Back

ⓘ ਨੈਚੁਰੋਪੈਥੀ
ਨੈਚੁਰੋਪੈਥੀ
                                     

ⓘ ਨੈਚੁਰੋਪੈਥੀ

ਨੈਚੁਰੋਪੈਥੀ ਜਿਸ ਨੂੰ ਕੁਦਰਤੀ ਇਲਾਜ ਜਾਂ ਚਿਕਿਤਸਾ ਵੀ ਕਿਹਾ ਜਾਂਦਾ ਹੈ ਇੱਕ ਚਿਕਿਤਸਾ- ਦਰਸ਼ਨ ਹੈ। ਇਸ ਦੇ ਅੰਤਰਗਤ ਰੋਗਾਂ ਦੇ ਉਪਚਾਰ ਦਾ ਆਧਾਰ ਉਹ ਅਭੌਤਿਕ ਪ੍ਰਾਣ-ਸ਼ਕਤੀ ਹੈ ਜੋ ਪ੍ਰਾਣੀਆਂ ਅੰਦਰ ਜਿੰਦਾ ਰਹਿਣ ਦੀ ਪ੍ਰੇਰਨਾ ਵਜੋਂ ਕੰਮ ਕਰਦੀ ਹੈ। ਇਸ ਦਾ ਅੰਗਰੇਜ਼ੀ ਵਿੱਚ ਪ੍ਰਚਲਿਤ ਨਾਮ ਵਾਇਟਲ ਫੋਰਸ ਹੈ। ਇਹ ਰੋਗਾਣੂਆਂ ਨਾਲ ਲੜਨ ਦੀ ਸਰੀਰ ਦੀ ਸੁਭਾਵਕ ਸ਼ਕਤੀ ਹੁੰਦੀ ਹੈ ਜੋ ਸਰੀਰ-ਪਰਕਿਰਿਆਵਾਂ ਨੂੰ ਅਗਵਾਈ ਦਿੰਦੀ ਹੈ। ਇਸ ਨੂੰ ਬਲ ਦੇਣ ਨਾਲ ਸਵੈ-ਇਲਾਜ ਦੀ ਪ੍ਰਵਿਰਤੀ ਵਧੇਰੇ ਸਮਰਥ ਕਾਰਜ ਕਰਨ ਲੱਗਦੀ ਹੈ। ਕੁਦਰਤੀ ਚਿਕਿਤਸਾ ਦੇ ਅੰਤਰਗਤ ਅਨੇਕ ਪੱਧਤੀਆਂ ਹਨ ਜਿਵੇਂ – ਜਲ ਚਿਕਿਤਸਾ, ਹੋਮਿਉਪੈਥੀ, ਸੂਰਜ ਚਿਕਿਤਸਾ, ਐਕਿਊਪੰਚਰ, ਐਕਿਊਪ੍ਰੈਸਰ, ਮਿੱਟੀ ਚਿਕਿਤਸਾ ਆਦਿ। ਕੁਦਰਤੀ ਚਿਕਿਤਸਾ ਦੇ ਪ੍ਰਚਲਨ ਵਿੱਚ ਸੰਸਾਰ ਦੀਆਂ ਕਈ ਚਿਕਿਤਸਾ ਪੱਧਤੀਆਂ ਦਾ ਯੋਗਦਾਨ ਹੈ; ਜਿਵੇਂ ਭਾਰਤ ਦਾ ਆਯੁਰਵੇਦ, ਯੋਗ ਔਰ ਪ੍ਰਾਣਾਯਾਮ ਅਤੇ ਯੂਰਪ ਦਾ ਨੇਚਰ ਕਿਉਰ।

ਨੈਚੁਰੋਪੈਥਿਕ ਅਧਿਐਨ ਅਤੇ ਅਭਿਆਸ ਗੈਰ-ਵਿਗਿਆਨਕ ਵਿਚਾਰਾਂ ਤੇ ਨਿਰਭਰ ਕਰਦਾ ਹੈ, ਅਕਸਰ ਨੈਚੁਰੋਪੈਥਿਕ ਡਾਕਟਰ ਉਹਨਾਂਇਲਾਜਾਂ ਦੇ ਲਈ ਅਗਵਾਈ ਕਰਦੇ ਹਨ ਜਿਹਨਾਂ ਵਿੱਚ ਕੋਈ ਤੱਥ ਯੋਗਤਾ ਨਹੀਂ ਹੁੰਦੀ।