Back

ⓘ ਮ੍ਰਿਦੁਭਾਸ਼ਿਨੀ ਗੋਵਿੰਦਰਾਜਨ
                                     

ⓘ ਮ੍ਰਿਦੁਭਾਸ਼ਿਨੀ ਗੋਵਿੰਦਰਾਜਨ

ਮ੍ਰਿਦੁਭਾਸ਼ਿਨੀ ਗੋਵਿੰਦਰਾਜਨ ਭਾਰਤੀ-ਜਨਮ ਦੇ ਸਿਹਤ ਸਲਾਹਕਾਰ ਹਨ. ਉਨ੍ਹਾਂ ਦਾ ਮੁੱਖ ਕੰਮ, ਮਹਿਲਾਵਾਂ ਵਿੱਚ ਬਾਂਝਪਨ ਪ੍ਰਬੰਧਨ ਹੈ ਅਤੇ ਉਹ ਕੋਇੰਬਟੂਰ, ਤਾਮਿਲਨਾਡੂ, ਭਾਰਤ ਵਿੱਚ ਕੰਮ ਕਰਦੇ ਹਨ.

                                     

1. ਪਿਛੋਕੜ

ਗੋਵਿੰਦਰਾਜਨ ਦਾ ਜਨਮ ਕੋਇੰਬਟੂਰ, ਤਾਮਿਲਨਾਡੂ, ਭਾਰਤ ਵਿੱਚ ਹੋਇਆ. ਉਨ੍ਹਾਂ ਦੇ ਪਿਤਾ ਇੱਕ ਵਕੀਲ, ਆਜ਼ਾਦੀ ਘੁਲਾਟੀਏ ਅਤੇ ਸਿਆਸਤਦਾਸਨ ਅਤੇ ਉਨ੍ਹਾਂ ਦਾ ਧਿਆਨ ਜੈਵਿਕ ਖੇਤੀ ਤੇ ਕੇਂਦ੍ਰਿਤ ਸੀ. ਉਨ੍ਹਾਂ ਦੀ ਮਾਤਾ ਕੋਇੰਬਟੂਰ ਵਿੱਚ ਇੱਕ ਡਾਕਟਰ ਸਨ.

ਉਨ੍ਹਾਂ ਦੀ ਮੁਢਲੀ ਸਿੱਖਿਆ ਕੋਇੰਬਟੂਰ, ਭਾਰਤ ਵਿੱਚ ਹੋਈ ਅਤੇ ਫਿਰ ਉਨ੍ਹਾਂ ਨੇ ਆਪਣੀ ਮਾਤਾ ਦੀ ਵਿੱਦਿਅਕ ਸੰਸਥਾ, ਸਟੈਨਲੀ ਮੈਡੀਕਲ ਕਾਲਜ, ਚੇਨਈ ਤੋਂ ਚਕਿਤਸਾ ਡਿਗਰੀ ਪ੍ਰਾਪਤ ਕੀਤੀ. ਪੜ੍ਹਾਈਪੂਰੀ ਹੋਣ ਤੇ ਉਹ ਨਿਊ ਯਾਰ੍ਕ ਚਲੇ ਗਏ ਅਤ ਉੱਥੋਂ ਫਿਰ ਵਿਨੀਪੇਗ, ਕੈਨੇਡਾ ਚਲੇ ਗਏ. 1977 ਵਿੱਚ ਉਹ ਰਾਇਲ ਕਾਲਜ ਆਫ਼ ਸਰਜਨਸ, ਕੈਨੇਡਾ ਦੇ ਫੈਲੋ ਬਣ ਗਏ ਅਤੇ ਮੈਨੀਟੋਬਾ ਯੂਨੀਵਰਸਿਟੀ, ਕੈਨੇਡਾ ਵਿੱਚ ਲੈਕਚਰਾਰ ਬਣੇ.

