Back

ⓘ ਕੱਛੂਕੁੰਮਾ
ਕੱਛੂਕੁੰਮਾ
                                     

ⓘ ਕੱਛੂਕੁੰਮਾ

ਕੱਛੂਕੁੰਮਾ ਜਾਂ ਕੱਛੂ ਪਾਥੀ ਜਿਸ ਨੂੰ ਅੰਗਰੇਜ਼ੀ ਵਿੱਚ ਟੌਰਟੌਆਇਜ਼ tortoise ਕਹਿੰਦੇ ਹਨ। ਕੱਛੂਕੁੰਮਾ ਅਸਲ ਵਿੱਚ ਕਿਰਲੀਆਂ, ਸੱਪਾਂ ਅਤੇ ਮਗਰਮੱਛਾਂ ਦੀਆਂ ਜਾਤੀਆਂ ਵਿੱਚੋਂ ਹਨ। ਇਹ ਰੀਘਣਵਾਲੇ ਵੀ ਕਿਹਾ ਜਾਂਦਾ ਹੈ। ਕੱਛੂਕੁੰਮਾ ਕੋਈ 22 ਕਰੋੜ ਸਾਲ ਪਹਿਲਾਂ ਇਸ ਧਰਤੀ ਉੱਤੇ ਰਹਿ ਰਹੇ ਹਨ। ਇਹ ਪਾਕਿਸਤਾਨ, ਭਾਰਤ ਅਤੇ ਸ਼੍ਰੀਲੰਕਾ ਵਿੱਚ ਆਮ ਮਿਲਦੇ ਹਨ। ਇਹ ਆਮ ਤੌਰ ਤੇ ਤਟਵਰਤੀ ਇਲਾਕਿਆਂ ਤੋਂ ਲੈ ਕੇ ਰੇਤੀਲੇ ਰੇਗਿਸਤਾਨਾਂ ਵਿੱਚ ਰਹਿੰਦੇ ਹਨ।

                                     

1. ਲੰਮੀ ਉਮਰ ਦਾ ਰਾਜ

ਇਨ੍ਹਾਂ ਦੀ ਉਮਰ ਵੀ ਢਾਈ ਸੌ ਸਾਲ ਤੱਕ ਹੋ ਸਕਦੀ ਹੈ। ਇਹਨਾਂ ਦੀ ਜਿੰਦਗੀ ਦਾ ਰਾਜ ਇਨ੍ਹਾਂ ਦੀ ਪਿੱਠ ਉੱਤੇ ਪੁੱਠੇ ਪਏ ਕੌਲੇ ਵਰਗਾ ਕਵਚ ਹੈ। ਇਹ ਕਵਚ ਕੋਈ ਸੱਠ ਤੋਂ ਵੀ ਵੱਧ ਹੱਡੀਆਂ, ਜਿਹਨਾਂ ਵਿੱਚ ਰੀੜ੍ਹ ਦੀ ਹੱਡੀ ਦੇ ਮਣਕੇ ਅਤੇ ਪਸਲੀਆਂ ਸ਼ਾਮਲ ਹਨ, ਦੇ ਚਪਟੇ ਹੋਕੇ ਆਪਸ ਵਿੱਚ ਇੱਕ-ਦੂਜੇ ਨਾਲ ਜੁੜਨ ਨਾਲ ਬਣਿਆ ਹੁੰਦਾ ਹੈ। ਇਸ ਕਵਚ ਨੂੰ ਕੈਰਾਪੇਸ ਕਹਿੰਦੇ ਹਨ। ਸਰੀਰ ਦੇ ਹੇਠਲੇ ਜਾਂ ਢਿੱਡ ਵਾਲੇ ਪਾਸੇ ਹੱਡੀ ਦਾ ਇੱਕ ਸਿੱਧਾ ਫੱਟਾ ਜਿਹਾ ਹੁੰਦਾ ਹੈ ਜਿਹੜਾ ਛਾਤੀ ਦੀ ਹੱਡੀ ਅਤੇ ਪਸਲੀਆਂ ਆਪਸ ਵਿੱਚ ਜੁੜਨ ਨਾਲ ਬਣਿਆ ਹੁੰਦਾ ਹੈ। ਇਸ ਨੂੰ ਪਲੈਸਟਰੌਨ ਕਹਿੰਦੇ ਹਨ। ਕੈਰਾਪੇਸ ਅਤੇ ਪਲੈਸਟਰੌਨ ਪਾਸਿਆਂ ਤੋਂ ਆਪਸ ਵਿੱਚ ਛੋਟੀਆਂ-ਛੋਟੀਆਂ ਹੱਡੀਆਂ ਨਾਲ ਜੁੜੇ ਹੁੰਦੇ ਹਨ ਅਤੇ ਫੇਰ ਤਿਆਰ ਹੋ ਜਾਂਦਾ ਹੈ ਹੱਡੀਆਂ ਦਾ ਇੱਕ ਬੰਦ ਬਕਸਾ। ਇਸ ਦੇ ਅਗਲੇ ਪਾਸੇ ਇੱਕ ਮੋਰੀ ਹੁੰਦੀ ਹੈ ਜਿਸ ਵਿੱਚੋਂ ਸਿਰ ਬਾਹਰ ਨਿਕਲ ਸਕਦਾ ਹੈ, ਪਾਸਿਆਂ ‘ਤੇ ਚਾਰ ਮੋਰੀਆਂ ਹੁੰਦੀਆਂ ਹਨ, ਪੈਰ ਬਾਹਰ ਕੱਢਣ ਲਈ ਅਤੇ ਪਿਛਲੇ ਪਾਸੇ ਇੱਕ ਮੋਰੀ ਹੁੰਦੀ ਹੈ, ਪੂਛ ਬਾਹਰ ਕੱਢਣ ਲਈ। ਖ਼ਤਰੇ ਸਮੇਂ ਕੱਛੂਕੁੰਮਾ ਝੱਟਪੱਟ ਆਪਣਾ ਸਿਰ, ਲੱਤਾਂ ਅਤੇ ਪੂਛ ਨੂੰ ਕਵਚ ਦੇ ਅੰਦਰ ਖਿੱਚ ਲੈਂਦੀਆਂ ਹਨ। ਇਸ ਹੱਡੀਆਂ ਦੀ ਡੱਬੀ ਦੇ ਬਾਹਰ ਸਿਰਫ਼ ਚਮੜੀ ਦੀ ਇੱਕ ਤਹਿ ਹੁੰਦੀ ਹੈ। ਇਨ੍ਹਾਂ ਦੇ ਸਿਰ ਅਤੇ ਲੱਤਾਂ ਦੀ ਚਮੜੀ ਉੱਤੇ ਕਿਰਲਿਆਂ ਵਾਂਗ ਸਕੇਲਜ਼ ਬਣੀਆਂ ਹੁੰਦੀਆਂ ਹਨ।

