Back

ⓘ ਦੌਨ ਕੀਹੋਤੇ
ਦੌਨ ਕੀਹੋਤੇ
                                     

ⓘ ਦੌਨ ਕੀਹੋਤੇ

ਦੌਨ ਕੀਹੋਤੇ), ਪੂਰਾ ਸਿਰਲੇਖ ਲਾ ਮਾਂਚਾ ਦਾ ਜੁਗਤੀ ਸੱਜਣ ਦੌਨ ਕਿਅਓਤੇ, ਮਿਗੈਲ ਦੇ ਸਰਵਾਂਤੇਸ ਦਾ ਲਿਖਿਆ ਸਪੇਨੀ ਨਾਵਲ ਹੈ। ਇਸ ਨਾਵਲ ਨੂੰ ਸਰਵਾਂਤੇਸ ਦੀ ਸ਼ਾਹਕਾਰ ਰਚਨਾ ਮੰਨਿਆ ਜਾਂਦਾ ਹੈ।

                                     

1. ਸੰਖੇਪ ਕਹਾਣੀ

ਦੌਨ ਕੀਹੋਤੇ ਕਿਤਾਬ ਵਿੱਚ, ਉਸ ਨੂੰ ਬਹੁਤ ਬਾਅਦ ਵਿੱਚ ਇਹ ਨਾਮ ਦਿੱਤਾ ਗਿਆ ਹੈ ਕਹਾਣੀ ਦਾ ਮੁੱਖ ਪਾਤਰ ਹੈ। ਇੱਕ ਭੋਲੇ-ਭਾਲਾ, ਸੁੱਚਾ ਅਤੇ ਇਮਾਨਦਾਰ ਇਨਸਾਨ ਹੈ। ਉਹ ਚਲਾਕ ਦੁਨੀਆ ਦੀ ਭੀੜ ਵਿੱਚ ਬੱਚਿਆਂ ਵਰਗਾ ਸਾਦਾ ਜਿਹਾ ਬੰਦਾ ਹੈ, ਪਰ ਲੋਕ ਉਸਨੂੰ ਸਿੱਧੜ ਅਤੇ ਕਮਲਾ ਸਮਝਦੇ ਹਨ। ਉਮਰ ਦੇ ਪੰਜਾਹ ਸਾਲ ਹੋਣ ਪੂਰੇ ਕਰਨ ਦੇ ਨੇੜੇ ਇੱਕ ਸੇਵਾਮੁਕਤ ਸੱਜਣ ਹੈ। ਉਸ ਨਾਲ ਉਸ ਦੀ ਇੱਕ ਭਤੀਜੀ ਅਤੇ ਸਫ਼ਾਈ ਕਰਨ ਵਾਲੀ ਇੱਕ ਨੌਕਰਾਨੀ ਰਹਿੰਦੀ ਹੈ। ਉਹ ਲਾ ਮਾਨਚਾ ਦੇ ਇੱਕ ਬੇਨਾਮ ਭਾਗ ਵਿੱਚ ਰਹਿ ਰਹੇ ਹਨ। ਇੱਕ ਮੁੰਡਾ ਵੀ ਹੈ ਜਿਸਦਾ ਪਹਿਲੇ ਅਧਿਆਇ ਦੇ ਬਾਅਦ ਮੁੜ ਕਦੇ ਜ਼ਿਕਰ ਨਹੀਂ ਆਉਂਦਾ।

