Back

ⓘ ਨੌਮ ਚੌਮਸਕੀ
ਨੌਮ ਚੌਮਸਕੀ
                                     

ⓘ ਨੌਮ ਚੌਮਸਕੀ

ਅਵਰਾਮ ਨੌਮ ਚੌਮਸਕੀ ਇੱਕ ਅਮਰੀਕੀ ਭਾਸ਼ਾ ਵਿਗਿਆਨੀ, ਬੋਧ ਵਿਗਿਆਨੀ, ਦਾਰਸ਼ਨਿਕ, ਇਤਿਹਾਸਕਾਰ ਅਤੇ ਸਿਆਸੀ ਆਲੋਚਕ ਹੈ। ਇਸ ਨੂੰ ਆਧੁਨਿਕ ਭਾਸ਼ਾ ਵਿਗਿਆਨ ਦਾ ਪਿਤਾ ਮੰਨਿਆ ਜਾਂਦਾ ਹੈ। ਅੱਜ ਕੱਲ ਉਹ ਮੈਸਾਚੂਸਟਸ ਇੰਸਟੀਚਿਊਟ ਆਫ਼ ਟਕਨਾਲੋਜੀ ਦਾ ਅਵਕਾਸ਼ ਪ੍ਰਾਪਤ ਪ੍ਰੋਫੈਸਰ ਹੈ।

ਚੌਮਸਕੀ ਨੂੰ ਜੇਨੇਰੇਟਿਵ ਗਰਾਮਰ ਦੇ ਸਿੱਧਾਂਤ ਦਾ ਪ੍ਰਤੀਪਾਦਕ ਅਤੇ ਵੀਹਵੀਂ ਸਦੀ ਦੇ ਭਾਸ਼ਾ ਵਿਗਿਆਨ ਵਿੱਚ ਸਭ ਤੋਂ ਵੱਡਾ ਯੋਗਦਾਨੀ ਮੰਨਿਆ ਜਾਂਦਾ ਹੈ। ਉਸ ਨੇ ਜਦੋਂ ਮਨੋਵਿਗਿਆਨ ਦੇ ਖਿਆਤੀ ਪ੍ਰਾਪਤ ਵਿਗਿਆਨੀ ਬੀ ਐਫ ਸਕਿਨਰ ਦੀ ਕਿਤਾਬ ਵਰਬਲ ਬਿਹੇਵੀਅਰ ਦੀ ਆਲੋਚਨਾ ਲਿਖੀ, ਜਿਸ ਨੇ 1950 ਦੇ ਦਹਾਕੇ ਵਿੱਚ ਵਿਆਪਕ ਮਾਨਤਾ ਪ੍ਰਾਪਤ ਵਿਵਹਾਰਵਾਦ ਦੇ ਸਿਧਾਂਤ ਨੂੰ ਚੁਨੌਤੀ ਦਿੱਤੀ, ਤਾਂ ਇਸ ਨਾਲ ਕਾਗਨੀਟਿਵ ਮਨੋਵਿਗਿਆਨ ਵਿੱਚ ਇੱਕ ਤਰ੍ਹਾਂ ਦੀ ਕ੍ਰਾਂਤੀ ਦਾ ਸੂਤਰਪਾਤ ਹੋਇਆ, ਜਿਸ ਨਾਲ ਨਾ ਸਿਰਫ ਮਨੋਵਿਗਿਆਨ ਦਾ ਅਧਿਐਨ ਅਤੇ ਜਾਂਚ ਪ੍ਰਭਾਵਿਤ ਹੋਏ ਸਗੋਂ ਭਾਸ਼ਾ ਵਿਗਿਆਨ, ਸਮਾਜ ਸ਼ਾਸਤਰ ਅਤੇ ਮਾਨਵਸ਼ਾਸਤਰ ਵਰਗੇ ਕਈ ਖੇਤਰਾਂ ਵਿੱਚ ਬੁਨਿਆਦੀ ਤਬਦੀਲੀਆਂ ਆਈਆਂ।