                                     

2. ਬਣਤਰ

ਇਨ੍ਹਾਂ ਦੀਆਂ ਲੱਤਾਂ ਛੋਟੀਆਂ ਅਤੇ ਮੋਟੀਆਂ ਹੁੰਦੀਆਂ ਹਨ। ਪੈਰਾਂ ਦੀਆਂ ਪੰਜ ਉਂਗਲਾਂ ਆਪਸ ਵਿੱਚ ਇੱਕ ਝਿੱਲੀ ਨਾਲ ਜੁੜੀਆਂ ਹੁੰਦੀਆਂ ਹਨ। ਲੱਤਾਂ ਦੇ ਪਾਸਿਆਂ ਉੱਤੇ ਵੀ ਵੱਡੀਆਂ-ਵੱਡੀਆਂ ਸਕੇਲਾਂ ਵਧੀਆਂ ਹੋਈਆਂ ਹੁੰਦੀਆਂ ਹਨ। ਪਿਛਲੇ ਪਾਸੇ ਇੱਕ ਛੋਟੀ ਜਿਹੀ ਪੂਛ ਹੁੰਦੀ ਹੈ ਜੋ ਮਾਦਾਵਾਂ ਵਿੱਚ ਛੋਟੀ ਅਤੇ ਹੇਠਾਂ ਨੂੰ ਲਮਕਦੀ ਹੁੰਦੀ ਹੈ ਪਰ ਨਰਾਂ ਵਿੱਚ ਥੋੜ੍ਹੀ ਵੱਡੀ ਅਤੇ ਇੱਕ ਪਾਸੇ ਉਪਰ ਵੱਲ ਚੁੱਕੀ ਹੁੰਦੀ ਹੈ। ਕੱਛੂਕੁੰਮਾ ਬਹੁਤ ਹੌਲੀ-ਹੌਲੀ ਤੁਰਦੀਆਂ ਹਨ। ਪਾਣੀ ਵਿੱਚ ਇਹ ਬੜੀ ਅਸਾਨੀ ਨਾਲ ਤੈਰ ਲੈਂਦੀਆਂ ਹਨ। ਜ਼ਮੀਨ ‘ਤੇ ਰਹਿਣ ਵਾਲੀਆਂ 41 ਜਾਤੀਆਂ ਦੇ ਪਰਿਵਾਰ ਨੂੰ ਟੈਸਟੁਡੀਨੀਡੇਈ ਕਹਿੰਦੇ ਹਨ। ਇਨ੍ਹਾਂ ਦੀ ਰਾਤ ਵੇਲੇ ਦੀ ਦੇਖਣ ਸ਼ਕਤੀ ਬਹੁਤ ਤੇਜ਼ ਹੁੰਦੀ ਹੈ। ਇਨ੍ਹਾਂ ਦਾ ਮੂੰਹ ਚੁੰਝ ਵਰਗਾ ਹੁੰਦਾ ਹੈ। ਇਨ੍ਹਾਂ ਦੇ ਜਬਾੜ੍ਹੇ ਬਹੁਤ ਸਖ਼ਤ ਅਤੇ ਤਿੱਖੇ ਹੁੰਦੇ ਹਨ ਪਰ ਉਹਨਾਂ ਉੱਤੇ ਦੰਦ ਨਹੀਂ ਹੁੰਦੇ। ਇਹ ਆਪਣੀ ਜੀਭ ਕੁਤਰੇ ਹੋਏ ਭੋਜਨ ਨੂੰ ਸੰਘ ਅੰਦਰ ਧੱਕਣ ਲਈ ਵਰਤਦਾ ਹੈ।

