Back

ⓘ ਸਾਮਾਜਕ ਮੀਡੀਆ
ਸਾਮਾਜਕ ਮੀਡੀਆ
                                     

ⓘ ਸਾਮਾਜਕ ਮੀਡੀਆ

ਸਮਾਜਿਕ ਮੀਡੀਆ ਕੰਪਿਊਟਰ-ਅਧਾਰਿਤ ਤਕਨਾਲੋਜੀਆਂ ਹਨ, ਜੋ ਕਿ ਆਪਸੀ ਸੰਬੰਧਾਂ ਲਈ ਅੰਤਰਜਾਲ ਜਾਂ ਹੋਰ ਮਾਧਿਅਮਾਂ ਦੁਆਰਾ ਨਿਰਮਿਤ ਆਭਾਸੀ ਸਮੂਹਾਂ ਰਾਹੀਂ ਇਹ ਜਾਣਕਾਰੀ, ਵਿਚਾਰ, ਕੈਰੀਅਰ, ਹਿੱਤ, ਅਤੇ ਹੋਰ ਪ੍ਰਗਟਾ ਰੂਪਾਂ ਦੀ ਸਿਰਜਣਾ ਅਤੇ ਸ਼ੇਅਰ ਕਰਨ ਦਾ ਮਾਧਿਅਮ ਹੈ।ਅਲਹਿਦਾ-ਇਕੱਲੀਆਂ ਅਤੇ ਅੰਤਰ-ਸਥਿਤ ਸਮਾਜਿਕ ਮੀਡੀਆ ਸੇਵਾਵਾਂ ਦੀਆਂ ਕਿਸਮਾਂ, ਜੋ ਇਸ ਵੇਲੇ ਉਪਲੱਬਧ ਹਨ ਪਰਿਭਾਸ਼ਾ ਦੀ ਚੁਣੌਤੀ ਪੇਸ਼ ਕਰਦੀਆਂ ਹਨ। ਫਿਰ ਵੀ ਕੁਝ ਆਮ ਫੀਚਰ ਮਿਲਦੇ ਹਨ।

  • ਸਮਾਜਿਕ ਮੀਡੀਆ ਇੰਟਰੈਕਟਿਵ ਵੈੱਬ 2.0 ਇੰਟਰਨੈੱਟ-ਅਧਾਰਿਤ ਇਸਤੇਮਾਲ ਹਨ।
  • ਯੂਜ਼ਰ-ਸਿਰਜਿਤ ਸਮੱਗਰੀ ਨੂੰ, ਜਿਵੇਂ ਟੈਕਸਟ ਪੋਸਟਾਂ ਜਾਂ ਟਿੱਪਣੀਆਂ, ਡਿਜ਼ੀਟਲ ਫੋਟੋਆਂ ਜਾਂ ਵੀਡੀਓਆਂ, ਅਤੇ ਸਾਰੇ ਆਨਲਾਈਨ ਅੰਤਰ-ਕਾਰਜਾਂ ਦੁਆਰਾ ਤਿਆਰ ਡਾਟੇ, ਸਮਾਜਿਕ ਮੀਡੀਆ ਦੀ ਜਿੰਦਜਾਨ ਹਨ।
  • ਸੋਸ਼ਲ ਮੀਡੀਆ ਯੂਜ਼ਰ ਦੇ ਪਰੋਫਾਇਲ ਨੂੰ ਹੋਰ ਵਿਅਕਤੀਆਂ ਅਤੇ/ਜਾਂ ਗਰੁੱਪਾਂ ਦੇ ਪਰੋਫਾਇਲਾਂ ਨਾਲ ਜੋੜ ਕੇ ਆਨਲਾਈਨ ਸਮਾਜਿਕ ਨੈੱਟਵਰਕਾਂ ਦਾ ਵਿਕਾਸ ਸੰਭਵ ਬਣਾਉਂਦਾ ਹੈ।
  • ਵੈੱਬਸਾਈਟ ਜਾਂ ਐਪ ਜੋ ਕਿ ਸਮਾਜਿਕ ਮੀਡੀਆ ਸੰਗਠਨ ਦੁਆਰਾ ਤਿਆਰ ਕੀਤੇ ਜਾਂਦੇ ਹਨ, ਯੂਜ਼ਰ ਉਨ੍ਹਾਂ ਲਈ ਸੇਵਾ-ਵਿਸ਼ੇਸ਼ ਪਰੋਫਾਈਲ ਬਣਾਉਂਦੇ ਹਨ।