Back

ⓘ ਪ੍ਰਿਅਲ ਗੋਰ
ਪ੍ਰਿਅਲ ਗੋਰ
                                     

ⓘ ਪ੍ਰਿਅਲ ਗੋਰ

ਪ੍ਰਿਅਲ ਗੋਰ ਹਿੰਦੀ:प्रियल गोर

ਇੱਕ ਭਾਰਤੀ ਟੈਲੀਵਿਜ਼ਨ ਅਤੇ ਫ਼ਿਲਮ ਅਦਾਕਾਰਾ ਹੈ। ਉਸ ਨੇ 15 ਸਾਲ ਦੀ ਉਮਰ ਵਿੱਚ ਹਿੰਦੀ ਟੈਲੀਵਿਜ਼ਨ ਲੜੀ ਇਸ਼ਾਨ ਵਿੱਚ ਇੱਕ ਭੂਮਿਕਾ ਨਿਭਾਈ ਸੀ। ਉਸ ਨੇ ਰਾਮ ਮਿਲਾਈ ਜੋੜੀ ਵਿੱਚ ਪ੍ਰਮੁੱਖ ਮਹਿਲਾ ਅਦਾਕਾਰਾ ਦੀ ਭੂਮਿਕਾ ਨਿਭਾਈ ਅਤੇ ਫਿਲਮਾਂ ਵਿੱਚ ਕੰਮ ਕਰਨ ਤੋਂ ਪਹਿਲਾਂ ਕਈ ਹੋਰ ਹਿੰਦੀ ਟੈਲੀਵਿਜ਼ਨ ਲੜੀ ਵਿੱਚ ਵੀ ਕੰਮ ਕੀਤਾ। ਉਹ ਫਿਲਹਾਲ ਸਬ ਟੀਵੀ ਉੱਪਰ ਇਕ ਡਰਾਮੇ ਇਛਪਯਾਰੀ ਨਾਗਿਨ ਵਿੱਚ ਅਭਿਨੈ ਕਰਦੀ ਹੈ।

                                     

1. ਕੈਰੀਅਰ

ਗੋਰ ਦੀ ਮਾਂ ਚਾਹੁੰਦੀ ਸੀ ਕਿ ਉਹ ਇੱਕ ਅਭਿਨੇਤਰੀ ਵਜੋਂ ਨਾਮਨਾ ਖੱਟੇ। ਉਸ ਨੇ ਆਪਣੇ ਅਦਾਕਾਰੀ ਕੈਰੀਅਰ ਦੀ ਸ਼ੁਰੂਆਤ 2010 ਵਿੱਚ ਕੀਤੀ ਸੀ, ਜਦੋਂ ਉਸ ਨੂੰ ਰਾਮ ਮਿਲਾਏ ਜੋੜੀ ਵਿੱਚ ਮੁੱਖ ਅਦਾਕਾਰਾ ਦੀ ਭੂਮਿਕਾ ਮਿਲੀ ਸੀ। ਉਸੇ ਸਾਲ, ਇੱਕ ਦੋਸਤ ਦੇ ਜ਼ਰੀਏ ਉਸ ਨੇ ਡਿਜ਼ਨੀ ਚੈਨਲ ਦੇ ਈਸ਼ਾਨ: ਸਪਨੋ ਕੋ ਆਵਾਜ਼ ਦੇ ਵਿੱਚ ਇੱਕ ਭੂਮਿਕਾ ਪ੍ਰਾਪਤ ਕੀਤੀ। ਇਸ ਦੀ ਸ਼ੂਟਿੰਗ ਦੇ 15 ਦਿਨਾਂ ਦੇ ਅੰਦਰ-ਅੰਦਰ ਉਸ ਨੇ ਜ਼ੀ.ਟੀਵੀ ਸ਼ੋਅ ਰਾਮ ਮਿਲਾਏ ਜੋੜੀ ਵਿੱਚ ਮੋਨਾ ਦੀ ਮੁੱਖ ਭੂਮਿਕਾ ਅਦਾ ਕਰਨ ਲਈ ਆਫ਼ਰ ਮਿਲਿਆ। ਸਤਾਰਾਂ ਸਾਲਾਂ ਦੀ ਉਮਰ ਵਿੱਚ ਦੇਖਾ ਏਕ ਖਵਾਬ ਵਿੱਚ ਪ੍ਰਿਲ ਨੂੰ ਮੋਨੀਆ/ਮਨਿਆਤਾ ਦੀ ਭੂਮਿਕਾ ਮਿਲੀ। ਉਸ ਨੇ ਬਾਤ ਹਮਾਰੀ ਪੱਕੀ ਹੈ ਅਤੇ ਅੰਮਾਜੀ ਕੀ ਗਲੀ ਵਿੱਚ ਵੀ ਭੂਮਿਕਾਵਾਂ ਨਿਭਾਈਆਂ। ਬਾਅਦ ਚ ਉਹ ਗੁਮਰਾਹ: ਐਂਡ ਆਫ਼ ਇਨੋਸੈਂਸ ਅਤੇ ਯੇ ਹੈ ਆਸ਼ਿਕੀ ਐਮਟੀਵੀ ਵੈਬਡ ਦੇ ਇਕੋ ਐਪੀਸੋਡਜ਼ ਚ ਅਤੇ ਸਾਵਧਾਨ ਇੰਡੀਆ ਦੇ ਨਾਲ ਨਾਲ ਲਾਈਫ਼ ਓਕੇ ਦੇ ਏਕ ਬੂੰਦ ਇਸ਼ਕ ਵਿੱਚ ਇੱਕ ਕੈਮਿਓ ਵਜੋਂ ਭੂਮਿਕਾ ਅਦਾ ਕੀਤੀ। ਉਸ ਨੇ ਪਾਕਿਸਤਾਨੀ ਸ਼ੋਅ ਮੈਡਵੈਂਚਰਸ ਵਿੱਚ ਵੀ ਹਿੱਸਾ ਲਿਆ ਹੈ। ਇਸ ਤੋਂ ਇਲਾਵਾ ਉਹ ਵੱਖ-ਵੱਖ ਟੈਲੀਵਿਜ਼ਨ ਅਤੇ ਪ੍ਰਿੰਟ ਇਸ਼ਤਿਹਾਰਾਂ ਚ ਦੇਖਣ ਨੂੰ ਮਿਲਦੀ ਰਹੀ ਹੈ,ਜਿਨ੍ਹਾਂ ਨੇ ਉਸ ਨੂੰ ਵਧੇਰੇ ਪ੍ਰਸਿੱਧੀ ਹਾਸਲ ਕਰਨ ਵਿੱਚ ਸਹਾਇਤਾ ਕੀਤੀ।

