Back

ⓘ ਪੂਰਨਮਾਸ਼ੀ
ਪੂਰਨਮਾਸ਼ੀ
                                     

ⓘ ਪੂਰਨਮਾਸ਼ੀ

ਪੂਰਨਮਾਸ਼ੀ ਉਸ ਦਿਨ ਨੂੰ ਆਖਦੇ ਹਨ ਜਿਸ ਦਿਨ ਚੰਦਰਮਾ ਧਰਤੀ ਤੋਂ ਪੂਰਾ ਦਿਖਾਈ ਦਿੰਦਾ ਹੈ। ਚੰਦਰਮਾ ਨੂੰ ਧਰਤੀ ਦਾ ਇੱਕ ਪੂਰਾ ਚੱਕਰ ਲਾਉਣ ਲਈ 29.5 ਦਿਨ ਲੱਗਦੇ ਹਨ। ਜਦ ਚੰਦਰਮਾ ਧਰਤੀ ਦੇ ਇੱਕ ਪਾਸੇ ਅਤੇ ਸੂਰਜ ਦੂਜੇ ਪਾਸੇ ਹੁੰਦਾ ਹੈ ਉਦੋਂ ਚੰਦਰਮਾ ਪੂਰਾ ਦਿਖਾਈ ਦਿੰਦਾ ਹੈ।

ਬਹੁਤ ਸਾਰੇ ਲੋਕ ਅਤੇ ਸੰਸਥਾਵਾਂ ਪੂਰਨਮਾਸ਼ੀ ਨੂੰ ਖਾਸ ਤੌਰ ’ਤੇ ਮਨਾਉਂਦੇ ਹਨ ਜਿਵੇਂ ਕਿ ਰੱਬ ਨੂੰ ਯਾਦ ਕਰ ਕੇ, ਪਾਠ ਕਰ ਕੇ ਅਤੇ ਕੀਰਤਨ ਕਰ ਕੇ।

ਸਿਰਫ਼ ਪੂਰਨਮਾਸ਼ੀ ਹੀ ਅਜਿਹਾ ਦਿਨ ਹੈ, ਜਿਸ ਦਿਨ ਚੰਨ ਗ੍ਰਹਿਣ ਲੱਗ ਸਕਦਾ ਹੈ। ਇਸ ਦਿਨ ਧਰਤੀ, ਚੰਦਰਮਾ ਅਤੇ ਸੂਰਜ ਇੱਕ ਸਿੱਧੀ ਰੇਖਾ ਵਿੱਚ ਆ ਜਾਂਦੇ ਹਨ ਅਤੇ ਇਸ ਤਰ੍ਹਾਂ ਧਰਤੀ ਦਾ ਪਰਛਾਵਾਂ ਚੰਦਰਮਾ ਉੱਤੇ ਪੈਣ ਕਾਰਨ ਚੰਨ ਗ੍ਰਹਿਣ ਲੱਗਦਾ ਹੈ।

ਫ਼ਰਵਰੀ ਮਹੀਨੇ ਵਿੱਚ 28 ਦਿਨ ਹੋਣ ਕਾਰਕੇ ਕਈ ਵਾਰ ਇਸ ਮਹੀਨੇ ਵਿੱਚ ਪੂਰਨਮਾਸ਼ੀ ਨਹੀਂ ਹੋਈ। 1866, 1885, 1915, 1934, 1961 ਅਤੇ 1999 ਦੇ ਫ਼ਰਵਰੀ ਮਹੀਨੇ ਵਿੱਚ ਪੂਰਨਮਾਸ਼ੀ ਨਹੀਂ ਹੋਈ।

ਪੂਰਨਮਾਸ਼ੀ ਦੀ ਤਰੀਕ ਅਤੇ ਸਮਾਂ ਹੇਠ ਲਿਖੇ ਫ਼ਾਰਮੂਲੇ ਨਾਲ਼ ਲੱਭਿਆ ਜਾ ਸਕਦਾ ਹੈ:

