Back

ⓘ ਜੈ ਨਿੰਬਕਰ




                                     

ⓘ ਜੈ ਨਿੰਬਕਰ

ਜੈ ਨਿੰਬਕਰ ਮਹਾਂਰਾਸ਼ਟਰ ਦੀ ਰਹਿਣ ਵਾਲੀ ਹੈ। ਉਸਦਾ ਜਨਮ 1932 ਵਿੱਚ ਹੋਇਆ ਸੀ। ਨਿੰਬਕਰ ਦੇ ਪਿਤਾ ਦਾ ਨਾਮ ਦਿਨਕਰ ਕਾਰਵ ਅਤੇ ਮਾਤਾ ਦਾ ਨਾਮ ਇਰਾਵਤੀ ਕਾਰਵ ਹੈ। ਉਸਦੀ ਛੋਟੀ ਭੈਣ ਗੌਰੀ ਦੇਸ਼ਪਾਂਡੇ ਹੈ ਜੋ ਕਿ ਮਰਾਠੀ ਭਾਸ਼ਾ ਵਿੱਚ ਛੋਟੀਆਂ ਕਹਾਣੀਆਂ ਅਤੇ ਕਵਿਤਾਵਾਂ ਲਿਖਦੀ ਹੈ। ਉਸਦੇ ਭਰਾ ਦਾ ਨਾਮ ਆਨੰਦ ਕਾਰਵ ਹੈ, ਜੋ ਕਿ ਇੱਕ ਸਮਾਜ-ਸੇਵਕ ਹੈ। ਜੈ ਨਿੰਬਕਰ ਆਪਣੇ ਪਤੀ ਅਤੇ ਦੋ ਬੇਟੀਆਂ ਨਾਲ ਉੱਤਰੀ ਮਹਾਂਰਾਸ਼ਟਰ ਵਿੱਚ ਫ਼ਲਟਨ ਵਿਖੇ ਰਹਿ ਰਹੀ ਹੈ ਅਤੇ ਉਸਨੂੰ ਬੂਟੇ ਲਗਾਉਣ ਜਾਂ ਖੇਤੀ ਕਰਨ ਦਾ ਬਹੁਤ ਸ਼ੌਂਕ ਹੈ।

                                     

1. ਰਚਨਾਵਾਂ

ਨਿੰਬਕਰ ਨੇ ਆਪਣੀਆਂ ਦੋ ਕਿਤਾਬਾਂ ਛੋਟੀਆਂ ਕਹਾਣੀਆਂ ਦੀਆਂ ਲਿਖੀਆਂ ਹਨ- ਕਮਲ ਦੀਆਂ ਪੱਤੀਆਂ ਅਤੇ ਹੋਰ ਕਹਾਣੀਆਂ 1971 ਅਤੇ ਦ ਫ਼ੈਂਟਮ ਬਰਡ ਅਤੇ ਹੋਰ ਕਹਾਣੀਆਂ 1993। ਨਿੰਬਕਰ ਨੇ ਤਿੰਨ ਨਾਵਲ ਵੀ ਲਿਖੇ ਹਨ:

  • ਕਮ ਰੇਨ ਅੰਗਰੇਜ਼ੀ ਵਿੱਚ:Come Rain 1993
  • ਟੰਪਰੇਰੀ ਆਂਸਰਜ਼ ਅੰਗਰੇਜ਼ੀ ਵਿੱਚ:Temporary Answars 1974
  • ਅ ਜੁਆਇੰਟ ਵੈਂਚਰ ਅੰਗਰੇਜ਼ੀ ਵਿੱਚ:A Joint Venture 1988

ਇਸ ਤੋਂ ਇਲਾਵਾ ਜੈ ਨਿੰਬਕਰ ਨੇ ਔਰਤਾਂ ਦੇ ਚਿੱਤਰ ਵੀ ਬਣਾਏ ਹਨ।