Back

ⓘ ਕ੍ਰਿਸਨਨ ਬਾਰੇਤੋ
                                     

ⓘ ਕ੍ਰਿਸਨਨ ਬਾਰੇਤੋ

ਕ੍ਰਿਸਨਨ ਬਾਰੇਤੋ ਇਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਅਤੇ ਮਾਡਲ ਹੈ ਜੋ ਕੈਸੀ ਯੇਹ ਯਾਰੀਆਂ ਵਿਚ ਆਲੀਆ ਸਕਸੈਨਾ ਦੀ ਭੂਮਿਕਾ ਨਿਭਾਉਣ ਅਤੇ ਏਸ ਆਫ ਸਪੇਸ 2 ਵਿਚ ਹਿੱਸਾ ਲੈਣ ਲਈ ਜਾਣੀ ਜਾਂਦੀ ਹੈ।

                                     

1. ਮੁੱਢਲਾ ਜੀਵਨ

ਬਾਰੇਤੋ ਨੇ ਬਾਂਦਰਾ ਮੁੰਬਈ ਦੇ ਅਪੋਸਟੋਲਿਕ ਕਾਰਮੇਲ ਹਾਈ ਸਕੂਲ ਅਤੇ ਸੇਂਟ ਜ਼ੇਵੀਅਰਜ਼ ਕਾਲਜ, ਮੁੰਬਈ ਵਿੱਚ ਪੜ੍ਹਾਈ ਕੀਤੀ ਹੈ। ਇਸ ਤੋਂ ਇਲਾਵਾ ਉਸਨੇ ਮੁੰਬਈ ਦੇ ਸਰਕਾਰੀ ਲਾਅ ਕਾਲਜ ਵਿੱਚ ਪੜ੍ਹਾਈ ਕੀਤੀ ਪਰ ਅਦਾਕਾਰੀ ਵਿੱਚ ਆਪਣਾ ਕਰੀਅਰ ਬਣਾਉਣ ਲਈ ਛੱਡ ਦਿੱਤੀ।

                                     

2. ਕਰੀਅਰ

ਬਾਰੇਤੋ ਨੇ ਆਪਣੇ ਟੈਲੀਵਿਜ਼ਨ ਕਰੀਅਰ ਦੀ ਸ਼ੁਰੂਆਤ ਹੀਰੋਜ਼, ਦ ਫਾਈਟਬੈਕ ਫਾਈਲਜ਼ ਅਤੇ ਯੇ ਹੈ ਆਸ਼ਕੀ ਵਰਗੇ ਐਪੀਸੋਡਿਕਸ ਵਿੱਚ ਅਭਿਨੈ ਕਰਕੇ ਕੀਤੀ ਸੀ। ਉਸਨੇ 2014 ਵਿੱਚ ਐਮਟੀਵੀ ਇੰਡੀਆ ਦੇ ਕੈਸੀ ਯੇ ਯਾਰੀਆਂ ਨਾਲ ਆਪਣੀ ਸਫ਼ਲਤਾ ਪ੍ਰਾਪਤ ਕੀਤੀ, ਜਿਥੇ ਉਸਨੇ ਆਲੀਆ ਸਕਸੈਨਾ ਨੂੰ ਪੇਸ਼ ਕੀਤਾ ਸੀ। 2016 ਵਿੱਚ ਉਸਨੇ ਐਂਡ ਟੀਵੀ ਦੇ ਕਹਾਨੀ ਹਮਾਰੀ.ਦਿਲ ਦੋਸਤੀ ਦੀਵਾਨਪਨ ਕੀ ਵਿੱਚ ਕੀਆ ਕਪੂਰ ਅਤੇ ਐਮ.ਟੀ.ਵੀ. ਇੰਡੀਆ ਦੇ ਗਰਲਜ਼ ਓਨ ਟੋਪ ਵਿਚ ਤੱਪਸਿਆ ਦਾ ਕਿਰਦਾਰ ਨਿਭਾਇਆ ਸੀ। 2016 ਤੋਂ 2017 ਤੱਕ ਉਸਨੇ ਸਟਾਰ ਪਲੱਸ ਦੇ ਇਸ਼ਕਬਾਜ ਵਿੱਚ ਰੋਮੀ ਦੀ ਭੂਮਿਕਾ ਨਿਭਾਈ।

2017 ਵਿੱਚ ਉਸਨੇ ਆਪਣੇ ਡਿਜ਼ੀਟਲ ਕਰੀਅਰ ਵਿਚ ਅਲਟ ਬਾਲਾਜੀ ਦੇ ਕਲਾਸ ਆਫ 2017 ਵਿਚ ਸਾਰਾਹ ਅਤੇ ਸਾਇਬਰਸਕੁਅਡ ਵਿਚ ਪਾਇਲ ਦੀ ਭੂਮਿਕਾ ਨਿਭਾਉਣੀ ਸ਼ੁਰੂ ਕੀਤੀ ਸੀ। 2017 ਤੋਂ 2018 ਤੱਕ ਉਸਨੇ ਕਲਰਜ਼ ਟੀਵੀ ਦੇ ਸਸੁਰਾਲ ਸਿਮਰ ਕਾ ਵਿੱਚ ਸੰਜਨਾ ਭਾਰਦਵਾਜ ਦੀ ਭੂਮਿਕਾ ਨਿਭਾਈ। 2018 ਵਿਚ ਉਸਨੇ ਤੂ ਆਸ਼ਿਕੀ ਵਿਚ ਰੰਗੋਲੀ ਰਾਏ ਨੂੰ ਪੇਸ਼ ਕੀਤਾ। 2019 ਵਿੱਚ ਬਾਰੇਤੋ ਨੇ ਐਮਟੀਵੀ ਇੰਡੀਆ ਦੇ ਏਸ ਆਫ ਸਪੇਸ 2 ਵਿੱਚ ਹਿੱਸਾ ਲਿਆ ਜਿੱਥੇ ਉਹ ਇੱਕ ਫਾਈਨਲਿਸਟ ਰਹੀ।