Back

ⓘ 2015 ਨੇਪਾਲ ਭੁਚਾਲ
2015 ਨੇਪਾਲ ਭੁਚਾਲ
                                     

ⓘ 2015 ਨੇਪਾਲ ਭੁਚਾਲ

2015 ਨੇਪਾਲ ਭੁਚਾਲ 25 ਅਪਰੈਲ 2015 ਨੂੰ 11:57 ਵਜੇ 7.8 ਜਾਂ 8.1 ਤੀਬਰਤਾ ਵਾਲਾ ਇੱਕ ਭੁਚਾਲ ਸੀ। 1934 ਨੇਪਾਲ-ਬਿਹਾਰ ਭੁਚਾਲ ਤੋਂ ਬਾਅਦ ਇਹ ਨੇਪਾਲ ਵਿੱਚ ਸਭ ਤੋਂ ਜ਼ਿਆਦਾ ਤੀਬਰਤਾ ਵਾਲਾ ਭੁਚਾਲ ਹੈ।

                                     

1. ਭੁਚਾਲ

ਇਹ ਭੁਚਾਲ 25 ਅਪਰੈਲ 2015 ਨੂੰ 11:57ਨੇਪਾਲ ਸਮਾਂ ਵਜੇ ਲਗਭਗ 15 ਕਿਲੋਮੀਟਰ ਦੀ ਡੂੰਘਾਈ ਉੱਤੇ ਹੋਇਆ ਅਤੇ ਇਸ ਦਾ ਕੇਂਦਰੀ ਸਥਾਨ ਲਾਮਜੁੰਗ, ਨੇਪਾਲ ਤੋਂ ਲਗਭਗ 34 ਕਿਲੋਮੀਟਰ ਦੂਰ ਸੀ। ਇਹ ਭੁਚਾਲ ਤਕਰੀਬਨ 20 ਸਕਿੰਟ ਚੱਲਿਆ।

ਮੌਤਾਂ ਅਤੇ ਜ਼ਖ਼ਮੀ

ਇਸ ਹਾਦਸੇ ਵਿੱਚ ਘੱਟੋ-ਘੱਟ 1.505 ਮੌਤਾਂ ਅਤੇ 500 ਹੋਰ ਜ਼ਖ਼ਮੀ ਹੋਏ। ਨੇਪਾਲ ਵਿੱਚ ਘੱਟੋ-ਘੱਟ 1457, ਭਾਰਤ ਵਿੱਚ 34, ਤਿੱਬਤ ਵਿੱਚ 12 ਅਤੇ ਬੰਗਲਾਦੇਸ਼ ਵਿੱਚ 2 ਮੌਤਾਂ ਹੋਈਆਂ।

ਇਸ ਭੁਚਾਲ ਦੇ ਨਾਲ ਐਵਰਿਸਟ ਦੇ ਉੱਤੋਂ ਬਰਫ਼ ਨੀਚੇ ਵੱਲ ਆਈ ਅਤੇ ਇਸ ਨਾਲ ਐਵਰਿਸਟ ਬੇਸ ਕੈਂਪ ਵਿੱਚ ਘੱਟੋ-ਘੱਟ 13 ਮੌਤਾਂ ਹੋਈਆਂ। ਮੰਨਿਆ ਜਾਂਦਾ ਹੈ ਕਿ ਉਸ ਸਮੇਂ ਪਰਬਤ ਉੱਤੇ 700 ਤੋਂ ਵੱਧ ਲੋਕ ਮੌਜੂਦ ਸਨ ਅਤੇ ਇਹਨਾਂ ਵਿੱਚੋਂ ਕੁਝ ਜ਼ਿਆਦਾ ਉੱਚਾਈ ਉੱਤੇ ਫ਼ਸੇ ਹੋਏ ਸਨ। ਐਵਰਿਸਟ ਦੀ ਚੋਟੀ ਭੁਚਾਲ ਦੇ ਕੇਂਦਰੀ ਸਥਾਨ ਤੋਂ ਲਗਭਗ 220 ਕਿਲੋਮੀਟਰ ਦੂਰ ਹੈ।