Back

ⓘ ਨੀਥੀ ਟੇਲਰ
ਨੀਥੀ ਟੇਲਰ
                                     

ⓘ ਨੀਥੀ ਟੇਲਰ

ਨੀਤੀ ਟੇਲਰ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਇਸਨੇ ਵੱਖ-ਵੱਖ ਭਾਰਤੀ ਟੈਲੀਵਿਜ਼ਨ ਸ਼ੋਆਂ ਵਿੱਚ ਕੰਮ ਕੀਤਾ ਅਤੇ ਇਸਨੂੰ ਵਧੇਰੇ ਕਰਕੇ ਐਮਟੀਵੀ ਉੱਪਰ ਆਉਣ ਵਾਲੇ ਸ਼ੋਅ ਕੈਸੀ ਯੇਹ ਯਾਰੀਆਂ ਵਿੱਚ ਨੰਦਿਨੀ ਮੂਰਤੀ ਦੇ ਕਿਰਦਾਰ ਲਈ ਪ੍ਰਸਿੱਧੀ ਮਿਲੀ।

                                     

1. ਜ਼ਿੰਦਗੀ ਅਤੇ ਪਰਿਵਾਰ

ਟੇਲਰ ਦਾ ਜਨਮ 8 ਨਵੰਬਰ 1994 ਵਿੱਚ ਗੁੜਗਾਵ ਵਿੱਖੇ ਸੰਦੀਪ ਟੇਲਰ ਅਤੇ ਸ਼ੈਰਲ ਟੇਲਰ ਦੇ ਘਰ ਹੋਇਆ। ਇਸਦੀ ਇੱਕ ਭੈਣ ਹੈ ਜਿਸਦਾ ਨਾਮ ਅਦਿੱਤੀ ਟੇਲਰ ਪ੍ਰਭੂ ਹੈ। ਇਸਨੇ ਆਪਣੀ ਸਕੂਲੀ ਸਿੱਖਿਆ "ਲਾਰੇਟੋ ਕਾਨਵੈਂਟ ਸਕੂਲ, ਦਿੱਲੀ" ਤੋਂ ਪੂਰੀ ਕੀਤੀ। ਇਸਨੇ ਆਪਣੀ ਬੀ ਏ ਦੀ ਡਿਗਰੀ ਸਮਾਜ-ਵਿਗਿਆਨ ਵਿੱਚ ਸੋਫੀਆ ਕਾਲਜ ਫ਼ਾਰ ਵੁਮੈਨ ਤੋਂ ਕੀਤੀ। ਇਹ ਇੱਕ ਅਧਿਆਪਿਕਾ ਬਣਨਾ ਚਾਹੁੰਦੀ ਸੀ ਪਰ ਇਹ ਐਕਟਿੰਗ ਵੱਲ ਆ ਗਈ। ਇਸਨੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ "ਪਿਆਰ ਕਾ ਬੰਧਨ" ਟੈਲੀਵਿਜਨ ਸੀਰੀਅਲ ਤੋਂ ਕੀਤੀ।

                                     

2. ਕੈਰੀਅਰ

ਟੇਲਰ ਨੇ ਆਪਣੇ ਟੈਲੀਵਿਜ਼ਨ ਦੀ ਸ਼ੁਰੂਆਤ 2009 ਵਿੱਚ ਪਿਆਰ ਕਾ ਬੰਧਨ ਸੀਰੀਅਲ ਤੋਂ ਕੀਤੀ। ਇਸ ਤੋਂ ਬਾਅਦ ਇਸਨੇ "ਗੁਲਾਲ", "ਬੜੇ ਅੱਛੇ ਲਗਤੇ ਹੈਂ" ਅਤੇ ਐਪੀਸੋਡਿਕ ਸ਼ੋਆਂ ਯੇ ਹੈ ਆਸ਼ਿਕੀ, ਸਾਵਧਾਨ ਇੰਡੀਆ, ਹੱਲਾ ਬੋਲ, ਅਤੇ ਵੇਬਡ ਵਿੱਚ ਕੰਮ ਕੀਤਾ।

ਹੁਣ ਟੇਲਰ ਲਾਇਫ਼ ਓਕੇ ਉੱਪਰ ਆਉਣ ਵਾਲੇ ਸ਼ੋਅ ਗ਼ੁਲਾਮ ਵਿੱਚ ਪਰਮ ਸਿੰਘ ਨਾਲ ਕੰਮ ਕੀਤਾ।