Back

ⓘ ਸੁਸਮਿਤਾ ਬਗਚੀ




                                     

ⓘ ਸੁਸਮਿਤਾ ਬਗਚੀ

ਸੁਸਮਿਤਾ ਬਗਚੀ ਉੜੀਆ ਦੀ ਉਘੀ ਲੇਖਿਕਾ ਹੈ ਜੋ ਉੜੀਆ ਅਤੇ ਅੰਗਰੇਜ਼ੀ ਵਿਚ ਲਿਖਦੀ ਹੈ। ਉਸਨੇ ਨਾਵਲ, ਲਘੂ ਕਹਾਣੀਆਂ ਅਤੇ ਸਫ਼ਰਨਾਮੇ ਦੀਆਂ ਕਈ ਕਿਤਾਬਾਂ ਪ੍ਰਕਾਸ਼ਤ ਕੀਤੀਆਂ ਹਨ। ਉਹ ਸਕੁੰਤਲਾ ਪਾਂਡਾ ਦੀ ਧੀ ਹੈ, ਜੋ ਉੜੀਆ ਦੀ ਪ੍ਰਸਿੱਧ ਲੇਖਿਕਾ ਹੈ ਜੋ ਉੜੀਆ ਔਰਤਾਂ ਦੇ ਮਾਸਿਕ ਸੁਚਰਿਤਾ ਦੀ ਸੰਸਥਾਪਕ ਹੈ। ਉਹ ਆਪਣੇ ਲਘੂ ਕਹਾਣੀ ਸੰਗ੍ਰਹਿ ਅਕਾਸ਼ਾ ਜੌਂਤੀ ਕਥਾ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ ਜਿਸ ਲਈ ਉਸਨੇ 1992 ਵਿਚ ਓਡੀਸ਼ਾ ਸਾਹਿਤ ਅਕਾਦਮੀ ਪੁਰਸਕਾਰ ਹਾਸਿਲ ਕੀਤਾ। ਇਸ ਸਮੇਂ ਉਹ ਮੋ ਸਕੂਲ ਪ੍ਰੋਗਰਾਮ ਦੀ ਅਗਵਾਈ ਕਰ ਰਹੀ ਹੈ।

                                     

1. ਨਿੱਜੀ ਜ਼ਿੰਦਗੀ

ਉਸ ਦਾ ਜਨਮ 25 ਸਤੰਬਰ 1960 ਨੂੰ ਕਟਕ ਵਿਖੇ ਹੋਇਆ ਸੀ। ਉਸਦੀ ਮਾਂ ਸਕੁੰਤਲਾ ਪਾਂਡਾ ਉੜੀਆ ਦੀ ਮਸ਼ਹੂਰ ਲੇਖਿਕਾ ਸੀ। ਉਸਨੇ ਰਾਜਨੀਤੀ ਸ਼ਾਸਤਰ ਵਿੱਚ ਪੋਸਟ ਗ੍ਰੈਜੂਏਸ਼ਨ ਤੋਂ ਪਹਿਲਾਂ ਓਡੀਸ਼ਾ ਵਿੱਚ ਆਪਣੀ ਪੜ੍ਹਾਈ ਕੀਤੀ ਅਤੇ ਦਿੱਲੀ ਯੂਨੀਵਰਸਿਟੀ ਵਿੱਚ ਲੈਕਚਰਾਰ ਵਜੋਂ ਕੰਮ ਕੀਤਾ। ਜਦੋਂ ਉਹ ਪੰਦਰਾਂ ਸਾਲਾਂ ਦੀ ਸੀ ਤਾਂ ਉਸਨੇ ਆਪਣੇ ਭਵਿੱਖ ਦੇ ਪਤੀ ਸੁਬਰਤੋ ਬਾਗੀ ਨੂੰ ਮਿਲੀ। ਉਨ੍ਹਾਂ ਨੇ 4 ਸਾਲ ਬਾਅਦ ਵਿਆਹ ਕਰਵਾ ਲਿਆ।

                                     

