Back

ⓘ ਗੋਲਾਨ ਉਚਾਈਆਂ




ਗੋਲਾਨ ਉਚਾਈਆਂ
                                     

ⓘ ਗੋਲਾਨ ਉਚਾਈਆਂ

ਗੋਲਾਨ ਉਚਾਈਆਂ), ਜਾਂ ਸਿਰਫ਼ ਗੋਲਾਨ, ਸ਼ਾਮ ਵਿਚਲਾ ਇੱਕ ਇਲਾਕਾ ਹੈ। ਇਸਦਾ ਪੱਛਮੀ ਦੋ-ਤਿਹਾਈ ਇਜ਼ਰਾਇਲ ਅਧੀਨ ਹੈ, ਅਤੇ ਪੂਰਬੀ ਇੱਕ-ਤਿਹਾਈ ਸੀਰੀਆ ਅਧੀਨ ਹੈ।

ਅੰਤਰ-ਰਾਸ਼ਟਰੀ ਰਾਇ ਮੁਤਾਬਕ ਇਹ ਇਲਾਕਾ ਸੀਰੀਆ ਦਾ ਹਿੱਸਾ ਹੈ, ਪਰ 1967 ਤੋਂ ਹੀ ਇਸ ਉੱਤੇ ਇਜ਼ਰਾਇਲ ਨੇ ਕਬਜ਼ਾ ਕੀਤਾ ਹੋਇਆ ਹੈ।

19 ਜੂਨ 1967 ਨੂੰ ਇਜ਼ਰਾਇਲ ਦੀ ਕੈਬਿਨੇਟ ਨੇ ਸ਼ਾਂਤੀ ਸੰਧੀ ਦੇ ਬਦਲੇ ਵਿੱਚ ਇਹ ਇਲਾਕਾ ਵਾਪਸ ਕਰਨ ਦਾ ਨਿਹਚਾ ਕੀਤਾ, ਪਰ 1 ਸਤੰਬਰ 1967 ਵਿੱਚ ਇਸ ਵਾਅਦੇ ਤੋਂ ਪਿੱਛੇ ਹਟ ਗਏ। 1973 ਵਿੱਚ ਸੀਰੀਆ ਨੇ ਇਸ ਇਲਾਕੇ ਉੱਤੇ ਮੁੜ ਅਧਿਕਾਰ ਜਮਾਉਣ ਦੀ ਨਾਕਾਮ ਕੋਸ਼ਿਸ਼ ਕੀਤੀ, ਜਿਸਤੋਂ ਬਾਅਦ ਇਜ਼ਰਾਇਲ ਇਸਦਾ ਤਕਰੀਬਨ 5% ਵਾਪਸ ਕਰਨਾ ਮੰਨ ਗਿਆ। ਇਸ ਵਾਪਸ ਕੀਤੇ ਇਲਾਕੇ ਵਿੱਚ ਸੰਯੁਕਤ ਰਾਸ਼ਟਰ ਨੇ ਇੱਕ ਬਫ਼ਰ ਜ਼ੋਨ ਦਾ ਨਿਰਮਾਣ ਕੀਤਾ, ਅਤੇ ਇਹ ਸੰਯੁਕਤ ਰਾਸ਼ਟਰ ਦੇ ਫ਼ੌਜੀ ਕਬਜ਼ੇ ਅਧੀਨ ਹੈ।