Back

ⓘ ਪੈਂਜੀਆ
ਪੈਂਜੀਆ
                                     

ⓘ ਪੈਂਜੀਆ

ਪੈਂਜੀਆ ਇੱਕ ਮਹਾਂ-ਮਹਾਂਦੀਪ ਸੀ ਜੋ ਲਗਭਗ 300 ਮਿਲੀਅਨ ਸਾਲ ਪਹਿਲਾਂ ਬਣਿਆ ਸੀ ਅਤੇ ਪਿਛੇਤਰੇ ਪੈਲੀਓਜ਼ੋਇਕ ਅਤੇ ਅਗੇਤਰੇ ਮੀਸੋਜ਼ੋਇਕ ਯੁੱਗਾਂ ਦੌਰਾਨ ਹੋਂਦ ਵਿੱਚ ਰਿਹਾ। ਲਗਭਗ 200 ਮਿਲੀਅਨ ਸਾਲ ਪਹਿਲਾਂ ਇਹ ਖੇਰੂੰ-ਖੇਰੂੰ ਹੋਣਾ ਸ਼ੁਰੂ ਹੋ ਗਿਆ। ਉਸ ਵਿਸ਼ਵ-ਵਿਆਪੀ ਮਹਾਂਸਾਗਰ, ਜਿਹਨੇ ਪੈਂਜੀਆ ਨੂੰ ਘੇਰਿਆ ਹੋਇਆ ਸੀ, ਦਾ ਨਾਂ ਪੈਂਥਾਲਾਸਾ ਹੈ। ਪੈਂਜੀਆ ਨਾਮ ਪ੍ਰਾਚੀਨ ਯੂਨਾਨੀ ਦੇ πᾶν ਪੈਨ ਅਤੇ Γαῖα ਗਾਯਾ, ਪਿਆ ਹੈ। ਇਹ ਨਾਮ ਅਲਫਰੈਡ ਵੇਜੇਨਰ ਦੇ ਮਹਾਦੀਪੀ ਖਿਸਕਾਓ ਦੇ ਸਿਧਾਂਤ ਦੀ ਚਰਚਾ ਲਈ 1927 ਵਿੱਚ ਚੱਲ ਰਹੀ ਵਿਗਿਆਨੀਆਂ ਦੀ ਇੱਕ ਗੋਸ਼ਟੀ ਦੌਰਾਨ ਘੜਿਆ ਗਿਆ ਸੀ। 1915 ਵਿੱਚ ਪਹਿਲੀ ਵਾਰ ਛਪੀ ਆਪਣੀ ਕਿਤਾਬ ਦ ਓਰਿਜਿਨ ਆਫ ਕਾਂਟੀਨੈਂਟਸ ਐਂਡ ਓਸ਼ਨਜ ਵਿੱਚ ਉਸ ਨੇ ਮੰਨਿਆ ਸੀ ਕਿ ਸਾਰੇ ਮਹਾਂਦੀਪ ਬਾਅਦ ਵਿੱਚ ਵਿਖੰਡਿਤ ਹੋਣ ਅਤੇ ਦੂਰ ਖਿਸਕਣ ਨਾਲ ਆਪਣੇ ਵਰਤਮਾਨ ਸਥਾਨਾਂ ਉੱਤੇ ਪਹੁੰਚਣ ਤੋਂ ਪਹਿਲਾਂ ਇੱਕ ਸਮੇਂ ਇੱਕੋ ਵਿਸ਼ਾਲ ਮਹਾਂਦੀਪ ਦਾ ਹਿੱਸਾ ਸਨ ਜਿਸ ਨੂੰ ਉਸ ਨੇ ਉਰਕਾਂਟੀਨੈਂਟ ਕਿਹਾ ਸੀ।