2. ਕਰੀਅਰ

ਉਸਨੇ ਸੁਚਰਿਤਾ 1982 ਲਈ ਆਪਣੀ ਪਹਿਲੀ ਛੋਟੀ ਕਹਾਣੀ ਲਿਖੀ। ਉਸਦਾ ਪਹਿਲਾ ਲਘੂ ਕਹਾਣੀ ਸੰਗ੍ਰਹਿ ਅਕਾਸ਼ਾ ਜੌਂਤੀ ਕਥਾ 1990 ਵਿੱਚ ਪ੍ਰਕਾਸ਼ਤ ਹੋਇਆ ਸੀ। ਉਹ ਛਾਈ ਸੇਪਾਖੇ ਮਨੀਸ਼ਾ ਨਾਲ ਅੱਗੇ ਵਧੀ। ਉਸ ਦਾ ਉੜੀਆ ਨਾਵਲ "ਦੇਬਾ ਸ਼ਿਸ਼ੂ" ਬੱਚਿਆਂ ਬਾਰੇ ਸੀ, ਇਹ 2006 ਵਿੱਚ ਪ੍ਰਕਾਸ਼ਤ ਹੋਇਆ ਸੀ। ਇਸਦਾ ਅੰਗਰੇਜ਼ੀ ਵਿੱਚ ਅਨੁਵਾਦ ਪੈਨਗੁਇਨ ਦੁਆਰਾ 2010 ਵਿੱਚ "ਚਿਲਡਰਨ ਆਫ਼ ਬਿਟਰ ਗੌਡ" ਵਜੋਂ ਪ੍ਰਕਾਸ਼ਤ ਕੀਤਾ ਗਿਆ ਸੀ। ਉਸ ਨੂੰ ਓਡੀਸ਼ਾ ਸਰਕਾਰ ਦੇ ਮੋ ਸਕੂਲ ਪ੍ਰੋਗਰਾਮ ਦੀ ਅਗਵਾਈ ਕਰਨ ਲਈ ਨਿਯੁਕਤ ਕੀਤਾ ਗਿਆ ਸੀ, ਜਿਸਦਾ ਉਦੇਸ਼ ਰਾਜ ਦੇ ਗਵਰਨਮੈਂਟ ਅਤੇ ਗਵਰਨਮੈਂਟ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਸੁਧਾਰ ਕਰਨਾ ਹੈ।

                                     

3. ਪ੍ਰਕਾਸ਼ਤ ਕੰਮ

  • Bagci, Susmita 1997. Bhinna kula, anya dheu in ਉੜੀਆ. Sucarita Pablikesansa. OCLC 40869147.
  • Bagci, Susmita 1991. Chai se pakha manisha in ਉੜੀਆ. Sucarita Pablikesansa. OCLC 28114990.
  • Bagci, Susmita 1999. Basudhara prasna in ਉੜੀਆ. Sucarita Pablikesansa. OCLC 47666693.
  • Bagci, Susmita 2007. Bimala darsana = Bimala darshan in ਉੜੀਆ. OCLC 903896880.
  • Bagci, Susmita; Dasa, Bikrama 2010. Children of a better god. Penguin Books. ISBN 0-14-306642-0. OCLC 778788237.
  • Bagci, Susmita 1998. Prabasara pakshi in ਉੜੀਆ. Sucarita Pablikesansa. OCLC 47630767.
  • Bagci, Susmita 1996. Naibedya in ਉੜੀਆ. Sucarita Pablikesansa. OCLC 40869146.
  • Bagci, Susmita 2013. Eka patha eka pathika in ਉੜੀਆ. OCLC 989811272.
  • Bagci, Susmita 2000. Srotaparnna in ਉੜੀਆ. Sucarita Pablikesansa. OCLC 47666721.
  • Bagci, Susmita 2015. Bidesini = Bideshini in ਉੜੀਆ. OCLC 960106712.
  • Bagci, Susmita 2003. Svapna niharika in ਉੜੀਆ. Sucarita Pabalikesansa. OCLC 500150694.
  • Bagci, Susmita 2015. Asa pherijiba = Assa-pherijiba in ਉੜੀਆ. OCLC 960106711.
  • Bagchi, Susmita 30 Sep 2016. Beneath a Rougher Sea. Leadstart Publishing Private Limited. ISBN 978-9352016235.
  • Bagci, Susmita 1990. Akasa yeumthi katha kahe in ਉੜੀਆ. Grantha Mandira. OCLC 22006546.
  • Bagchi, Susmita 1995. Mo Jharkaru Pruthibi in ਉੜੀਆ. Sucarita Pub.
  • Bagci, Susmita 2003. Nila akasa, dhala megha in ਉੜੀਆ. Sucarita Pabalikesans. OCLC 500172726.