Back

ⓘ ਸਾਥ ਨਿਭਾਨਾ ਸਾਥੀਆ
ਸਾਥ ਨਿਭਾਨਾ ਸਾਥੀਆ
                                     

ⓘ ਸਾਥ ਨਿਭਾਨਾ ਸਾਥੀਆ

ਸਾਥ ਨਿਭਾਨਾ ਸਾਥੀਆ ਇੱਕ ਭਾਰਤੀ ਟੈਲੀਵਿਜ਼ਨ ਡਰਾਮਾ ਹੈ ਜੋ ਸਟਾਰ ਪਲੱਸ ਉੱਪਰ ਆਉਂਦਾ ਹੈ। ਸੀਰੀਅਲ ਰਾਜਕੋਟ ਵਿੱਚ ਬਣਾਇਆ ਗਿਆ ਹੈ ਪਰ ਇਸਨੂੰ ਮੁੰਬਈ ਵਿੱਚ ਫਿਲਮਾਇਆ ਗਿਆ ਹੈ। ਫਰਵਰੀ 2014 ਵਿੱਚ ਕਹਾਣੀ ਅੱਠ ਸਾਲਾਂ ਦੇ ਅੰਤਰ ਨਾਲ ਅੱਗੇ ਵਧ ਗਈ। ਸਾਥ ਨਿਭਾਨਾ ਸਾਥੀਆ ਕਈ ਹੋਰ ਭਾਰਤੀ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਹੁੰਦਾ ਹੈ। ਇਹ ਮਰਾਠੀ ਵਿੱਚ ਪੁਧਚਾ ਪੌਲ, ਤਾਮਿਲ ਵਿੱਚ ਦੇਵਮ ਠੰਡਾ ਵੀਦੁ, ਮਾਲਿਆਲਮ ਵਿੱਚ ਚੰਦਾਮਾਝਾ, ਤੇਲਗੂ ਵਿੱਚ ਕੋਡਲਾ ਕੋਡਲਾ ਕੋੜਕੂ ਪੇਲੇੱਮਾ, ਕੰਨੜ ਵਿੱਚ ਅਮ੍ਰਿਤਵਰਸ਼ਿਨੀ ਅਤੇ ਬੰਗਾਲੀ ਵਿੱਚ ਬੋਧੁਬੋਰਨ ਦੇ ਨਾਂ ਨਾਲ ਆਉਂਦਾ ਹੈ।