Back

ⓘ ਵਿਨੇਸ਼ ਫੋਗਾਟ
ਵਿਨੇਸ਼ ਫੋਗਾਟ
                                     

ⓘ ਵਿਨੇਸ਼ ਫੋਗਾਟ

ਵਿਨੇਸ਼ ਫੋਗਟ ਇੱਕ ਭਾਰਤੀ ਪਹਿਲਵਾਨ ਹੈ। ਵਿਨੇਸ਼ ਫੋਗਟ ਦਾ ਪਹਲਵਾਨੀ ਵਿੱਚ ਬਹੁਤ ਹੀ ਸਫਲ ਪਿਛੋਕੜ ਹੈ। ਉਸਦੀਆਂ ਚਚੇਰੀਆਂ ਭੈਣਾ ਗੀਤਾ ਫੋਗਟ ਅਤੇ ਬਬੀਤਾ ਕੁਮਾਰੀ ਦੋਨੋਂ ਇੰਟਰਨੈਸ਼ਨਲ ਪਹਿਲਵਾਨ ਅਤੇ ਰਾਸ਼ਟਰਮੰਡਲ ਖੇਡ ਤਮਗਾ ਜਿੱਤ ਚੁਕਿੱਆ ਹਨ।

2016 ਦੇ ਰੀਓ ਓਲੰਪਿਕ ਦੌਰਾਨ ਫੋਗਾਟ ਨੂੰ ਗੋਡੇ ਦੀ ਸੱਟ ਕਾਰਨ ਉਸ ਦੇ ਕੁਆਰਟਰ ਫਾਇਨਲ ਮੁਕਾਬਲੇ ਵਿਚੋਂ ਬਾਹਰ ਹੋਣਾ ਪਿਆ। ਹਰਿਆਣੇ ਦੀ ਕੁੜੀ ਨੇ ਰਾਸ਼ਟਰਮੰਡਲ ਖੇਡਾਂ ਵਿੱਚ 2014 ਅਤੇ 2018 ਦੇ ਐਡੀਸ਼ਨਾਂ ਵਿੱਚ ਦੋ ਸੋਨੇ ਦੇ ਤਗਮੇ ਜਿੱਤੇ। ਉਹ 2020 ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਪਹਿਲਵਾਨ ਬਣ ਗਈ, ਕਿਉਂਕਿ ਉਸ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ।

ਇਹ ਨੌਜਵਾਨ ਪਹਿਲਵਾਨ, ਜੋ ਕਿ ਭਾਰਤੀ ਰੇਲਵੇ ਵਿੱਚ ਨੌਕਰੀ ਕਰਦੀ ਹੈ, ਸਾਲ 2019 ਵਿੱਚ ਵੱਕਾਰੀ ਲੌਰੀਅਸ ਵਰਲਡ ਸਪੋਰਟਸ ਅਵਾਰਡ ਲਈ ਨਾਮਜ਼ਦ ਹੋਣ ਵਾਲੀ ਪਹਿਲੀ ਭਾਰਤੀ ਬਣ ਗਈ। ਭਾਰਤ ਸਰਕਾਰ ਨੇ ਉਸ ਨੂੰ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ।

                                     

1. ਨਿੱਜੀ ਜ਼ਿੰਦਗੀ ਅਤੇ ਪਰਿਵਾਰ

ਫੋਗਾਟ ਦਾ ਜਨਮ ਹਰਿਆਣੇ ਦੇ ਭਿਵਾਨੀ ਜ਼ਿਲ੍ਹੇ ਦੇ ਬਲਾਲੀ ਪਿੰਡ ਵਿੱਚ ਪਹਿਲਵਾਨਾਂ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ। ਵਿਨੇਸ਼ ਪਹਿਲਵਾਨ ਮਹਾਵੀਰ ਸਿੰਘ ਫੋਗਾਟ ਦੇ ਛੋਟੇ ਭਰਾ ਰਾਜਪਾਲ ਦੀ ਧੀ ਹੈ ਅਤੇ ਪਹਿਲਵਾਨ ਗੀਤਾ ਫੋਗਟ ਅਤੇ ਬਬੀਤਾ ਕੁਮਾਰੀ ਦੀ ਚਚੇਰੀ ਭੈਣ ਹੈ।

