Back

ⓘ ਧਰਮਪੁਰਾ (ਸਿਰਸਾ)
ਧਰਮਪੁਰਾ (ਸਿਰਸਾ)
                                     

ⓘ ਧਰਮਪੁਰਾ (ਸਿਰਸਾ)

DHARAMPURA SIRSA ਈਸਵੀ ਸਨ 1668-69 ਦੇ ਆਸ-ਪਾਸ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਟਿਆਲੇ ਤੋਂ ਚੱਲ ਭਿੱਖੀ ਖਿਆਲਾ ਆਦਿ ਹੁੰਦੇ ਹੋਏ ਤਲਵੰਡੀ ਸਾਬੋ ਪੁਜੇ ਸਨ | ਜਦੋਂ ਖਿਆਲਾ ਪਿੰਡ ਸ਼ਾਮ ਨੂੰ ਪੁਜੇ ਤਾਂ ਪੁਰਾਣੀ ਬੇਰੀ ਹੇਠ ਟਿਕਾਣਾ ਕੀਤਾ | ਨੇੜੇ ਹੀ ਗੁਜੜ ਰਾਮ ਗਊਆਂ ਚਾਰ ਰਿਹਾ ਸੀ | ਉਸ ਨੇ ਗੁਰੂ ਜੀ ਦੀ ਸੇਵਾ ਵਿੱਚ ਪੁਜ ਕੇ ਮੱਥਾ ਟੇਕਿਆ ਅਤੇ ਕਿਸੇ ਸੇਵਾ ਬਾਰੇ ਪੁੱਛਿਆ | ਗੁਰੂ ਜੀ ਨੇ ਕਿਹਾ ਕਿ ਹੁਣ ਤਾਂ ਸਭ ਕੁਝ ਦੀ ਜ਼ਰੂਰਤ ਹੈ ਤਾਂ ਉਹ ਕਾਹਲੀ ਨਾਲ ਘਰ ਗਿਆ ਅਤੇ ਆਪਣੇ ਜਜਮਾਨ ਮੱਕੇ ਨੂੰ ਨਾਲ ਲੈ ਕੇ, ਉਸ ਦੇ ਸਿਰ ਦੁੱਧ ਦੀ ਕਾਹੜਨੀ ਰੱਖਕੇ ਛੱਨੇ ਨਾਲ ਢੱਕ ਕੇ ਲੈ ਆਇਆ | ਗੁਰੂ ਜੀ ਨੇ ਛੱਨੇ ਵਿੱਚ ਦੁੱਧ ਪੀਤਾ ਸੰਗਤ ਨੂੰ ਵੀ ਪਿਆਇਆ ਅਤੇ ਖੁਸ਼ ਹੋ ਕੇ ਪੁੱਛਿਆ ਕਿ ਕੋਈ ਇੱਛਾ ਹੋਵੇ | ਗੁਜੜ ਰਾਮ ਨੇ ਕਿਹਾ ਕਿ ਮੈਨੂੰ ਤਾਂ ਕਿਸੇ ਚੀਜ਼ ਦੀ ਲੋੜ ਨਹੀਂ ਮੇਰੇ ਜਜਮਾਨ ਮੱਕੇ ਦੇ ਔਲਾਦ ਨਹੀਂ | ਗੁਰੂ ਜੀ ਨੇ ਅੰਤਰ ਧਿਆਨ ਹੋ ਕੇ ਬਚਨ ਕੀਤਾ ਕਿ ਮੱਕੇ ਦੇ ਚਾਰ ਪੁੱਤਰ ਹੋਣਗੇ ਜਿਹੜੇ ਚਾਰ ਪਿੰਡਾਂ ਦੀ ਨੰਬਰਦਾਰੀ ਕਰਨਗੇ | ਪਿੱਛੋਂ ਮੱਕੇ ਦੇੇ ਚਾਰ ਪੁੱਤਰ ਹੋਏ ਧਰਮ, ਕਰਮੂ, ਹਰੀ ਤੇ ਸ਼੍ਰੀ ਚੰਦ | ਇਨ੍ਹਾਂ ਦੀ ਇਨ੍ਹਾਂ ਚਾਰ ਪਿੰਡਾਂ ਵਿੱਚ ਨੰਬਰਦਾਰੀ ਹੈ | 1. ਮੁਕਤਸਰ 2. ਧਨਪੁਰਾ 3. ਨਥੇਹਾ 4. ਚਹਿਲਾਂਵਾਲੀ ਇਸ ਤਰ੍ਹਾਂ ਧਰਮਪੁਰਾ ਪਿੰਡ 1708-10 ਦੇ ਆਸ-ਪਾਸ ਮੱਕੇ ਚਹਿਲ ਦੀ ਔਲਾਦ ਵਿੱਚੋਂ ਧਰਮੂ ਨੇ ਬੰਨਿਆ |

