Back

ⓘ ਸ਼ੀਲਡ
                                     

ⓘ ਸ਼ੀਲਡ

ਸ਼ੀਲਡ ਮਾਰਵਲ ਕਾਮਿਕਸ ਦੇ ਬ੍ਰਹਿਮੰਡ ਵਿਚਲੀ ਇੱਕ ਜਾਸੂਸ, ਕਨੂੰਨ-ਤਾਮੀਲ ਅਤੇ ਅੱਤਵਾਦ-ਵਿਰੋਧੀ ਏਜੰਸੀ ਹੈ। ਸਟੈਨ ਲੀ ਅਤੇ ਜੈਕ ਕਰਬੀ ਦੀ ਸਟ੍ਰੇਂਜ ਟੇਲਸ #135 ਵਿੱਚ ਬਣਾਈ ਇਹ ਏਜੰਸੀ ਅਕਸਰ ਸੁਪਰਮਨੁੱਖੀ ਅਤੇ ਗ਼ੈਰ-ਕੁਦਰਤੀ ਮੁਸੀਬਤਾਂ ਨਾਲ਼ ਨਿਬੜਦੀ ਹੈ।

ਅੰਗਰੇਜ਼ੀ ਵਿੱਚ ਇਸਦਾ ਪੂਰਾ ਨਾਂ ਅਸਲ ਵਿੱਚ ਸੁਪਰੀਮ ਹੈੱਡਕੁਆਰਟਰਜ਼, ਇੰਟਰਨੈਸ਼ਨਲ ਐਸਪੀਅਨਾਜ, ਲਾਅ-ਇਨਫ਼ੋਰਸਮੰਟ ਡਿਵਿਜਨ ਹੈ ਜੋ ਕਿ 1991 ਵਿੱਚ ਬਦਲ ਕੇ ਸਟਰੈਟਿਜਿਕ ਹਜ਼ਾਰਡ ਇੰਟਰਵੈਨਸ਼ਨ ਐਸਪੀਅਨਾਜ ਲੌਜਿਸਟਿਕਸ ਡਾਇਰੈਕਟੋਰੇਟ Strategic Hazard Intervention Espionage Logistics Directorate ਕਰ ਦਿੱਤਾ ਗਿਆ। ਮਾਰਵਲ ਸਿਨੇਮੈਟਿਕ ਯੂਨੀਵਰਸ ਵਿੱਚ ਟਿਕੀਆਂ ਵੱਖ-ਫ਼ਿਲਮਾਂ ਅਤੇ ਨਾਲ਼ ਹੀ ਕਾਫ਼ੀ ਐਨੀਮੇਟਿਡ ਅਤੇ ਲਾਈਵ-ਐਕਸ਼ਨ ਟੈਲੀਵਿਜ਼ਨ ਲੜੀਵਾਰਾਂ ਵਿੱਚ ਇਸਦਾ ਪੂਰਾ ਨਾਂ ਸਟਰੇਟਿਜਿਕ ਹੋਮਲੈਂਡ ਇੰਟਰਵੈਨਸ਼ਨ, ਇਨਫ਼ੋਰਸਮੰਟ ਐਂਡ ਲੌਜਿਸਟਿਕਸ ਡਿਵਿਜ਼ਨ Strategic Homeland Intervention, Enforcement and Logistics Division ਹੈ।