ਉਸ ਨੂੰ ਅਤੇ ਉਸ ਦੀਆਂ ਭੈਣਾ ਨੂੰ ਕੁਸ਼ਤੀ ਦੀ ਖੇਡ ਚੁਣਨ ਲਈ ਭਾਈਚਾਰੇ ਦੇ ਵਿਰੋਧ ਦਾ ਸਾਮ੍ਹਣਾ ਕਰਨਾ ਪਿਆ ਸੀ। ਪਰ ਉਨ੍ਹਾਂ ਨੇ ਭਾਈਚਾਰੇ ਦੇ ਖਿਲਾਫ ਹੋ ਕੇ ਇਸ ਖੇਡ ਵਿੱਚ ਆਪਣੀ ਦਿਲਚਸਪੀ ਦਿਖਾਈ।

ਉਸ ਨੇ ਆਪਣੇ ਚਾਚੇ ਮਹਾਂਵੀਰ ਸਿੰਘ ਫੋਗਾਟ ਦੀ ਅਗਵਾਈ ਹੇਠ ਸਿਖਲਾਈ ਪ੍ਰਾਪਤ ਕੀਤੀ। ਵਿਨੇਸ਼ ਫੋਗਾਟ ਜਦੋਂ ਬਹੁਤ ਛੋਟੀ ਸੀ ਤਾਂ ਉਸ ਦੇ ਪਿਤਾ ਰਾਜਪਾਲ ਦੀ ਹੱਤਿਆ ਕਰ ਦਿੱਤੀ ਗਈ ਸੀ। ਉਸ ਦਾ ਪਾਲਣ-ਪੋਸ਼ਣ ਬਹੁਤ ਹੀ ਰੂੜ੍ਹੀਵਾਦੀ ਮਾਹੌਲ ਵਿੱਚ ਹੋਇਆ ਸੀ ਅਤੇ ਚਾਚੇ ਮਹਾਂਵੀਰ ਅਤੇ ਉਸ ਦੀ ਮਾਂ ਪ੍ਰੇਮਲਤਾ ਨੂੰ ਵਿਨੇਸ਼ ਦੇ ਕੁਸ਼ਤੀਆਂ ਕਰਾਉਣ ਅਤੇ ਸ਼ਾਰਟਸ ਪਹਿਨਣ ਬਾਰੇ ਸਮਾਜ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਫੋਗਾਟ ਦਾ ਚਾਚਾ ਇੱਕ ਸਖ਼ਤ ਟਾਸਕਮਾਸਟਰ ਸੀ ਅਤੇ ਹੌਲੀ-ਹੌਲੀ ਉਸ ਦੀ ਸਿਖਲਾਈ ਨਾਲ ਫੋਗਟ ਨੇ ਰਾਸ਼ਟਰੀ ਪੱਧਰ ਤੇ ਜਿੱਤਣਾ ਸ਼ੁਰੂ ਕੀਤਾ। ਜਲਦੀ ਹੀ, ਉਸ ਨੇ 2014 ਵਿੱਚ ਰਾਸ਼ਟਰਮੰਡਲ ਖੇਡਾਂ ਚ ਸੋਨ ਤਗਮਾ ਜਿੱਤ ਕੇ ਵੱਡੇ ਪੜਾਅ ਤੇ ਪਹੁੰਚਣ ਦੀ ਘੋਸ਼ਣਾ ਕੀਤੀ। ਹਰਿਆਣਾ ਦੀ ਇਸ ਪਹਿਲਵਾਨ ਨੇ ਸਾਲ 2018 ਦੀਆਂ ਏਸ਼ੀਆਈ ਖੇਡਾਂ ਦੇ ਮੰਚ ਤੇ ਚੋਟੀ ਦੀ ਸਮਾਪਤੀ ਤੋਂ ਬਾਅਦ ਸਾਥੀ ਪਹਿਲਵਾਨ ਸੋਮਵੀਰ ਰਥੀ ਨਾਲ ਵਿਆਹ ਕਰਵਾ ਲਿਆ।

                                     

2. ਕਰੀਅਰ

2013 ਏਸ਼ੀਆਈ ਕੁਸ਼ਤੀ ਮੁਕਾਬਲੇ

ਦਿੱਲੀ, ਭਾਰਤ ਵਿੱਚ ਹੋਏ ਕੁਸ਼ਤੀ ਮੁਕਾਬਲਿਆਂ ਵਿੱਚ ਵਿਨੇਸ਼ ਮਹਿਲਾ ਫ੍ਰੀਸਟਾਈਲ 51 ਕਿਲੋ ਵਰਗ ਵਿੱਚ ਥਾਈਲੈਂਡ ਦੀ Tho-Kaew Sriprapa ਨੂੰ 3-0 ਨਾਲ ਹਰਾ ਕੇ ਬ੍ਰੋਨਜ਼ ਮੈਡਲ ਜਿੱਤਣ ਵਿੱਚ ਸਫਲ ਰਹੀ।

