Back

ⓘ ਸ਼ਿਗੇਰੂ ਬਾਨ
ਸ਼ਿਗੇਰੂ ਬਾਨ
                                     

ⓘ ਸ਼ਿਗੇਰੂ ਬਾਨ

ਸ਼ਿਗੇਰੂ ਬਾਨ ਇਕ ਜਾਪਾਨੀ ਅਤੇ ਅੰਤਰਰਾਸ਼ਟਰੀ ਆਰਕੀਟੈਕਟ ਹੈ, ਜੋ ਆਰਕੀਟੈਕਚਰ ਵਿੱਚ ਆਪਣੇ ਲਾਸਾਨੀ ਕੰਮ ਲਈ ਸੰਸਾਰ ਪ੍ਰਸਿੱਧ ਹੈ, ਵਿਸ਼ੇਸ਼ ਕਰਕੇ ਪੁਨਰ ਨਵੀਨੀਕਰਣ ਅਤੇ ਕੁਸ਼ਲਤਾ ਨਾਲ ਆਫ਼ਤ ਪੀੜਤਾਂ ਦੇ ਘਰ ਬਣਾਉਣ ਵਿੱਚ ਉਸ ਨੂੰ ਮੁਹਾਰਤ ਹਾਸਲ ਹੈ। ਉਸ ਨੂੰ ਅੰਗਰੇਜ਼ੀ ਪਤ੍ਰਿਕਾ ਟਾਈਮ ਦੁਆਰਾ ਆਰਕੀਟੈਕਚਰ ਅਤੇ ਡਿਜਾਇਨ ਦੀ ਰੂਪ ਰੇਖਾ ਦੇ ਖੇਤਰ ਵਿੱਚ ਨਵੀਆਂ ਕਾਢਾਂ ਅਤੇ ਪਰਖੇਪਣ ਲਈ 21ਵੀਂ ਸਦੀ ਦੇ ਆਰਕੀਟੈਕਟਾਂ ਵਿੱਚ ਸ਼ਾਮਿਲ ਕੀਤਾ ਗਿਆ ਸੀ।

ਬਾਨ ਨੂੰ ਸਾਲ 2014 ਵਿੱਚ ਆਰਕੀਟੈਕਚਰ ਵਿੱਚ ਉਲੇਖਨੀ ਯੋਗਦਾਨ ਸਦਕਾ ਸੰਸਾਰ ਪ੍ਰਸਿੱਧ ਪ੍ਰਿਜ਼ਕਰ ਆਰਕੀਟੈਕਚਰ ਪ੍ਰਾਈਜ਼ ਪ੍ਰਾਪਤ ਹੋਇਆ ਹੈ। ਇਹ ਇਨਾਮ ਪ੍ਰਾਪਤ ਕਰਨ ਵਾਲੇ ਉਹ ਸੰਸਾਰ ਦੇ 37 ਉਹ ਵਿਅਕਤੀਆਂ ਵਿੱਚੋਂ ਇੱਕ ਹੈ।

                                     

