Back

ⓘ ਸੁਨੀਤਾ ਕ੍ਰਿਸ਼ਨਨ
ਸੁਨੀਤਾ ਕ੍ਰਿਸ਼ਨਨ
                                     

ⓘ ਸੁਨੀਤਾ ਕ੍ਰਿਸ਼ਨਨ

ਸੁਨੀਤਾ ਕ੍ਰਿਸ਼ਨਨ ਇੱਕ ਭਾਰਤੀ ਸਮਾਜਿਕ ਕਾਰਜਕਰਤਾ, ਨਾਰੀਵਾਦੀ ਆਗੂ ਅਤੇ ਪ੍ਰਜਵਲਾ ਦੀ ਸਹਿ-ਸੰਸਥਾਪਕ ਹੈ। ਇਹ ਇੱਕ ਗੈਰ ਸਰਕਾਰੀ ਸੰਗਠਨ ਹੈ ਜੋ ਯੌਨ-ਉਤਪੀੜਨ ਵਾਲੇ ਪੀੜਤਾਂ ਨੂੰ ਸਮਾਜ ਵਿੱਚ ਬਚਾਉਂਦਾ ਹੈ, ਉਹਨਾਂ ਦੇ ਪੁਨਰਵਾਸ ਅਤੇ ਪੁਨਰਗਠਨ ਵਿੱਚ ਸਹਾਈ ਹੁੰਦੀ ਹੈ। ਕ੍ਰਿਸ਼ਨਨ ਮਾਨਵ ਤਸਕਰੀ ਅਤੇ ਸਮਾਜਿਕ ਨੀਤੀ ਦੇ ਖੇਤਰ ਵਿੱਚ ਕੰਮ ਕਰਦੀ ਹੈ। ਉਸਦੀ ਸੰਸਥਾ, ਪ੍ਰਜਵਲਾ ਦੇਸ਼ ਦੇ ਸਭ ਤੋਂ ਵੱਡੇ ਪੁਨਰਵਾਸ ਕੇਂਦਰਾਂ ਵਿਚੋਂ ਇੱਕ ਹੈ ਜੋ ਬੱਚਿਆਂ ਅਤੇ ਔਰਤਾਂ ਨੂੰ ਸਹਾਰਾ ਦਿੰਦੀ ਹੋਵੇ। ਉਹ ਐਨਜੀਓ ਸੰਸਥਾਵਾਂ ਦੀ ਮਦਦ ਨਾਲ ਹੋਰ ਕੋਸ਼ਿਸ਼ ਕਰ ਰਹੀ ਹੈ। ਉਸਨੂੰ 2016 ਵਿੱਚ ਭਾਰਤ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮਸ਼੍ਰੀ ਨਾਲ ਸਨਮਾਨਿਆ ਗਿਆ।

                                     

1. ਮੁੱਢਲਾ ਜੀਵਨ

ਸੁਨੀਤਾ ਦਾ ਜਨਮ ਬੰਗਲੁਰੂ ਦੇ ਪਾਲੱਕੜ ਪਿੰਡ ਵਿੱਚ ਮਾਤਾ-ਪਿਤਾ ਰਾਜਾ ਕ੍ਰਿਸ਼ਨਨ ਅਤੇ ਨਾਲਿਨੀ ਕ੍ਰਿਸ਼ਨਨ ਦੇ ਘਰ ਹੋਇਆ ਸੀ। ਇੱਕ ਥਾਂ ਤੋਂ ਦੂਜੀ ਥਾਂ ਘੁੰਮਦਿਆਂ ਉਹ ਭਾਰਤ ਦਾ ਕਾਫੀ ਹਿੱਸਾ ਦੇਖ ਚੁੱਕੀ ਸੀ। ਉਸਦਾ ਪਿਤਾ ਨਕਸ਼ੇ ਬਣਾਉਂਦਾ ਸੀ। 15 ਸਾਲਾਂ ਦੀ ਉਮਰ ਵਿੱਚ ਉਸਦਾ ਸਮੂਹਿਕ ਬਲਾਤਕਾਰ ਹੋ ਗਿਆ। ਪਰ ਉਸਨੇ ਉਸ ਘਟਨਾ ਤੋਂ ਉੱਭਰਦੇ ਹੋਏ ਬੰਗਲੌਰ ਅਤੇ ਮਗਰੋਂ ਭੂਟਾਨ ਤੋਂ ਉੱਚ ਸਿੱਖਿਆ ਪ੍ਰਾਪਤ ਕੀਤੀ। ਮੌਜੂਦਾ ਸਮੇਂ ਵਿੱਚ ਉਹ ਪ੍ਰਜਵਲਾ ਦੀ ਸਹਿ-ਸੰਸਥਾਪਕ ਹੈ।