                                     

2. ਮੌਜੂਦਾ ਹਾਲਾਤ

 • ਸਹਾਇਕ ਪ੍ਰੋਫੈਸਰ, ਦਾ ਤਾਮਿਲਨਾਡੂ ਡਾ. ਐਮਜੀਆਰ ਮੈਡੀਕਲ ਯੂਨੀਵਰਸਿਟੀ
 • ਕਲੀਨਿਕਲ ਡਾਇਰੈਕਟਰ, ਸਹਾਇਤਾ ਪ੍ਰਜਨਨ ਤਕਨਾਲੋਜੀ ਕੇਂਦਰ, ਕੋਇੰਬਟੂਰ
 • ਡਾਇਰੈਕਟਰ, ਮਹਿਲਾ ਕੇਂਦਰ ਅਤੇ ਹਸਪਤਾਲ ਪ੍ਰਾਈਵੇਟ ਲਿਮਟਿਡ, ਕੋਇੰਬਟੂਰ
 • ਡਾਇਰੈਕਟਰ, ਪ੍ਰਸਵਕਾਲੀਨ ਦੇਖਭਾਲ ਕੇਂਦਰ, ਕੋਇੰਬਟੂਰ ਪ੍ਰਾਈਵੇਟ ਲਿਮਟਿਡ
 • ਕਲੀਨਿਕਲ ਡਾਇਰੈਕਟਰ, ਮਹਿਲਾ ਕੇਂਦਰ, ਕੋਇੰਬਟੂਰ
                                     

3. ਮੈਂਬਰਸ਼ਿਪ

 • ਇੰਡੀਅਨ ਐਸੋਸੀਏਸ਼ਨ ਆਫ਼ ਸਾਇਟੋਲੋਜਿਸਟ੍ਸ
 • ਅਮਰੀਕੀ ਸਸੁਸਾਇਟੀ ਆਫ਼ ਰੈਪ੍ਰੋਡਕਟਿਵ ਮੈਡੀਸਨ
 • ਫੈਡਰੇਸ਼ਨ ਗਾਇਨਿਓਲੋਜਿਕਲ ਐਂਡ ਓਬ੍ਸਟੇਟਰਿਕਸ ਸੁਸਾਇਟੀ,
 • ਇੰਡੀਅਨ ਮੈਡੀਕਲ ਐਸੋਸੀਏਸ਼ਨ
 • ਸਦੱਸ, ਸੰਪਾਦਕੀ ਬੋਰਡ, ਇੰਟਰਨੈਸ਼ਨਲ ਜਰਨਲ ਆਫ਼ ਓਬ੍ਸਟੇਟਰਿਕਸ ਐਂਡ ਗਾਇਨਿਓਲੋਜੀ, ਨਿਊਜ਼ੀਲੈੰਡ
 • ਕੋਇੰਬਟੂਰ ਪ੍ਰਸੂਤੀ ਅਤੇ ਇਸਤਰੀ ਰੋਗ ਸੁਸਾਇਟੀ ਪ੍ਰਧਾਨ, 2002-2003
 • ਯੂਰਪੀ ਸੁਸਾਇਟੀ ਆਫ਼ ਹਿਊਮਨ ਰੇਪ੍ਰੋਡਕਸ਼ਨ ਐਂਡ ਐਮਬ੍ਰ੍ਯੋਲੋਜੀ
 • ਸੰਸਥਾਪਕ ਅਧਿਅਕਸ਼ ਕੋਇੰਬਟੂਰ ਅਲਟਰਾਸਾਉਂਡ ਸਮਾਜ
 • ਪੈਰੀਨੇਟਲ ਕਮੇਟੀ-FOGSI
                                     

4. ਪੁਰਸਕਾਰ

 • ਮਹਿਲਾ ਦੀ ਸਿਹਤ ਦੇਖਭਾਲ ਸੇਵਾਵਾਂ ਲਈ ਆਦਰ ਲਈ ਇਨਾਮ
 • ਡਿਸਟਿੰਗੂਇਸ਼ਡ ਐਲੂਮਨੀ ਪੁਰਸਕਾਰ, ਮਣੀ ਹਾਈ ਸਕੂਲ ਤੋਂ ਲਾਈਫਟਾਈਮ ਅਚੀਵਮੈਂਟ
 • 2008 ਵਿੱਚ ਪ੍ਰੋਫੈਸਰ ਆਰਨੋਲਡ ਐਚ ਇਨਹਾਰਨ ਦਾ ਅਧਿਅਕਸ਼ ਨਿਧੀ ਵਕਤਾ
 • ਦੀਨਾਮਲਾਰ ਪੁਰਸਕਾਰ - ਮਹਿਲਾਵਾਂ ਵਿੱਚ ਮੈਡੀਕਲ ਸਾਇੰਸ ਦੇ ਖੇਤਰ ਵਿੱਚ ਪ੍ਰਾਪਤੀਆਂ ਲਈ