Back

ⓘ ਅਪਾਚੀ
ਅਪਾਚੀ
                                     

ⓘ ਅਪਾਚੀ

ਅਪਾਚੀ ਜਾਂ ਅਪਾਚੇ ਉਤਰੀ ਅਮਰੀਕਾ ਦੀ ਇੱਕ ਮੂਲ ਅਮਰੀਕੀ ਆਦਿਵਾਸੀ ਜਾਤੀ ਹੈ। ਇਹ ਲੋਕ ਸੰਯੁਕਤ ਰਾਜ ਅਮਰੀਕਾ ਦੇ ਦੱਖਣ-ਪੱਛਮੀ ਭਾਗ ਵਿੱਚ ਰਹਿੰਦੇ ਹਨ ਅਤੇ ਕੁੱਝ ਆਥਾਬਾਸਕਾਈ ਭਾਸ਼ਾਵਾਂ ਬੋਲਦੇ ਹਨ। ਇਨ੍ਹਾਂ ਦੀ ਰਿਹਾਇਸ਼ ਖੇਤਰ ਪੂਰਬੀ ਐਰਿਜੋਨਾ, ਉੱਤਰ=ਪੱਛਮੀ ਮੈਕਸੀਕੋ, ਨਵਾਂ ਮੈਕਸੀਕੋ, ਟੈਕਸਾਸ ਅਤੇ ਇਨ੍ਹਾਂ ਦੇ ਇਰਦ=ਗਿਰਦ ਦੇ ਕੁੱਝ ਭਾਗਾਂ ਵਿੱਚ ਸੀ। ਇਤਿਹਾਸਕ ਦ੍ਰਿਸ਼ਟੀ ਤੋਂ ਇਨ੍ਹਾਂ ਦੇ ਕਬੀਲੇ ਬਹੁਤ ਸ਼ਕਤੀਸ਼ਾਲੀ ਸਨ ਅਤੇ ਲੰਬੇ ਅਰਸੇ ਤੱਕ ਇਨ੍ਹਾਂ ਨੇ ਮੈਕਸੀਕੋ ਅਤੇ ਅਮਰੀਕਾ ਵਿੱਚ ਵੱਸਣ ਵਾਲੇ ਯੂਰਪੀ ਮੂਲ ਦੇ ਲੋਕਾਂ ਦਾ ਡਟ ਦੇ ਮੁਕਾਬਲੇ ਕੀਤਾ। ਅਪਾਚੀ ਦਸਤਿਆਂ ਨੇ ਮੈਕਸੀਕੋ ਵਿੱਚ ਸਪੇਨੀ ਠਿਕਾਣਿਆਂ ਉੱਤੇ 17ਵੀਂ ਸਦੀ ਦੇ ਅੰਤ ਵਿੱਚ ਛਾਪੇ ਮਾਰੇ ਅਤੇ 19ਵੀਂ ਸਦੀ ਵਿੱਚ ਅਮਰੀਕੀ ਫੌਜ ਨੇ ਉਹਨਾਂ ਨੂੰ ਚਤੁਰ ਅਤੇ ਖੂੰਖਾਰ ਵਿਰੋਧੀ ਪਾਇਆ।