ਆਰਟਸ ਐਂਡ ਹਿਊਮੈਨਿਟੀਜ ਸਾਈਟੇਸ਼ਨ ਇੰਡੈਕਸ ਦੇ ਅਨੁਸਾਰ 1980-92 ਦੇ ਦੌਰਾਨ ਜਿੰਨੇ ਖੋਜਕਾਰਾਂ ਅਤੇ ਵਿਦਵਾਨਾਂ ਨੇ ਚੌਮਸਕੀ ਨੂੰ ਸਾਈਟ ਕੀਤਾ ਹੈ ਓਨਾ ਸ਼ਾਇਦ ਹੀ ਕਿਸੇ ਜਿੰਦਾ ਲੇਖਕ ਨੂੰ ਕੀਤਾ ਗਿਆ ਹੋਵੇ। ਅਤੇ ਇੰਨਾ ਹੀ ਨਹੀਂ, ਉਹ ਕਿਸੇ ਵੀ ਅਰਸੇ ਵਿੱਚ ਅੱਠਵਾਂ ਸਭ ਤੋਂ ਵੱਡਾ ਸਾਈਟ ਕੀਤੇ ਜਾਣ ਵਾਲਾ ਲੇਖਕ ਹੈ।

1960 ਦੇ ਦਹਾਕੇ ਦੀ ਵਿਅਤਨਾਮ ਜੰਗ ਦੀ ਆਲੋਚਨਾ ਦੀ ਲਿਖੀ ਕਿਤਾਬ ਦ ਰਿਸਪਾਂਸਿਬਿਲਿਟੀ ਆਫ ਇੰਟੇਲੈਕਚੂਅਲਸ ਦੇ ਬਾਅਦ ਚੌਮਸਕੀ ਖਾਸ ਤੌਰ ਉੱਤੇ ਅੰਤਰਰਾਸ਼ਟਰੀ ਪੱਧਰ ਉੱਤੇ ਮੀਡੀਆ ਦੇ ਆਲੋਚਕ ਅਤੇ ਰਾਜਨੀਤੀ ਦੇ ਵਿਦਵਾਨ ਵਜੋਂ ਜਾਣੇ ਜਾਣ ਲੱਗੇ। ਖੱਬੇ ਪੱਖ ਅਤੇ ਅਮਰੀਕਾ ਦੀ ਰਾਜਨੀਤੀ ਵਿੱਚ ਅੱਜ ਉਹ ਇੱਕ ਤੇਜ਼ ਤਰਾਰ ਚਿੰਤਕ ਵਜੋਂ ਪ੍ਰਸਿਧ ਹਨ। ਆਪਣੇ ਰਾਜਨੀਤਕ ਐਕਟਿਵਿਜਮ ਅਤੇ ਅਮਰੀਕਾ ਦੀ ਵਿਦੇਸ਼ ਨੀਤੀ ਦੀ ਤੇਜ਼ ਆਲੋਚਨਾ ਲਈ ਅੱਜ ਉਨ੍ਹਾਂ ਨੂੰ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ।

                                     

1. ਜੀਵਨੀ

ਚੌਮਸਕੀ ਦਾ ਜਨਮ 1928 ਵਿੱਚ ਅਮਰੀਕਾ ਦੇ ਸ਼ਹਿਰ ਫਿਲਾਡੇਲਫੀਆ ਪੈਨਸਿਲਵਾਨੀਆ ਵਿੱਚ ਯੂਕਰੇਨੀ ਪਿਤਾ ਵਿਲੀਅਮ ਚੌਮਸਕੀ ਅਤੇ ਮਾਤਾ ਐਲਸੀ ਚੌਮਸਕੀ ਦੇ ਘਰ ਹੋਇਆ।

ਚੌਮਸਕੀ ਨੇ ਆਪਣੀ ਮੁਢਲੀ ਵਿੱਦਿਆ ਸੈਂਟਰਲ ਸਕੂਲ ਆਫ਼ ਫਿਲਾਡੇਲਫੀਆ ਤੋਂ ਕੀਤੀ ਅਤੇ 1945 ਵਿੱਚ ਯੂਨੀਵਰਸਿਟੀ ਆਫ਼ ਪੈਨਸਿਲਵਾਨੀਆ ਵਿੱਚ ਭਾਸ਼ਾ-ਵਿਗਿਆਨ ਪੜ੍ਹਨ ਚਲੇ ਗਏ। ਇੱਥੇ ਚੌਮਸਕੀ ਦਾ ਸੰਪਰਕ ਪ੍ਰਸਿੱਧ ਭਾਸ਼ਾ-ਵਿਗਿਆਨੀ ਜ਼ੈਲਿਗ ਹੈਰਿਸ ਨਾਲ ਹੋਇਆ, ਜਿਸ ਨੇ ਚੌਮਸਕੀ ਦੀ ਗਿਆਨ-ਸੇਧ ਵਿੱਚ ਵੱਡਾ ਰੋਲ ਅਦਾ ਕੀਤਾ।

