Back

ⓘ ਰਤੀ ਪਾਂਡੇ
ਰਤੀ ਪਾਂਡੇ
                                     

ⓘ ਰਤੀ ਪਾਂਡੇ

ਰਤੀ ਪਾਂਡੇ ਦਾ ਜਨਮ ਅਸਾਮ ਵਿੱਚ ਹੋਇਆ, ਇਹ ਸੱਤ ਸਾਲ ਇੱਥੇ ਰਹੀ ਅਤੇ ਆਪਣੀ ਮੁੱਢਲੀ ਸਿੱਖਿਆ ਪੂਰੀ ਕੀਤੀ। ਇਸ ਤੋਂ ਬਾਅਦ ਇਹ ਪਟਨਾ ਚਲੀ ਗਈ ਜਿੱਥੇ ਇਸਨੇ ਸੈਂਟ. ਕੈਰਨਜ਼ ਹਾਈ ਸਕੂਲ ਤੋਂ ਆਪਣੀ ਅਗਲੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਇਸਨੇ ਆਪਣੀ ਸਕੂਲੀ ਪੜ੍ਹਾਈ ਕੇਂਦਰੀਆ ਵਿਦਾਲਿਆ ਸਕੂਲ, ਸਦੀਕ਼ ਨਗਰ, ਨਵੀਂ ਦਿੱਲੀ ਤੋਂ ਪੂਰੀ ਕੀਤੀ। ਪਾਂਡੇ ਨੇ ਦਿੱਲੀ ਯੂਨੀਵਰਸਿਟੀ ਤੋਂ ਕਾਮਰਸ ਕੀਤੀ।

                                     

1. ਕੈਰੀਅਰ

ਪਾਂਡੇ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2006 ਵਿੱਚ ਆਈਡਿਆ ਜ਼ੀ ਸਿਨੇਸਟਾਰ ਕੀ ਖੋਜ ਤੋਂ ਕੀਤੀ। ਇਸਨੇ ਕਈ ਮਿਊਜ਼ਿਕ ਐਲਬਮਾਂ ਵਿੱਚ ਮਹੱਤਵਪੂਰਨ ਕੰਮ ਕੀਤਾ। ਇਸਨੇ ਸੋਨੀ ਟੀਵੀ ਉੱਪਰ ਆਉਣ ਵਾਲੇ ਸ਼ੋਅ ਸੀ.ਆਈ.ਡੀ, ਅਤੇ ਸਹਾਰਾ ਵਨ ਉੱਪਰ ਆਉਣ ਵਾਲੇ ਸ਼ੋਅ ਰਾਤ ਹੋਨੇ ਕੋ ਹੈ ਤੋਂ ਵੀ ਆਪਣੀ ਪਛਾਣ ਬਣਾਈ। ਇਸਨੇ ਜੂਨੀਅਰ ਕਲਾਕਾਰ ਵਜੋਂ ਸੰਜੇ ਦੱਤ ਦੀ ਫ਼ਿਲਮ ਲਗੇ ਰਹੋ ਮੁੰਨਾ ਭਾਈ ਵਿੱਚ ਵੀ ਕੰਮ ਕੀਤਾ।