Back

ⓘ ਨਾਰੀਕੇ
ਨਾਰੀਕੇ
                                     

ⓘ ਨਾਰੀਕੇ

ਨਾਰੀਕੇ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਮਲੇਰਕੋਟਲਾ ਦਾ ਇੱਕ ਪਿੰਡ ਹੈ। ਇਹ ਪਿੰਡ ਮਲੇਰਕੋਟਲੇ ਤੋਂ ਖੰਨਾ ਜਾਣ ਵਾਲੀ ਸੜਕ ਤੇ ਸਥਿਤ ਹੈ। ਆਸਮਾਨੋਂ ਦੇਖਿਆਂ ਇਸ ਪਿੰਡ ਦਾ ਆਕਾਰ ਬਿਲਕੁਲ ਚੌਰਸ ਹੈ। ਸ. ਮਹਿੰਦਰ ਸਿੰਘ ਇਸ ਪਿੰਡ ਦੇ ਮੌਜੂਦਾ ਸਰਪੰਚ ਹਨ। ਇਸ ਪਿੰਡ ਦੀ ਆਬਾਦੀ ਲਗਭਗ 2200 ਹੈ। ਪਿੰਡ ਦੇ ਬਹੁਤੇਰੇ ਲੋਕਾਂ ਦਾ ਗੋਤ ਬੜਿੰਗ ਹੈ। ਪਿੰਡ ਵਿੱਚ ਤਿੰਨ ਗੁਰਦਵਾਰੇ ਹਨ। ਜਿਹਨਾਂ ਵਿਚੋਂ ਪਿੰਡ ਦੇ ਬਾਹਰਵਾਰ ਇੱਕ ਗੁਰਦੁਆਰਾ ਬਾਬੇ ਸ਼ਹੀਦਾਂ ਹੈ। ਇਹ ਸ਼ਹੀਦ ਅਠਾਰਵੀਂ ਸਦੀ ਦੇ ਵੱਡੇ ਘੱਲੂਘਾਰੇ ਦੇ ਸਮੇਂ ਹੋਏ ਹਨ। ਕਿਉਂਕਿ ਵੱਡੇ ਘੱਲੂਘਾਰੇ ਦਾ ਅਸਲ ਸਥਾਨ ਪਿੰਡ ਕੁੱਪ ਰੋਹੀੜਾ ਇਥੋਂ ਜਿਆਦਾ ਦੂਰ ਨਹੀਂ ਹੈ। ਇਸਲਈ ਉਸ ਸਮੇਂ ਕੁਝ ਸਿੰਘ ਲੜਦੇ ਲੜਦੇ ਆਸੇ ਪਾਸੇ ਦੇ ਪਿੰਡਾਂ ਵੱਲ ਕਾਫ਼ੀ ਦੂਰ ਤੱਕ ਨਿੱਕਲ ਗਏ ਸਨ। ਪਿੰਡ ਦੇ ਉੱਤਰ ਪੂਰਬੀ ਕੋਨੇ ਉੱਤੇ ਪਿੰਡ ਦਾ ਗੁਰਦੁਆਰਾ ਪਿਪਲੀ ਸਾਹਿਬ ਹੈ। ਪਿੰਡ ਦੇ ਕੇਂਦਰ ਵਿੱਚ ਗੁਰਦੁਆਰਾ ਭਗਤ ਰਵਿਦਾਸ ਜੀ ਡੇਰਾ ਬਾਬਾ ਭਗਵਾਨ ਦਾਸ ਜੀ ਸਥਿਤ ਹੈ। ਪਿੰਡ ਵਿੱਚ ਬਾਰ੍ਹਵੀਂ ਤੱਕ ਸਕੂਲ, ਪੰਚਾਇਤ ਘਰ ਅਤੇ ਪੀਣ ਵਾਲੇ ਪਾਣੀ ਦੀ ਟੈਂਕੀ ਹੈ। ਪਿੰਡ ਵਿੱਚ ਇੱਕ ਪੁਰਾਤਨ ਸ਼ਿਵਾਲਾ ਮੰਦਿਰ ਅਤੇ ਮਸਜਿਦ ਵੀ ਹੈ। ਆਜ਼ਾਦੀ ਤੋਂ ਪਹਿਲੋਂ ਇਸ ਪਿੰਡ ਦੇ ਮਿੱਸਰ ਨੌਧ ਜੀ ਮਹਾਰਾਜਾ ਪਟਿਆਲਾ ਦੇ ਕਾਫੀ ਨਜਦੀਕੀ ਰਹੇ ਸਨ। ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ਮਹਾਨਕੋਸ਼ ਵਿੱਚ ਇਨ੍ਹਾਂ ਬਾਰੇ ਇਹ ਇੰਦਰਾਜ ਹੈ: "ਨੌਧਾ - ਰਿਆਸਤ ਪਟਿਆਲ਼ੇ ਦਾ ਦਿਵਾਨ ਮਿੱਸਰ ਨੌਧਾ ਜੋ ਰਾਜਾ ਸਾਹਿਬ ਸਿੰਘ ਅਤੇ ਰਾਣੀ ਸਾਹਿਬਾਂ ਆਸ ਕੌਰ ਦੀ ਅਮਲਦਾਰੀ ਵਿੱਚ ਰਾਜ ਦਾ ਉੱਤਮ ਪ੍ਰਬੰਧ ਕਰਦਾ ਰਿਹਾ।"

