Back

ⓘ ਪਾਲਮੀਰਾ
ਪਾਲਮੀਰਾ
                                     

ⓘ ਪਾਲਮੀਰਾ

ਪਾਲਮੀਰਾ ਜਾਂ ਤਦਮੁਰ ਸੀਰੀਆ ਦੀ ਹਮਸ ਰਾਜਪਾਲੀ ਵਿੱਚ ਪੈਂਦਾ ਇੱਕ ਕਦੀਮੀ ਸਾਮੀ ਸ਼ਹਿਰ ਸੀ। ਨਵਪੱਥਰੀ ਜੁੱਗ ਦੇ ਇਸ ਸ਼ਹਿਰ ਦਾ ਪਹਿਲਾ ਜ਼ਿਕਰ ਈਸਾ ਤੋਂ ਦੋ ਹਜ਼ਾਰ ਵਰ੍ਹੇ ਪਹਿਲਾਂ ਸੀਰੀਆਈ ਮਾਰੂਥਲ ਵਿੱਚ ਰਾਹਗੀਰੀ ਕਾਰਵਾਂ ਦੇ ਡੇਰੇ ਵਜੋਂ ਮਿਲਦਾ ਹੈ। ਇਹਦਾ ਜ਼ਿਕਰ ਹਿਬਰੂ ਬਾਈਬਲ ਅਤੇ ਅਸੀਰੀ ਰਾਜਿਆਂ ਦੇ ਦਸਤਾਵੇਜ਼ਾਂ ਵਿੱਚੋਂ ਮਿਲਦਾ ਹੈ ਜਿਹਨੂੰ ਮਗਰੋਂ ਸਲੂਸੀ ਸਲਤਨਤ ਅਤੇ ਫੇਰ ਰੋਮਨ ਸਲਤਨਤ ਵਿੱਚ ਮਿਲਾ ਲਿਆ ਗਿਆ ਸੀ ਜਿਸ ਸਦਕਾ ਇੱਥੇ ਡਾਢੀ ਖ਼ੁਸ਼ਹਾਲੀ ਆਈ ਸੀ। ਪਾਲਮੀਰਾ ਸ਼ਹਿਰ ਸੀਰੀਆ ਦੀ ਰਾਜਧਾਨੀ ਦਮਿਸ਼ਕ ਤੋਂ ਕਰੀਬ 215 ਕਿਲੋਮੀਟਰ ਦੀ ਦੂਰੀ ਤੇਤ ਰੇਗਿਸਤਾਨ ਦੇ ਵਿੱਚ ਵਿਚ ਸਥਿਤ ਹੈ। ਯੂਨੇਸਕੋ ਦੇ ਮੁਤਾਬਕ ਇਥੇ ਅੱਜ ਵੀ ਕਈ ਸੱਭਿਆਚਾਰਕ ਵਿਰਾਸਤੀ ਟਿਕਾਣੇ ਮੌਜੂਦ ਹਨ। ਇੱਥੇ ਹਰ ਸਾਲ ਡੇਢ ਲੱਖ ਤੋਂ ਜ਼ਿਆਦਾ ਸੈਲਾਨੀ ਆਉਂਦੇ ਹਨ। ਕਦੇ ਇਹ ਸ਼ਹਿਰ ਖਜੂਰ ਦੇ ਦਰੱਖਤਾਂ ਨਾਲ ਘਿਰਿਆ ਸੀ ਜਿਸ ਕਰਕੇ ਇਸ ਦਾ ਨਾਂਅ ਪਲਮੀਰਾ ਪੈ ਗਿਆ। ਯੂਨੈਸਕੋ ਮੁਤਾਬਕ ਅਜੇ ਵੀ ਸ਼ਹਿਰ ਦੇ ਕਈ ਹਿੱਸੇ ਰੇਤ ਵਿੱਚ ਦਫ਼ਨ ਹਨ। 1980 ਵਿੱਚ ਯੂਨੈਸਕੋ ਨੇ ਇਸ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ।