2014 ਰਾਸ਼ਟਰਮੰਡਲ ਖੇਡ

ਵਿਨੇਸ਼ ਗ੍ਲੈਸ੍ਕੋ ਵਿੱਚ 2014 ਰਾਸ਼ਟਰਮੰਡਲ ਖੇਡ ਵਿੱਚ ਮਹਿਲਾ ਫ੍ਰੀਸਟਾਈਲ 48 ਕਿਲੋ ਵਰਗ ਵਿੱਚ ਭਾਰਤ ਦੀ ਨੁਮਾਇੰਦਗੀ ਦਾ ਮੌਕਾ ਮਿਲਿਆ ਅਤੇ ਉਸਨੇ ਭਾਰਤ ਨੂੰ ਸੋਨੇ ਦਾ ਤਮਗਾ ਦਵਾਈਆਂ।

2014 ਏਸ਼ੀਅਨ ਖੇਡਾਂ

ਇੰਚੇਓਨ, ਦੱਖਣੀ ਕੋਰੀਆ ਖੇਡਾਂ ਵਿੱਚ ਵਿਨੇਸ਼ ਮਹਿਲਾ ਫ੍ਰੀਸਟਾਈਲ 48 ਕਿਲੋ ਵਰਗ ਵਿੱਚ ਕਾਂਸੇ ਦਾ ਤਮਗਾ ਜਿੱਤਣ ਵਿੱਚ ਸਫਲ ਰਹੀ।

2015 ਏਸ਼ੀਆਈ ਕੁਸ਼ਤੀ ਜੇਤੂ

ਦੋਹਾ, ਕਤਰ ਵਿੱਚ ਮੁਕਾਬਲੇ ਵਿੱਚ ਵਿਨੇਸ਼ ਮਹਿਲਾ ਫ੍ਰੀਸਟਾਈਲ 48 ਕਿਲੋ ਵਰਗ ਵਿੱਚ ਸਿਲਵਰ ਮੈਡਲ ਜਿੱਤਿਆ ਪਰ ਜਪਾਨ ਦੀ ਯੂਕੀ ਇਰੀ ਕੋਲੋਂ ਫਾਈਨਲ ਮੁਕਾਬਲਾਗੁਆ ਦਿੱਤਾ।

                                     

2.1. ਕਰੀਅਰ 2013 ਏਸ਼ੀਆਈ ਕੁਸ਼ਤੀ ਮੁਕਾਬਲੇ

ਦਿੱਲੀ, ਭਾਰਤ ਵਿੱਚ ਹੋਏ ਕੁਸ਼ਤੀ ਮੁਕਾਬਲਿਆਂ ਵਿੱਚ ਵਿਨੇਸ਼ ਮਹਿਲਾ ਫ੍ਰੀਸਟਾਈਲ 51 ਕਿਲੋ ਵਰਗ ਵਿੱਚ ਥਾਈਲੈਂਡ ਦੀ Tho-Kaew Sriprapa ਨੂੰ 3-0 ਨਾਲ ਹਰਾ ਕੇ ਬ੍ਰੋਨਜ਼ ਮੈਡਲ ਜਿੱਤਣ ਵਿੱਚ ਸਫਲ ਰਹੀ।

                                     

2.2. ਕਰੀਅਰ 2014 ਰਾਸ਼ਟਰਮੰਡਲ ਖੇਡ

ਵਿਨੇਸ਼ ਗ੍ਲੈਸ੍ਕੋ ਵਿੱਚ 2014 ਰਾਸ਼ਟਰਮੰਡਲ ਖੇਡ ਵਿੱਚ ਮਹਿਲਾ ਫ੍ਰੀਸਟਾਈਲ 48 ਕਿਲੋ ਵਰਗ ਵਿੱਚ ਭਾਰਤ ਦੀ ਨੁਮਾਇੰਦਗੀ ਦਾ ਮੌਕਾ ਮਿਲਿਆ ਅਤੇ ਉਸਨੇ ਭਾਰਤ ਨੂੰ ਸੋਨੇ ਦਾ ਤਮਗਾ ਦਵਾਈਆਂ।

                                     

