Back

ⓘ ਪ੍ਰਾਚੀ ਮਿਸ਼ਰਾ
ਪ੍ਰਾਚੀ ਮਿਸ਼ਰਾ
                                     

ⓘ ਪ੍ਰਾਚੀ ਮਿਸ਼ਰਾ

ਪ੍ਰਾਚੀ ਦਾ ਜਨਮ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ। ਇਸ ਦੇ ਪਿਤਾ ਉੱਤਰ ਪ੍ਰਦੇਸ਼ ਵਿੱਚ ਇੱਕ ਜ਼ਿਲ੍ਹਾ ਜੱਜ ਹਨ ਅਤੇ ਉਸ ਦੀ ਮਾਤਾ ਘਰੇਲੂ ਔਰਤ ਹੈ। ਪ੍ਰਾਚੀ ਦਾ ਜਨਮ ਅਤੇ ਪਾਲਣ-ਪੋਸ਼ਣ ਉੱਤਰ ਪ੍ਰਦੇਸ਼ ਵਿੱਚ ਹੋਇਆ ਪਰ ਵੱਖਰੇ-ਵੱਖਰੇ ਸ਼ਹਿਰ ਵਿੱਚ ਰਹੀ। ਇਸਨੇ ਆਪਣੀ ਬੈਚੁਲਰ ਤਕਨਾਲੋਜੀ ਇਨ ਕੰਪਿਊਟਰ ਸਾਇੰਸ ਵਿੱਚ ਹਿੰਦੁਸਤਾਨ ਕਾਲਜ ਦੇ ਸਾਇੰਸ ਅਤੇ ਤਕਨਾਲੋਜੀ, ਮਥੁਰਾ, ਉੱਤਰ ਪ੍ਰਦੇਸ਼, ਤੋਂ ਪੂਰੀ ਕੀਤੀ। ਇਸਨੇ ਪੋਸਟ ਗਰੈਜੂਏਟ ਡਿਪਲੋਮਾ ਬੈਕਿੰਗ ਵਿੱਚ ਇੰਸਟੀਚਿਊਟ ਆਫ਼ ਮੈਨੇਜਮੈਂਟ ਸਟਡੀਜ਼, ਪੁਣੇ, ਮਹਾਰਾਸ਼ਟਰ ਤੋਂ ਕੀਤਾ। ਇਸਨੇ ਸਟੈਂਡਰ ਚਾਰਟਰਡ ਬੈਂਕ, ਦਿੱਲੀ ਵਿੱਚ ਬਤੌਰ ਇੱਕ ਨਿਵੇਸ਼ ਸਲਾਹਕਾਰ ਕੰਮ ਕੀਤਾ।

                                     

1. ਫੈਮਿਨਾ ਮਿਸ ਇੰਡੀਆ

ਇਸਨੇ ਫੈਮਿਨਾ ਮਿਸ ਇੰਡੀਆ ਮੁਕਾਬਲਾ ਵਿੱਚ ਭਾਗ ਲਿਆ ਅਤੇ ਫੈਮਿਨਾ ਮਿਸ ਇੰਡੀਆ ਅਰਥ ਦਾ ਖਿਤਾਬ ਜਿੱਤਿਆ। ਇਸਨੇ ਫੈਮਿਨਾ ਮਿਸ ਇੰਡੀਆ 2012 ਦੇ ਸਬ-ਮੁਕਾਬਲੇ ਦੌਰਾਨ ਵੀ ਮਿਸ ਕਨਜੇਨਿਲਿਟੀ ਦਾ ਤਾਜ ਹਾਸਿਲ ਕੀਤਾ। ਪ੍ਰਾਚੀ ਨੇ ਪੁਣੇ ਵਿੱਚ 2011 ਵਿੱਚ, ਰੇਡੀਓ ਮਿਰਚੀ ਬਿਊਟੀ ਕ਼ੁਈਨ ਪੁਰਸਕਾਰ ਜਿੱਤਿਆ।

                                     

2. ਮਿਸ ਅਰਥ 2012

ਇਸਨੇਮਨੀਲਾ, ਫਿਲੀਪੀਨਜ਼ ਵਿੱਚ ਆਯੋਜਿਤ ਮਿਸ ਅਰਥ 2012 ਵਿੱਚ ਭਾਰਤ ਨੂੰ ਦਰਸਾਇਆ। ਇਸਨੇ ਮਿਸ ਅਰਥ 2012 ਵਿੱਚ ਮਿਸ ਫ੍ਰੈਂਡਸ਼ਿਪ ਗਰੁੱਪ 1 ਵਿੱਚ ਇੱਕ ਸੋਨੇ ਦਾ ਤਮਗਾ ਜਿੱਤਿਆ ਅਤੇ ਮਿਸ ਕਨਜੇਨਿਲਿਟੀ 2012 ਦਾ ਖ਼ਿਤਾਬ ਵੀ ਜਿੱਤਿਆ।