ਦੌਨ ਕੀਹੋਤੇ ਕਿਤਾਬਾਂ ਦਾ ਪ੍ਰੇਮੀ ਹੈ ਅਤੇ ਉਹ ਹਰ ਸਮੇਂ ਕਿਤਾਬਾਂ ਵਿੱਚ ਹੀ ਮਸਤ ਰਹਿੰਦਾ ਹੈ। ਉਹ ਆਪਣੀ ਬਹੁਤੀ ਜਾਇਦਾਦ ਪੁਸਤਕਾਂ ਲੈਣ ਲਈ ਵੇਚ ਦਿੰਦਾ ਹੈ। ਸੂਰਮਿਆਂ ਦੀਆਂ ਕਹਾਣੀਆਂ ਪੜ੍ਹਦਿਆਂ ਉਹ ਆਪ ਸੂਰਮਾ ਸਜ ਕੇ ਸੰਸਾਰ ਵਿੱਚ ਵਿਚਰਨ ਦੇ ਸੁਪਨੇ ਲੈਣ ਲੱਗਦਾ ਹੈ ਅਤੇ ਜ਼ਿੰਦਗੀ ਦੇ ਯਥਾਰਥ ਤੋਂ ਜੁਦਾ ਹੋ ਜਾਂਦਾ ਹੈ। ਰੋਕਨਾਅੰਤੇ ਅਧੀ-ਉਮਰ ਦਾ ਘੋੜਾ ਇਸ ਦੀ ਸਵਾਰੀ ਕਰਕੇ ਦੌਨ ਕੋਆਏਤੇ ਸਪੇਨ ਦੀਆਂ ਗਲੀਆਂ ਵਿੱਚ ਗੁਆਚੀ ਹੋਈ ਸੂਰਮਗਤੀ ਤੇ ਸ਼ਾਨ ਸੋਕਤ ਨੂੰ ਲਭਣ ਲਈ ਸੜਕ ਤੋਂ ਗੁਜਰ ਰਿਹਾ ਸੀ। ਉਸ ਨੇ ਡਲਸੀਨਿਆ ਨਾਂ ਦੀ ਕਿਸਾਨ ਔਰਤ ਜਿਸ ਨੂੰ ਉਹ ਰਾਜਕੁਮਾਰੀ ਸੋਚਦਾ ਸੀ ਉਸ ਕਰਕੇ ਖਾਣਾ, ਐਸ-ਇਸਰਤ ਤੇ ਘਰ ਵੀ ਛਡ ਦਿਤਾ ਸੀ। ਆਪਣੀ ਦੂਜੀ ਮੁਹਿੰਮ ਤੇ ਦੌਨ ਕੀਖੋਤੇ ਇੱਕ ਡਾਕੂ ਦਾ ਰੂਪ ਜਿਆਦਾ ਤੇ ਲੋਕ ਸੇਵਕ ਘਟ ਧਾਰ ਲੈਦਾ ਹੈ ਇਹ ਰੂਪ ਲੋਕਾਂ ਨੂੰ ਜਿਆਦਾ ਚੰਗਾ ਨਹੀਂ ਲਗਦਾ ਕਿਓਕਿ ਦੌਨ ਨੂੰ ਆਪਣੀ ਓਪਾਦੀ ਤੇ ਦੁਨਿਆ ਤੋਂ ਡਰ ਜਿਆਦਾ ਲਗਣ ਲਗ ਜੜਾਂ ਹੈ। ਦੌਨ ਕੋਇਅਤੇ ਇੱਕ ਬਚੇ ਨੂੰ ਇੱਕ ਬਦਮਾਸ ਕਿਸਾਨ ਦੇ ਕੋਲ ਛੱਡ ਜਾਂਦਾ ਹੈ ਕਿਸਾਨ ਸੋਂਹ ਖਾਦਾਂ ਹੈ ਕਿ ਓਹ ਬਚੇ ਨੂੰ ਦੁਖ ਨਹੀਂ ਦੇਵੇਗਾ। ਦੌਨ ਕੀਖੋਤੇ ਇੱਕ ਨਾਈ ਦੀ ਬਾਲਟੀ ਚੋਰਾ ਲੈਦਾ ਇਹ ਸਮਝ ਕੇ ਕਿ ਇਹ ਮਿਥਹਾਸਕ ਮਾਮਬ੍ਰਿਨੋ ਦੀ ਟੋਪੀ ਹੈ ਫਿਰ ਓਹ ਬਾਲ੍ਸ੍ਮ ਦੀ ਫ਼ੀਬ੍ਰ੍ਸ ਦਾ ਤੇਲ ਚੁਕ ਲੈਦਾ ਹੈ ਕਿ ਇਹ ਜਖਮਾਂ ਦੀ ਮਲਮ ਹੈ। ਸਾਂਚੋ ਹਮੇਸਾਂ ਦੌਨ ਕੀਖੋਤੇ ਦੇ ਨਾਲ ਰਹਿੰਦਾ ਹੈ ਤੇ ਦੁਖ ਵੀ ਸਹਿਣ ਕਰਦਾ ਹੈ। ਦੌਨ ਕਿਖੋਟੇ ਦੀ ਕਹਾਨੀ ਓਸ ਨਾਲ ਵਾਪਰੇ ਕੰਮ ਤੇ ਜਿੰਨਾ ਨੂੰ ਓਹ ਰਸਤੇ ਵਿੱਚ ਮਿਲਦਾ ਹੈ ਓਸ ਦਾ ਸੁਮੇਲ ਹੈ। ਓਹ ਇੱਕ ਬਚੇ ਦੀ ਅਰਥੀ ਵਾਲੇ ਸਮੇਂ ਮਿਲਦਾ ਹੈ ਜਿਹੜ ਕਿ ਇੱਕ ਗਡਰਿਯਾ ਇਸਤਰੀ ਨੂੰ ਪਿਆਰ ਕਰਦਾ ਮਰ ਗਿਆ ਹੁੰਦਾ ਹੈ। ਫਿਰ ਓਹ ਗਿਨੇਸ ਦੇ ਪਾਸਮੋੰਤੇ ਨੂੰ ਸਰ੍ਕਸ ਦੀ ਹਿਰਾਸਤ ਵਿੱਚੋਂ ਅਜ਼ਾਦ ਕਰਵਾਓਦਾ ਹੈ। ਦੋ ਵਿਸਰੇ ਜੋਰੇ ਕੈਰਦੇਨੀਓ ਤੇ ਲੁਚਿੰਦਾ,ਫ਼ਰਦੀਨਾਦ ਤੇ ਦੋਰੋਥੀ ਨੂੰ ਵੀ ਮਿਲਾਓਦਾ ਹੈ। ਸਾਂਚੋ ਸਦਾ ਰੋਲ ਮਦਾ ਕਰਦਾ ਹੈ ਦੌਨ ਕਿਖੋਤੇ ਦੇ ਦੋ ਮਿਤਰ ਪਾਦਰੀ ਤੇ ਨਾਈ ਓਸ ਨੂੰ ਘਰ ਲੇਜਾਨ ਲਈ ਕੋਸਿਸ ਕਰਦੇ ਹਨ ਇਹ ਸੋਚ ਕੇ ਬਈ ਇਹ ਜਾਦੂ ਦੇ ਅਸਰ ਹੇਠ ਹੈ ਤੇ ਓਹਨਾਂ ਨਾਲ ਚਲਾ ਜੜਾਂ ਹੈ ਇਹ ਪਹਿਲੇ ਭਾਗ ਦਾ ਅੰਤ ਹੈ

