਖਾਂ ਲੋਕਾਂ ਨੂੰ ਸ਼ਾਮਲ ਕਰਨ ਵਿੱਚ ਕਾਮਯਾਬ ਹੋਈ ਅਤੇ ਹੁਣ ਇਹ ਕੈਂਸਰ ਖੋਜ ਲਈ ਵਿਸ਼ਵ ਦਾ ਸਭ ਤੋਂ ਵੱਡਾ ਇਕ-ਰੋਜ਼ਾ ਫੰਡਰੇਜ਼ਰ ਹੈ; ਉਸ ਦੇ ਨਾਮ ਤੇ 6 ਕਰੋੜ ਡਾਲਰ ਤੋਂ ਜ਼ਿਆਦਾ ਦੀ ਉਗਰਾਹੀ ਹੋਈ ਹੈ।

ਫੌਕਸ ਆਪਣੇ ਪੋਰਟ ਕੋਕੁਟਲਮ, ਬ੍ਰਿਟਿਸ਼ ਕੋਲੰਬੀਆ, ਹਾਈ ਸਕੂਲ ਅਤੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਲਈ ਇੱਕ ਦੂਰੀ ਦੇ ਦੌੜਾਕ ਅਤੇ ਬਾਸਕਟਬਾਲ ਖਿਡਾਰੀ ਸੀ। 1977 ਵਿੱਚ ਓਸਟੋਸਾਰਕੋਮਾ ਦੀ ਤਸ਼ਖੀਸ ਮਗਰੋਂ ਉਸ ਦੀ ਸੱਜੀ ਲੱਤ ਕੱਟੀ ਗਈ ਸੀ, ਹਾਲਾਂਕਿ ਉਸਨੇ ਨਕਲੀ ਲੱਤ ਦਾ ਇਸਤੇਮਾਲ ਕਰਕੇ ਦੌੜਣਾ ਜਾਰੀ ਰੱਖਿਆ ਉਸਨੇ ਵੈਨਕੂਵਰ ਵਿੱਚ ਵ੍ਹੀਲਚੇਅਰ ਬਾਸਕਟਬਾਲ ਵੀ ਖੇਡੀ, ਤਿੰਨ ਵਾਰ ਰਾਸ਼ਟਰੀ ਚੈਂਪੀਅਨਸ਼ਿਪ ਜਿੱਤੀ।

1980 ਵਿੱਚ, ਉਸਨੇ ਕੈਂਸਰ ਖੋਜ ਲਈ ਪੈਸਾ ਇਕੱਠਾ ਕਰਨ ਲਈ ਇੱਕ ਕਰਾਸ-ਕੰਟਰੀ ਰਨ ਦ ਮੈਰਾਥਨ ਆਫ ਹੋਪ ਦੀ ਸ਼ੁਰੂਆਤ ਕੀਤੀ। ਉਸ ਨੇ ਉਮੀਦ ਕੀਤੀ ਸੀ ਕਿ ਕੈਨੇਡਾ ਦੇ ਹਰ 24 ਮਿਲੀਅਨ ਲੋਕਾਂ ਵਿੱਚੋਂ ਹਰ ਇੱਕ ਕੋਲੋਂ ਇੱਕ ਡਾਲਰ ਦੀ ਉਗਰਾਹੀ ਹੋ ਜਾਏਗੀ। ਉਸ ਨੇ ਅਪ੍ਰੈਲ ਵਿੱਚ ਸੇਂਟ ਜੌਹਨ, ਨਿਊ ਫਾਊਂਡਲੈਂਡ ਤੋਂ ਬਿਨਾਂ ਕਿਸੇ ਧੂਮਧਾਮ ਦੇ ਦੌੜਨਾ ਸ਼ੁਰੂ ਕੀਤਾ ਤੇ ਹਰ ਰੋਜ਼ ਇੱਕ ਪੂਰਨ ਮੈਰਾਥਨ ਦੇ ਬਰਾਬਰ ਦੌੜਦਾ ਰਿਹਾ। ਜਦੋਂ ਤੱਕ ਉਹ ਓਨਟਾਰੀਓ ਪਹੁੰਚਿਆ ਤਾਂ ਫੌਕਸ ਇੱਕ ਰਾਸ਼ਟਰੀ ਸਟਾਰ ਬਣ ਗਿਆ ਸੀ; ਉਸ ਨੇ ਪੈਸਾ ਇਕੱਠਾ ਕਰਨ ਦੇ ਆਪਣੇ ਯਤਨਾਂ ਵਿੱਚ ਕਾਰੋਬਾਰੀਆਂ, ਅਥਲੀਟਾਂ, ਅਤੇ ਸਿਆਸਤਦਾਨਾਂ ਨਾਲ ਕਈ ਜਨਤਕ ਮੌਕੇ ਸਾਂਝੇ ਕੀਤੇ।. ਜਦੋਂ ਕੈਂਸਰ ਉਸ ਦੇ ਫੇਫੜਿਆਂ ਵਿੱਚ ਫੈਲ ਗਿਆ ਤਾਂ ਉਹ ਥੰਡਰ ਬੇ ਤੋਂ ਬਾਹਰ ਆਪਣੀ ਦੌੜ ਖ਼ਤਮ ਕਰਨ ਲਈ ਮਜ਼ਬੂਰ ਹੋ ਗਿਆ ਸੀ। ਬੀਮਾਰੀ ਤੇ ਕਾਬੂ ਪਾਉਣ ਅਤੇ ਆਪਣੀ ਮੈਰਾਥਨ ਨੂੰ ਖ਼ਤਮ ਕਰਨ ਦੀ ਉਸ ਦੀ ਉਮੀਦ ਧਰੀ ਧਰਾਈ ਰਹਿ ਜਦ ਨੌਂ ਮਹੀਨੇ ਬਾਅਦ ਉਸਦੀ ਮੌਤ ਹੋ ਗਈ।