2.3. ਕਰੀਅਰ 2014 ਏਸ਼ੀਅਨ ਖੇਡਾਂ

ਇੰਚੇਓਨ, ਦੱਖਣੀ ਕੋਰੀਆ ਖੇਡਾਂ ਵਿੱਚ ਵਿਨੇਸ਼ ਮਹਿਲਾ ਫ੍ਰੀਸਟਾਈਲ 48 ਕਿਲੋ ਵਰਗ ਵਿੱਚ ਕਾਂਸੇ ਦਾ ਤਮਗਾ ਜਿੱਤਣ ਵਿੱਚ ਸਫਲ ਰਹੀ।

                                     

2.4. ਕਰੀਅਰ 2015 ਏਸ਼ੀਆਈ ਕੁਸ਼ਤੀ ਜੇਤੂ

ਦੋਹਾ, ਕਤਰ ਵਿੱਚ ਮੁਕਾਬਲੇ ਵਿੱਚ ਵਿਨੇਸ਼ ਮਹਿਲਾ ਫ੍ਰੀਸਟਾਈਲ 48 ਕਿਲੋ ਵਰਗ ਵਿੱਚ ਸਿਲਵਰ ਮੈਡਲ ਜਿੱਤਿਆ ਪਰ ਜਪਾਨ ਦੀ ਯੂਕੀ ਇਰੀ ਕੋਲੋਂ ਫਾਈਨਲ ਮੁਕਾਬਲਾਗੁਆ ਦਿੱਤਾ।

                                     

2.5. ਕਰੀਅਰ 2016 ਓਲੰਪਿਕ

ਵਿਨੇਸ਼ ਨੇ ਮਈ, 2016 ਵਿਚ, ਇਸਤਾਂਬੁਲ, ਟਰਕੀ ਵਿੱਚ ਆਯੋਜਿਤ ਦੂਜੀ ਵਰਲਡ ਵਾਇਡ ਕੁਆਲੀਫਾਇਰ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤ ਕੇ 2016 ਓਲੰਪਿਕ ਲਈ ਕੁਆਲੀਫਾਈ ਕੀਤਾ ਸੀ।

2017 ਵਿੱਚ, ਉਸ ਨੇ 55 ਕਿਲੋਗ੍ਰਾਮ ਵਿੱਚ ਨਵੀਂ ਦਿੱਲੀ ਵਿੱਚ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਅਤੇ ਬਿਸ਼ਕੇਕ ਵਿਖੇ 2018 ਐਡੀਸ਼ਨ ਵਿੱਚ 50 ਕਿੱਲੋਗ੍ਰਾਮ ਵਿੱਚ ਪ੍ਰਦਰਸ਼ਨ ਨੂੰ ਦੁਹਰਾਇਆ।

2018 ਵਿੱਚ, ਫੋਗਾਟ ਨੇ ਗੋਲਡ ਕੋਸਟ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ 50 ਕਿੱਲੋ ਭਾਰ ਵਰਗ ਵਿੱਚ ਸੋਨ ਤਮਗਾ ਜਿੱਤਿਆ ਅਤੇ ਜਕਾਰਤਾ ਵਿਖੇ ਏਸ਼ੀਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ।

ਗੈਂਪਲਰ ਨੇ ਸਾਲ 2019 ਵਿੱਚ 53 ਕਿਲੋਗ੍ਰਾਮ ਵਰਗ ਚ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਂਸੀ ਦੇ ਤਗਮੇ ਨਾਲ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ। ਹਾਲਾਂਕਿ, ਕਜ਼ਾਕਿਸਤਾਨ ਵਿੱਚ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਉਸ ਦੀ ਕਾਂਸੀ ਦੇ ਤਗਮੇ ਦੀ ਜਿੱਤ ਬਹੁਤ ਮਹੱਤਵਪੂਰਨ ਸੀ ਕਿਉਂਕਿ ਉਹ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਤਗਮਾ ਜੇਤੂਆਂ ਦੇ ਵਿਰੁੱਧ ਖੇਡੀ ਸੀ ਅਤੇ ਇਸ ਲਈ ਉਸ ਨੇ 2021 ਟੋਕਿਓ ਓਲੰਪਿਕ ਵਿੱਚ ਆਪਣਾ ਸਥਾਨ ਬਣਾਇਆ ਸੀ।