                                     

3. ਖੁਰਾਕ

ਧਰਤੀ ਉੱਤੇ ਰਹਿਣ ਵਾਲੀਆਂ ਕੱਛੂਕੁੰਮੇ ਦਿਨ ਜਾਂ ਸ਼ਾਮ ਵੇਲੇ ਘਾਹ, ਦਰੱਖ਼ਤਾਂ ਤੋਂ ਡਿੱਗੇ ਹੋਏ ਫਲ ਅਤੇ ਮੋਟੇ ਤੇ ਪੋਲੇ ਪੱਤਿਆਂ ਵਾਲੇ ਬੂਟਿਆਂ ਦੇ ਪੱਤੇ ਆਪਣੀ ਤਿੱਖੀ ਚੁੰਝ ਨਾਲ ਕੱਟ ਕੇ ਹੌਲੀ-ਹੌਲੀ ਖਾਂਦੀਆਂ ਹਨ ਪਰ ਇਹ ਹੁੰਦੀਆਂ ਬਹੁਤ ਪੇਟੂ ਹਨ। ਇਹ ਠੰਢੇ ਖ਼ੂਨ ਵਾਲੇ ਜੀਵ ਹਨ। ਇਸ ਲਈ ਇਨ੍ਹਾਂ ਨੂੰ ਆਪਣੇ ਸਰੀਰ ਦਾ ਤਾਪਮਾਨ ਉੱਚਾ ਕਰਨ ਲਈ ਕਈ ਵਾਰ ਧੁੱਪ ਸੇਕਣ ਦੀ ਲੋੜ ਪੈਂਦੀ ਹੈ। ਬਹੁਤੀ ਬਾਰਿਸ਼ ਵਾਲੇ ਇਲਾਕੇ ਇਨ੍ਹਾਂ ਨੂੰ ਬਹੁਤ ਪਸੰਦ ਆਉਂਦੇ ਹਨ। ਹਰ ਬਰਸਾਤ ਦੇ ਮੌਸਮ ਵਿੱਚ ਮਾਦਾ ਟੋਆ ਪੁਟ ਕੇ ਉਸ ਵਿੱਚ ਤਿੰਨ-ਸੱਤ ਅੰਡੇ ਕਈ ਵਾਰ ਦਿੰਦੀ ਹੈ। ਇਹ ਚਿੱਟੇ ਰੰਗ ਦੇ ਹੁੰਦੇ ਹਨ। ਅੰਡਿਆਂ ਵਿੱਚੋਂ 80-150 ਦਿਨਾਂ ਵਿੱਚ ਬੱਚੇ ਨਿਕਲ ਆਉਂਦੇ ਹਨ। ਬੱਚਿਆਂ ਦੀ ਦਿੱਖ ਬਿਲਕੁਲ ਆਪਣੇ ਮਾਂ-ਬਾਪ ਵਰਗੀ ਹੁੰਦੀ ਹੈ। ਉਹ ਦੋ-ਤਿੰਨ ਸਾਲ ਵਿੱਚ ਪ੍ਰੋੜ੍ਹ ਬਣ ਜਾਂਦੇ ਹਨ। ਲੋਕ ਕੱਛੂਕੁੰਮੇ ਦੇ ਅੰਡੇ ਲੱਭ-ਲੱਭ ਕੇ ਖਾਂਦੇ ਹਨ ਅਤੇ ਪ੍ਰੋੜ੍ਹਾਂ ਨੂੰ ਮਾਰ ਕੇ ਉਹਨਾਂ ਦਾ ਮਾਸ ਵੀ ਖਾਂਦੇ ਹਨ।