ਸਾਲ 2015 ਵਿੱਚ ਇਸਲਾਮਿਕ ਸਟੇਟ ਨੇ ਪਾਲਮੀਰਾ ਉੱਤੇ ਕਬਜ਼ਾ ਕਰ ਲਿਆ ਸੀ ਅਤੇ 10 ਮਹੀਨੇ ਆਪਣਾ ਕਬਜ਼ਾ ਕਾਇਮ ਰੱਖਿਆ। ਇਸ ਦੌਰਾਨ ਉੱਥੇ ਕਈ ਪ੍ਰਾਚੀਨ ਅਤੇ ਇਤਿਹਾਸਿਕ ਇਮਾਰਤਾਂ ਨੂੰ ਨਸ਼ਟ ਕਰ ਦਿੱਤਾ ਸੀ, ਦੋ ਹਜ਼ਾਰ ਸਾਲ ਪੁਰਾਣੇ ਦੋ ਮੰਦਿਰਾਂ - ਬਾਲਸ਼ੇਮਿਨ ਅਤੇ ਬੇਲ ਦਾ ਪ੍ਰਾਚੀਨ ਮੰਦਿਰ ਨੂੰ ਉੱਡਾ ਦਿੱਤਾ ਸੀ।

                                     

1. ਬਾਹਰਲੇ ਜੋੜ

  • ਕਲਾ ਮਹਾਂਨਗਰੀ ਅਜਾਇਬਘਰ - ਪਾਲਮੀਰਾ
  • ਪਾਲਮੀਰਾ ਦੇ 360º ਨਜ਼ਾਰੇ
  • Palmyra. Italian-Syrian Archaeological Mission of the University of Milan
  • Temple of Baal, Palmyra, Syria
                                     
  • ਕ ਰਜ ਨ ਨਜ ਰਅ ਦ ਜ ਕ ਤ ਪ ਰ ਚ ਨ ਪ ਲਮ ਰ ਦ ਰ ਕ ਕ ਕਲ ਇ ਕ ਪਰਕ ਸ ਦ ਪ ਥ ਦ ਰ ਪ ਵ ਚ ਆਈ ਹ ਵ ਡ ਦ ਪ ਲਮ ਰ ਦ ਖ ਡਰ ਵ ਚ ਉ ਕਰ ਚ ਤਰ ਦ ਰ ਪ
  • ਸ ਰ ਜ ਮ ਵਰਗ ਪਰ ਜ ਕਟ ਵ ਚ ਯ ਗਦ ਨ ਪ ਇਆ ਹ ਇਸਦ ਸਭ ਤ ਨਵ ਰਚਨ ਸ ਰ ਆ ਵ ਚ ਪ ਲਮ ਰ ਸ ਹ ਰ ਦ 3ਡ ਵਰਚ ਅਲ ਪ ਨਰਸ ਰਜਣ ਹ FREEBASSEL: a campaign to free Bassel
  • ਦ ਸ ਦ ਰ ਜਧ ਨ ਬਣ ਗ ਆ, ਜ ਕ ਦ ਖਣ - ਪ ਛਮ ਵ ਚ, ਹ ਤਰ ਤ ਉ ਤਰ - ਪ ਰਬ ਵ ਚ, ਪ ਲਮ ਰ ਬ ਲਬ ਕ ਅਤ ਪ ਟਰ ਦ ਆਰ ਚਲ ਏ ਜ ਰਹ ਅਰਬ ਸ ਹ ਰ ਵ ਚ ਇ ਕ ਲੜ ਵ ਚ ਮ ਜ ਦ
  • ਦ ਇਰ ਅਜ - ਜ ਰ ਅਤ ਤਦਮ ਰ ਪ ਲਮ ਰ ਵ ਚਕ ਰ ਕ ਤ ਸ ਰ ਆਈ ਮ ਰ ਥਲ