2020 ਵਿੱਚ, ਫੋਗਾਟ ਨੇ ਰੋਮ ਵਿੱਚ ਇੱਕ ਰੈਂਕਿੰਗ ਈਵੈਂਟ ਵਿੱਚ ਸੋਨੇ ਦਾ ਤਗਮਾ ਜਿੱਤਿਆ ਸੀ।                                     

3. ਇਨਾਮ

ਸਾਲ 2016 ਵਿੱਚ, ਭਾਰਤ ਸਰਕਾਰ ਨੇ ਉਸ ਨੂੰ ਅਰਜੁਨ ਅਵਾਰਡ, ਇੱਕ ਸਭ ਤੋਂ ਵੱਕਾਰੀ ਪੁਰਸਕਾਰ ਜੋ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ, ਨਾਲ ਸਨਮਾਨਤ ਕੀਤਾ। ਫੋਗਾਟ ਨੇ ਸਰਕਾਰੀ ਅਵਾਰਡਾਂ ਲਈ ਚੋਣ ਪ੍ਰਣਾਲੀ ਤੇ ਸਵਾਲ ਉਠਾਏ ਜਦੋਂ ਜਨਵਰੀ 2020 ਵਿੱਚ ਐਲਾਨੇ ਗਏ ਨਾਗਰਿਕ ਅਵਾਰਡਾਂ ਦੀ ਸੂਚੀ ਚ ਉਸ ਦਾ ਨਾਮ ਸ਼ਾਮਲ ਨਹੀਂ ਹੋਇਆ ਸੀ।

ਤਗਮੇ

 • ਚਾਂਦੀ: 2018 ਏਸ਼ੀਅਨ ਚੈਂਪੀਅਨਸ਼ਿਪ, ਬਿਸ਼ਕੇਕ 50 ਕਿੱਲੋ ਸਿਲਵਰ: 2017 ਏਸ਼ੀਅਨ ਚੈਂਪੀਅਨਸ਼ਿਪ, ਨਵੀਂ ਦਿੱਲੀ 55 ਕਿ. ਗ੍ਰਾ
 • ਸਿਲਵਰ: 2013 ਰਾਸ਼ਟਰਮੰਡਲ ਚੈਂਪੀਅਨਸ਼ਿਪ, ਜੋਹਾਂਸਬਰਗ 51 ਕਿਲੋਗ੍ਰਾਮ
 • ਗੋਲਡ: 2018 ਏਸ਼ੀਅਨ ਖੇਡਾਂ, ਜਕਾਰਤਾ 50 ਕਿਲੋਗ੍ਰਾਮ ਗੋਲਡ: 2018 ਰਾਸ਼ਟਰਮੰਡਲ ਖੇਡਾਂ, ਗੋਲਡ ਕੋਸਟ 50 ਕਿਲੋਗ੍ਰਾਮ
 • ਗੋਲਡ: 2014 ਰਾਸ਼ਟਰਮੰਡਲ ਖੇਡਾਂ, ਗਲਾਸਗੋ 48 ਕਿਲੋਗ੍ਰਾਮ
 • ਕਾਂਸੀ: 2019 ਵਰਲਡ ਰੈਸਲਿੰਗ ਚੈਂਪੀਅਨਸ਼ਿਪ ਕਜ਼ਾਕਿਸਤਾਨ 53 ਕਿੱਲੋ
 • ਕਾਂਸੀ: 2020 ਏਸ਼ੀਅਨ ਚੈਂਪੀਅਨਸ਼ਿਪ, ਨਵੀਂ ਦਿੱਲੀ 53 ਕਿ. ਗ੍ਰਾ
 • ਕਾਂਸੀ: 2019 ਏਸ਼ੀਅਨ ਚੈਂਪੀਅਨਸ਼ਿਪ, ਜ਼ੀਆਨ 53 ਕਿਲੋਗ੍ਰਾਮ ਕਾਂਸੀ: 2016 ਏਸ਼ੀਅਨ ਚੈਂਪੀਅਨਸ਼ਿਪ, ਬੈਂਕਾਕ 53 ਕਿਲੋਗ੍ਰਾਮ ਕਾਂਸੀ: 2014 ਏਸ਼ੀਅਨ ਖੇਡਾਂ, ਇੰਚੀਓਨ 48 ਕਿਲੋਗ੍ਰਾਮ
 • ਕਾਂਸੀ: 2013 ਏਸ਼ੀਅਨ ਚੈਂਪੀਅਨਸ਼ਿਪ, ਨਵੀਂ ਦਿੱਲੀ 51 ਕਿ. ਗ੍ਰਾ
 • ਚਾਂਦੀ: 2015 ਏਸ਼ੀਅਨ ਚੈਂਪੀਅਨਸ਼ਿਪ, ਦੋਹਾ 48 ਕਿੱਲੋ


                                     

4. ਹੋਰ ਦੇਖੋ

 • Official Facebook page of Vinesh Phogat
 • Official Instagram page of Vinesh Phogat
 • Official FILA page of Vinesh Phogat
 • Official Twitter page of Vinesh Phogat