D = 20.362954 + 29.5305888531 × N + 102.19 × 10 − 12 × N 2 {\displaystyle D=20.362954+29.5305888531\times N+102.19\times 10^{-12}\times N^{2}}

D 1 ਜਨਵਰੀ 2000 00:00:00 ਤੋਂ ਬੀਤੇ ਹੋਏ ਦਿਨਾਂ ਦੇ ਲਈ ਹੈ। N ਨਾਲ ਬੀਤੀਆਂ ਹੋਈਆਂ ਪੂਰਨਮਾਸ਼ੀਆਂ ਦੀ ਗਿਣਤੀ ਪਤਾ ਲੱਗਦਾ ਹੈ, ਜਿੱਥੇ 0, ਸਾਲ 2000 ਦੀ ਪਹਿਲੀ ਪੂਰਨਮਾਸ਼ੀ ਹੈ। ਇਸ ਫ਼ਾਰਮੂਲੇ ਨਾਲ਼ ਪੂਰਨਮਾਸ਼ੀ ਦਾ ਸਮਾਂ 14.5 ਘੰਟੇ ਘੱਟ-ਵੱਧ ਹੋ ਸਕਦਾ ਹੈ ਕਿਉਂਕਿ ਚੰਦਰਮਾ ਧਰਤੀ ਦੇ ਦੁਆਲੇ ਪੂਰੇ ਗੋਲ ਚੱਕਰ ਵਿੱਚ ਨਹੀਂ ਘੁੰਮਦਾ।

                                     

