Back

ⓘ ਰਾਜ ਮੋਹਨੀ ਦੇਵੀ
                                     

ⓘ ਰਾਜ ਮੋਹਨੀ ਦੇਵੀ

ਰਾਜ ਮੋਹਨੀ ਦੇਵੀ ਗਾਂਧੀਵਾਦੀ ਵਿਚਾਰ ਧਾਰਾ ਵਾਲੀ ਇੱਕ ਸਮਾਜ ਸੇਵਿਕਾ ਸੀ ਜਿਸ ਦੇ ਪਿਤਾ ਜੀ ਧਰਮ ਸਭਾ ਆਦਿਵਾਸੀ ਮੰਡਲ ਦੀ ਸਥਾਪਨਾ ਕੀਤੀ। ਇਹ ਸੰਸਥਾ ਗੋਂਡਵਾਨਾ ਸਥਿਤ ਆਦਿਵਾਸੀਆਂ ਦੇ ਹਿੱਤ ਲਈ ਕਾਰਜ ਕਰਦੀ ਹੈ। ਉਹ ਆਪ ਇੱਕ ਆਦਿਵਾਸੀ ਜਾਤੀ "ਮਾਂਝੀ" ਵਿੱਚ ਜੰਮੀ ਸੀ।

1951 ਦੇ ਅਕਾਲ ਦੇ ਸਮੇਂ ਗਾਂਧੀਵਾਦੀ ਵਿਚਾਰਧਾਰਾ ਅਤੇ ਆਦਰਸ਼ਾਂ ਤੋਂ ਪ੍ਰਭਾਵਿਤ ਹੋਕੇ ਇਸ ਨੇ ਇੱਕ ਜਨਤਕ ਅੰਦੋਲਨ ਚਲਾਇਆ ਜਿਸਨੂੰ ਰਾਜ ਮੋਹਨੀ ਅੰਦੋਲਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਅੰਦੋਲਨ ਦਾ ਮੁੱਖ ਉਦੇਸ਼ ਆਦਿਵਾਸੀ ਔਰਤਾਂ ਦੀ ਸਤੰਤਰਤਾ ਅਤੇ ਸਵਾਇੱਤਾ ਨਿਸ਼ਚਿਤ ਕਰਨਾ ਸੀ ਨਾਲ ਹੀ ਅੰਧਵਿਸ਼ਵਾਸ ਅਤੇ ਸ਼ਰਾਬ ਪਾਨ ਦੀਆਂ ਸਮਸਿਆਵਾਂ ਦੂਰ ਕਰਨਾ ਸੀ। ਹੌਲੀ-ਹੌਲੀ ਇਸ ਅੰਦੋਲਨ ਨਾਲ 80000 ਤੋਂ ਵੀ ਜ਼ਿਆਦਾ ਲੋਕ ਜੁੜ ਗਏ। ਬਾਅਦ ਵਿੱਚ ਇਹ ਅੰਦੋਲਨ ਇੱਕ ਅਸ਼ਾਸ਼ਕੀ ਸੰਸਥਾਨ ਦੇ ਰੂਪ ਵਿੱਚ ਸਾਹਮਣੇ ਆਇਆ। ਇਸ ਸੰਸਥਾਨ ਦੇ ਆਸ਼ਰਮ ਨਾ ਸਿਰਫ ਛੱਤੀਸਗੜ ਸਗੋਂ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਵੀ ਹੈ ।

1989 ਵਿੱਚ ਭਾਰਤ ਸਰਕਾਰ ਨੇ ਉਸਨੂੰ ਭਾਰਤ ਦੇ ਚੌਥੇ ਸਭ ਤੋਂ ਵੱਡੇ ਸਿਵਲ ਸਨਮਾਨ "ਪਦਮ ਸ਼੍ਰੀ" ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਦੇ ਜੀਵਨ ਤੇ ਸੀਮਾ ਸੁਧੀਰ ਜੀ ਦੁਆਰਾ ਇੱਕ ਕਿਤਾਬ ਲਿਖੀ ਗਈ ਹੈ ਜਿਸਦਾ ਸਿਰਲੇਖ ਹੈ "ਸਾਮਾਜਕ ਕ੍ਰਾਂਤੀ ਦੀ ਅਗਰਦੂਤ ਰਾਜਮੋਹਨੀ ਦੇਵੀ" ਜਿਸਦਾ ਪ੍ਰਕਾਸ਼ਨ ਛੱਤੀਸਗੜ ਰਾਜ ਹਿੰਦੀ ਗਰੰਥ ਅਕਾਦਮੀ ਦੁਆਰਾ ਸੰਨ 2013 ਵਿੱਚ ਕੀਤਾ ਗਿਆ।

ਉਸ ਦੇ ਨਾਮ ਤੇ ਇੰਦਰਾ ਗਾਂਧੀ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸੰਚਾਲਿਤ ਰਾਜਮੋਹਨੀ ਦੇਵੀ ਕਾਲਜ ਆਫ ਐਗਰੀਕਲਚਰ ਐਂਡ ਰਿਸਰਚ ਸਟੇਸ਼ਨ ਅਤੇ ਰਾਜਮੋਹਨੀ ਦੇਵੀ ਪੀਜੀ ਮਹਿਲਾ ਮਹਾਂਵਿਦਿਆਲਾ ਅੰਬਿਕਾ ਪੁਰ ਵਿੱਚ ਸਥਿਤ ਹੈ।