Back

ⓘ ਫ਼ੋਰੈਸਟ ਦਾ ਪਿਕਾ




ਫ਼ੋਰੈਸਟ ਦਾ ਪਿਕਾ
                                     

ⓘ ਫ਼ੋਰੈਸਟ ਦਾ ਪਿਕਾ

ਫ਼ੋਰੈਸਟ ਦਾ ਪਿਕਾ, ਪਿਕਾ ਪਰਿਵਾਰ ਓਚੋਟੋਨਾਈਡੇ ਨਾਲ ਸਬੰਧਿਤ ਇੱਕ ਥਣਧਾਰੀ ਜੀਵਾਂ ਦੀ ਨਸਲ ਹੈ। ਇਹ ਭੂਟਾਨ, ਚੀਨ, ਮਿਆਂਮਾਰ ਅਤੇ ਭਾਰਤ ਵਿੱਚ ਪਾਏ ਜਾਂਦੇ ਹਨ। ਇਹ ਸ਼ਾਕਾਹਾਰੀ ਜੀਵ ਹੁੰਦੇ ਹਨ। ਇਹਨਾਂ ਨੂੰ 1994 ਵਿੱਚ IUCN ਖਤਰੇ ਹੇਠਲੀਆਂ ਪ੍ਰਜਾਤੀਆਂ ਦੀ ਲਾਲ ਸੂਚੀ ਵਿੱਚ ਨਾਕਾਫੀ ਜਾਣੀਆਂ ਪ੍ਰਜਾਤੀਆਂ ਦੀ ਸ਼੍ਰੇਣੀ ਵਿੱਚ ਰੱਖਿਆ ਸੀ, 1996 ਵਿੱਚ ਖਤਰੇ ਦੀ ਕਗਾਰ ਤੇ ਖੜ੍ਹੀਆਂ ਪ੍ਰਜਾਤੀਆਂ ਦੀ ਸ਼੍ਰੇਣੀ ਵਿੱਚ ਤੇ 2008 ਵਿੱਚ ਇਹਨਾਂ ਨੂੰ ਘੱਟੋ-ਘੱਟ ਫਿਕਰ ਵਾਲੀ ਸ਼੍ਰੇਣੀ ਵਿੱਚ ਰੱਖ ਦਿੱਤਾ ਸੀ।

                                     

