Back

ⓘ ਫਲਿਪਕਾਰਟ
ਫਲਿਪਕਾਰਟ
                                     

ⓘ ਫਲਿਪਕਾਰਟ

ਫਲਿਪਕਾਰਟ ਇੱਕ ਭਾਰਤੀ ਈ-ਕਾਮਰਸ ਕੰਪਨੀ ਹੈ ਜਿਸ ਦੇ ਹੈਡਕੁਆਟਰ ਬੰਗਲੋਰ, ਕਰਨਾਟਕਾ ਵਿੱਚ ਹੈ। ਇਹ ਕੰਪਨੀ ਸਚਿਨ ਬਾਂਸਲ ਤੇ ਬਿਨੀ ਬਾਂਸਲ ਨੇ 2007 ਵਿੱਚ ਸ਼ੁਰੂ ਕੀਤੀ ਸੀ। ਪਹਿਲਾਂ ਫਲਿਪਕਾਰਟ ਤੇ ਸਿਰਫ ਕਿਤਾਬਾਂ ਹੀ ਉਪਲੱਬਧ ਸੀ ਮਗਰ ਹੁਣ ਇਸ ਵਿੱਚ ਬਿਜਲੀ ਦਾ ਸਮਾਨ, ਕਪੜੇ ਅਤੇ ਹੋਰ ਵਖਰੇ ਸਮਾਨ ਵੀ ਉਪਲੱਬਧ ਹਨ।ਫਲਿਪਕਾਰਟ ਦਾ ਆਪਣਾ ਬ੍ਰਾਂਡ ਡਿਜੀਫਲਿਪ ਹੈ। ਸਚਿਨ ਬਾਂਸਲ ਨੇ 2007 ਵਿੱਚ ਆਨਲਾਈਨ ਕਿਤਾਬਾਂ ਸਪਲਾਲਈ ਫਲਿੱਪਕਾਰਟ ਸ਼ੁਰੂ ਕੀਤੀ। ਫਲਿੱਪਕਾਰਟ ਕਿਤਾਬਾਂ, ਘਰੇਲੂ ਵਰਤੋਂ ਦਾ ਸਾਮਾਨ, ਇਲੈਕਟ੍ਰੀਕਲਜ਼, ਇਲੈਕਟ੍ਰੋਨਿਕਸ, ਬੱਚਿਆਂ ਦਾ ਸਾਮਾਨ, ਮੇਕਅੱਪ ਦਾ ਸਾਮਾਨ, ਕੱਪੜੇ, ਜੁੱਤੀਆਂ ਆਦਿ ਸਮੇਤ ਡੇਢ ਕਰੋੜ ਤੋਂ ਵੱਧ ਉਤਪਾਦ ਸਪਲਾਈ ਕਰਦੀ ਹੈ। 2900 ਕਰੋੜ ਦੇ ਟਰਨਓਵਰ ਨਾਲ ਅੱਜ ਫਲਿੱਪਕਾਰਟ ਸਭ ਤੋਂ ਵੱਡੀ ਭਾਰਤੀ ਆਨਲਾਈਨ ਸੇਲ ਕੰਪਨੀ ਹੈ। ਇਸ ਦਾ ਹੈੱਡਕੁਆਟਰ ਬੰਗਲੌਰ ਹੈ ਤੇ ਇਸ ਵਿੱਚ 33.000 ਤੋਂ ਵੱਧ ਮੁਲਾਜ਼ਮ ਕੰਮ ਕਰਦੇ ਹਨ। ਫਲਿੱਪਕਾਰਟ ਨੇ ਆਪਣਾ ਬਿਜ਼ਨਸ ਵਧਾਉਣ ਲਈ ਐਸਲ ਇੰਡੀਆ, ਟਾਈਗਰ ਗਲੋਬਲ, ਨੈਸਪਰਜ਼ ਗਰੁੱਪ, ਇਕੋਨੈਕ ਕੈਪੀਟਲ ਆਦਿ ਵਰਗੀਆਂ ਵਿਸ਼ਵ ਪੱਧਰੀ ਫਾਈਨੈਂਸ ਕੰਪਨੀਆਂ ਤੋਂ ਸਮੇਂ ਸਮੇਂ ’ਤੇ ਕਰੋੜਾਂ ਡਾਲਰ ਫਾਈਨੈਂਸ ਲਿਆ ਹੈ। ਫਲਿੱਪਕਾਰਟ ਨੇ 2008-2009 ਵਿੱਚ 4 ਕਰੋੜ, 2009-10 ਵਿੱਚ 20 ਕਰੋੜ ਅਤੇ 2010-11 ਵਿੱਚ 75 ਕਰੋੜ ਆਈਟਮਾਂ ਵੇਚੀਆਂ ਹਨ। ਫਲਿੱਪਕਾਰਟ ਅੱਜ ਹਰ ਸਕਿੰਟ 10 ਉਤਪਾਦ ਵੇਚ ਰਹੀ ਹੈ। ਕੰਪਨੀ ਨੇ ਕਈ ਕੰਪਨੀਆਂ ਦਾ ਅਧਿਗ੍ਰਹਿਣ ਵੀ ਕੀਤਾ ਹੈ। 2010 ਵਿੱਚ ਕਿਤਾਬਾਂ ਦੀ ਆਨਲਾਈਨ ਕੰਪਨੀ ਵੀ.ਰੀਡ, 2011 ਵਿੱਚ ਡਿਜੀਟਲ ਕੰਪਨੀ ਮਾਈਮ-360, ਡਿਜੀਟਲ ਫ਼ਿਲਮੀ ਨਿਊਜ਼ ਕੰਪਨੀ ਚਕਪਕ ਡਾਟ ਕਾਮ, 2012 ਵਿੱਚ ਇਲੈਕਟ੍ਰੋਨਿਕਸ ਈ ਕੰਪਨੀ ਲੈਟਸ ਬਾਇ ਅਤੇ 2014 ਵਿੱਚ ਆਨਲਾਈਨ ਕੱਪੜੇ ਵੇਚਣ ਵਾਲੀ ਕੰਪਨੀ ਮਿਅੰਤਰਾ ਡਾਟ ਕਾਮ ਖ਼ਰੀਦੀਆਂ ਹਨ।