Back

ⓘ ਬਹੁਰਾਸ਼ਟਰੀ ਕਾਰਪੋਰੇਸ਼ਨ
ਬਹੁਰਾਸ਼ਟਰੀ ਕਾਰਪੋਰੇਸ਼ਨ
                                     

ⓘ ਬਹੁਰਾਸ਼ਟਰੀ ਕਾਰਪੋਰੇਸ਼ਨ

ਬਹੁਰਾਸ਼ਟਰੀ ਕਾਰਪੋਰੇਸ਼ਨ ਇੱਕ ਨਿਗਮ ਜਾਂ ਉਪਕਰਮ ਹੁੰਦਾ ਹੈ ਜੋ ਕਿ ਘੱਟ ਤੋਂ ਘੱਟ ਦੋ ਦੇਸ਼ਾਂ ਜਾਂ ਰਾਸ਼ਟਰਾਂ ਵਿੱਚ ਉਤਪਾਦਨ ਦੀ ਸਥਾਪਨਾ ਦਾ ਪ੍ਰਬੰਧਨ ਕਰਦੇ ਹਨ, ਜਾਂ ਸੇਵਾਵਾਂ ਉਪਲੱਬਧ ਕਰਦੇ ਹਨ। ਕਈ ਬਹੁਤ ਵੱਡੀ ਬਹੁ-ਰਾਸ਼ਟਰੀ ਕੰਪਨੀਆਂ ਦੇ ਬਜਟ ਤਾਂ ਕਈ ਦੇਸ਼ਾਂ ਦੇ ਸਾਲਾਨਾ ਆਰਥਕ ਬਜਟ ਤੋਂ ਵੀ ਜ਼ਿਆਦਾ ਹੁੰਦੇ ਹਨ। ਇਹਨਾਂ ਕੰਪਨੀਆਂ ਦੀ ਮਕਾਮੀ ਮਾਲੀ ਹਾਲਤ ਅਤੇ ਅੰਤਰਾਸ਼ਟਰੀ ਸੰਬੰਧਾਂ ਉੱਤੇ ਸ਼ਕਤੀਸ਼ਾਲੀ ਪ੍ਰਭਾਵ ਹੁੰਦਾ ਹੈ। ਇਹਨਾਂ ਕੰਪਨੀਆਂ ਦੀ ਵਿਸ਼ਵਵਿਆਪਕੀਕਰਣ ਵਿੱਚ ਅਹਿਮ ਭੂਮਿਕਾ ਹੁੰਦੀ ਹੈ। ਇਨ੍ਹਾਂ ਨੂੰ ਪ੍ਰਚੱਲਤ ਭਾਸ਼ਾ ਵਿੱਚ ਐੱਮਐੱਨਸੀ ਜਾਂ ਮਲਟੀਨੇਸ਼ਨਲ ਕੰਪਨੀ ਵੀ ਕਹਿੰਦੇ ਹਨ।