                                     

2. ਪ੍ਰਮੁੱਖ ਰਚਨਾਵਾਂ

 • ਨਿਊ ਹਰਾਈਜ਼ਨਜ਼ ਇਨ ਦਾ ਸਟੱਡੀ ਆਫ਼ ਲੈਂਗੂਏਜ ਐਂਡ ਮਾਈਂਡ 2000।
 • ਸਿੰਟੈਕਟਿਕ ਸਟਰਕਚਰਜ਼ 1950
 • ਦਾ ਮਿਨੀਮਲਿਸਟ ਪ੍ਰੋਗਰਾਮ 1995
 • ਅਮੈਰਕਨ ਪਾਵਰ ਐਂਡ ਦਾ ਨਿਊ ਮੈਡਾਰਿਨਜ਼ 1969
 • ਮੈਨੂਫੈਕਚਰਿੰਗ ਕੰਨਸੈਂਟ: ਦਾ ਪੋਲਿਟੀਕਲ ਇਕਾਨਮੀ ਆਫ਼ ਮਾਸ ਮੀਡੀਆ 1988
 • ਨੌਲਿਜ ਆਫ਼ ਲੈਂਗੂਏਜ: ਇਟਸ ਨੇਚਰ, ਔਰਿਜਨ, ਐਂਡ ਯੂਜ਼ 1986
 • ਐਟ ਵਾਰ ਵਿਦ ਏਸ਼ੀਆ 1970
 • ਰੋਗ ਸਟੇਟਸ 2000
 • ਫੇਲਡ ਸਟੇਟਸ: ਦਾ ਅਬਿਊਜ਼ ਆਫ਼ ਪਾਵਰ ਐਂਡ ਦਾ ਅਸੌਲਟ ਓਨ ਡੈਮੋਕਰੇਸੀ 2006।
 • ਲੈਕਚਰਜ਼ ਆਨ ਗਵਰਨਮੈਂਟ ਐਂਡ ਬਾਈਂਡਿੰਗ 1980
 • ਬੈਰੀਅਰਜ਼ 1986
 • ਆਸਪੈਕਟਸ ਆਫ਼ ਦਾ ਥਿਊਰੀ ਆਫ਼ ਸਿੰਟੈਕਸ 1965
                                     
 • ਹ ਦ ਹ ਇਹ ਸ ਕਲਪ ਭ ਸ ਈ ਨ ਭ ਅ ਤ ਉਲਟ ਹ ਜ ਸ ਚ ਰ ਵ ਚ ਵਰਤ ਆਉਣ ਵ ਲ ਭ ਸ ਈ ਪ ਰਬ ਧ ਹ ਇਹ ਸ ਕਲਪ ਨ ਮ ਚ ਮਸਕ ਦ ਆਰ ਦ ਤ ਗ ਆ ਹ Chomsky, Noam. 1965
 • ਨ ਭ ਅ ਇ ਕ ਭ ਸ ਵ ਗ ਆਨਕ ਸ ਕਲਪ ਹ ਜ ਸਦ ਵਰਤ ਸਭ ਤ ਪਹ ਲ 1960 ਵ ਚ ਨ ਮ ਚ ਮਸਕ ਦ ਆਰ ਕ ਤ ਗਈ ਇਹ ਸਥ ਲ ਸਥ ਤ ਆ ਵ ਚ ਭ ਸ ਦ ਅਸਲ ਵਰਤ ਹ ਇਹ ਭ ਸ ਦ
 • ਦ ਜਨਮ 1928 ਅਮਰ ਕ ਭ ਸ ਵ ਗ ਆਨ ਬ ਧ ਵ ਗ ਆਨ ਦ ਰਸ ਨ ਕ, ਇਤ ਹ ਸਕ ਰ ਨ ਮ ਚ ਮਸਕ ਦ ਜਨਮ 1939 ਪ ਜ ਬ ਕਵ ਗ ਜ ਲਗ ਅਤ ਲ ਖਕ ਅਜ ਇਬ ਹ ਦਲ ਦ ਜਨਮ 1940
 • the Moscow linguistic circle ਫ ਰਦ ਨ ਦ ਸ ਸ ਊਰ ਜ ਇਸ ਤ ਪ ਰਭ ਵ ਤ ਹ ਏ ਨ ਮ ਚ ਮਸਕ Joseph Greenberg Jiří Levý Dell Hymes Alf Sommerfelt Jože Toporišič Michael