ਪਿੰਡ ਧਰਮਪੁਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰਗ ਤੇ ਤਕਰੀਬਨ 250 ਕੁ ਸਾਲ ਪੁਰਾਣਾ ਪਿੰਡ ਹੈ ਜ਼ਿਲਾ ਹਿਸਾਰ ਹੁਣ ਸਿਰਸਾ ਦੇ ਪੁਰਾਣੇ ਪਿੰਡਾਂ ਵਿੱਚ ਇਸ ਪਿੰਡ ਦਾ ਜ਼ਿਕਰ ਆਉਂਦਾ ਹੈ | ਖਿਆਲਾ ਪਿੰਡਾਂ ਤੋਂ ਆਏ ਜੱਟ ਸਿੱਖ ਪਰਿਵਾਰਾਂ ਨੇ ਇਸ ਦਾ ਮੁੱਢ ਬੱਝਿਆ ਸੀ | ਕਰੀਰ, ਕਿੱਕਰ, ਜੰਡ ਅਤੇ ਵੰਨ ਦੇ ਜੰਗਲ ਸਾਫ਼ ਕਰਕੇ ਇਥੇ ਮੁੱਢਲੇ ਜ਼ਿਮੀਂਦਾਰਾਂ ਨੇ ਵਸੇਵਾ ਕੀਤਾ ਸੀ | ਸਾਲ 1706 ਵਿੱਚ ਜਦ ਦਸ਼ਮੇਸ਼ ਪਿਤਾ ਤਖ਼ਤ ਦਮਦਮਾ ਸਾਹਿਬ ਤੋਂ ਦੱਖਣ ਭਾਰਤ ਵੱਲ ਨੂੰ ਜਾ ਰਹੇ ਸਨ ਤਾਂ ਇਸ ਪਿੰਡ ਤੋਂ 2 ਕਿਲੋਮੀਟਰ ਕੇਵਲ ਪਿੰਡ ਵਿਖੇ ਟਿਕਾਣੇ ਕੀਤੇ | ਇਥੋਂ ਫਿਰ ਉਹ ਦੱਖਣ ਦੇੇ ਸਫ਼ਰ ਵੱਲ ਨੂੰ ਨਿਕਲ ਪਏ | ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਗੱਦੀ ਮਗਰੋਂ ਇਹ ਇਲਾਕਾ ਮੁਸਲਮਾਨ ਧਾੜਵੀਆਂ ਅਤੇ ਹਮਲਾਵਰਾਂ ਦੀ ਮਾਰ ਹੇਠ ਰਿਹਾ ਪਰ ਕੁੱਝ ਯਤਨਸ਼ੀਲ ਸਿੰਘ ਯੋਧੇ ਵੀ ਕਿਸੇ ਨਾ ਕਿਸੇ ਕਾਰਨਾਮੇ ਨੂੰ ਅੰਜਾਮ ਦਿੰਦੇ ਰਹੇ | ਜ਼ਿਲਾ ਸਿਰਸੇ ਲਾਗਲਾ ਸਾਰਾ ਇਲਾਕਾ ਸਿੰਘਾਂ ਅਤੇ ਮੁਗਲ ਸਾਮਰਾਜ ਦੀਆਂ ਆਪਸੀ ਝੜਪਾਂ ਦਾ ਗਵਾਹ ਬਣਿਆ | ਗੁਰੀਲਾ ਵਿਉਂਤਬੰਦੀ ਤਹਿਤ ਕੁਝ ਕੁ ਸਿੰਘ, ਮੁਗਲ ਫੌਜਾਂ ਉਪਰ ਹਮਲਾ ਕਰ ਭਾਰੀ ਨੁਕਸਾਨ ਪਹੁੰਚਾਕੇ ਫਿਰ ਤੋਂ ਜੰਗਲ ਦੀ ਸ਼ਰਣ ਵਿੱਚ ਅਲੋਪ ਹੋ ਜਾਂਦੇ ਰਹੇ | ਜਦ ਪਿੰਡ ਧਰਮਪੁਰਾ ਹੋਂਦ ਵਿੱਚ ਆਇਆ ਤਾਂ ਐਨ ਵਿਚਾਲੇ ਇਕ ਪਵਿੱਤਰ ਅੰਗੀਠਾ ਸਾਹਿਬ ਪਹਿਲਾਂ ਤੋਂ ਹੀ ਮੌਜੂਦ ਸੀ | ਲਾਗਲੇ ਪਿੰਡਾਂ ਦੇ ਸਿਆਣੇ ਬੰਦਿਆਂ ਮੁਤਾਬਿਕ ਇਥੇ ਅਠਾਰਵੀਂ ਸਦੀ ਦੇ ਦੌਰਾਨ ਤਿੰਨ ਸਿੰਘਾਂ ਦਾ ਸੰਸਕਾਰ ਹੋਇਆ ਸੀ | ਮੌਖਿਕ ਇਤਿਹਾਸ ਮੁਤਾਬਿਕ ਮੁਸਲਮਾਨ ਆਬਾਦੀ ਦੇ ਵਾਸਤੇ ਗਊ ਮਾਸ ਦੇ ਪ੍ਰਬੰਧ ਲਈ ਬੁਚੜ ਇਸ ਬੇਆਬਾਦ ਜੰਗਲ ਦੀ ਵਰਤੋਂ ਕਰਦੇ ਸੀ | ਕਈ 100 ਦੀ ਗਿਣਤੀ ਵਿੱਚ ਗਊਆਂ ਦੀ ਹੱਤਿਆ ਹੁੰਦੀ ਸੀ ਅਤੇ ਮਾਸ ਗੱਡਿਆ ਤੇ ਲੱਦ ਕੇ ਬਸਤੀਆਂ ਚ ਪਹੁੰਚਾਇਆ ਜਾਂਦਾ ਸੀ | ਇਸ ਦੌਰਾਨ ਇਕ ਵਾਰ ਦਰਜਨ ਕੁ ਸਿੰਘਾਂ ਦਾ ਜੱਥਾ ਇਥੋਂ ਲੰਘ ਰਿਹਾ ਸੀ ਤਾਂ ਨਿਰਦੋਸ਼ ਦੀ ਹੱਤਿਆ ਹੁੰਦੀ ਦੇਖ ਕੇ ਉਹਨਾਂ ਤੋਂ ਰਿਹਾ ਨਾ ਗਿਆ | ਉਨ੍ਹਾਂ ਪੂਰੀ ਮੁਗਲ-ਡਾਰ ਤੇ ਹਮਲਾ ਕਰ ਦਿੱਤਾ | ਭਾਰੀ ਗਿਣਤੀ ਚ ਮੌਜੂਦ ਮੁਗਲਾਂ ਨੇ ਵੀ ਹਥਿਆਰਾਂ ਨਾਲ ਸਿੰਘਾਂ ਦਾ ਸਾਮਨਾ ਕੀਤਾ ਅਤੇ ਜਦੋ-ਜਹਦ ਵਿੱਚ ਆਖਿਰ ਸਿੰਘਾਂ ਦੀ ਜਿੱਤ ਹੋਈ ਤੇ ਗਊਆਂ ਨੂੰ ਅਜਾਦ ਕਰਵਾਇਆ | ਉਹਨਾਂ ਮੁਗਲ ਬੁੱਚੜਆਂ ਨੂੰ ਯਮਲੋਕ ਦਾ ਰਸਤਾ ਦਿਖਾਇਆ | ਇਥੇ ਧਰਮਪੁਰੇ ਦੀ ਪਵਿੱਤਰ ਧਰਤੀ ਤੇ ਤਿੰਨ ਸਿੰਘ ਭਾਈ ਕਿਰਪਾਲ ਸਿੰਘ, ਭਾਈ ਹੀਰਾ ਸਿੰਘ ਅਤੇ ਭਾਈ ਨੱਥਾ ਸਿੰਘ ਸ਼ਹੀਦ ਹੋਏ ਅਤੇ ਬਾਕੀ ਦੇ ਸਿੰਘ ਸ਼ਹੀਦਾਂ ਦੀ ਮਿਟੀ ਨੂੰ ਅੰਗੀਠਾ ਸਾਹਿਬ ਵਿੱਚ ਸਾਂਭਨ ਤੋਂ ਬਾਅਦ ਅਗਲੇ ਪਿੰਡ ਪੱਕੇ ਵੱਲ ਨੂੰ ਕੂਚ ਕਰ ਗਏ | ਪੱਕੇ ਜਾ ਕੇ ਮੁਗਲ ਹਾਕਮਰਾਨਾਂ ਨੇ ਬਾਕੀ ਸਿੰਘਾਂ ਦੀ ਟੋਲੀ ਤੇ ਹਮਲਾ ਕਰ ਦਿੱਤਾ ਜਿਥੇ ਸਭ ਲੜ੍ਹਦੇ ਹੋਏ ਸ਼ਹੀਦ ਹੋ ਗਏ | ਪੱਕੇ ਪਿੰਡ ਵਿੱਚ ਬਾਕੀ ਸਿੰਘਾਂ ਦੀਆਂ ਮੱਟੀਆਂ ਮੌਜੂਦ ਨੇ ਜਿਥੇ ਹਰ ਸਾਲ ਸ਼ਹੀਦੀ ਦਿਵਸ ਤੇ ਮੇਲਾ ਲੱਗਦਾ ਹੈ | ਉਪਰੋਕਤ ਘਟਨਾ ਅਠਾਰਵੀਂ ਸਦੀ ਵਿੱਚ ਸਿੰਘਾਂ ਦੇ ਵਧ ਰਹੇ ਅਸਰ-ਰਸੂਖ ਦੀ ਇਕ ਉਧਾਰਨ ਹੈ | ਇਸ ਘਟਨਾ ਤੋਂ ਤਕਰੀਬਨ ਇਕ ਕੁ ਦਹਾਕੇ ਮਗਰੋਂ ਸਿੰਘਾਂ ਦਾ ਪੂਰੇ ਬਠਿੰਡੇ ਅਤੇ ਸਿਰਸੇ ਦੇ ਇਲਾਕੇ ਵਿੱਚ ਦਬਦਬਾ ਕਾਇਮ ਹੋ ਗਿਆ ਤੇ ਢਹਿੰਦੀ ਮੁਗਲ ਸਾਮਰਾਜ ਸਿੰਘਾਂ ਨੇ ਨਾਮ ਤੋਂ ਕੰਬਨ ਲੱਗ ਪਈ | ਅਹੰਕਾਰੀ ਮੁਗਲ ਨਵਾਬਾਂ ਨੇ ਹੁਣ ਸਿੰਘ ਜਰਨੈਲਾਂ ਨੂੰ ਇੱਜ਼ਤ ਦੇਣੀ ਸ਼ੁਰੂ ਕਰ ਦਿੱਤੀ ਅਤੇ ਸਾਮਰਾਜ ਦੀਆਂ ਨੀਹਾਂ ਹਿੱਲ ਚੁੱਕੀਆਂ ਸਨ | ਇਸ ਦੌਰਾਨ ਪਿੰਡ ਧਰਮਪੁਰਾ ਅਤੇ ਪੱਕਾ ਲਾਗਲੇ 7 ਹੋਰ ਪਿੰਡ ਧਰਮਪੁਰਾ, ਤਿਲੋਕੇਵਾਲਾ, ਦਾਦੂ, ਪੱਕਾ ਸ਼ਹੀਦਾ ਰਾਮਪੁਰਾ, ਸਿੰਘਪੁਰਾ, ਤਿਉਣਾ ਕੇਵਲ ਕਿਉਲ ਸਿੱਖਾਂ ਦਾ ਗੜ੍ਹ ਬਣ ਚੁੱਕਾ ਸੀ ਅਤੇ ਇਨ੍ਹਾਂ ਦੀ ਵੱਧ ਰਹੀ ਤਾਕਤ ਤੋਂ ਡਰਦੇ ਹੋਏ ਰਾਣੀਆਂ ਦੇ ਨਵਾਬ ਜਾਬਤਾ ਖਾਂ ਰੰਘੜ ਇਹ ਨੌਾ ਪਿੰਡ ਬਾਬਾ ਦੀਪ ਸਿੰਘ ਜੀ ਨੂੰ ਲੰਗਰ ਦੀ ਸੇਵਾ ਵਾਸਤੇ ਦੇ ਦਿੱਤੇ | ਐਥੋੋੋਂ ਇਕੱਠਾ ਕੀਤਾ ਸਾਰਾ ਕਰ ਬਾਬਾ ਦੀਪ ਸਿੰਘ ਜੀ ਦੇ ਲੰਗਰ ਵਿੱਚ ਜਾਂਦਾ ਸੀ | ਇਸਦਾ ਜ਼ਿਕਰ ਸ਼੍ਰੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਬਾਕਾਇਦਾ ਹੁੰਦਾ ਹੈ |