Back

ⓘ ਕਨਿਕਾ ਮਹੇਸ਼ਵਰੀ
ਕਨਿਕਾ ਮਹੇਸ਼ਵਰੀ
                                     

ⓘ ਕਨਿਕਾ ਮਹੇਸ਼ਵਰੀ

ਕਨਿਕਾ ਮਹੇਸ਼ਵਰੀ ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਇਸ ਨੇ ਵੱਖ-ਵੱਖ ਸੀਰੀਅਲਾਂ ਵਿੱਚ ਕਹਾਣੀ ਘਰ-ਘਰ ਕੀ, ਰਾਜਾ ਕੀ ਆਏਗੀ ਬਰਾਤ, ਕਭੀ ਆਏ ਨਾ ਜੁਦਾਈ, ਵਿਰਾਸਤ, ਗੀਤ - ਹੁਈ ਸਬਸੇ ਪਰਾਈ ਅਤੇ ਦੀਆ ਔਰ ਬਾਤੀ ਹਮ ਕੰਮ ਕਰਕੇ ਆਪਣੀ ਇੱਕ ਪਛਾਣ ਬਣਾਈ। ਕਨਿਕਾ ਨੇ ਜ਼ੀ ਗੋਲਡ ਅਵਾਰਡ ਅਤੇ ਸਟਾਰ ਪਰਿਵਾਰ ਪੁਰਸਕਾਰ "ਦੀਆ ਔਰ ਬਾਤੀ ਹਮ" ਵਿੱਚ ਮੀਨਾਕਸ਼ੀ ਦੀ ਨਕਾਰਾਤਮਕ ਭੂਮਿਕਾ ਦੀ ਅਦਾਕਾਰੀ ਲਈ ਜਿੱਤਿਆ।

                                     

1. ਸ਼ੁਰੂਆਤੀ ਜੀਵਨ

ਕਨਿਕਾ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ ਅਤੇ ਇਸਨੇ ਕਈ ਸਾਲ ਅੱਡ-ਅੱਡ ਭੂਮਿਕਾਵਾਂ ਨਿਭਾ ਕੇ ਯਾਦਗਾਰ ਪਛਾਣ ਬਣਾਈ। ਇਸਦਾ ਜਨਮ ਨੂੰ ਅਲੀਗੜ ਵਿੱਚ ਹੋਇਆ, ਬਾਅਦ ਵਿੱਚ ਇਸਦਾ ਪਰਿਵਾਰ ਦਿੱਲੀ ਚਲਾ ਗਿਆ, ਇਹ ਆਪਣੇ ਮਾਪਿਆਂ ਦੀ ਇਕੱਲੀ ਔਲਾਦ ਹੈ। ਗ੍ਰੈਜੂਏਸ਼ਨ ਦੇ ਬਾਅਦ, ਇਸਨੇ ਵਾਸਤੂ ਸ਼ਾਸਤਰ ਦੀ ਕਲਾ ਸਿੱਖੀ ਅਤੇ ਐਕਟਿੰਗ ਤੋਂ ਪਹਿਲਾਂ ਰੰਗ ਥੈਰੇਪੀ ਵਿੱਚ ਕੰਮ ਸਿੱਖਿਆ।