Back

ⓘ ਜੂਲੀ ਡੋਰਫ਼




ਜੂਲੀ ਡੋਰਫ਼
                                     

ⓘ ਜੂਲੀ ਡੋਰਫ਼

ਜੂਲੀ ਡੋਰਫ਼ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀ ਵਕੀਲ ਹੈ ਜੋ ਆਉਟਰਾਇਟ ਐਕਸ਼ਨ ਇੰਟਰਨੈਸ਼ਨਲ ਦੇ ਸੰਸਥਾਪਕ ਕਾਰਜਕਾਰੀ ਨਿਰਦੇਸ਼ਕ ਵਜੋਂ ਜਾਣੀ ਜਾਂਦੀ ਹੈ। ਉਸਨੇ 1990 ਵਿੱਚ ਸੰਗਠਨ ਦੀ ਸ਼ੁਰੂਆਤ ਕੀਤੀ ਅਤੇ 2000 ਤੱਕ ਕਾਰਜਕਾਰੀ ਨਿਰਦੇਸ਼ਕ ਵਜੋਂ ਕੰਮ ਕੀਤਾ।

                                     

1. ਸਰਗਰਮਤਾ

ਜਿਵੇਂ ਕਿ ਵਿਦਵਾਨ ਰਿਆਨ ਥੋਰਸਨ ਨੇ ਆਪਣੀ ਕਿਤਾਬ ਟ੍ਰਾਂਸੈਸ਼ਨਲ ਐਲਜੀਬੀਟੀ ਐਕਟੀਵਿਜ਼ਮ ਵਿੱਚ ਵਰਣਨ ਕੀਤਾ ਹੈ, ਡੋਰਫ਼ ਨੇ "ਐਕਟ-ਯੂ.ਪੀ. ਜਾਂ ਕੁਈਰ ਨੇਸ਼ਨ ਦੀ ਸ਼ੈਲੀ ਵਿੱਚ ਹੇਠਲੇ ਪੱਧਰ ਦੇ ਸੰਗਠਨ ਤੋਂ ਹੋਰ ਪੇਸ਼ੇਵਰ 501 ਸੀ 3 ਵਿੱਚ ਸੰਗਠਨ ਬਣਾਇਆ ਜੋ ਵਿਸ਼ਵ ਪੱਧਰ ਤੇ ਐਲਜੀਬੀਟੀ ਅਧਿਕਾਰ ਬਾਰੇ ਜਾਣਕਾਰੀ ਲਈ ਅਧਿਕਾਰਤ ਸਰੋਤ ਬਣ ਗਿਆ।

ਬਾਅਦ ਵਿੱਚ ਡੋਰਫ਼ ਹੌਰੀਜ਼ੋਨਸ ਫਾਊਂਡੇਸ਼ਨ ਦੇ ਸਟਾਫ ਵਜੋਂ ਰਹੀ, ਜੋ ਇੱਕ ਸੈਨ ਫ੍ਰਾਂਸਿਸਕੋ ਬੇਅ ਏਰੀਆ ਐਲ.ਜੀ.ਬੀ.ਟੀ. ਪਰਉਪਕਾਰੀ ਸੰਸਥਾ ਹੈ, ਕੌਂਸਲ ਫਾਰ ਗਲੋਬਲ ਇਕੁਏਲਟੀ ਵਿੱਚ ਸੀਨੀਅਰ ਸਲਾਹਕਾਰ ਬਣਨ ਤੋਂ ਪਹਿਲਾਂ ਜਿਸਨੂੰ ਉਸਨੇ ਬਣਾਉਣ ਵਿੱਚ ਸਹਾਇਤਾ ਕੀਤੀ ਸੀ ਅਤੇ ਜੋ ਐਲ.ਜੀ.ਬੀ.ਟੀ ਸਮੂਲੀਅਤ ਵਾਲੀ ਅਮਰੀਕੀ ਵਿਦੇਸ਼ ਨੀਤੀ ਦੀ ਵਕਾਲਤ ਕਰਦੀ ਹੈ।