Back

ⓘ ਸੰਜੀਦਾ ਸ਼ੇਖ
ਸੰਜੀਦਾ ਸ਼ੇਖ
                                     

ⓘ ਸੰਜੀਦਾ ਸ਼ੇਖ

ਸੰਜੀਦਾ ਸ਼ੇਖ ਇੱਕ ਭਾਰਤੀ ਅਦਾਕਾਰਾ ਹੈ ਜੋ ਹਿੰਦੀ ਟੈਲੀਵਿਜ਼ਨ ਉਦਯੋਗ ਵਿੱਚ ਕੰਮ ਕਰਦੀ ਹੈ। ਉਸ ਨੇ ਆਪਣੇ ਆਪ ਨੂੰ ਟੈਲੀਵਿਜ਼ਨ ਉਦਯੋਗ ਵਿੱਚ ਸਭ ਤੋਂ ਵੱਧ ਪ੍ਰਸਿੱਧ ਅਭਿਨੇਤਰੀਆਂ ਵਿੱਚੋਂ ਇੱਕ ਵਜੋਂ ਸਥਾਪਿਤ ਕੀਤਾ ਹੈ।

                                     

1. ਕੈਰੀਅਰ

ਸ਼ੇਖ ਨੇ ਟੈਲੀਵਿਜ਼ਨ ਸੂਪ ਓਪੇਰਾ ਤੇ ਵੱਖਰੀਆਂ ਭੂਮਿਕਾਵਾਂ ਨਿਭਾਈਆਂ ਹਨ। ਉਸਨੇ 2005 ਵਿੱਚ ਟੀ.ਵੀ. ਸੀਰੀਜ਼ ਕਯਾ ਹੋਗਾ ਨਿੰਮੋ ਕਾ ਵਿੱਚ ਨਿੰਮੋ ਦੇ ਤੌਰ ਤੇ ਆਪਣਾ ਅਰੰਭ ਕੀਤਾ ਸੀ। ਇਸ ਤੋਂ ਬਾਅਦ ਉਹ 2007 ਸਟਾਰ ਪਲੱਸ ਸੀਰੀਜ਼ ਕਯਾਮਤ ਵਿੱਚ ਇੱਕ ਵੈਂਪ ਦੇ ਤੌਰ ਤੇ ਪ੍ਰਗਟ ਹੋਈ। ਉਸੇ ਸਾਲ ਉਹ ਪਤੀ ਨੇ ਆਮਿਰ ਅਲੀ ਨਾਲ ਨੱਚ ਬਲਿਏ 3 ਨਾਂ ਦੀ ਇੱਕ ਡਾਂਸਿੰਗ ਮੁਕਾਬਲੇ ਵਿੱਚ ਭਾਗ ਲਿਆ ਅਤੇ ਉਸਨੇ ਇਹ ਮੁਕਾਬਲਾ ਜਿੱਤਿਆ।

2014 ਵਿੱਚ ਸ਼ੇਖ ਇੱਕ ਹਸੀਨਾ ਥੀ ਵਿੱਚ ਦੁਰਗਾ ਠਾਕੁਰ ਦੇ ਰੂਪ ਵਿੱਚ ਨਜ਼ਰ ਆਈ। 2016 ਵਿੱਚ ਉਹ ਇਸ਼ਕ ਕਾ ਰੰਗ ਸਫੇਦ ਵਿੱਚ ਧਾਨੀ ਦੇ ਰੂਪ ਵਿੱਚ ਪ੍ਰਗਟ ਹੋਈ।

ਸ਼ੇਖ ਹਾਲ ਵਿੱਚ ਇੱਕ ਅਲੌਕਿਕ ਵੈਬ ਲੜੀ ਵਿੱਚ ਰੇਣਿਆ ਦੇ ਰੂਪ ਵਿੱਚ ਆਈ ਜਿਸ ਦਾ ਸਿਰਲੇਖ ਗਹਿਰਾਈਆਂ ਸੀ। ਉਸ ਨੇ ਏਕ ਹਸੀਨਾ ਥੀ ਨਾਂ ਦੇ ਸੀਰੀਅਲ ਵੀ ਕਿਰਦਾਰ ਨਿਭਾਇਆ ਜੋ ਵਿਕਰਮ ਭੱਟ ਪ੍ਰੋਡਕਸ਼ਨ ਕੰਪਨੀ ਦੁਆਰਾ ਨਿਰਮਿਤ ਸੀ।