Back

ⓘ ਆਭਾਸੀ ਅਸਲੀਅਤ
ਆਭਾਸੀ ਅਸਲੀਅਤ
                                     

ⓘ ਆਭਾਸੀ ਅਸਲੀਅਤ

ਆਭਾਸੀ ਅਸਲੀਅਤ ਉਸ ਕੰਪਿਊਟਰ ਤਕਨੀਕ ਨੂੰ ਕਿਹਾ ਜਾਂਦਾ ਹੈ ਜੋ ਕੁੱਝ ਸਾਫ਼ਟਵੇਅਰਾਂ ਦੀ ਵਰਤੋਂ ਕਰਕੇ ਯਥਾਰਥਵਾਦੀ ਚਿੱਤਰ ਅਤੇ ਅਵਾਜਾਂ ਨੂੰ ਬਣਾਉਦਾ ਹੈ ਜੋ ਇੱਕ ਬਿਲਕੁਲ ਇੱਕ ਅਸਲੀ ਵਾਤਾਵਰਨ ਦੀ ਤਰਾਂ ਹੁੰਦਾ ਹੈ। ਇਸਦੀ ਵਰਤੋਂ ਕਰ ਰਹੇ ਵਿਅਕਤੀ ਨੂੰ ਇੰਝ ਲਗਦਾ ਹੈ ਕਿ ਜਿਵੇਂ ਉਹ ਕਿਸੇ ਪ੍ਰੋਜੈਕਟਰ ਜਾ ਫਿਰ ਕਿਸੇ ਯੰਤਰ ਉੱਪਰ ਦਿਖਾਈਆਂ ਜਾ ਰਹੀਆਂ ਚੀਜਾਂ ਨੂੰ ਅਸਲ ਵਿੱਚ ਮਿਹਸੂਸ ਕਰ ਰਿਹਾ ਹੋਵੇ। ਵਰਚੁਅਲ ਅਸਲੀਅਤ ਨੂੰ ਇਸ ਤਰਾਂ ਪਰਿਭਾਸ਼ਿਤ ਕੀਤਾ ਜਾਂਦਾ ਹੈ।. ਇੰਟਰੈਕਟਿਵ ਸਾਫਟਵੇਅਰ ਅਤੇ ਹਾਰਡਵੇਅਰ ਨਾਲ ਬਣਾਇਆ ਗਿਆ ਇੱਕ ਤਿੰਨ-ਆਯਾਮੀ ਵਾਤਾਵਰਣ ਦੇ ਯਥਾਰਥਵਾਦੀ ਅਤੇ ਵਿਜ਼ੁਅਲ ਸਿਮੂਲੇਸ਼ਨ, ਜਿਸ ਨੂੰ ਸਰੀਰ ਦੀ ਹਲਚਲ ਨਾਲ ਅਨੁਭਵ ਅਤੇ ਕੰਟ੍ਰੋਲ ਕੀਤਾ ਜਾਂਦਾ ਹੈ। ਵਰਚੁਅਲ ਅਸਲੀਅਤ ਯੰਤਰ ਵਰਤ ਕੇ ਇੱਕ ਵਿਅਕਤੀ ਆਮ ਤੌਰ ਤੇ ਨਕਲੀ ਸੰਸਾਰ ਦੇ ਚਿਤਰਾਂ ਨੂੰ ਅਸਲ ਵਿੱਚ ਮਿਹਸੂਸ ਕਰ ਸਕਦਾ ਹੈ ਜੋ ਕਿ ਉਸਦੇ ਯੰਤਰ ਜਾ ਫਿਰ ਐਨਕਾਂ ਉੱਪਰ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ।