Back

ⓘ ਲੈੱਸਲੀ ਅਡਵਿਨ
ਲੈੱਸਲੀ ਅਡਵਿਨ
                                     

ⓘ ਲੈੱਸਲੀ ਅਡਵਿਨ

ਲੈੱਸਲੀ ਅਡਵਿਨ ਇੱਕ ਅਭਿਨੇਤਰੀ ਅਤੇ ਫ਼ਿਲਮ ਨਿਰਮਾਤਾ ਹੈ। ਉਹਨੇ ਭਾਰਤ ਦੀ ਧੀ ਦਸਤਾਵੇਜ਼ੀ ਫਿਲਮ ਤੇ ਵੈਸਟ ਇਜ਼ ਵੈਸਟ ਅਤੇ ਈਸਟ ਇਜ਼ ਈਸਟ ਬਣਾਈਆਂ, ਅਤੇ ਟੈਲੀਵਿਜ਼ਨ ਤੇ ਫ਼ਿਲਮਾਂ ਵਿੱਚ ਵੀ ਕੰਮ ਕੀਤਾ।

                                     

1. ਮੁੱਢਲਾ ਜੀਵਨ

ਉਸ ਦਾ ਜਨਮ ਇਜ਼ਰਾਈਲ ਦੇ ਸਾਵਯੋਨ ਵਿੱਚ ਇੱਕ ਯੂਰਪੀ ਯਹੂਦੀ ਪਰਿਵਾਰ ਵਿੱਚ ਹੋਇਆ ਸੀ ਜਿਸ ਦੀ ਜੜ੍ਹਾਂ ਇੰਗਲੈਂਡ, ਜਰਮਨੀ ਅਤੇ ਲਿਥੁਆਨੀਆ ਵਿੱਚ ਸਨ। ਤਕਰੀਬਨ ਨੌਂ ਸਾਲਾਂ ਦੀ ਉਮਰ ਵਿੱਚ ਉਹ ਆਪਣੇ ਪਰਿਵਾਰ ਨਾਲ ਦੱਖਣੀ ਅਫ਼ਰੀਕਾ ਚਲੀ ਗਈ ਜਿੱਥੇ ਉਨ੍ਹਾਂ ਨੇ ਅਗਲੇ ਦਸ ਸਾਲ ਬਿਤਾਏ। ਉਸ ਦੇ ਮਾਪੇ ਧਾਰਮਿਕ ਯਹੂਦੀ ਸਨ, ਪਰ ਲਗਭਗ ਤੇਰ੍ਹਾਂ ਸਾਲਾਂ ਦੀ ਉਮਰ ਵਿੱਚ, ਉਸ ਨੇ ਯਹੂਦੀ ਧਰਮ ਦੇ ਖ਼ਿਲਾਫ਼ ਬਗਾਵਤ ਕੀਤੀ, ਖ਼ਾਸਕਰ ਸਵੇਰ ਦੀ ਪ੍ਰਾਰਥਨਾ ਜਿਸ ਨੂੰ ਸ਼ਾਰਚਿਤ ਕਿਹਾ ਜਾਂਦਾ ਹੈ, ਜਿਸ ਵਿੱਚ ਧਾਰਮਿਕ ਵਿਅਕਤੀਆਂ ਦੁਆਰਾ" ਮੈਂ ਰੱਬ ਦਾ ਸ਼ੁਕਰ ਕਰਦਾ ਹਾਂ ਕਿ ਉਸਨੇ ਮੈਨੂੰ ਔਰਤ ਨਹੀਂ ਬਣਾਇਆ” ਕਿਹਾ ਜਾਂਦਾ ਸੀ।

                                     

2. ਕੈਰੀਅਰ

ਅਡਵਿਨ ਦੇ ਪਿਤਾ ਚਾਹੁੰਦਾ ਸੀ ਕਿ ਉਹ ਇੱਕ ਵਕੀਲ ਬਣੇ, ਉਸ ਨੇ ਯੂਨੀਵਰਸਿਟੀ ਵਿੱਚ ਰਹਿੰਦਿਆਂ ਥਿਏਟਰ ਅਤੇ ਅਧਿਆਪਨ ਵਿੱਚ ਕੰਮ ਕਰਨ ਦਾ ਫੈਸਲਾ ਕੀਤਾ; ਉਸ ਦੇ ਪਹਿਲੇ ਸਾਲ ਹੀ ਉਸ ਨਾਲ ਬਲਾਤਕਾਰ ਹੋਇਆ ਸੀ, ਇਸ ਤੱਥ ਬਾਰੇ ਉਸ ਨੇ ਉਸ ਸਮੇਂ ਕਿਸੇ ਨੂੰ ਕੁਝ ਨਹੀਂ ਦੱਸਿਆ। ਉਸ ਨੇ ਕੇਪ ਟਾਊਨ ਦੇ ਸਪੇਸ ਥਿਏਟਰ ਵਿੱਚ ਅਭਿਨੇਤਰੀ ਦੇ ਤੌਰ ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ, ਦੱਖਣੀ ਅਫ਼ਰੀਕਾ ਵਿੱਚ ਸਿਰਫ਼ ਦੋ ਏਕੀਕ੍ਰਿਤ ‘ਬਹੁ-ਸਭਿਆਚਾਰਕ’ ਥਿਏਟਰਾਂ ਵਿੱਚੋਂ ਇੱਕ, ਡਚੇਸ ਆਫ਼ ਮਾਲਫੀ ਅਤੇ ਸਟੀਫਨ ਪੋਲੀਆਕੌਫ ਦੇ ਹਿੱਟਿੰਗ ਟਾਊਨ ਵਿੱਚ ਖੇਡ ਰਹੀ ਸੀ। ਵਾਈਟ-ਔਨਲੀ ਵਾਲੇ ਥਿਏਟਰਾਂ ਵਿੱਚ ਕੰਮ ਕਰਨ ਦੀ ਇੱਛਾ ਨਹੀਂ ਰੱਖਦਿਆਂ, ਦੱਖਣੀ ਅਫ਼ਰੀਕਾ ਵਿੱਚ ਉਸ ਦੇ ਕੰਮ ਦੀਆਂ ਸੰਭਾਵਨਾਵਾਂ ਸੀਮਤ ਸਨ, ਇਸ ਲਈ ਉਹ 21 ਸਾਲਾਂ ਦੀ ਉਮਰ ਚ ਲੰਡਨ ਚਲੀ ਗਈ। ਉਥੇ ਉਸ ਨੇ ਰਾਇਲ ਕੋਰਟ, ਨੈਸ਼ਨਲ ਥਿਏਟਰ, ਰਾਇਲ ਸ਼ੈਕਸਪੀਅਰ ਕੰਪਨੀ ਅਤੇ ਚੀਕ ਬਾਈ ਜੌਲ, ਲੇਡੀ ਮੈਕਬੈਥ, ਜ਼ਲਾਮੀਆ ਦੇ ਮੇਅਰ ਵਿੱਚ ਇਸੋਬਲ, ਚੇਖੋਵ ਦੀ "ਥ੍ਰੀ ਸਿਸਟਰਜ਼" ਵਿੱਚ ਮਾਸ਼ਾ, ਏ ਡੌਲਜ਼ ਹਾਊਸ ਵਿੱਚ ਨੋਰਾ ਵਰਗੇ ਕਿਰਦਾਰ ਨਿਭਾਏ। ਬੀ.ਬੀ.ਸੀ. ਸ਼ੈਕਸਪੀਅਰ ਸੀਰੀਜ਼ ਦੇ ਪ੍ਰੋਡਕਸ਼ਨ ਵਿੱਚ ਦਿ ਮਰਚੈਂਟ ਆਫ਼ ਵੇਨਿਸ 1980 ਵਿੱਚ ਦਿਖਾਈ ਦਿੱਤੀ।

                                     

3. ਅਵਾਰਡ ਅਤੇ ਸਨਮਾਨ

ਲੈਸਲੀ ਅਡਵਿਨ ਨੂੰ ਹੇਠ ਦਿੱਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਨਮਾਨ ਮਿਲੇ ਹਨ, ਉਨ੍ਹਾਂ ਨੂੰ ਸਨਮਾਨਤ ਕੀਤੇ ਜਾਣ ਦੀ ਮਿਤੀ ਅਨੁਸਾਰ ਸੂਚੀਬੱਧ ਕੀਤਾ ਗਿਆ:

 • 2015: ਵਿਦੇਸ਼ੀ ਨੀਤੀ ਦਾ ਗਲੋਬਲ ਚਿੰਤਕ
 • 2015: ਸੇਫ ਮੈਗਜ਼ੀਨ ਗਲੋਬਲ ਹੀਰੋ 2015
 • 2015: ਸਵੀਡਿਸ਼ ਅੰਨਾ ਲਿੰਡ ਮਾਨਵ ਅਧਿਕਾਰਾਂ ਲਈ ਯਾਦਗਾਰੀ ਪੁਰਸਕਾਰ
 • 2016: "ਇੰਡੀਆਜ਼ ਡੌਟਰ" ਲਈ ਪੀਬੌਡੀ ਅਵਾਰਡ
 • 2016: ਸਰਬੋਤਮ ਡਾਕੂਮੈਂਟਰੀ ਲਈ ਐਮਨੇਸਟੀ ਇੰਟਰਨੈਸ਼ਨਲ ਮੀਡੀਆ ਅਵਾਰਡ
 • 2000: ਲੰਡਨ ਫ਼ਿਲਮ ਆਲੋਚਕ ਸਰਕਲ ਪੁਰਸਕਾਰ, ਬ੍ਰਿਟਿਸ਼ ਫ਼ਿਲਮ ਆਫ ਦਿ ਈਅਰ ਫਾਰ ਦਿ ਈਸਟ ਇਜ਼ ਈਸਟ
 • 2000: ਸਰਬੋਤਮ ਕਾਮੇਡੀ ਫ਼ਿਲਮ ਲਈ ਬ੍ਰਿਟਿਸ਼ ਕਾਮੇਡੀ ਅਵਾਰਡ
 • 2015: ਨਿਊ-ਯਾਰਕ ਟਾਈਮਜ਼ ਨੰਬਰ 2 2015 ਦੀ ਸਭ ਤੋਂ ਪ੍ਰਭਾਵਸ਼ਾਲੀ ਔਰਤ ਹਿਲੇਰੀ ਕਲਿੰਟਨ ਤੋਂ ਬਾਅਦ
 • 2000: ਬੈਸਟ ਬ੍ਰਿਟਿਸ਼ ਫ਼ਿਲਮ ਦਾ ਈਸਟ ਇਜ਼ ਈਸਟ ਲਈ ਬਾਫਟਾ ਅਵਾਰਡ
 • 2019: ਯੂ.ਐਨ. ਐਸੋਸੀਏਸ਼ਨ ਗਲੋਬਲ ਸਿਟੀਜ਼ਨ ਅਵਾਰਡ
 • 2019: ਸਯੁੰਕਤ ਰਾਜ ਔਰਤ ਲਈ ਪੀਸ ਐਕਟਵਿਸਟ ਪੁਰਸਕਾਰ