1. ਵਰਗੀਕਰਨ

ਫ਼ੋਰੈਸਦ ਦਾ ਪਿਕਾ ਪਿਕੇਆਂ ਦਾ ਓਚੋਟੋਨਾਈਡੇ ਪਰਿਵਾਰ ਨਾਲ ਸਬੰਧ ਰੱਖਦਾ ਹੈ। ਇਸ ਪਰਿਵਾਰ ਵਿਚਲੇ ਛੋਟੇ ਥਣਧਾਰੀ ਜੀਵਾਂ ਦੇ ਕੰਨ ਛੋਟੇ ਹੁੰਦੇ ਹਨ, ਅਗਲੀਆਂ ਲੱਤਾਂ ਪਿਛਲੀਆਂ ਲੱਤਾਂ ਦੇ ਮੁਕਾਬਲੇ ਛੋਟੀਆਂ ਹੁੰਦੀਆਂ ਹਨ ਤੇ ਇਹਨੇ ਦੇ ਕੋਈ ਬਾਹਰੀ ਪੂਛ ਨਹੀਂ ਹੁੰਦੀ। ਇਸਦਾ ਸਭ ਤੋਂ ਪਹਿਲਾ ਵਰਣਨ ਬ੍ਰਿਟਿਸ਼ ਜੰਤੂ ਵਿਗਿਆਨੀ ਮਾਈਕਲ ਰੋਜਰਸ ਓਲਡਫ਼ੀਲਡ ਥਾਮਸ ਵੱਲੋਂ 1923 ਵਿੱਚ ਕੀਤਾ ਗਿਆ ਸੀ ਤੇ ਉਸਨੇ ਇਸਦਾ ਵਿਗਿਆਨਕ ਨਾਂ ਓਚੋਟੋਨਾ ਫ਼ੋਰੈਸਟੀ Ochotona forresti ਰੱਖਿਆ ਸੀ। ਇਸ ਪ੍ਰਜਾਤੀ ਦਾ ਵਰਗੀਕਰਨ ਹਾਲੇ ਸਪਸ਼ਟ ਨਹੀਂ। 1974 ਵਿੱਚ ਇਸਨੂੰ ਫ਼ੈਗ ਤੇ ਕਾਓ ਵੱਲੋਂ, 1982 ਵਿੱਚ ਵੈਸਟਨ ਵੱਲੋਂ ਅਤੇ 1982 ਵਿੱਚ ਹੋਨਾਕੀ, ਕਿਨਮੈਨ ਅਤੇ ਕੋਏੱਪਲ ਵੱਲੋਂ ਇਸਨੂੰ ਮਾਓਪਿਨ ਪਿਕੇਆਂ Ochotona thibetana ਦੀ ਉੱਪ-ਪ੍ਰਜਾਤੀ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਸੀ। 1978 ਵਿੱਚ ਇਸਨੂੰ ਕੌਰਬੈਟ ਵੱਲੋਂ ਰਾਇਲਾਂ ਦੇ ਪਿਕੇ Ochotona roylei ਅਤੇ 1951 ਵਿੱਚ ਇਸਨੂੰ ਐਲਰਮੈਨ ਤੇ ਮੌਰੀਸਨ-ਸਕਾਟ ਵੱਲੋਂ ਸਟੈੱਪ ਪਿਕੇ Ochotona pusilla ਦੀ ਸ਼੍ਰੇਣੀ ਵਿੱਚ ਵੀ ਰੱਖਿਆ ਗਿਆ ਸੀ। ਪਰ ਰੂਪ-ਵਿਗਿਆਨ ਅਤੇ ਜਨੈਟਿਕ ਅਧਿਐਨਾਂ ਮੁਤਾਬਿਕ ਫ਼ੋਰੈਸਟ ਦਾ ਪਿਕਾ ਇੱਕ ਵੱਖਰੀ ਜਾਤੀ ਹੈ ਜੋ ਕਿ ਗਾਓਲੀਗੌਂਗ ਦੀਆਂ ਪਹਾੜੀਆਂ ਤੱਕ ਹੀ ਸੀਮਤ ਹੈ।

                                     

2. ਵੰਡ ਤੇ ਰਹਿਣ-ਸਹਿਣ

ਫ਼ੋਰੈਸਟ ਦੇ ਪਿਕੇ ਦੱਖਣ-ਪੱਛਮੀ ਚੀਨ ਦੀਆਂ ਪੂਰਬੀ ਹਿਮਾਲਿਆ ਅਤੇ ਕਾਂਗੜੀ ਗਾਰਪੋ ਦੀਆਂ ਪਹਾੜੀਆਂ, ਭੂਟਾਨ, ਉੱਤਰ-ਪੂਰਬੀ ਭਾਰਤ ਅਤੇ ਉੱਤਰ-ਪੱਛਮੀ ਮਿਆਂਮਾਰ ਵਿੱਚ ਰਹਿੰਦੇ ਹਨ।

ਇਹ ਕਦੇ-ਕਦਾਈਂ ਹੀ ਦਿਖਾਈ ਦਿੰਦੇ ਹਨ ਅਤੇ ਪਿਕੇਆਂ ਦੀਆਂ ਕੇਂਦਰੀ ਚੀਨ ਵਿਚਲੀਆਂ ਉਹਨਾਂ ਮੂਲ ਛੇ ਪ੍ਰਜਾਤੀਆਂ ਚੋਂ ਇੱਕ ਹਨ ਜਿਹਨਾਂ ਦੀ ਜਨਸੰਖਿਆ ਦਾ ਕਦੇ ਕੋਈ ਅਧਿਐਨ ਹੀ ਨਹੀਂ ਕੀਤਾ ਗਿਆ।

                                     

3. ਵਤੀਰਾ ਅਤੇ ਮਹੌਲ-ਚਾਲ

ਫ਼ੋਰੈਸਟ ਦੇ ਪਿਕੇ ਸ਼ਾਕਹਾਰੀ ਹੁੰਦੇ ਹਨ। ਇਹਨਾਂ ਦੇ ਵਤੀਰੇ ਤੇ ਮਹੌਲ-ਚਾਲ ਬਾਰੇ ਬਹੁਤ ਘੱਟ ਜਾਣਕਾਰੀ ਹੈ। ਇਹਨਾਂ ਦੇ ਖੁੱਡਾਂ ਕੱਢਣ ਬਾਰੇ ਵੀ ਅਨੁਮਾਨ ਹੀ ਲਗਾਇਆ ਦਾ ਰਿਹਾ ਹੈ। ਇਹਨਾਂ ਦੇ ਪ੍ਰਜਣਨ ਬਾਰੇ ਨਾ-ਮਾਤਰ ਹੀ ਜਾਣਕਾਰੀ ਉਪਲਬਧ ਹੈ।

                                     

4.1. ਹਵਾਲੇ ਕਿਤਾਬਾਂ ਦੀ ਸੂਚੀ

  • Wrobel, Murray, ed. 2007. Elseviers Dictionary of Mammals: in Latin, English, German, French and Italian. Amsterdam Boston, MA: Elsevier. p. 353. ISBN 9780080488820.
  • Francis, Charles M.; Barrett, Priscilla 2008. A Field Guide to the Mammals of South-East Asia in ਅੰਗਰੇਜ਼ੀ. London: New Holland Publishers. p. 380. ISBN 9781845377359.
  • Alves, Paulo C.; Ferrand, Nuno; Hacklände, Klaus, eds. 2008. Lagomorph Biology: Evolution, Ecology, and Conservation. Berlin New York: Springer. p. 308. ISBN 978-3-540-72446-9.
  • Armstrong, David M.; Fitzgerald, James P.; Meaney, Carron A. 2010. Mammals of Colorado in ਅੰਗਰੇਜ਼ੀ Second ed. Boulder, Colorado: University Press of Colorado. p. 260. ISBN 9781607320487.
  • Chapman, Joseph A.; Flux, John E.C., eds. 1990. Rabbits, Hares and Pikas: Status Survey and Conservation Action Plan in ਅੰਗਰੇਜ਼ੀ. Gland, Switzerland: World Conservation Union IUCN. pp. 31. ISBN 9782831700199. Retrieved 9 September 2017.
  • Choudhury, Anwaruddin 2003. The Mammals of Arunachal Pradesh in ਅੰਗਰੇਜ਼ੀ. New Delhi: Regency Publications. p. 99. ISBN 9788187498803.
  • Smith, Andrew T.; Xie, Yan 2013. Mammals of China in ਅੰਗਰੇਜ਼ੀ. Princeton, New Jersey: Princeton University Press. p. 170. ISBN 1400846889.


                                     

5. ਅੱਗੇ ਪੜ੍ਹੋ

  • 黄文几,陈延熹,温业新, 中国啮齿类, 上海:复旦大学出版社, 1995 ਚੀਨੀ ਵਿੱਚ.
  • Orr, Robert Thomas 1977. The Little-known Pika illustrated ed. New York: Macmillan. ISBN 0025939602. ISBN 9780025939608.
                                     

6. ਬਾਹਰੀ ਕੜੀਆਂ

  • Data related to Ochotona forresti at Wikispecies
  • ਵਿਕੀਮੀਡੀਆ ਕਾਮਨਜ਼ ਉੱਤੇ Ochotona forresti ਨਾਲ ਸਬੰਧਿਤ ਮੀਡੀਆ ਹੈ।
  • "Forrests pika - Ochotona forresti ". Wild Pro.
  • "Forrests pika - Ochotona forresti ". Encyclopedia of Life.