2013 ਵਿੱਚ, ਉਸ ਨੇ ਆਪਣੀ ਸ਼ੁਰੂਆਤ ਪੰਜਾਬੀ ਰੋਮਾਂਟਿਕ ਕਾਮੇਡੀ ਫ਼ਿਲਮ ਜਸਟ ਯੂ ਐਂਡ ਮੀ ਨਾਲ ਕੀਤੀ ਜਿਸ ਵਿੱਚ ਉਸ ਨੇ ਇੱਕ ਐਨ.ਆਰ.ਆਈ. ਦੀ ਭੂਮਿਕਾ ਨਿਭਾਈ। ਉਸ ਨੇ ਸਾਲ 2014 ਵਿੱਚ ਸਸੀ ਕਿਰਨ ਨਰਾਇਣ ਦੀ ਸਾਹੇਬਾ ਸੁਬਰਾਮਣੀਅਮ ਨਾਲ ਤੇਲਗੂ ਵਿੱਚ ਡੈਬਿਊ ਕੀਤੀ, ਜੋ ਕਿ ਮਲਿਆਲਮ ਫਿਲਮ ਥੱਟਥੀਨ ਮਰਾਇਆਥੂ ਦਾ ਤੇਲਗੂ ਰੀਮੇਕ ਹੈ। ਉਸ ਨੇ 2015 ਵਿੱਚ ਮਲਿਆਲਮ ਫਿਲਮ ਅਨਾਰਕਲੀ ਵਿੱਚ ਪ੍ਰਿਥਵੀ ਰਾਜ ਸੁਕੁਮਾਰਨ ਦੇ ਨਾਲ ਮੁੱਖ ਭੂਮਿਕਾ ਨਿਭਾਈ ਸੀ। ਉਸ ਨੇ ਬੈਂਜਿਥ ਬੇਬੀ ਮਾਇਲਾਦੀ ਦੀ ਇੱਕ ਮਲਿਆਲਮ ਫਿਲਮ ਗਾਰਡ ਬਲੇਸ ਯੂ ਵੀ ਸਾਈਨ ਕੀਤੀ ਸੀ। 2018 ਵਿੱਚ, ਉਸ ਨੇ ਮਾਇਆ 2 ਨਾਮ ਦੀ ਇੱਕ ਵੈੱਬ-ਸੀਰੀਜ਼ ਵਿੱਚ ਇੱਕ ਲੈਸਬੀਅਨ ਦੀ ਮੁੱਖ ਭੂਮਿਕਾ ਨਿਭਾਈ। ਜੂਨ 2018 ਵਿਚ, ਉਹ ਜ਼ੀ ਟੀਵੀ ਦੇ ਸੋਪ ਓਪੇਰਾ ਆਪ ਕੇ ਆ ਜਾਨੇ ਸੇ ਚ ਇੱਕ ਨਕਾਰਾਤਮਕ ਕਿਰਦਾਰ ਦੇ ਰੂਪ ਚ ਦਿਖਾਈ ਦਿੱਤੀ।