Back

ⓘ ਬੂਸਾਨ




ਬੂਸਾਨ
                                     

ⓘ ਬੂਸਾਨ

ਬੂਸਾਨ, 2000 ਤੋਂ ਪਹਿਲਾਂ ਜਿਹਨੂੰ ਪੂਸਾਨ ਵੀ ਕਿਹਾ ਜਾਂਦਾ ਸੀ ਸਿਓਲ ਮਗਰੋਂ ਦੱਖਣੀ ਕੋਰੀਆ ਦਾ ਦੂਜਾ ਸਭ ਤੋਂ ਵੱਡਾ ਮਹਾਂਨਗਰ ਹੈ ਜਿਹਦੀ ਅਬਾਦੀ ਲਗਭਗ 36 ਲੱਖ ਹੈ। ਮਹਾਂਨਹਰੀ ਇਲਾਕੇ ਦੀ ਅਬਾਦੀ ਦਸੰਬਰ 2012 ਵਿੱਚ 4.573.533 ਸੀ। ਇਸ ਸ਼ਹਿਰ ਵਿੱਚ ਕੋਰੀਆ ਦਾ ਸਭ ਤੋਂ ਵੱਡਾ ਬੀਚ ਅਤੇ ਸਭ ਤੋਂ ਲੰਮਾ ਦਰਿਆ ਹੈ। ਇਹ ਦੱਖਣੀ ਕੋਰੀਆ ਦਾ ਸਭ ਤੋਂ ਵੱਡਾ ਬੰਦਰਗਾਹੀ ਸ਼ਹਿਰ ਹੈ ਅਤੇ ਢੋਆ-ਢੁਆਈ ਪੱਖੋਂ ਦੁਨੀਆ ਦੀ ਪੰਜਵੀਂ ਸਭ ਤੋਂ ਵੱਧ ਰੁਝੇਵੇਂ ਵਾਲੀ ਬੰਦਰਗਾਹ ਹੈ। ਇਹ ਕੋਰੀਆਈ ਪਰਾਇਦੀਪ ਦੇ ਦੱਖਣ-ਪੱਛਮੀ ਸਿਰੇ ਉੱਤੇ ਸਥਿਤ ਹੈ। ਪ੍ਰਸ਼ਾਸਕੀ ਤੌਰ ਉੱਤੇ ਇਹਨੂੰ ਇੱਕ ਮਹਾਂਨਗਰੀ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ। ਬੂਸਾਨ ਮਹਾਂਨਗਰੀ ਇਲਾਕਾ 15 ਪ੍ਰਮੁੱਖ ਪ੍ਰਸ਼ਾਸਕੀ ਜ਼ਿਲ੍ਹਿਆਂ ਅਤੇ ਇੱਕ ਕਾਊਂਟੀ ਵਿੱਚ ਵੰਡਿਆ ਹੋਇਆ ਹੈ।