1. ਪੂਰਨਮਾਸ਼ੀ ਦੇ ਤਿਉਹਾਰ

 • ਪੋਹ ਦੀ ਪੂਰਨਮਾਸ਼ੀ ਦੇ ਦਿਨ ਸ਼ਾਕੰਭਰੀ ਜਯੰਤੀ ਮਨਾਈ ਜਾਂਦੀ ਹੈ। ਜੈਨ ਧਰਮ ਦੇ ਮੰਨਣ ਵਾਲੇ ਪੁਸ਼ਿਅਭਿਸ਼ੇਕ ਯਾਤਰਾ ਸ਼ੁਰੂ ਕਰਦੇ ਹਨ। ਬਨਾਰਸ ਵਿੱਚ ਦਸ਼ਾਸ਼ਵਮੇਧ ਅਤੇ ਪ੍ਰਯਾਗ ਵਿੱਚ ਤ੍ਰਿਵੇਂਣੀ ਸੰਗਮ ਉੱਤੇ ਇਸ਼ਨਾਨ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।
 • ਜੇਠ ਦੀ ਪੂਰਨਮਾਸ਼ੀ ਦੇ ਦਿਨ ਵਟ ਸਾਵਿਤਰੀ ਮਨਾਇਆ ਜਾਂਦਾ ਹੈ।
 • ਹਾੜ੍ਹ ਮਹੀਨਾ ਦੀ ਪੂਰਨਮਾਸ਼ੀ ਨੂੰ ਗੁਰੂ ਪੂਰਨਮਾਸ਼ੀ ਕਹਿੰਦੇ ਹਨ। ਇਸ ਦਿਨ ਗੁਰੂ ਪੂਜਾ ਦਾ ਰਿਵਾਜ ਹੈ। ਇਸ ਦਿਨ ਕਬੀਰ ਜਯੰਤੀ ਮਨਾਈ ਜਾਂਦੀ ਹੈ।
 • ਚੇਤ ਦੀ ਪੂਰਨਮਾਸ਼ੀ ਦੇ ਦਿਨ ਹਨੂੰਮਤ ਜਯੰਤੀ ਮਨਾਈ ਜਾਂਦੀ ਹੈ।
 • ਮੱਘਰ ਦੀ ਪੂਰਨਮਾਸ਼ੀ ਦੇ ਦਿਨ ਸ਼੍ਰੀ ਦਿੱਤਾਤ੍ਰੇ ਜਯੰਤੀ ਮਨਾਈ ਜਾਂਦੀ ਹੈ।
 • ਸਾਵਣ ਦੀ ਪੂਰਨਮਾਸ਼ੀ ਦੇ ਦਿਨ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ।
 • ਕੱਤਕ ਦੀ ਪੂਰਨਮਾਸ਼ੀ ਦੇ ਦਿਨ ਪੁਸ਼ਕਰ ਮੇਲਾ ਅਤੇ ਗੁਰੂ ਨਾਨਕ ਦੇਵ ਦਾ ਜਨਮ ਦਿਨ ਗੁਰਪੂਰਬ ਮਨਾਏ ਜਾਂਦੇ ਹਨ।
 • ਫੱਗਣ ਦੀ ਪੂਰਨਮਾਸ਼ੀ ਦੇ ਦਿਨ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ।
 • ਮਾਘ ਦੀ ਪੂਰਨਮਾਸ਼ੀ ਦੇ ਦਿਨ ਸੰਤ ਰਵਿਦਾਸ ਜਯੰਤੀ, ਸ਼੍ਰੀ ਲਲਿਤ ਅਤੇ ਸ਼੍ਰੀ ਭੈਰਵ ਜਯੰਤੀ ਮਨਾਈ ਜਾਂਦੀ ਹੈ। ਮਾਘੀ ਪੂਰਨਮਾਸ਼ੀ ਦੇ ਦਿਨ ਸੰਗਮ ਉੱਤੇ ਮਾਘ ਮੇਲੇ ਵਿੱਚ ਜਾਣ ਅਤੇ ਇਸ਼ਨਾਨ ਕਰਨ ਦੀ ਖਾਸ ਅਹਿਮੀਅਤ ਹੈ।
 • ਵੈਸਾਖ ਦੀ ਪੂਰਨਮਾਸ਼ੀ ਦੇ ਦਿਨ ਬੁੱਧ ਪੂਰਣਿਮਾ ਮਨਾਈ ਜਾਂਦੀ ਹੈ।
 • ਅੱਸੂ ਦੀ ਪੂਰਨਮਾਸ਼ੀ ਦੇ ਦਿਨ ਸ਼ਰਦ ਪੂਰਨਮਾਸ਼ੀ ਦਾ ਤਿਉਹਾਰ ਮਨਾਇਆ ਜਾਂਦਾ ਹੈ।
 • ਭਾਦੋਂ ਦੀ ਪੂਰਨਮਾਸ਼ੀ ਦੇ ਦਿਨ ਉਮਾ ਮਾਹੇਸ਼ਵਰ ਵਰਤ ਮਨਾਇਆ ਜਾਂਦਾ ਹੈ।
                                     
