Back

ⓘ ਸਤਿੰਦਰ ਸੱਤੀ




ਸਤਿੰਦਰ ਸੱਤੀ
                                     

ⓘ ਸਤਿੰਦਰ ਸੱਤੀ

ਸੱਤੀ ਨੇ ਆਪਣੀ ਬੀ.ਏ. ਦੀ ਡਿਗਰੀ ਆਰ ਬਾਵਾ ਡੀ ਏ.ਵੀ. ਕਾਲਜ ਬਟਾਲਾ ਤੋਂ ਕੀਤੀ। ਫਿਰ ਮਾਸਟਰ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਕੀਤੀ। ਇਸ ਨੇ ਐਂਕਰਿੰਗ ਦੀ ਸ਼ੁਰੂਆਤ ਯੂਨੀਵਰਸਿਟੀ ਯੂਥ ਫੇਸਟੀਵਲ ਤੋਂ ਕੀਤੀ। ਇਸ ਤੋਂ ਬਾਅਦ ਇਸ ਨੇ ਦੂਰਦਰਸ਼ਨ ਜਲੰਧਰ, ਅਲਫਾ ਪੰਜਾਬੀ, ਈ.ਟੀ.ਸੀ, ਪੀ.ਟੀ.ਸੀ. ਚੈਨਲਾਂ ਤੇ ਕੰਮ ਕੀਤਾ। ਸੱਤੀ ਨੇ ਬਹੁਤ ਸਾਰੇ ਪਰੋਗਰਾਮ ਵਿੱਚ ਕੰਮ ਕੀਤਾ ਤਾਂ ਕਿ ਪੰਜਾਬ ਦੇ ਜਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾ ਸਕੇ।. ਇਸਦੀਆਂ ਦੋ ਕੈਸਿਟਾ ਆਈਆਂ ਹਨ- ਮੋਹ ਅਤੇ ਪੀਂਘ