1. ਕੈਰੀਅਰ

ਬਾਨ ਲਈ ਉਸਦੇ ਕੰਮ ਦਾ ਮਹੱਤਵਪੂਰਣ ਥੀਮ ਹੈ ਅਦ੍ਰਿਸ਼ ਸੰਰਚਨਾ। ਇਹੀ ਕਾਰਨ ਹੈ ਕਿ ਉਹ ਖੁੱਲ ਕੇ ਆਪਣੇ ਸੰਰਚਨਾਤਮਕ ਤੱਤਾਂ ਨੂੰ ਵਿਅਕਤ ਨਹੀਂ ਕਰਦਾ, ਸਗੋਂ ਡਿਜਾਇਨ ਵਿੱਚ ਉਸਨੂੰ ਸ਼ਾਮਿਲ ਕਰਨ ਹੇਤੁ ਚੁਣਦਾ ਹੈ। ਬਾਨ ਨੂੰ ਆਧੁਨਿਕ ਸਾਮਗਰੀ ਅਤੇ ਤਕਨੀਕ ਵਿੱਚ ਕੋਈ ਦਿਲਚਸਪੀ ਨਹੀਂ ਹੈ, ਸਗੋਂ ਉਸਦੇ ਨਿਰਮਾਣ ਦੇ ਪਿੱਛੇ ਦੀ ਧਾਰਨਾ ਦੇ ਪਰਕਾਸ਼ਨ ਵਿੱਚ ਸਭ ਤੋਂ ਜਿਆਦਾ ਦਿਲਚਸਪੀ ਹੈ। ਇਸ ਲਈ ਉਹ ਜਾਣ ਬੁੱਝ ਕੇ ਇਸ ਪਰਕਾਸ਼ਨ ਨੂੰ ਆਪਣੀ ਰਚਨਾਤਮਕਤਾ ਵਿੱਚ ਵਿਅਕਤ ਕਰਦਾ ਹੈ।

ਆਰਕੀਟੈਕਚਰ ਦੇ ਖੇਤਰ ਵਿੱਚ ਬਾਨ ਦੇ ਯੋਗਦਾਨ ਦੇ ਕਈ ਪਾਸਾਰ ਹਨ। ਸਭ ਤੋਂ ਪਹਿਲਾਂ ਉਹ ਇੱਕ ਜਾਪਾਨੀ ਆਰਕੀਟੈਕਟ ਹੈ, ਜੋ ਉਸਾਰੀ ਉਦਯੋਗ ਦੀ ਰਚਨਾਤਮਕਤਾ ਦੀ ਦਿਸ਼ਾ ਵਿੱਚ ਪਰੰਪਰਾਗਤ ਜਾਪਾਨੀ ਆਰਕੀਟੈਕਚਰ ਦੇ ਸਾਰਵਵਿਆਪਕ ਤੱਤਾਂ ਨੂੰ ਸਭ ਤੋਂ ਜਿਆਦਾ ਮਹੱਤਵ ਦਿੰਦਾ ਹੈ। ਨਾਲ ਹੀ ਦੂਜੇ ਪਾਸੇ ਉਸ ਨੂੰ ਆਰਕੀਟੈਕਚਰ ਦੇ ਅੰਤਰਰਾਸ਼ਟਰੀ ਮਾਣਕ ਦੇ ਸਮਾਨ ਭਵਨ ਨਿਰਮਾਣ ਆਕ੍ਰਿਤੀ ਵਿੱਚ ਮੁਹਾਰਤ ਹਾਸਲ ਹੈ। ਸੈਂਟਰ ਪੋਮਪੀਡੌ ਮੇਟਜ਼, ਫ਼ਰਾਂਸ ਅਤੇ ਕਾਰਡਬੋਰਡ ਕੈਥੇਡਰਲ, ਕਰਾਇਸਟ ਗਿਰਜਾ ਘਰ, ਨਿਊਜੀਲੈਂਡ ਉਸਦੀਆਂ ਅਹਿਮ ਰਚਨਾਵਾਂ ਹਨ।

                                     