ਉਸਨੂੰ ਸਭ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਆਰਡਰ ਆਫ ਕਨੇਡਾ ਦਾ ਨਾਂ ਦਿੱਤਾ ਗਿਆ। ਫੌਕਸ ਨੇ 1980 ਦੇ ਲੌ ਮੌਰਸ਼ ਅਵਾਰਡ ਦੇਸ਼ ਦੇ ਪ੍ਰਮੁੱਖ ਖਿਡਾਰੀ ਵਜੋਂ ਜਿੱਤਿਆ ਅਤੇ 1980 ਅਤੇ 1981 ਵਿੱਚ ਉਸ ਦਾ ਕੈਨੇਡਾ ਦਾ ਉਸ ਸਾਲ ਦਾ ਨਿਊਜ਼ਮੇਕਰ ਨਾਂ ਰੱਖਿਆ ਗਿਆ। ਬਹੁਤ ਸਾਰੀਆਂ ਇਮਾਰਤਾਂ, ਸੜਕਾਂ ਅਤੇ ਪਾਰਕਾਂ ਹਨ ਜਿਨ੍ਹਾਂ ਨੂੰ ਦੇਸ਼ ਭਰ ਵਿੱਚ ਉਸਦੇ ਸਨਮਾਨ ਵਿੱਚ ਨਾਮ ਦਿੱਤਾ ਗਿਆ ਹੈ।

                                     

1. ਮੁਢਲਾ ਜੀਵਨ ਅਤੇ ਕੈਂਸਰ

ਟੈਰੀ ਫੌਕਸ ਦਾ ਜਨਮ 28 ਜੁਲਾਈ, 1958 ਨੂੰ ਵਿਨੀਪੈੱਗ, ਮੈਨੀਟੋਬਾ ਵਿੱਚ, ਰੋਲੈਂਡ ਅਤੇ ਬੈਟੀ ਫੌਕਸ ਦੇ ਘਰ ਹੋਇਆ ਸੀ। ਰੋਲੈਂਡ ਕੈਨੇਡੀਅਨ ਨੈਸ਼ਨਲ ਰੇਲਵੇ ਲਈ ਇੱਕ ਸਵਿਚਮੈਨ ਸੀ। ਟੈਰੀ ਦਾ ਵੱਡਾ ਭਰਾ ਫਰੈਡ, ਇੱਕ ਛੋਟਾ ਭਰਾ ਡੈਰਲ ਅਤੇ ਇੱਕ ਛੋਟੀ ਭੈਣ ਜੂਡਿਥ ਸੀ।