 • ਪ ਰਨਮ ਸ ਪ ਜ ਬ ਨ ਵਲਕ ਰ ਜਸਵ ਤ ਸ ਘ ਕ ਵਲ ਦ ਇ ਕ ਸ ਹਕ ਰ ਨ ਵਲ ਹ ਇਸ ਦ ਹ ਲ ਆ ਸ ਸਕਰਣ 2014 ਵ ਚ ਲ ਕਗ ਤ ਪ ਰਕ ਸ ਨ ਵਲ ਛ ਪ ਆ ਗ ਆ ਹ ਇਹ ਨ ਵਲ ਰ ਮ ਸ ਪ ਸ ਕਰਨ
 • ਨ ਪ ਰਨਮ ਸ ਕ ਹ ਜ ਦ ਹ ਜਦ ਚ ਦਰਮ ਧਰਤ ਦ ਇ ਕ ਪ ਸ ਅਤ ਸ ਰਜ ਦ ਜ ਪ ਸ ਹ ਦ ਹ ਉਦ ਚ ਦਰਮ ਪ ਰਨ ਰ ਪ ਵ ਚ ਦ ਖ ਈ ਦ ਦ ਹ ਅਤ ਉਸ ਨ ਪ ਰਨਮ ਸ ਕ ਹ ਦ
 • ਹ ਜ ਸ ਨ ਲ ਚ ਦ ਦ ਰ ਸ ਣ ਘ ਟ ਜ ਦ ਹ ਇਹ ਗ ਰਹ ਹਮ ਸ ਪ ਰਨਮ ਸ ਨ ਹ ਲਗਦ ਹ ਪਰ ਹਰ ਪ ਰਨਮ ਸ ਨ ਨਹ ਲਗਦ ਇਹ ਗ ਰਹ ਣ ਦ ਪ ਰਕ ਰ ਦ ਹ ਦ ਹ ਪ ਰਨ ਚ ਦ
 • ਪ ਕ ਸ ਗ ਰ ਆਈ, ਜ ਤ ਜ ਤ ਸ ਹ ਦ ਗ ਰਪ ਰਬ, ਸ ਪ ਰਨ ਦ ਵਸ, ਵ ਸ ਖ ਬਰਸ ਸ ਰਜਨ ਦ ਵਸ, ਜ ੜ ਮ ਲ ਜਨਮ, ਨਵ ਸ ਲ, ਬ ਦ ਛ ੜ ਦ ਵਸ, ਇਤ ਹ ਸਕ ਦ ਹ ੜ ਸ ਗਰ ਦ, ਮ ਸ ਆ, ਪ ਰਨਮ ਸ
 • ਪਖਵ ੜ ਚ ਦਰਮ ਦ ਮਹ ਨ ਦ ਏਕਮ ਤ ਲ ਕ ਪ ਰਨਮ ਸ ਤ ਕ ਦ ਸਮ ਜ ਪ ਰਨਮ ਸ ਤ ਮ ਸ ਆ ਤ ਕ ਦ ਸਮ
 • Parminder Sodhi Official website admin. ਪ ਜ ਬ ਦ ਅਦਬ ਦ ਤ ਅਤ ਧ ਆਨ ਦ ਪ ਰਨਮ ਸ ਦ ਚ ਨ: ਪਰਮ ਦਰ ਸ ਢ Punjab Times in ਅ ਗਰ ਜ Retrieved 2020 - 06 - 26
 • ਬ ਧ ਧਰਮ ਦ ਮ ਢ ਅਤ ਧ ਰਮ ਕ ਗ ਰ ਸਨ ਉਹਨ ਦ ਜਨਮ 567 ਈਸ ਪ ਰਵ ਨ ਵ ਸ ਖ ਪ ਰਨਮ ਸ ਨ ਲ ਬਨ ਵ ਚ ਹ ਇਆ ਉਨ ਹ ਦ ਮ ਤ ਦ ਨ ਮ ਮਹ ਮ ਇਆ ਅਤ ਪ ਤ ਦ ਨ ਮ ਸ ਧ ਦਨ
 • 1940 ਨ ਮਦਨਪ ਲ ਚ ਤ ਰ ਜ ਲ ਹ ਆ ਧਰ ਪ ਰਦ ਸ ਵ ਚ ਹ ਇਆ ਯ ਮ ਨ ਦ ਜਨਮ ਪ ਰਨਮ ਸ ਵ ਲ ਰ ਤ ਨ ਹ ਇਆ ਜ ਸ ਕ ਰਨ ਇਸਦ ਦ ਦ ਜ ਨ ਇਸਦ ਨ ਯ ਮ ਨ ਪ ਰਨ ਤ ਲਕ
 • ਲ ਕ ਸ ਰਫ ਇਸ ਨ ਨ ਕਰਦ ਹਨ ਇਹ ਮ ਲ ਇਸ ਨ ਨ ਕਰਨ ਲਈ ਮਸ ਹ ਰ ਹ ਇਹ ਮ ਲ ਕ ਤਕ ਦ ਪ ਰਨਮ ਸ ਤ ਇ ਕ ਰ ਤ ਪਹ ਲ ਮਨ ਇਆ ਜ ਦ ਹ ਇਸ ਮ ਲ ਵ ਚ ਨ ਹ ਦ ਕ ਨ ਲ ਗਦ ਆ ਹਨ ਮ ਲ