Back

ⓘ ਫਾਇਰਵਾਲ (ਕੰਪਿਊਟਰ)
ਫਾਇਰਵਾਲ (ਕੰਪਿਊਟਰ)
                                     

ⓘ ਫਾਇਰਵਾਲ (ਕੰਪਿਊਟਰ)

ਕੰਪਿਊਟਿੰਗ ਵਿੱਚ, ਫਾਇਰਵਾਲ ਇੱਕ ਨੈੱਟਵਰਕ ਸੁਰੱਖਿਆ ਸਿਸਟਮ ਹੈ, ਜੋ ਕਿ ਆਉਣ ਅਤੇ ਬਾਹਰ ਜਾਣ ਨੈੱਟਵਰਕ ਟਰੈਫਿਕ ਉੱਤੇ ਨਿਗਰਾਨੀ ਰੱਖਦਾ ਹੈ ਅਤੇ ਇਸਨੂੰ ਕੰਟਰੋਲ ਕਰਦਾ ਹੈ। ਇੱਕ ਫਾਇਰਵਾਲ ਖਾਸ ਤੌਰ ਇੱਕ ਭਰੋਸੇਯੋਗ, ਸੁਰੱਖਿਅਤ ਅੰਦਰੂਨੀ ਨੈੱਟਵਰਕ ਅਤੇ ਇੱਕ ਹੋਰ ਬਾਹਰੀ ਨੈੱਟਵਰਕ ਵਿਚਕਾਰ ਇੱਕ ਰੁਕਾਵਟ ਸਥਾਪਿਤ ਕਰਦਾ ਹੈ, ਜਿਵੇਂ ਕਿ ਇੰਟਰਨੈੱਟ, ਜੋ ਕਿ ਸੁਰੱਖਿਅਤ ਜਾ ਭਰੋਸੇਯੋਗ ਨਹੀਂ ਮੰਨਿਆ ਜਾਂਦਾ ਹੈ। ਫਾਇਰਵਾਲ ਅਕਸਰ ਇੱਕ ਨੈੱਟਵਰਕ ਫਾਇਰਵਾਲ ਜਾ ਹੋਸਟ-ਅਧਾਰਿਤ ਫਾਇਰਵਾਲ ਦੀ ਸ਼੍ਰੇਣੀ ਵਿੱਚ ਵੰਡੀਆਂ ਜਾਂਦੀਆਂ ਹਨ। ਨੈੱਟਵਰਕ ਫਾਇਰਵਾਲ ਦੋ ਜਾ ਹੋਰ ਨੈੱਟਵਰਕ ਵਿੱਚ ਟ੍ਰੈਫਿਕ ਫਿਲਟਰ ਕਰਦੀ ਹੈ ਅਤੇ ਹੋਸਟ-ਅਧਾਰਿਤ ਫਾਇਰਵਾਲ ਇੱਕ ਹੋਸਟ ਉੱਪਰ ਸਾਫਟਵੇਅਰ ਦੀ ਇੱਕ ਲੇਅਰ ਹੈ, ਜੋ ਕਿ ਇੱਕ ਮਸ਼ੀਨ ਦੇ ਵਿੱਚ ਅਤੇ ਬਾਹਰ, ਨੈੱਟਵਰਕ ਟਰੈਫਿਕ ਨੂੰ ਕੰਟਰੋਲ ਕਰਦੀ ਹੈ। ਫਾਇਰਵਾਲ ਉਪਕਰਣ ਇੱਕ ਅੰਦਰਲੇ ਨੈੱਟਵਰਕ ਨੂੰ ਹੋਰ ਵੀ ਸਹੂਲਤਾਂ ਪੇਸ਼ ਕਰਦੇ ਹਨ, ਜਿਵੇਂ ਇੱਕ ਡੀਐਚਸੀਪੀ ਜਾ ਵੀਪੀਐਨ ਸਰਵਰ ਬਣ ਕੇ ਨੈੱਟਵਰਕ ਦੀ ਸੁੱਰਖਿਆ ਕਰਨੀ।