ਉਸ ਦਾ ਪਰਿਵਾਰ 1966 ਵਿਚ ਸਰੀ, ਬ੍ਰਿਟਿਸ਼ ਕੋਲੰਬੀਆ, ਵਿੱਚ ਰਹਿਣ ਲੱਗ ਪਿਆ ਸੀ, ਫਿਰ 1968 ਵਿੱਚ ਪੋਰਟ ਕੋਕੁਟਲਾਮ ਵਿੱਚ ਵੱਸ ਗਿਆ। ਉਸ ਦੇ ਮਾਤਾ-ਪਿਤਾ ਆਪਣੇ ਪਰਿਵਾਰ ਲਈ ਸਮਰਪਿਤ ਸਨ, ਅਤੇ ਉਸਦੀ ਮਾਤਾ ਖਾਸ ਤੌਰ ਤੇ ਆਪਣੇ ਬੱਚਿਆਂ ਦੀ ਰੱਖਿਆ ਕਰਦੀ ਸੀ; ਉਸ ਦੁਆਰਾ ਫੋਕਸ ਨੇ ਆਪਣੇ ਕੰਮ ਲਈ ਆਪਣੇ ਜ਼ਿੱਦੀ ਸਮਰਪਣ ਨੂੰ ਵਿਕਸਤ ਕੀਤਾ ਜੋ ਉਹ ਕਰਨ ਲਈ ਹਥ ਲੈ ਲੈਂਦਾ ਹੈ। ਉਸ ਦੇ ਪਿਤਾ ਨੇ ਯਾਦ ਕੀਤਾ ਸੀ, ਕਿ ਉਹ ਬਹੁਤ ਹੀ ਮੁਕਾਬਲੇਬਾਜ਼ ਸੀ, ਕਿ ਟੈਰੀ ਹਾਰਨ ਨੂੰ ਇੰਨੀ ਜ਼ਿਆਦਾ ਨਫ਼ਰਤ ਕਰਦਾ ਸੀ ਕਿ ਉਹ ਲੱਗਿਆ ਰਹਿੰਦਾ ਸੀ, ਜਦੋਂ ਤੱਕ ਉਹ ਸਫਲ ਨਹੀਂ ਸੀ ਹੋ ਜਾਂਦਾ।