2. ਮੁੱਖ ਕੰਮ

 • ਟਾਕਟੋਰੀ ਕੈਥੋਲਿਕ ਚਰਚ, ਕੋਬੇ,ਜਾਪਾਨ।
 • ਕਾਰਡਬੋਰਡ ਕੈਥੇਡਰਲ, ਕਰਾਇਸਟ ਚਰਚ, ਨਿਊਜੀਲੈਂਡ 2012-2013
 • ਸਰਟੇਨ ਵਾਲ ਹਾਉਸ 1995, ਇਤਾਬਾਸ਼ੀ, ਟੋਕੀਓ, ਜਾਪਾਨ।
 • ਫਰਨੀਚਰ ਹਾਊਸ, ਜਾਪਾਨ, ਚੀਨ ਅਤੇ ਅਮਰੀਕਾ ਵਿੱਚ ਨਿਰਮਿਤ ਪੂਰਵਨਿਰਮਿਤ ਘਰਾਂ ਦੀ ਇੱਕ ਲੜੀ।
 • ਨੇਕਡ ਹਾਊਸ 2000, ਕਵਾਗੋ, ਵਰਲਡ ਐਕਜੀਵਿਸ਼ਨ ਐਕਸਪੋ 2000, ਹਨੋਵਰ, ਜਰਮਨੀ ਵਿੱਚ।
 • ਸੈਂਟਰ ਪੋਮਪੀਡੌ ਮੇਟਜ਼, ਫ਼ਰਾਂਸ।
 • ਖਾਨਾਬਦੋਸ਼ ਅਜਾਇਬ-ਘਰ 2005 ਤੋਂ ਹੁਣ ਤਕ, ਗ੍ਰੇਗਰੀ ਕੋਲਬਰਟ ਦੇ ਵੀਡੀਓ /ਤਸਵੀਰ ਕੰਮ ਏਸ਼ੇਜ ਅਤੇ ਹਿਮਪਾਤ ਉੱਤੇ ਆਧਾਰਿਤ ਘਰ ਬਣਾਇਆ।
                                     

3. ਇਨਾਮ ਅਤੇ ਸਨਮਾਨ

 • ਸਾਲ ਦਾ ਸਭ ਤੋਂ ਵਧੀਆ ਜਵਾਨ ਆਰਕੀਟੈਕਟ, ਜਾਪਾਨ 1997 ਲਈ ਜੀ ਆਈ ਏ ਇਨਾਮ।
 • ਆਰਕੀਟੈਕਚਰ, ਕਲਾ ਅਤੇ ਪੱਤਰ ਦੀ ਅਮਰੀਕਨ ਅਕਾਦਮੀ, ਸੰਯੁਕਤ ਰਾਜ ਅਮਰੀਕਾ 2005 ਵਿੱਚ ਅਰਨੋਲਡ ਡਬਲਿਊ ਬਰੂਨਰ ਮੇਮੋਰੀਅਲ ਇਨਾਮ।
 • ਆਰਕੀਟੈਕਚਰ ਤਕਨਾਲੋਜੀ ਲਈ ਅਗਸਟੇ ਪੇਰਰੇਟ ਇਨਾਮ 2011।
 • ਸਾਲ ਦਾ ਟਾਈਮ ਪਤ੍ਰਿਕਾ ਸਰਵਰਕ, 2001 ਅਮਰੀਕਾ।
 • ਆਰਡਰ ਡੇਸ ਆਰਟਸ ਐਟ ਡੇਸ ਲੇਟਰਸ, ਫ਼ਰਾਂਸ 2010।
 • ਮਾਇਨੀਚ ਡਿਜਾਈਨ ਇਨਾਮ, ਜਾਪਾਨ 2012
 • ਪ੍ਰਿਕਸ ਡੇ ਏਲਏਕੇਡਮੀ ਡੀਆਰਕਿਟੇਕਚਰ ਡੀ ਫ਼ਰਾਂਸ 2004
 • ਪ੍ਰਿਜ਼ਕਰ ਆਰਕੀਟੈਕਚਰ ਪ੍ਰਾਇਜ 2014।
 • ਨੈਸ਼ਨਲ ਆਰਡਰ ਆਫ ਮੈਰਿਟ, ਫ਼ਰਾਂਸ 2011
 • ਟੈਕਨੀਕਲ ਯੂਨੀਵਰਸਿਟੀ ਮਿਊਨਚੇਨ, 2009 ਜਰਮਨੀ ਦੀ ਡਾਕਟਰੇਟ ਦੀ ਉਪਾਧੀ।