Back

ⓘ ਅਦਿਤੀ ਰਾਠੌਰ
                                     

ⓘ ਅਦਿਤੀ ਰਾਠੌਰ

ਅਦਿਤੀ ਰਾਠੌਰ ਇਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ ਜੋ ਹਿੰਦੀ-ਭਾਸ਼ਾ ਦੇ ਸੋਪ ਓਪੇਰਾ ਵਿਚ ਕੰਮ ਕਰਦੀ ਹੈ। ਉਹ ਸਟਾਰ ਪਲੱਸ ਦੇ ਸ਼ੋਅ ਨਾਮਕਰਨ ਵਿੱਚ ਅਵਨੀ ਆਇਸ਼ਾ ਦੀ ਭੂਮਿਕਾ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ।

                                     

1. ਕਰੀਅਰ

ਰਾਠੌਰ ਨੇ ਜ਼ੀ ਟੀਵੀ ਦੇ ਕੁਮਕੁਮ ਭਾਗਿਆ ਤੋਂ ਆਕਾਸ਼ ਅਜੈ ਮਹਿਰਾ ਦੀ ਪਤਨੀ ਰਚਨਾ ਮਹਿਰਾ ਦੇ ਰੂਪ ਵਿੱਚ ਸ਼ੁਰੂਆਤ ਕੀਤੀ ਸੀ। ਫੇਰ ਉਸਨੇ ਸੋਪ ਓਪੇਰਾ ਏਕ-ਦੂਜੇ ਕੇ ਵਾਸਤੇ ਵਿੱਚ ਪ੍ਰੀਤੀ ਪੁਸ਼ਕਰ ਮਲਹੋਤਰਾ ਦਾ ਕਿਰਦਾਰ ਨਿਭਾਇਆ, ਜੋ ਮੁੱਖ ਤੌਰ ਤੇ ਚੈਨਲ ਸੋਨੀ ਟੀਵੀ ਤੇ ਪ੍ਰਸਾਰਿਤ ਕੀਤਾ ਗਿਆ।

2017 ਤੋਂ 2018 ਤੱਕ ਰਾਠੌਰ ਨੇ ਸਟਾਰ ਪਲੱਸ ਰੋਜ਼ਾਨਾ ਸੋਪ ਓਪੇਰਾ ਨਾਮਕਰਨ ਵਿੱਚ ਅਵਨੀ ਦੀ ਭੂਮਿਕਾ ਨਿਭਾਈ। ਉਸਨੇ ਅਰਸ਼ੀਨ ਨਾਮਦਾਰ ਦੀ ਥਾਂ 15 ਸਾਲ ਤੋਂ ਬਾਅਦ ਸ਼ੋਅ ਵਿੱਚ ਦਾਖਲ ਹੋਈ।