Back

ⓘ ਭਾਰਤੀ ਕਾਲਜ
                                     

ⓘ ਭਾਰਤੀ ਕਾਲਜ

ਭਾਰਤੀ ਕਾਲਜ, 1971 ਵਿੱਚ ਸਥਾਪਿਤ ਕੀਤਾ ਗਿਆ ਇੱਕ ਮਹਿਲਾ ਕਾਲਜ ਹੈ ਜੋ ਦਿੱਲੀ ਯੂਨੀਵਰਸਿਟੀ ਨਾਲ ਐਫੀਲੀਏਟਿਡ ਹੈ। ਕਾਲਜ 2000 ਤੋਂ ਵੱਧ ਮਹਿਲਾ ਵਿਦਿਆਰਥੀਆਂ ਨੂੰ ਸਿੱਖਿਆ ਸੇਵਾਵਾਂ ਪ੍ਰਦਾਨ ਕਰਦਾ ਹੈ। ਇਹ ਜਨਕਪੂਰੀ ਜ਼ਿਲ੍ਹੇ ਵਿੱਚ ਸਥਿਤ ਹੈ। ਕਾਲਜ ਹਿੰਦੀ ਸਾਹਿਤ ਵਿੱਚ ਮਾਸਟਰ ਕੋਰਸ ਦੇ ਨਾਲ-ਨਾਲ ਹਿਊਮੈਨੇਟੀਜ਼ ਅਤੇ ਕਮਰਸ ਵਿੱਚ ਵੱਖ-ਵੱਖ ਬੈਚਲਰ ਕੋਰਸ ਮਹਈਆ ਕਰਵਾਉਂਦਾ ਹੈ। ਇਹ ਵੱਖ-ਵੱਖ ਆਵਾਜਾਈ ਦੇ ਸਾਧਨਾਂ ਨਾਲ ਨਾਲ ਸ਼ਹਿਰ ਦੇ ਹੋਰ ਹਿੱਸਿਆਂ ਨਾਲ ਜੁੜਿਆ ਹੋਇਆ ਹੈ। ਕਾਂਤਾ ਆਰ ਭਾਟੀਆ ਇਸ ਵੇਲੇ ਕਾਲਜ ਦੇ ਐਕਟਿੰਗ ਪ੍ਰਿੰਸੀਪਲ ਹਨ।