ਮਾਰਚ, 2016 ਵਿੱਚ ਭਾਰਤੀਯ ਮਹਿਲਾ ਬੈਂਕ ਨੇ ਪਿੰਡ ਨਾਰੀਕੇ ਵਿਖੇ ਆਪਣੀ ਬਰਾਂਚ ਖੋਲ੍ਹੀ ਹੈ, ਜੋ ਇਸ ਪਿੰਡ ਲਈ ਮਾਣ ਵਾਲ਼ੀ ਗੱਲ ਹੈ।

ਇਸ ਪਿੰਡ ਵਿੱਚ ਤਿੰਨ ਮੁੱਖ ਮੇਲੇ ਪ੍ਰਸਿੱਧ ਹਨ: - 1. ਭੂਆ ਸਤੀ ਦਾ ਮੇਲਾ 2. ਬਾਬਾ ਧੀਰ ਸਿੱਧ ਦਾ ਮੇਲਾ ਇਸ ਮੇਲੇ ਵਿੱਚ ਦੂਰੋਂ ਦੂਰੋਂ ਬੜਿੰਗ ਗੋਤ ਵਾਲੇ ਸ਼ਿਰਕਤ ਕਰਨ ਲਈ ਆਉਂਦੇ ਹਨ 3. ਬਾਬਾ ਕੰਮੇ ਸ਼ਾਹ ਦਾ ਮੇਲਾ

ਇਸ ਪਿੰਡ ਦੇ ਪ੍ਰਸਿੱਧ ਵਸਨੀਕ: 1. ਸ. ਮੁਖਤਿਆਰ ਸਿੰਘ ਨਾਰੀਕੇ ਸਾਬਕਾ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ 2. ਸ. ਗੁਰਪ੍ਰੀਤ ਸਿੰਘ ਸਵ. ਡੀ. ਜੀ. ਐਮ. ਫੂਡ ਕਾਰਪੋਰੇਸ਼ਨ ਆਫ਼ ਇੰਡੀਆ

ਇਥੋਂ ਨੇੜਲਾ ਸ਼ਹਿਰ ਅਤੇ ਰੇਲਵੇ ਸਟੇਸ਼ਨ ਮਲੇਰਕੋਟਲਾ ਹੈ।

                                     
  • ਬੜ ਗ ਇ ਕ ਗ ਤ ਹ ਜ ਸ ਨ ਲ ਪ ਜ ਬ ਦ ਕ ਫ ਲ ਕ ਸ ਬ ਧ ਰ ਖਦ ਹਨ ਇਸ ਤ ਇਲ ਵ ਨ ਰ ਕ ਪ ਡ ਦ ਬਹ ਤ ਰ ਲ ਕ ਦ ਗ ਤ ਬੜ ਗ ਹ