ਦੂਜਾ ਭਾਗ ਅਸਲੀ ਤੇ ਨਕਲੀ ਦੋਨ ਕੋਖੋਤੇ ਵਿਚਕਾਰ ਵਾਪਰਦਾ ਹੈ ਸਾਂਚੋ ਤੇ ਦੌਨ ਨਵੀਂ ਮੁਹਿਮ ਤੇ ਚਲ ਪੈਦੇ ਹਨ। ਸਾਂਚੋ,ਦੌਨ ਨੂੰ ਝੂਠ ਬੋਲਦਾ ਹੈ ਕਿ ਦੁਲਕਿਨਇਆ ਤੇ ਮਾੜਈ ਆਤਮਾ ਦਾ ਅਸਰ ਹੋ ਗਿਆ ਓਹ ਇੱਕ ਕਿਸਾਨ ਔਰਤ ਬਣ ਗਈ ਹੈ। ਦੌਨ ਇੱਕ ਰਜਵਾੜਇ ਤੇ ਅਮੀਰਯਾਦੀ ਨੂੰ ਮਿਲਦਾ ਹੈ ਜੋ ਦੌਨ ਤੇ ਚਾਲ ਚਲਣੀ ਚਹੀਦੇ ਹਨ। ਉਹ ਮੇਰਿਲਿਨ ਨੋਕਰ ਨੂੰ ਕਪੜਇ ਪਾ ਕੇ ਦੁਲਚਿਨੀਇਆ ਤੋਂ ਮਾੜੀ ਆਤਮਾ ਦਾ ਅਸਰ ਦੁਰ ਕਰਨ ਲਈ ਸਾਂਚੋ ਨੂੰ 3300 ਕੋੜੇ ਖਾਨ ਲਈ ਕਹਿਦੇ ਹਨ। ਦੌਨ ਤੇ ਸਾਂਚੋ ਲਕੜੀ ਦੇ ਘੋੜੇ ਤੇ ਬੈਠ ਓਸ ਮਾੜੀ ਰੂਹ ਨੂੰ ਮਾਰਨ ਦੀ ਕੋਸਿਸ ਕਰਦੇ ਹਨ| ਜਗੀਰਦਾਰ ਕੋਲ ਥਿਹਦੇ ਸਾਂਚੋ ਇੱਕ ਟਾਪੂ ਦਾ ਗੋਵੇਰਨਰ ਬਣ ਜੜਾਂ ਹੈ। ਦਸ ਦਿਨ ਰਾਜ ਕਰਦਾ ਹੈ ਤੇ ਇੱਕ ਖੇਡ ਵਿੱਚ ਜਖਮੀ ਹੋ ਹੜਾਂ ਹੈ ਸਾਂਚੋ ਸੋਚਦਾ ਹੈ ਕਿ ਇੱਕ ਕੰਮਕਾਰ ਹੀ ਚੰਗਾ ਹੈ ਗੋਵੇਰਨਰ ਤੋਂ ਕੀ ਲੇਣਾ। ਜਗੀਰਦਾਨੀ ਦੇ ਘਰ ਇੱਕ ਨੋਕਰਾਨੀ,ਦੋਨ ਤੇ ਮੋਹਿਤ ਹੋ ਜਾਦੀ ਹੈ ਪਰ ਦੌਨ, ਦੁਲਚਿਨਇਆ ਦਾ ਪਿਆਰ ਨਹੀਂ ਸਦੜਾ। ਇੱਕ ਨਾਂ ਪੂਰਾ ਹੋਣ ਵਾਲਾ ਪਿਆਰ ਸਭ ਲਈ ਹਸਣ ਦਾ ਕਾਰਣ ਬਣ ਜੜਾਂ ਹੈ। ਦੌਨ ਕੀਹੋਤੇ ਫਿਰ ਆਪਣੀ ਯਾਤਰਾ ਸੁਰੂ ਕਰ ਦਿੰਦਾ ਹੈ ਅੰਤ ਵਿੱਚ ਬਾਸਿਲੋਨਾ ਦਾ ਚਿੱਟਾ ਤੇ ਪੁਰਾਣਾ ਦੋਸਤ ਦੌਨ ਨੂੰ ਹਰਾ ਦਿੰਦਾ ਹੈ। ਦੌਨ ਹਾਰਿਆ ਹੋਇਆ ਸੂਰਮਗਤੀ ਤੋਂ ਤੋਬਾ ਕਰਦਾ ਹੈ ਤੇ ਬੁਖਾਰ ਨਾਲ ਮਰ ਜਾਂਦਾ ਹੈ।