ਉਹ ਬਚਪਨ ਤੋਂ ਹੀ ਫੁਟਬਾਲ, ਰਗਬੀ ਅਤੇ ਬੇਸਬਾਲ ਦਾ ਇੱਕ ਉਤਸਾਹਿਤ ਅਥਲੀਟ ਸੀ। ਉਸ ਦਾ ਜਨੂੰਨ ਬਾਸਕਟਬਾਲ ਲਈ ਸੀ ਅਤੇ ਭਾਵੇਂ ਉਹ ਸਿਰਫ ਪੰਜ ਫੁੱਟ ਲੰਬਾ ਸੀ ਅਤੇ ਉਸ ਸਮੇਂ ਇੱਕ ਗਰੀਬ ਖਿਡਾਰੀ ਸੀ, ਫਾਕਸ ਨੇ ਆਪਣੀ ਅੱਠਵੀਂ ਕਲਾਸ ਵਿੱਚ ਸਕੂਲ ਦੀ ਟੀਮ ਬਣਾਉਣ ਦੀ ਕੋਸ਼ਿਸ਼ ਕੀਤੀ। ਬੌਬ ਮੈਕਗਿਲ, ਮੈਰੀ ਹਿੱਲ ਜੂਨੀਅਰ ਹਾਈ ਸਕੂਲ ਵਿੱਚ ਟੈਰੀ ਦਾ ਸਰੀਰਕ ਸਿੱਖਿਆ ਅਧਿਆਪਕ ਅਤੇ ਬਾਸਕਟਬਾਲ ਕੋਚ ਸੀ, ਉਸ ਨੇ ਮਹਿਸੂਸ ਕੀਤਾ ਸੀ ਕਿ ਉਹ ਇੱਕ ਦੂਰੀ ਦੌੜਾਕ ਬਣਨ ਲਈ ਬਿਹਤਰ ਸੀ ਅਤੇ ਉਸਨੂੰ ਖੇਡ ਅਪਣਾਉਣ ਲਈ ਪ੍ਰੇਰਿਤ ਕੀਤਾ। ਫੌਕਸ ਦੀ ਕੋਈ ਇੱਛਾ ਨਹੀਂ ਸੀ ਕਿ ਉਹ ਕਰਾਸ-ਕੰਟਰੀ ਦੌੜੇ, ਪਰ ਇਸ ਨੂੰ ਅਪਣਾ ਲਿਆ ਕਿਉਂਕਿ ਉਹ ਆਪਣੇ ਕੋਚ ਦਾ ਭੂਤ ਸਨਮਾਨ ਕਰਦਾ ਸੀ ਅਤੇ ਉਸ ਨੂੰ ਖੁਸ਼ ਕਰਨਾ ਚਾਹੁੰਦਾ ਸੀ। ਉਸਦਾ ਬਾਸਕਟਬਾਲ ਖੇਡਣਾ ਜਾਰੀ ਰੱਖਣ ਦਾ ਪੱਕਾ ਇਰਾਦਾ ਸੀ, ਭਾਵੇਂ ਕਿ ਉਹ ਟੀਮ ਵਿੱਚ ਆਖਰੀ ਥਾਂ ਤੇ ਸੀ। ਫੌਕਸ ਆਪਣੇ ਗ੍ਰੇਡ ਅੱਠ ਸੀਜ਼ਨ ਵਿੱਚ ਕੇਵਲ ਇੱਕ ਮਿੰਟ ਲਈ ਖੇਡਿਆ ਪਰ ਆਪਣੀਆਂ ਗਰਮੀਆਂ ਨੂੰ ਆਪਣੀ ਖੇਡ ਸੁਧਾਰਨ ਲਈ ਸਮਰਪਿਤ ਕੀਤਾ। ਉਹ ਗ੍ਰੇਡ ਨੌ ਵਿੱਚ ਇੱਕ ਨਿਯਮਿਤ ਖਿਡਾਰੀ ਬਣ ਗਿਆ ਅਤੇ ਗ੍ਰੇਡ ਦੱਸ ਵਿੱਚ ਇੱਕ ਸ਼ੁਰੂਆਤੀ ਪੋਜੀਸ਼ਨ ਹਾਸਲ ਕੀਤੀ। ਗ੍ਰੇਡ 12 ਵਿੱਚ, ਉਸ ਨੇ ਆਪਣੇ ਹਾਈ ਸਕੂਲ ਦਾ ਅਥਲੀਟ ਆਫ਼ ਦ ਯੀਅਰ ਅਵਾਰਡ ਆਪਣੇ ਸਭ ਤੋਂ ਚੰਗੇ ਦੋਸਤ ਡੋਗ ਅਲਵਰਡ ਨਾਲ ਸਾਂਝੇ ਤੌਰ ਤੇ ਜਿੱਤਿਆ।

ਹਾਲਾਂਕਿ ਉਸਨੂੰ ਸ਼ੁਰੂ ਵਿੱਚ ਯਕੀਨ ਨਹੀਂ ਸੀ ਕਿ ਉਹ ਯੂਨੀਵਰਸਿਟੀ ਵਿੱਚ ਜਾਣਾ ਚਾਹੁੰਦਾ ਹੈ ਜਾਂ ਨਹੀਂ, ਫੌਕਸ ਦੀ ਮਾਂ ਨੇ ਉਸਨੂੰ ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿੱਚ ਦਾਖਲਾ ਕਰਨ ਲਈ ਮਨਾ ਲਿਆ, ਜਿੱਥੇ ਉਸਨੇ ਸਰੀਰਕ ਸਿੱਖਿਆ ਅਧਿਆਪਕ ਬਣਨ ਲਈ ਰਸਤੇ ਦੇ ਤੌਰ ਤੇ ਕੀਨੀਆ ਸ਼ਾਸਤਰ ਦਾ ਅਧਿਐਨ ਕੀਤਾ। ਉਸ ਨੇ ਜੂਨੀਅਰ ਵਰਸਟੀ ਬਾਸਕਟਬਾਲ ਟੀਮ ਲਈ ਕੋਸ਼ਿਸ਼ ਕੀਤੀ, ਉਸ ਦੇ ਪੱਕੇ ਇਰਾਦੇ ਕਾਰਨ ਵਧੇਰੇ ਪ੍ਰਤਿਭਾਸ਼ਾਲੀ ਖਿਡਾਰੀਆਂ ਤੋਂ ਪਹਿਲਾਂ ਜਗ੍ਹਾ ਹਾਸਲ ਕੀਤੀ।